GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1070
Display Settings
Translations
ਗੁਰਮੁਖਿ​ਨਾਮਿ​ਸਮਾਇ​ਸਮਾਵੈ​ਨਾਨਕ​ਨਾਮੁ​ਧਿਆਈ​ਹੇ​॥੧੨॥​
ਹੇ ਨਾਨਕ! ਗੁਰੂ ਦੀ ਰਾਹੀਂ ਨਾਮ ਵਿਚ ਲੀਨ ਹੋ ਕੇ ਉਹ ਮਨੁੱਖ (ਪਰਮਾਤਮਾ ਵਿਚ) ਲੀਨ ਰਹਿੰਦਾ ਹੈ, ਉਹ ਹਰ ਵੇਲੇ ਹਰਿ-ਨਾਮ ਹੀ ਸਿਮਰਦਾ ਹੈ ॥੧੨॥
The Gurmukh is immersed and absorbed in the Naam; Nanak meditates on the Naam. ||12||
गुरमुखि नामि समाइ समावै नानक नामु धिआई हे ॥१२॥
ਭਗਤਾ​ਮੁਖਿ​ਅੰਮ੍ਰਿਤ​ਹੈ​ਬਾਣੀ​॥​
ਭਗਤਾਂ ਦੇ ਮੂੰਹ ਵਿਚ (ਗੁਰੂ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਟਿਕੀ ਰਹਿੰਦੀ ਹੈ।
The Ambrosial Nectar of the Guru's Bani is in the mouth of the devotees.
भगता मुखि अंम्रित है बाणी ॥
ਗੁਰਮੁਖਿ​ਹਰਿ​ਨਾਮੁ​ਆਖਿ​ਵਖਾਣੀ​॥​
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦਾ ਨਾਮ (ਆਪ) ਉਚਾਰ ਕੇ (ਹੋਰਨਾਂ ਨੂੰ ਭੀ) ਸੁਣਾਂਦਾ ਹੈ।
The Gurmukhs chant and repeat the Lord's Name.
गुरमुखि हरि नामु आखि वखाणी ॥
ਹਰਿ​ਹਰਿ​ਕਰਤ​ਸਦਾ​ਮਨੁ​ਬਿਗਸੈ​ਹਰਿ​ਚਰਣੀ​ਮਨੁ​ਲਾਈ​ਹੇ​॥੧੩॥​
ਪਰਮਾਤਮਾ ਦਾ ਨਾਮ ਸਿਮਰਦਿਆਂ ਉਸ ਦਾ ਮਨ ਸਦਾ ਖਿੜਿਆ ਰਹਿੰਦਾ ਹੈ, ਉਹ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਆਪਣਾ ਮਨ ਜੋੜੀ ਰੱਖਦਾ ਹੈ ॥੧੩॥
Chanting the Name of the Lord, Har, Har, their minds forever blossom forth; they focus their minds on the Lord's Feet. ||13||
हरि हरि करत सदा मनु बिगसै हरि चरणी मनु लाई हे ॥१३॥
ਹਮ​ਮੂਰਖ​ਅਗਿਆਨ​ਗਿਆਨੁ​ਕਿਛੁ​ਨਾਹੀ​॥​
ਹੇ ਪ੍ਰਭੂ! ਅਸੀਂ ਜੀਵ ਮੂਰਖ ਹਾਂ, ਅੰਞਾਣ ਹਾਂ, ਸਾਨੂੰ ਆਤਮਕ ਜੀਵਨ ਦੀ ਕੁਝ ਭੀ ਸੂਝ ਨਹੀਂ ਹੈ।
I am foolish and ignorant; I have no wisdom at all.
हम मूरख अगिआन गिआनु किछु नाही ॥
ਸਤਿਗੁਰ​ਤੇ​ਸਮਝ​ਪੜੀ​ਮਨ​ਮਾਹੀ​॥​
ਗੁਰੂ ਪਾਸੋਂ (ਇਹ) ਸਮਝ ਮਨ ਵਿਚ ਪੈਂਦੀ ਹੈ।
From the True Guru, I have obtained understanding in my mind.
सतिगुर ते समझ पड़ी मन माही ॥
ਹੋਹੁ​ਦਇਆਲੁ​ਕ੍ਰਿਪਾ​ਕਰਿ​ਹਰਿ​ਜੀਉ​ਸਤਿਗੁਰ​ਕੀ​ਸੇਵਾ​ਲਾਈ​ਹੇ​॥੧੪॥​
ਹੇ ਪ੍ਰਭੂ! ਦਇਆਵਾਨ ਹੋ, ਮਿਹਰ ਕਰ, (ਸਾਨੂੰ) ਗੁਰੂ ਦੀ ਸੇਵਾ ਵਿਚ ਲਾਈ ਰੱਖ ॥੧੪॥
O Dear Lord, please be kind to me, and grant Your Grace; let me be committed to serving the True Guru. ||14||
होहु दइआलु क्रिपा करि हरि जीउ सतिगुर की सेवा लाई हे ॥१४॥
ਜਿਨਿ​ਸਤਿਗੁਰੁ​ਜਾਤਾ​ਤਿਨਿ​ਏਕੁ​ਪਛਾਤਾ​॥​
ਜਿਸ ਮਨੁੱਖ ਨੇ ਗੁਰੂ ਨਾਲ ਸਾਂਝ ਪਾ ਲਈ, ਉਸ ਨੇ ਇਕ ਪਰਮਾਤਮਾ ਨੂੰ (ਇਉਂ) ਪਛਾਣ ਲਿਆ,
Those who know the True Guru realize the One Lord.
जिनि सतिगुरु जाता तिनि एकु पछाता ॥
ਸਰਬੇ​ਰਵਿ​ਰਹਿਆ​ਸੁਖਦਾਤਾ​॥​
ਕਿ ਉਹ ਸੁਖਦਾਤਾ ਪ੍ਰਭੂ ਸਭਨਾਂ ਵਿਚ ਵੱਸ ਰਿਹਾ ਹੈ।
The Giver of peace is all-pervading, permeating everywhere.
सरबे रवि रहिआ सुखदाता ॥
ਆਤਮੁ​ਚੀਨਿ​ਪਰਮ​ਪਦੁ​ਪਾਇਆ​ਸੇਵਾ​ਸੁਰਤਿ​ਸਮਾਈ​ਹੇ​॥੧੫॥​
ਉਸ ਮਨੁੱਖ ਨੇ ਆਪਣੇ ਜੀਵਨ ਨੂੰ ਪੜਤਾਲ ਕੇ ਸਭ ਤੋਂ ਉੱਚਾ ਆਤਮਕ ਦਰਜਾ ਪ੍ਰਾਪਤ ਕਰ ਲਿਆ। ਉਸ ਦੀ ਸੁਰਤ ਪਰਮਾਤਮਾ ਦੀ ਸੇਵਾ-ਭਗਤੀ ਵਿਚ ਟਿਕੀ ਰਹਿੰਦੀ ਹੈ ॥੧੫॥
Understanding my own soul, I have obtained the Supreme Status; my awareness is immersed in selfless service. ||15||
आतमु चीनि परम पदु पाइआ सेवा सुरति समाई हे ॥१५॥
ਜਿਨ​ਕਉ​ਆਦਿ​ਮਿਲੀ​ਵਡਿਆਈ​॥​
ਜਿਨ੍ਹਾਂ ਨੂੰ ਧੁਰ ਦਰਗਾਹ ਤੋਂ ਇੱਜ਼ਤ ਮਿਲਦੀ ਹੈ,
Those who are blessed with glorious greatness by the Primal Lord God
जिन कउ आदि मिली वडिआई ॥
ਸਤਿਗੁਰੁ​ਮਨਿ​ਵਸਿਆ​ਲਿਵ​ਲਾਈ​॥​
ਉਹਨਾਂ ਦੇ ਮਨ ਵਿਚ ਗੁਰੂ ਵੱਸਿਆ ਰਹਿੰਦਾ ਹੈ।
are lovingly focused on the True Guru, who dwells within their minds.
सतिगुरु मनि वसिआ लिव लाई ॥
ਆਪਿ​ਮਿਲਿਆ​ਜਗਜੀਵਨੁ​ਦਾਤਾ​ਨਾਨਕ​ਅੰਕਿ​ਸਮਾਈ​ਹੇ​॥੧੬॥੧॥​
ਉਹ ਪ੍ਰਭੂ-ਚਰਨਾਂ ਵਿਚ ਸੁਰਤ ਜੋੜੀ ਰੱਖਦੇ ਹਨ। ਹੇ ਨਾਨਕ! ਉਹਨਾਂ ਨੂੰ ਜਗਤ ਦਾ ਸਹਾਰਾ ਦਾਤਾਰ ਆਪ ਆ ਮਿਲਦਾ ਹੈ, ਉਹ ਪ੍ਰਭੂ ਦੀ ਗੋਦ ਵਿਚ (ਪ੍ਰਭੂ-ਚਰਨਾਂ ਵਿਚ) ਸਮਾਏ ਰਹਿੰਦੇ ਹਨ ॥੧੬॥੧॥
The Giver of life to the world Himself meets them; O Nanak, they are absorbed in His Being. ||16||1||
आपि मिलिआ जगजीवनु दाता नानक अंकि समाई हे ॥१६॥१॥
ਮਾਰੂ​ਮਹਲਾ​੪​॥​
Maaroo, Fourth Mahalaa:
मारू महला ४ ॥
ਹਰਿ​ਅਗਮ​ਅਗੋਚਰੁ​ਸਦਾ​ਅਬਿਨਾਸੀ​॥​
ਪਰਮਾਤਮਾ ਅਪਹੁੰਚ ਹੈ, ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਸਦਾ ਹੀ ਨਾਸ ਰਹਿਤ ਹੈ,
The Lord is inaccessible and unfathomable; He is eternal and imperishable.
हरि अगम अगोचरु सदा अबिनासी ॥
ਸਰਬੇ​ਰਵਿ​ਰਹਿਆ​ਘਟ​ਵਾਸੀ​॥​
ਸਭ ਜੀਵਾਂ ਵਿਚ ਵਿਆਪਕ ਹੈ, ਸਭ ਸਰੀਰਾਂ ਵਿਚ ਵੱਸਣ ਵਾਲਾ ਹੈ।
He dwells in the heart, and is all-pervading, permeating everywhere.
सरबे रवि रहिआ घट वासी ॥
ਤਿਸੁ​ਬਿਨੁ​ਅਵਰੁ​ਨ​ਕੋਈ​ਦਾਤਾ​ਹਰਿ​ਤਿਸਹਿ​ਸਰੇਵਹੁ​ਪ੍ਰਾਣੀ​ਹੇ​॥੧॥​
ਉਸ ਤੋਂ ਬਿਨਾ ਹੋਰ ਕੋਈ ਦਾਤਾ ਨਹੀਂ ਹੈ। ਹੇ ਪ੍ਰਾਣੀ! ਉਸੇ ਪਰਮਾਤਮਾ ਦਾ ਸਿਮਰਨ ਕਰਿਆ ਕਰੋ ॥੧॥
There is no other Giver except Him; worship the Lord, O mortals. ||1||
तिसु बिनु अवरु न कोई दाता हरि तिसहि सरेवहु प्राणी हे ॥१॥
ਜਾ​ਕਉ​ਰਾਖੈ​ਹਰਿ​ਰਾਖਣਹਾਰਾ​॥​
ਬਚਾਣ ਦੀ ਸਮਰਥਾ ਵਾਲਾ ਪਰਮਾਤਮਾ ਜਿਸ (ਮਨੁੱਖ) ਦੀ ਰੱਖਿਆ ਕਰਦਾ ਹੈ,
No one can kill anyone
जा कउ राखै हरि राखणहारा ॥
ਤਾ​ਕਉ​ਕੋਇ​ਨ​ਸਾਕਸਿ​ਮਾਰਾ​॥​
ਉਸ ਨੂੰ ਕੋਈ ਮਾਰ ਨਹੀਂ ਸਕਦਾ।
who is saved by the Savior Lord.
ता कउ कोइ न साकसि मारा ॥
ਸੋ​ਐਸਾ​ਹਰਿ​ਸੇਵਹੁ​ਸੰਤਹੁ​ਜਾ​ਕੀ​ਊਤਮ​ਬਾਣੀ​ਹੇ​॥੨॥​
ਹੇ ਸੰਤ ਜਨੋ! ਉਸ ਪਰਮਾਤਮਾ ਦੀ ਸੇਵਾ-ਭਗਤੀ ਕਰਿਆ ਕਰੋ। ਉਸ ਦੀ ਸਿਫ਼ਤ-ਸਾਲਾਹ ਦੀ ਬਾਣੀ ਜੀਵਨ ਨੂੰ ਉੱਚਾ ਕਰ ਦੇਂਦੀ ਹੈ ॥੨॥
So serve such a Lord, O Saints, whose Bani is exalted and sublime. ||2||
सो ऐसा हरि सेवहु संतहु जा की ऊतम बाणी हे ॥२॥
ਜਾ​ਜਾਪੈ​ਕਿਛੁ​ਕਿਥਾਊ​ਨਾਹੀ​॥​
ਜਦੋਂ ਇਹ ਸਮਝ ਆ ਜਾਂਦੀ ਹੈ ਕਿ ਕਿਤੇ ਭੀ ਕੋਈ ਚੀਜ਼ (ਸਦਾ-ਥਿਰ) ਨਹੀਂ ਹੈ,
When it seems that a place is empty and void,
जा जापै किछु किथाऊ नाही ॥
ਤਾ​ਕਰਤਾ​ਭਰਪੂਰਿ​ਸਮਾਹੀ​॥​
ਤਦੋਂ ਕਰਤਾਰ ਨੂੰ ਹੀ ਹਰ ਥਾਂ ਵਿਆਪਕ ਸਮਝੋ (ਜੋ ਸਦਾ ਕਾਇਮ ਰਹਿਣ ਵਾਲਾ ਹੈ)।
there, the Creator Lord is permeating and pervading.
ता करता भरपूरि समाही ॥
ਸੂਕੇ​ਤੇ​ਫੁਨਿ​ਹਰਿਆ​ਕੀਤੋਨੁ​ਹਰਿ​ਧਿਆਵਹੁ​ਚੋਜ​ਵਿਡਾਣੀ​ਹੇ​॥੩॥​
ਉਹ ਕਰਤਾਰ ਸੁੱਕੇ ਤੋਂ ਹਰਾ ਕਰਨ ਵਾਲਾ ਹੈ। ਉਸ ਹਰੀ ਦਾ ਸਿਮਰਨ ਕਰਦੇ ਰਹੋ, ਉਹ ਅਸਚਰਜ ਕੌਤਕ ਕਰਨ ਵਾਲਾ ਹੈ ॥੩॥
He causes the dried-up branch to blossom forth in greenery again; so meditate on the Lord - wondrous are His ways! ||3||
सूके ते फुनि हरिआ कीतोनु हरि धिआवहु चोज विडाणी हे ॥३॥
ਜੋ​ਜੀਆ​ਕੀ​ਵੇਦਨ​ਜਾਣੈ​॥​
ਹੇ ਭਾਈ! ਜੋ ਸਭ ਜੀਵਾਂ ਦੇ ਦਿਲ ਦੀ ਪੀੜ ਜਾਣਦਾ ਹੈ,
The One who knows the anguish of all beings
जो जीआ की वेदन जाणै ॥
ਤਿਸੁ​ਸਾਹਿਬ​ਕੈ​ਹਉ​ਕੁਰਬਾਣੈ​॥​
ਮੈਂ ਤਾਂ ਉਸ ਮਾਲਕ ਤੋਂ ਸਦਾ ਸਦਕੇ ਜਾਂਦਾ ਹਾਂ।
unto that Lord and Master, I am a sacrifice.
तिसु साहिब कै हउ कुरबाणै ॥
ਤਿਸੁ​ਆਗੈ​ਜਨ​ਕਰਿ​ਬੇਨੰਤੀ​ਜੋ​ਸਰਬ​ਸੁਖਾ​ਕਾ​ਦਾਣੀ​ਹੇ​॥੪॥​
ਹੇ ਭਾਈ! ਉਸ ਪਰਮਾਤਮਾ ਦੀ ਹਜ਼ੂਰੀ ਵਿਚ ਅਰਦਾਸ ਕਰਿਆ ਕਰ, ਜਿਹੜਾ ਸਾਰੇ ਸੁਖਾਂ ਦਾ ਦੇਣ ਵਾਲਾ ਹੈ ॥੪॥
Offer your prayers to the One who is the Giver of all peace and joy. ||4||
तिसु आगै जन करि बेनंती जो सरब सुखा का दाणी हे ॥४॥
ਜੋ​ਜੀਐ​ਕੀ​ਸਾਰ​ਨ​ਜਾਣੈ​॥​
ਜਿਹੜਾ ਮਨੁੱਖ (ਕਿਸੇ ਹੋਰ ਦੀ) ਜਿੰਦ ਦਾ ਦੁੱਖ-ਦਰਦ ਨਹੀਂ ਸਮਝ ਸਕਦਾ,
But one who does not know the state of the soul
जो जीऐ की सार न जाणै ॥
ਤਿਸੁ​ਸਿਉ​ਕਿਛੁ​ਨ​ਕਹੀਐ​ਅਜਾਣੈ​॥​
ਉਸ ਮੂਰਖ ਨਾਲ (ਆਪਣੇ ਦੁੱਖ-ਦਰਦ ਦੀ) ਕੋਈ ਗੱਲ ਨਹੀਂ ਕਰਨੀ ਚਾਹੀਦੀ।
do not say anything to such an ignorant person.
तिसु सिउ किछु न कहीऐ अजाणै ॥
ਮੂਰਖ​ਸਿਉ​ਨਹ​ਲੂਝੁ​ਪਰਾਣੀ​ਹਰਿ​ਜਪੀਐ​ਪਦੁ​ਨਿਰਬਾਣੀ​ਹੇ​॥੫॥​
ਹੇ ਪ੍ਰਾਣੀ! ਉਸ ਮੂਰਖ ਨਾਲ ਕੋਈ ਝੇੜਾ ਨਾਹ ਕਰ। ਸਿਰਫ਼ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, ਉਹੀ ਵਾਸਨਾ-ਰਹਿਤ ਆਤਮਕ ਦਰਜਾ ਦੇਣ ਵਾਲਾ ਹੈ ॥੫॥
Do not argue with fools, O mortals. Meditate on the Lord, in the state of Nirvaanaa. ||5||
मूरख सिउ नह लूझु पराणी हरि जपीऐ पदु निरबाणी हे ॥५॥
ਨਾ​ਕਰਿ​ਚਿੰਤ​ਚਿੰਤਾ​ਹੈ​ਕਰਤੇ​॥​
(ਰੋਜ਼ੀ ਦੀ ਖ਼ਾਤਰ) ਚਿੰਤਾ-ਫ਼ਿਕਰ ਨਾਹ ਕਰ, ਇਹ ਫ਼ਿਕਰ ਕਰਤਾਰ ਨੂੰ ਹੈ।
Don't worry - let the Creator take care of it.
ना करि चिंत चिंता है करते ॥
ਹਰਿ​ਦੇਵੈ​ਜਲਿ​ਥਲਿ​ਜੰਤਾ​ਸਭਤੈ​॥​
ਉਹ ਕਰਤਾਰ ਜਲ ਵਿਚ ਧਰਤੀ ਵਿਚ (ਵੱਸਣ ਵਾਲੇ) ਸਭ ਜੀਵਾਂ ਨੂੰ (ਰਿਜ਼ਕ) ਦੇਂਦਾ ਹੈ।
The Lord gives to all creatures in the water and on the land.
हरि देवै जलि थलि जंता सभतै ॥
ਅਚਿੰਤ​ਦਾਨੁ​ਦੇਇ​ਪ੍ਰਭੁ​ਮੇਰਾ​ਵਿਚਿ​ਪਾਥਰ​ਕੀਟ​ਪਖਾਣੀ​ਹੇ​॥੬॥​
ਮੇਰਾ ਪ੍ਰਭੂ ਉਹ ਉਹ ਦਾਤ ਦੇਂਦਾ ਹੈ ਜਿਸ ਦਾ ਸਾਨੂੰ ਚਿੱਤ-ਚੇਤਾ ਭੀ ਨਹੀਂ ਹੁੰਦਾ। ਪੱਥਰਾਂ ਵਿਚ ਵੱਸਣ ਵਾਲੇ ਕੀੜਿਆਂ ਨੂੰ ਭੀ (ਰਿਜ਼ਕ) ਦੇਂਦਾ ਹੈ ॥੬॥
My God bestows His blessings without being asked, even to worms in soil and stones. ||6||
अचिंत दानु देइ प्रभु मेरा विचि पाथर कीट पखाणी हे ॥६॥
ਨਾ​ਕਰਿ​ਆਸ​ਮੀਤ​ਸੁਤ​ਭਾਈ​॥​
ਮਿੱਤਰ ਦੀ, ਪੁੱਤਰ ਦੀ, ਭਰਾ ਦੀ-ਕਿਸੇ ਦੀ ਭੀ ਆਸ ਨਾਹ ਕਰ।
Do not place your hopes in friends, children and siblings.
ना करि आस मीत सुत भाई ॥
ਨਾ​ਕਰਿ​ਆਸ​ਕਿਸੈ​ਸਾਹ​ਬਿਉਹਾਰ​ਕੀ​ਪਰਾਈ​॥​
ਕਿਸੇ ਸ਼ਾਹ ਦੀ, ਕਿਸੇ ਵਿਹਾਰ ਦੀ-ਕੋਈ ਭੀ ਪਰਾਈ ਆਸ ਨਾਹ ਕਰ।
Do not place your hopes in kings or the business of others.
ना करि आस किसै साह बिउहार की पराई ॥
ਬਿਨੁ​ਹਰਿ​ਨਾਵੈ​ਕੋ​ਬੇਲੀ​ਨਾਹੀ​ਹਰਿ​ਜਪੀਐ​ਸਾਰੰਗਪਾਣੀ​ਹੇ​॥੭॥​
ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਮਦਦਗਾਰ ਨਹੀਂ। ਉਸ ਪਰਮਾਤਮਾ ਦਾ ਹੀ ਨਾਮ ਜਪਣਾ ਚਾਹੀਦਾ ਹੈ ॥੭॥
Without the Lord's Name, no one will be your helper; so meditate on the Lord, the Lord of the world. ||7||
बिनु हरि नावै को बेली नाही हरि जपीऐ सारंगपाणी हे ॥७॥
ਅਨਦਿਨੁ​ਨਾਮੁ​ਜਪਹੁ​ਬਨਵਾਰੀ​॥​
ਹਰ ਵੇਲੇ ਪਰਮਾਤਮਾ ਦਾ ਹੀ ਨਾਮ ਜਪਦੇ ਰਹੋ।
Night and day, chant the Naam.
अनदिनु नामु जपहु बनवारी ॥
ਸਭ​ਆਸਾ​ਮਨਸਾ​ਪੂਰੈ​ਥਾਰੀ​॥​
ਉਹੀ ਤੇਰੀ ਹਰੇਕ ਆਸ ਪੂਰੀ ਕਰਦਾ ਹੈ, ਤੇਰਾ ਹਰੇਕ ਫੁਰਨਾ ਪੂਰਾ ਕਰਦਾ ਹੈ।
All your hopes and desires shall be fulfilled.
सभ आसा मनसा पूरै थारी ॥
ਜਨ​ਨਾਨਕ​ਨਾਮੁ​ਜਪਹੁ​ਭਵ​ਖੰਡਨੁ​ਸੁਖਿ​ਸਹਜੇ​ਰੈਣਿ​ਵਿਹਾਣੀ​ਹੇ​॥੮॥​
ਹੇ ਦਾਸ ਨਾਨਕ! ਸਦਾ ਹਰਿ-ਨਾਮ ਜਪਦੇ ਰਹੋ। ਹਰਿ-ਨਾਮ ਜਨਮ ਮਰਨ ਦੇ ਗੇੜ ਦਾ ਨਾਸ ਕਰਨ ਵਾਲਾ ਹੈ। (ਜਿਹੜਾ ਮਨੁੱਖ ਜਪਦਾ ਹੈ ਉਸ ਦੀ) ਉਮਰ-ਰਾਤ ਸੁਖ ਵਿਚ ਆਤਮਕ ਅਡੋਲਤਾ ਵਿਚ ਬੀਤਦੀ ਹੈ ॥੮॥
O servant Nanak, chant the Naam, the Name of the Destroyer of fear, and your life-night shall pass in intuitive peace and poise. ||8||
जन नानक नामु जपहु भव खंडनु सुखि सहजे रैणि विहाणी हे ॥८॥
ਜਿਨਿ​ਹਰਿ​ਸੇਵਿਆ​ਤਿਨਿ​ਸੁਖੁ​ਪਾਇਆ​॥​
ਜਿਸ ਮਨੁੱਖ ਨੇ ਪਰਮਾਤਮਾ ਦੀ ਭਗਤੀ ਕੀਤੀ ਉਸ ਨੇ ਸੁਖ ਪ੍ਰਾਪਤ ਕੀਤਾ।
Those who serve the Lord find peace.
जिनि हरि सेविआ तिनि सुखु पाइआ ॥
ਸਹਜੇ​ਹੀ​ਹਰਿ​ਨਾਮਿ​ਸਮਾਇਆ​॥​
ਉਹ ਬਿਨਾ ਕਿਸੇ (ਤਪ ਆਦਿਕ) ਜਤਨ ਦੇ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ।
They are intuitively absorbed in the Lord's Name.
सहजे ही हरि नामि समाइआ ॥
ਜੋ​ਸਰਣਿ​ਪਰੈ​ਤਿਸ​ਕੀ​ਪਤਿ​ਰਾਖੈ​ਜਾਇ​ਪੂਛਹੁ​ਵੇਦ​ਪੁਰਾਣੀ​ਹੇ​॥੯॥​
ਬੇਸ਼ੱਕ ਵੇਦਾਂ ਪੁਰਾਣਾਂ (ਦੇ ਪੜ੍ਹਨ ਵਾਲਿਆਂ) ਪਾਸੋਂ ਜਾ ਕੇ ਪੁੱਛ ਲਵੋ। ਜਿਹੜਾ ਮਨੁੱਖ ਪਰਮਾਤਮਾ ਦੀ ਸਰਨ ਪੈਂਦਾ ਹੈ, ਪਰਮਾਤਮਾ ਉਸ ਦੀ ਲਾਜ ਰੱਖਦਾ ਹੈ ॥੯॥
The Lord preserves the honor of those who seek His Sanctuary; go and consult the Vedas and the Puraanas. ||9||
जो सरणि परै तिस की पति राखै जाइ पूछहु वेद पुराणी हे ॥९॥
ਜਿਸੁ​ਹਰਿ​ਸੇਵਾ​ਲਾਏ​ਸੋਈ​ਜਨੁ​ਲਾਗੈ​॥​
ਪਰ, ਉਹੀ ਮਨੁੱਖ ਪਰਮਾਤਮਾ ਦੀ ਭਗਤੀ ਵਿਚ ਲੱਗਦਾ ਹੈ, ਜਿਸ ਨੂੰ ਪਰਮਾਤਮਾ ਆਪ ਲਾਂਦਾ ਹੈ।
That humble being is attached to the Lord's service, whom the Lord so attaches.
जिसु हरि सेवा लाए सोई जनु लागै ॥
ਗੁਰ​ਕੈ​ਸਬਦਿ​ਭਰਮ​ਭਉ​ਭਾਗੈ​॥​
ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਸ ਮਨੁੱਖ ਦੀ ਭਟਕਣਾ ਉਸ ਦਾ ਡਰ ਦੂਰ ਹੋ ਜਾਂਦਾ ਹੈ।
Through the Word of the Guru's Shabad, doubt and fear are dispelled.
गुर कै सबदि भरम भउ भागै ॥
ਵਿਚੇ​ਗ੍ਰਿਹ​ਸਦਾ​ਰਹੈ​ਉਦਾਸੀ​ਜਿਉ​ਕਮਲੁ​ਰਹੈ​ਵਿਚਿ​ਪਾਣੀ​ਹੇ​॥੧੦॥​
ਜਿਵੇਂ ਕੌਲ ਫੁੱਲ ਪਾਣੀ ਵਿਚ (ਪਾਣੀ ਤੋਂ) ਨਿਰਲੇਪ ਰਹਿੰਦਾ ਹੈ, ਤਿਵੇਂ ਉਹ ਮਨੁੱਖ ਗ੍ਰਿਹਸਤ ਦੇ ਵਿਚ ਹੀ (ਮਾਇਆ ਤੋਂ) ਸਦਾ ਉਪਰਾਮ ਰਹਿੰਦਾ ਹੈ ॥੧੦॥
In his own home, he remains unattached, like the lotus flower in the water. ||10||
विचे ग्रिह सदा रहै उदासी जिउ कमलु रहै विचि पाणी हे ॥१०॥