GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1072
Display Settings
Translations
ਥਾਨ​ਥਨੰਤਰਿ​ਅੰਤਰਜਾਮੀ​॥​
ਉਸ ਪੂਰਨ ਦਿਲ ਦੀ ਜਾਣਨ ਵਾਲਾ ਉਹ ਪ੍ਰਭੂ ਹਰੇਕ ਥਾਂ ਵਿਚ ਵੱਸ ਰਿਹਾ ਹੈ।
The Inner-knower, the Searcher of hearts, is in all places and interspaces.
थान थनंतरि अंतरजामी ॥
ਸਿਮਰਿ​ਸਿਮਰਿ​ਪੂਰਨ​ਪਰਮੇਸੁਰ​ਚਿੰਤਾ​ਗਣਤ​ਮਿਟਾਈ​ਹੇ​॥੮॥​
ਸਭ ਦੇ ਪਰਮੇਸਰ ਦਾ ਨਾਮ ਸਦਾ ਸਿਮਰ ਕੇ ਮਨੁੱਖ ਆਪਣੇ ਸਾਰੇ ਚਿੰਤਾ-ਫ਼ਿਕਰ ਮਿਟਾ ਲੈਂਦਾ ਹੈ ॥੮॥
Meditating, meditating in remembrance on the Perfect Transcendent Lord, I am rid of all anxieties and calculations. ||8||
सिमरि सिमरि पूरन परमेसुर चिंता गणत मिटाई हे ॥८॥
ਹਰਿ​ਕਾ​ਨਾਮੁ​ਕੋਟਿ​ਲਖ​ਬਾਹਾ​॥​
(ਜਿਵੇਂ ਵੈਰੀਆਂ ਦਾ ਟਾਕਰਾ ਕਰਨ ਲਈ ਬਹੁਤੀਆਂ ਬਾਹਾਂ ਬਹੁਤੇ ਭਰਾ ਤੇ ਸਾਥੀ ਮਨੁੱਖ ਵਾਸਤੇ ਸਹਾਰਾ ਹੁੰਦੇ ਹਨ, ਤਿਵੇਂ ਕਾਮਾਦਿਕ ਵੈਰੀਆਂ ਦੇ ਟਾਕਰੇ ਤੇ ਮਨੁੱਖ ਵਾਸਤੇ) ਪਰਮਾਤਮਾ ਦਾ ਨਾਮ (ਮਾਨੋ) ਲੱਖਾਂ ਕ੍ਰੋੜਾਂ ਬਾਹਾਂ ਹੈ,
One who has the Name of the Lord has hundreds of thousands and millions of arms.
हरि का नामु कोटि लख बाहा ॥
ਹਰਿ​ਜਸੁ​ਕੀਰਤਨੁ​ਸੰਗਿ​ਧਨੁ​ਤਾਹਾ​॥​
ਪਰਮਾਤਮਾ ਦਾ ਜਸ-ਕੀਰਤਨ ਉਸ ਦੇ ਪਾਸ ਧਨ ਹੈ।
The wealth of the Kirtan of the Lord's Praises is with him.
हरि जसु कीरतनु संगि धनु ताहा ॥
ਗਿਆਨ​ਖੜਗੁ​ਕਰਿ​ਕਿਰਪਾ​ਦੀਨਾ​ਦੂਤ​ਮਾਰੇ​ਕਰਿ​ਧਾਈ​ਹੇ​॥੯॥​
ਜਿਸ ਮਨੁੱਖ ਨੂੰ ਪਰਮਾਤਮਾ ਆਤਮਕ ਜੀਵਨ ਦੀ ਸੂਝ ਦੀ ਤਲਵਾਰ ਕਿਰਪਾ ਕਰ ਕੇ ਦੇਂਦਾ ਹੈ, ਉਹ ਮਨੁੱਖ ਹੱਲਾ ਕਰ ਕੇ ਕਾਮਾਦਿਕ ਵੈਰੀਆਂ ਨੂੰ ਮਾਰ ਲੈਂਦਾ ਹੈ ॥੯॥
In His Mercy, God has blessed me with the sword of spiritual wisdom; I have attacked and killed the demons. ||9||
गिआन खड़गु करि किरपा दीना दूत मारे करि धाई हे ॥९॥
ਹਰਿ​ਕਾ​ਜਾਪੁ​ਜਪਹੁ​ਜਪੁ​ਜਪਨੇ​॥​
ਪਰਮਾਤਮਾ ਦੇ ਨਾਮ ਦਾ ਜਾਪ ਜਪਿਆ ਕਰੋ, ਇਹੀ ਜਪਣ-ਜੋਗ ਜਪ ਹੈ।
Chant the Chant of the Lord, the Chant of Chants.
हरि का जापु जपहु जपु जपने ॥
ਜੀਤਿ​ਆਵਹੁ​ਵਸਹੁ​ਘਰਿ​ਅਪਨੇ​॥​
(ਇਸ ਜਪ ਦੀ ਬਰਕਤਿ ਨਾਲ ਕਾਮਾਦਿਕ ਵੈਰੀਆਂ ਨੂੰ) ਜਿੱਤ ਕੇ ਆਪਣੇ ਅਸਲ ਘਰ ਵਿਚ ਟਿਕੇ ਰਹੋਗੇ।
Be a winner of the game of life and come to abide in your true home.
जीति आवहु वसहु घरि अपने ॥
ਲਖ​ਚਉਰਾਸੀਹ​ਨਰਕ​ਨ​ਦੇਖਹੁ​ਰਸਕਿ​ਰਸਕਿ​ਗੁਣ​ਗਾਈ​ਹੇ​॥੧੦॥​
ਚੌਰਾਸੀ ਲੱਖ ਜੂਨਾਂ ਦੇ ਨਰਕ ਵੇਖਣੇ ਨਹੀਂ ਪੈਣਗੇ। (ਜਿਹੜਾ ਮਨੁੱਖ) ਪ੍ਰੇਮ ਨਾਲ ਪ੍ਰਭੂ ਦੇ ਗੁਣ ਗਾਂਦਾ ਹੈ (ਉਸ ਨੂੰ ਇਹ ਫਲ ਪ੍ਰਾਪਤ ਹੁੰਦਾ ਹੈ ॥੧੦॥
You shall not see the 8.4 million types of hell; sing His Glorious Praises and remain saturated with loving devotion||10||
लख चउरासीह नरक न देखहु रसकि रसकि गुण गाई हे ॥१०॥
ਖੰਡ​ਬ੍ਰਹਮੰਡ​ਉਧਾਰਣਹਾਰਾ​॥​
ਪਰਮਾਤਮਾ ਖੰਡਾਂ ਬ੍ਰਹਮੰਡਾਂ ਦੇ ਜੀਵਾਂ ਨੂੰ ਵਿਕਾਰਾਂ ਤੋਂ ਬਚਾਣ-ਜੋਗ ਹੈ।
He is the Savior of worlds and galaxies.
खंड ब्रहमंड उधारणहारा ॥
ਊਚ​ਅਥਾਹ​ਅਗੰਮ​ਅਪਾਰਾ​॥​
ਉਹ ਪ੍ਰਭੂ ਉੱਚਾ ਹੈ ਅਥਾਹ ਹੈ ਅਪਹੁੰਚ ਹੈ ਬੇਅੰਤ ਹੈ।
He is lofty, unfathomable, inaccessible and infinite.
ऊच अथाह अगंम अपारा ॥
ਜਿਸ​ਨੋ​ਕ੍ਰਿਪਾ​ਕਰੇ​ਪ੍ਰਭੁ​ਅਪਨੀ​ਸੋ​ਜਨੁ​ਤਿਸਹਿ​ਧਿਆਈ​ਹੇ​॥੧੧॥​
ਜਿਸ ਮਨੁੱਖ ਉਤੇ ਉਹ ਆਪਣੀ ਕਿਰਪਾ ਕਰਦਾ ਹੈ ਉਹ ਮਨੁੱਖ ਉਸੇ ਪ੍ਰਭੂ ਨੂੰ ਹੀ ਸਿਮਰਦਾ ਰਹਿੰਦਾ ਹੈ ॥੧੧॥
That humble being, unto whom God grants His Grace, meditates on Him. ||11||
जिस नो क्रिपा करे प्रभु अपनी सो जनु तिसहि धिआई हे ॥११॥
ਬੰਧਨ​ਤੋੜਿ​ਲੀਏ​ਪ੍ਰਭਿ​ਮੋਲੇ​॥​
ਜਿਸ ਮਨੁੱਖ ਦੇ (ਮਾਇਆ ਦੇ ਮੋਹ ਦੇ) ਬੰਧਨ ਤੋੜ ਕੇ ਪ੍ਰਭੂ ਨੇ ਉਸ ਨੂੰ ਆਪਣਾ ਬਣਾ ਲਿਆ,
God has broken my bonds, and claimed me as His own.
बंधन तोड़ि लीए प्रभि मोले ॥
ਕਰਿ​ਕਿਰਪਾ​ਕੀਨੇ​ਘਰ​ਗੋਲੇ​॥​
ਮਿਹਰ ਕਰ ਕੇ ਜਿਸ ਨੂੰ ਉਸ ਨੇ ਆਪਣੇ ਘਰ ਦਾ ਦਾਸ ਬਣਾ ਲਿਆ,
In His Mercy, He has made me the slave of His home.
करि किरपा कीने घर गोले ॥
ਅਨਹਦ​ਰੁਣ​ਝੁਣਕਾਰੁ​ਸਹਜ​ਧੁਨਿ​ਸਾਚੀ​ਕਾਰ​ਕਮਾਈ​ਹੇ​॥੧੨॥​
ਉਹ ਮਨੁੱਖ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਾਰ ਕਰਦਾ ਹੈ, ਉਸ ਦੇ ਅੰਦਰ ਆਤਮਕ ਅਡੋਲਤਾ ਦੀ ਤਾਰ ਬੱਝੀ ਰਹਿੰਦੀ ਹੈ, ਉਸ ਦੇ ਅੰਦਰ ਸਿਫ਼ਤ-ਸਾਲਾਹ ਦਾ (ਮਾਨੋ) ਲਗਾਤਾਰ ਮਿੱਠਾ ਸੁਰੀਲਾ ਰਾਗ ਹੁੰਦਾ ਰਹਿੰਦਾ ਹੈ ॥੧੨॥
The unstruck celestial sound current resounds and vibrates, when one performs acts of true service. ||12||
अनहद रुण झुणकारु सहज धुनि साची कार कमाई हे ॥१२॥
ਮਨਿ​ਪਰਤੀਤਿ​ਬਨੀ​ਪ੍ਰਭ​ਤੇਰੀ​॥​
ਹੇ ਪ੍ਰਭੂ! ਜਿਸ ਮਨੁੱਖ ਦੇ ਮਨ ਵਿਚ ਤੇਰੀ ਸਰਧਾ ਬਣ ਜਾਂਦੀ ਹੈ,
O God, I have enshrined faith in You within my mind.
मनि परतीति बनी प्रभ तेरी ॥
ਬਿਨਸਿ​ਗਈ​ਹਉਮੈ​ਮਤਿ​ਮੇਰੀ​॥​
ਉਸ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ, ਉਸ ਦੀ ਮਮਤਾ ਵਾਲੀ ਬੁੱਧੀ ਨਾਸ ਹੋ ਜਾਂਦੀ ਹੈ।
My egotistical intellect has been driven out.
बिनसि गई हउमै मति मेरी ॥
ਅੰਗੀਕਾਰੁ​ਕੀਆ​ਪ੍ਰਭਿ​ਅਪਨੈ​ਜਗ​ਮਹਿ​ਸੋਭ​ਸੁਹਾਈ​ਹੇ​॥੧੩॥​
ਆਪਣੇ ਪ੍ਰਭੂ ਨੇ ਜਿਸ ਮਨੁੱਖ ਦੀ ਸਹਾਇਤਾ ਕੀਤੀ, ਉਸ ਦੀ ਸਾਰੇ ਜਗਤ ਵਿਚ ਸੋਭਾ ਚਮਕ ਪਈ ॥੧੩॥
God has made me His own, and now I have a glorious reputation in this world. ||13||
अंगीकारु कीआ प्रभि अपनै जग महि सोभ सुहाई हे ॥१३॥
ਜੈ​ਜੈ​ਕਾਰੁ​ਜਪਹੁ​ਜਗਦੀਸੈ​॥​
ਜਗਤ ਦੇ ਮਾਲਕ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਰਹੋ।
Proclaim His Glorious Victory, and meditate on the Lord of the Universe.
जै जै कारु जपहु जगदीसै ॥
ਬਲਿ​ਬਲਿ​ਜਾਈ​ਪ੍ਰਭ​ਅਪੁਨੇ​ਈਸੈ​॥​
ਮੈਂ ਤਾਂ ਆਪਣੇ ਈਸ਼੍ਵਰ ਪ੍ਰਭੂ ਤੋਂ ਸਦਾ ਸਦਕੇ ਜਾਂਦਾ ਹਾਂ।
I am a sacrifice, a sacrifice to my Lord God.
बलि बलि जाई प्रभ अपुने ईसै ॥
ਤਿਸੁ​ਬਿਨੁ​ਦੂਜਾ​ਅਵਰੁ​ਨ​ਦੀਸੈ​ਏਕਾ​ਜਗਤਿ​ਸਬਾਈ​ਹੇ​॥੧੪॥​
ਉਸ ਪ੍ਰਭੂ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ ਦਿੱਸਦਾ। ਸਾਰੇ ਜਗਤ ਵਿਚ ਉਹ ਇਕ ਆਪ ਹੀ ਆਪ ਹੈ ॥੧੪॥
I do not see any other except Him. The One Lord pervades the whole world. ||14||
तिसु बिनु दूजा अवरु न दीसै एका जगति सबाई हे ॥१४॥
ਸਤਿ​ਸਤਿ​ਸਤਿ​ਪ੍ਰਭੁ​ਜਾਤਾ​॥​
ਜਿਸ ਮਨੁੱਖ ਨੇ ਪਰਮਾਤਮਾ ਨੂੰ ਸਦਾ-ਥਿਰ ਸਦਾ-ਥਿਰ ਜਾਣ ਲਿਆ ਹੈ,
True, True, True is God.
सति सति सति प्रभु जाता ॥
ਗੁਰ​ਪਰਸਾਦਿ​ਸਦਾ​ਮਨੁ​ਰਾਤਾ​॥​
ਉਸ ਦਾ ਮਨ ਗੁਰੂ ਦੀ ਕਿਰਪਾ ਨਾਲ ਉਸ ਵਿਚ ਰੰਗਿਆ ਰਹਿੰਦਾ ਹੈ।
By Guru's Grace, my mind is attuned to Him forever.
गुर परसादि सदा मनु राता ॥
ਸਿਮਰਿ​ਸਿਮਰਿ​ਜੀਵਹਿ​ਜਨ​ਤੇਰੇ​ਏਕੰਕਾਰਿ​ਸਮਾਈ​ਹੇ​॥੧੫॥​
ਹੇ ਪ੍ਰਭੂ! ਤੇਰੇ ਸੇਵਕ ਤੇਰਾ ਨਾਮ ਸਿਮਰ ਸਿਮਰ ਕੇ ਆਤਮਕ ਜੀਵਨ ਹਾਸਲ ਕਰਦੇ ਹਨ, ਉਹ ਸਦਾ ਤੇਰੇ ਸਰਬ-ਵਿਆਪਕ ਸਰੂਪ ਵਿਚ ਲੀਨ ਰਹਿੰਦੇ ਹਨ ॥੧੫॥
Your humble servants live by meditating, meditating in remembrance on You, merging in You, O One Universal Creator. ||15||
सिमरि सिमरि जीवहि जन तेरे एकंकारि समाई हे ॥१५॥
ਭਗਤ​ਜਨਾ​ਕਾ​ਪ੍ਰੀਤਮੁ​ਪਿਆਰਾ​॥​
ਸਾਡਾ ਮਾਲਕ-ਪ੍ਰਭੂ ਆਪਣੇ ਭਗਤਾਂ ਦਾ ਪਿਆਰਾ ਹੈ,
The Dear Lord is the Beloved of His humble devotees.
भगत जना का प्रीतमु पिआरा ॥
ਸਭੈ​ਉਧਾਰਣੁ​ਖਸਮੁ​ਹਮਾਰਾ​॥​
ਸਭ ਜੀਵਾਂ ਦਾ ਪਾਰ-ਉਤਾਰਾ ਕਰਨ ਵਾਲਾ ਹੈ।
My Lord and Master is the Savior of all.
सभै उधारणु खसमु हमारा ॥
ਸਿਮਰਿ​ਨਾਮੁ​ਪੁੰਨੀ​ਸਭ​ਇਛਾ​ਜਨ​ਨਾਨਕ​ਪੈਜ​ਰਖਾਈ​ਹੇ​॥੧੬॥੧॥​
ਉਸ ਦਾ ਨਾਮ ਸਿਮਰ ਸਿਮਰ ਕੇ ਉਸ ਦੇ ਭਗਤਾਂ ਦੀ ਹਰੇਕ ਆਸ ਪੂਰੀ ਹੋ ਜਾਂਦੀ ਹੈ। ਹੇ ਨਾਨਕ! ਪਰਮਾਤਮਾ ਆਪਣੇ ਸੇਵਕਾਂ ਦੀ ਸਦਾ ਲਾਜ ਰੱਖਦਾ ਹੈ ॥੧੬॥੧॥
Meditating in remembrance on the Naam, the Name of the Lord, all desires are fulfilled. He has saved the honor of servant Nanak. ||16||1||
सिमरि नामु पुंनी सभ इछा जन नानक पैज रखाई हे ॥१६॥१॥
ਮਾਰੂ​ਸੋਲਹੇ​ਮਹਲਾ​੫​॥​
ਰਾਗ ਮਾਰੂ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਸੋਹਲੇ' (੧੬ ਬੰਦਾਂ ਵਾਲੀ ਬਾਣੀ)।
Maaroo, Solahas, Fifth Mahalaa:
मारू सोलहे महला ५ ॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਸੰਗੀ​ਜੋਗੀ​ਨਾਰਿ​ਲਪਟਾਣੀ​॥​
(ਇਹ ਜੀਵਾਤਮਾ ਅਸਲ ਵਿਚ ਵਿਰਕਤ) ਜੋਗੀ (ਹੈ, ਇਹ ਕਾਇਆਂ-) ਇਸਤ੍ਰੀ ਦਾ ਸਾਥੀ (ਜਦੋਂ ਬਣ ਜਾਂਦਾ ਹੈ, ਤਾਂ ਕਾਇਆਂ-) ਇਸਤ੍ਰੀ (ਇਸ ਨਾਲ) ਲਪਟੀ ਰਹਿੰਦੀ ਹੈ, ਇਸ ਨੂੰ ਆਪਣੇ ਮੋਹ ਵਿਚ ਫਸਾਂਦੀ ਰਹਿੰਦੀ ਹੈ,
The body-bride is attached to the Yogi, the husband-soul.
संगी जोगी नारि लपटाणी ॥
ਉਰਝਿ​ਰਹੀ​ਰੰਗ​ਰਸ​ਮਾਣੀ​॥​
(ਤੇ ਇਸ ਨਾਲ ਮਾਇਆ ਦੇ) ਰੰਗ ਰਸ ਮਾਣਦੀ ਰਹਿੰਦੀ ਹੈ।
She is involved with him, enjoying pleasure and delights.
उरझि रही रंग रस माणी ॥
ਕਿਰਤ​ਸੰਜੋਗੀ​ਭਏ​ਇਕਤ੍ਰਾ​ਕਰਤੇ​ਭੋਗ​ਬਿਲਾਸਾ​ਹੇ​॥੧॥​
ਕੀਤੇ ਕਰਮਾਂ ਦੇ ਸੰਜੋਗਾਂ ਨਾਲ (ਇਹ ਜੀਵਾਤਮਾ ਅਤੇ ਕਾਇਆਂ) ਇਕੱਠੇ ਹੁੰਦੇ ਹਨ, ਤੇ, (ਦੁਨੀਆ ਦੇ) ਭੋਗ ਬਿਲਾਸ ਕਰਦੇ ਰਹਿੰਦੇ ਹਨ ॥੧॥
As a consequence of past actions, they have come together, enjoying pleasurable play. ||1||
किरत संजोगी भए इकत्रा करते भोग बिलासा हे ॥१॥
ਜੋ​ਪਿਰੁ​ਕਰੈ​ਸੁ​ਧਨ​ਤਤੁ​ਮਾਨੈ​॥​
ਜੋ ਕੁਝ ਜੀਵਾਤਮਾ-ਪਤੀ ਕਾਇਆਂ-ਇਸਤ੍ਰੀ ਨੂੰ ਆਖਦਾ ਹੈ ਉਹ ਤੁਰਤ ਮੰਨਦੀ ਹੈ।
Whatever the husband does, the bride willingly accepts.
जो पिरु करै सु धन ततु मानै ॥
ਪਿਰੁ​ਧਨਹਿ​ਸੀਗਾਰਿ​ਰਖੈ​ਸੰਗਾਨੈ​॥​
ਜੀਵਾਤਮਾ-ਪਤੀ ਕਾਇਆਂ-ਇਸਤ੍ਰੀ ਨੂੰ ਸਜਾ-ਸੰਵਾਰ ਕੇ ਆਪਣੇ ਨਾਲ ਰੱਖਦਾ ਹੈ।
The husband adorns his bride, and keeps her with himself.
पिरु धनहि सीगारि रखै संगानै ॥
ਮਿਲਿ​ਏਕਤ੍ਰ​ਵਸਹਿ​ਦਿਨੁ​ਰਾਤੀ​ਪ੍ਰਿਉ​ਦੇ​ਧਨਹਿ​ਦਿਲਾਸਾ​ਹੇ​॥੨॥​
ਮਿਲ ਕੇ ਦਿਨ ਰਾਤ ਇਹ ਇਕੱਠੇ ਵੱਸਦੇ ਹਨ। ਜੀਵਾਤਮਾ-ਪਤੀ ਕਾਇਆਂ-ਇਸਤ੍ਰੀ ਨੂੰ (ਕਈ ਤਰ੍ਹਾਂ ਦਾ) ਹੌਸਲਾ ਦੇਂਦਾ ਰਹਿੰਦਾ ਹੈ ॥੨॥
Joining together, they live in harmony day and night; the husband comforts his wife. ||2||
मिलि एकत्र वसहि दिनु राती प्रिउ दे धनहि दिलासा हे ॥२॥
ਧਨ​ਮਾਗੈ​ਪ੍ਰਿਉ​ਬਹੁ​ਬਿਧਿ​ਧਾਵੈ​॥​
ਕਾਇਆਂ-ਇਸਤ੍ਰੀ (ਭੀ ਜੋ ਕੁਝ) ਮੰਗਦੀ ਹੈ, (ਉਹ ਹਾਸਲ ਕਰਨ ਵਾਸਤੇ) ਜੀਵਾਤਮਾ-ਪਤੀ ਕਈ ਤਰ੍ਹਾਂ ਦੀ ਦੌੜ-ਭੱਜ ਕਰਦਾ ਫਿਰਦਾ ਹੈ।
When the bride asks, the husband runs around in all sorts of ways.
धन मागै प्रिउ बहु बिधि धावै ॥
ਜੋ​ਪਾਵੈ​ਸੋ​ਆਣਿ​ਦਿਖਾਵੈ​॥​
ਜੋ ਕੁਝ ਉਸ ਨੂੰ ਲੱਭਦਾ ਹੈ, ਉਹ ਲਿਆ ਕੇ (ਆਪਣੀ ਕਾਇਆਂ-ਇਸਤ੍ਰੀ ਨੂੰ) ਵਿਖਾ ਦੇਂਦਾ ਹੈ।
Whatever he finds, he brings to show his bride.
जो पावै सो आणि दिखावै ॥
ਏਕ​ਵਸਤੁ​ਕਉ​ਪਹੁਚਿ​ਨ​ਸਾਕੈ​ਧਨ​ਰਹਤੀ​ਭੂਖ​ਪਿਆਸਾ​ਹੇ​॥੩॥​
(ਪਰ ਇਸ ਦੌੜ-ਭੱਜ ਵਿਚ ਇਸ ਨੂੰ) ਨਾਮ-ਪਦਾਰਥ ਨਹੀਂ ਲੱਭ ਸਕਦਾ, (ਨਾਮ-ਪਦਾਰਥ ਤੋਂ ਬਿਨਾ) ਕਾਇਆਂ-ਇਸਤ੍ਰੀ ਦੀ (ਮਾਇਆ ਵਾਲੀ) ਭੁੱਖ ਤ੍ਰੇਹ ਟਿਕੀ ਰਹਿੰਦੀ ਹੈ ॥੩॥
But there is one thing he cannot reach, and so his bride remains hungry and thirsty. ||3||
एक वसतु कउ पहुचि न साकै धन रहती भूख पिआसा हे ॥३॥
ਧਨ​ਕਰੈ​ਬਿਨਉ​ਦੋਊ​ਕਰ​ਜੋਰੈ​॥​
ਕਾਇਆਂ-ਇਸਤ੍ਰੀ ਦੋਵੇਂ ਹੱਥ ਜੋੜਦੀ ਹੈ ਤੇ (ਜੀਵਾਤਮਾ-ਪਤੀ ਅੱਗੇ) ਬੇਨਤੀ ਕਰਦੀ ਰਹਿੰਦੀ ਹੈ-
With her palms pressed together, the bride offers her prayer,
धन करै बिनउ दोऊ कर जोरै ॥
ਪ੍ਰਿਅ​ਪਰਦੇਸਿ​ਨ​ਜਾਹੁ​ਵਸਹੁ​ਘਰਿ​ਮੋਰੈ​॥​
ਹੇ ਪਿਆਰੇ! (ਮੈਨੂੰ ਛੱਡ ਕੇ) ਕਿਸੇ ਹੋਰ ਦੇਸ ਵਿਚ ਨਾਹ ਤੁਰ ਜਾਈਂ, ਮੇਰੇ ਹੀ ਇਸ ਘਰ ਵਿਚ ਟਿਕਿਆ ਰਹੀਂ।
"O my beloved, do not leave me and go to foreign lands; please stay here with me.
प्रिअ परदेसि न जाहु वसहु घरि मोरै ॥
ਐਸਾ​ਬਣਜੁ​ਕਰਹੁ​ਗ੍ਰਿਹ​ਭੀਤਰਿ​ਜਿਤੁ​ਉਤਰੈ​ਭੂਖ​ਪਿਆਸਾ​ਹੇ​॥੪॥​
ਇਸੇ ਘਰ ਵਿਚ ਕੋਈ ਐਸਾ ਵਣਜ ਕਰਦਾ ਰਹੁ, ਜਿਸ ਨਾਲ ਮੇਰੀ ਭੁੱਖ ਤ੍ਰੇਹ ਮਿਟਦੀ ਰਹੇ (ਮੇਰੀਆਂ ਲੋੜਾਂ ਪੂਰੀਆਂ ਹੁੰਦੀਆਂ ਰਹਿਣ) ॥੪॥
Do such business within our home, that my hunger and thirst may be relieved." ||4||
ऐसा बणजु करहु ग्रिह भीतरि जितु उतरै भूख पिआसा हे ॥४॥
ਸਗਲੇ​ਕਰਮ​ਧਰਮ​ਜੁਗ​ਸਾਧਾ​॥​
ਪਰ, ਸਦਾ ਤੋਂ ਹੀ ਲੋਕ ਮਿਥੇ ਹੋਏ ਧਾਰਮਿਕ ਕਰਮ ਕਰਦੇ ਆਏ ਹਨ।
All sorts of religious rituals are performed in this age,
सगले करम धरम जुग साधा ॥
ਬਿਨੁ​ਹਰਿ​ਰਸ​ਸੁਖੁ​ਤਿਲੁ​ਨਹੀ​ਲਾਧਾ​॥​
ਹਰਿ-ਨਾਮ ਦੇ ਸੁਆਦ ਤੋਂ ਬਿਨਾ ਕਿਸੇ ਨੂੰ ਭੀ ਰਤਾ ਭਰ ਸੁਖ ਨਹੀਂ ਲੱਭਾ।
but without the sublime essence of the Lord, not an iota of peace is found.
बिनु हरि रस सुखु तिलु नही लाधा ॥
ਭਈ​ਕ੍ਰਿਪਾ​ਨਾਨਕ​ਸਤਸੰਗੇ​ਤਉ​ਧਨ​ਪਿਰ​ਅਨੰਦ​ਉਲਾਸਾ​ਹੇ​॥੫॥​
ਹੇ ਨਾਨਕ! ਜਦੋਂ ਸਾਧ ਸੰਗਤ ਵਿਚ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਤਾਂ ਇਹ ਜੀਵਾਤਮਾ ਤੇ ਕਾਇਆਂ ਮਿਲ ਕੇ (ਨਾਮ ਦੀ ਬਰਕਤਿ ਨਾਲ) ਆਤਮਕ ਆਨੰਦ ਮਾਣਦੇ ਹਨ ॥੫॥
When the Lord becomes Merciful, O Nanak, then in the Sat Sangat, the True Congregation, the bride and the husband enjoy ecstasy and bliss. ||5||
भई क्रिपा नानक सतसंगे तउ धन पिर अनंद उलासा हे ॥५॥