GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 104
Display Settings
Translations
ਸਾਧਸੰਗਿ​ਜਨਮੁ​ਮਰਣੁ​ਮਿਟਾਵੈ​॥​
ਉਹ ਸਾਧ ਸੰਗਤਿ ਵਿਚ ਆ ਕੇ (ਪ੍ਰਭੂ-ਨਾਮ ਦੀ ਬਰਕਤਿ ਨਾਲ) ਆਪਣਾ ਜਨਮ ਮਰਨ ਦਾ ਗੇੜ ਮੁਕਾ ਲੈਂਦਾ ਹੈ।
to the Saadh Sangat, the Company of the Holy, shall be rid of the cycle of birth and death.
साधसंगि जनमु मरणु मिटावै ॥
ਆਸ​ਮਨੋਰਥੁ​ਪੂਰਨੁ​ਹੋਵੈ​ਭੇਟਤ​ਗੁਰ​ਦਰਸਾਇਆ​ਜੀਉ​॥੨॥​
(ਸਾਧ ਸੰਗਤਿ ਵਿਚ) ਗੁਰੂ ਦਾ ਦਰਸਨ ਕਰ ਕੇ ਉਸ ਦੀ ਇਹ ਆਸ ਪੂਰੀ ਹੋ ਜਾਂਦੀ ਹੈ, ਉਸ ਦਾ ਇਹ ਮਨੋਰਥ ਸਿਰੇ ਚੜ੍ਹ ਜਾਂਦਾ ਹੈ ॥੨॥
His hopes and desires are fulfilled, when he gains the Blessed Vision of the Guru's Darshan. ||2||
आस मनोरथु पूरनु होवै भेटत गुर दरसाइआ जीउ ॥२॥
ਅਗਮ​ਅਗੋਚਰ​ਕਿਛੁ​ਮਿਤਿ​ਨਹੀ​ਜਾਨੀ​॥​
ਕੋਈ ਮਨੁੱਖ ਇਹ ਪਤਾ ਨਹੀਂ ਕਰ ਸਕਿਆ ਕਿ ਉਹ ਅਪਹੁੰਚ ਪ੍ਰਭੂ ਉਹ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਪ੍ਰਭੂ ਕੇਡਾ ਵੱਡਾ ਹੈ।
The limits of the Inaccessible and Unfathomable Lord cannot be known.
अगम अगोचर किछु मिति नही जानी ॥
ਸਾਧਿਕ​ਸਿਧ​ਧਿਆਵਹਿ​ਗਿਆਨੀ​॥​
ਜੋਗ-ਸਾਧਨਾਂ ਕਰਨ ਵਾਲੇ ਜੋਗੀ, ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਗਿਆਨ-ਵਾਨ ਬੰਦੇ ਸਮਾਧੀਆਂ ਲਾਂਦੇ ਹਨ (ਪਰ ਉਸ ਦਾ ਅੰਤ ਨਹੀਂ ਜਾਣਦੇ।)
The seekers, the Siddhas, those beings of miraculous spiritual powers, and the spiritual teachers, all meditate on Him.
साधिक सिध धिआवहि गिआनी ॥
ਖੁਦੀ​ਮਿਟੀ​ਚੂਕਾ​ਭੋਲਾਵਾ​ਗੁਰਿ​ਮਨ​ਹੀ​ਮਹਿ​ਪ੍ਰਗਟਾਇਆ​ਜੀਉ​॥੩॥​
(ਗੁਰੂ ਦੀ ਸਰਨ ਪੈ ਕੇ) ਜਿਸ ਮਨੁੱਖ ਦੀ ਹਉਮੈ ਦੂਰ ਹੋ ਜਾਂਦੀ ਹੈ, ਜਿਸ ਮਨੁੱਖ ਦਾ (ਆਪਣੀ ਤਾਕਤ ਆਦਿਕ ਦਾ) ਭੁਲੇਖਾ ਮੁਕ ਜਾਂਦਾ ਹੈ, ਗੁਰੂ ਨੇ ਉਸ ਦੇ ਮਨ ਵਿਚ ਹੀ (ਉਸ ਬੇਅੰਤ ਪ੍ਰਭੂ ਦਾ) ਪਰਕਾਸ਼ ਕਰ ਦਿੱਤਾ ਹੈ ॥੩॥
Thus, their egos are erased, and their doubts are dispelled. The Guru has enlightened their minds. ||3||
खुदी मिटी चूका भोलावा गुरि मन ही महि प्रगटाइआ जीउ ॥३॥
ਅਨਦ​ਮੰਗਲ​ਕਲਿਆਣ​ਨਿਧਾਨਾ​॥​
ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਸ ਦੇ ਹਿਰਦੇ ਵਿਚ ਆਤਮਕ ਆਨੰਦ ਖ਼ੁਸ਼ੀਆਂ ਦੇ ਖ਼ਜ਼ਾਨੇ ਪਰਗਟ ਹੋ ਪੈਂਦੇ ਹਨ।
I chant the Name of the Lord, the Treasure of bliss,
अनद मंगल कलिआण निधाना ॥
ਸੂਖ​ਸਹਜ​ਹਰਿ​ਨਾਮੁ​ਵਖਾਨਾ​॥​
ਉਸ ਦੇ ਅੰਦਰ ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ।
joy, salvation, intuitive peace and poise.
सूख सहज हरि नामु वखाना ॥
ਹੋਇ​ਕ੍ਰਿਪਾਲੁ​ਸੁਆਮੀ​ਅਪਨਾ​ਨਾਉ​ਨਾਨਕ​ਘਰ​ਮਹਿ​ਆਇਆ​ਜੀਉ​॥੪॥੨੫॥੩੨॥​
ਹੇ ਨਾਨਕ! ਜਿਸ ਮਨੁੱਖ ਉੱਤੇ ਆਪਣਾ ਮਾਲਕ-ਪ੍ਰਭੂ ਦਇਆਵਾਨ ਹੋ ਜਾਂਦਾ ਹੈ, ਉਸ ਦੇ ਹਿਰਦੇ-ਘਰ ਵਿਚ ਉਸ ਦਾ ਨਾਮ ਵੱਸ ਪੈਂਦਾ ਹੈ ॥੪॥੨੫॥੩੨॥
When my Lord and Master blessed me with His Mercy, O Nanak, then His Name entered the home of my mind. ||4||25||32||
होइ क्रिपालु सुआमी अपना नाउ नानक घर महि आइआ जीउ ॥४॥२५॥३२॥
ਮਾਝ​ਮਹਲਾ​੫​॥​
Maajh, Fifth Mahalaa:
माझ महला ५ ॥
ਸੁਣਿ​ਸੁਣਿ​ਜੀਵਾ​ਸੋਇ​ਤੁਮਾਰੀ​॥​
ਹੇ ਪ੍ਰਭੂ! ਤੇਰੀਆਂ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣ ਸੁਣ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ।
Hearing of You, I live.
सुणि सुणि जीवा सोइ तुमारी ॥
ਤੂੰ​ਪ੍ਰੀਤਮੁ​ਠਾਕੁਰੁ​ਅਤਿ​ਭਾਰੀ​॥​
ਤੂੰ ਮੇਰਾ ਪਿਆਰਾ ਹੈਂ, ਤੂੰ ਮੇਰਾ ਪਾਲਣਹਾਰ ਹੈਂ, ਤੂੰ ਬਹੁਤ ਵੱਡਾ (ਮਾਲਕ) ਹੈਂ।
You are my Beloved, my Lord and Master, Utterly Great.
तूं प्रीतमु ठाकुरु अति भारी ॥
ਤੁਮਰੇ​ਕਰਤਬ​ਤੁਮ​ਹੀ​ਜਾਣਹੁ​ਤੁਮਰੀ​ਓਟ​ਗੋੁਪਾਲਾ​ਜੀਉ​॥੧॥​
ਹੇ ਪ੍ਰਭੂ! ਆਪਣੇ ਫ਼ਰਜ਼ ਤੂੰ ਆਪ ਹੀ ਜਾਣਦਾ ਹੈਂ। ਹੇ ਸ੍ਰਿਸ਼ਟੀ ਦੇ ਪਾਲਣ ਵਾਲੇ! ਮੈਨੂੰ ਤੇਰਾ ਹੀ ਆਸਰਾ ਹੈ ॥੧॥
You alone know Your Ways; I grasp Your Support, Lord of the World. ||1||
तुमरे करतब तुम ही जाणहु तुमरी ओट गुोपाला जीउ ॥१॥
ਗੁਣ​ਗਾਵਤ​ਮਨੁ​ਹਰਿਆ​ਹੋਵੈ​॥​
(ਹੇ ਭਾਈ!) ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ ਕੇ (ਆਤਮਕ ਜੀਵਨ ਵਲੋਂ ਮੇਰਾ ਸੁੱਕਾ ਹੋਇਆ) ਮਨ ਹਰਾ ਹੁੰਦਾ ਜਾ ਰਿਹਾ ਹੈ।
Singing Your Glorious Praises, my mind is rejuvenated.
गुण गावत मनु हरिआ होवै ॥
ਕਥਾ​ਸੁਣਤ​ਮਲੁ​ਸਗਲੀ​ਖੋਵੈ​॥​
ਪ੍ਰਭੂ ਦੀਆਂ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣ ਕੇ ਮੇਰੇ ਮਨ ਦੀ ਸਾਰੀ (ਵਿਕਾਰਾਂ ਦੀ) ਮੈਲ ਦੂਰ ਹੋ ਰਹੀ ਹੈ।
Hearing Your Sermon, all filth is removed.
कथा सुणत मलु सगली खोवै ॥
ਭੇਟਤ​ਸੰਗਿ​ਸਾਧ​ਸੰਤਨ​ਕੈ​ਸਦਾ​ਜਪਉ​ਦਇਆਲਾ​ਜੀਉ​॥੨॥​
ਗੁਰੂ ਦੀ ਸੰਗਤਿ ਵਿਚ ਸੰਤ ਜਨਾਂ ਦੀ ਸੰਗਤਿ ਵਿਚ ਮਿਲ ਕੇ ਮੈਂ ਸਦਾ ਉਸ ਦਇਆਲ ਪ੍ਰਭੂ ਦਾ ਨਾਮ ਜਪਦਾ ਹਾਂ ॥੨॥
Joining the Saadh Sangat, the Company of the Holy, I meditate forever on the Merciful Lord. ||2||
भेटत संगि साध संतन कै सदा जपउ दइआला जीउ ॥२॥
ਪ੍ਰਭੁ​ਅਪੁਨਾ​ਸਾਸਿ​ਸਾਸਿ​ਸਮਾਰਉ​॥​
(ਹੇ ਭਾਈ!) ਮੈਂ ਆਪਣੇ ਪ੍ਰਭੂ ਨੂੰ ਆਪਣੇ ਹਰੇਕ ਸਾਹ ਦੇ ਨਾਲ ਚੇਤੇ ਕਰਦਾ ਰਹਿੰਦਾ ਹਾਂ।
I dwell on my God with each and every breath.
प्रभु अपुना सासि सासि समारउ ॥
ਇਹ​ਮਤਿ​ਗੁਰ​ਪ੍ਰਸਾਦਿ​ਮਨਿ​ਧਾਰਉ​॥​
ਇਹ ਸੁਚੱਜ ਮੈਂ ਆਪਣੇ ਗੁਰੂ ਦੀ ਕਿਰਪਾ ਨਾਲ ਆਪਣੇ ਮਨ ਵਿਚ ਟਿਕਾਇਆ ਹੋਇਆ ਹੈ।
This understanding has been implanted within my mind, by Guru's Grace.
इह मति गुर प्रसादि मनि धारउ ॥
ਤੁਮਰੀ​ਕ੍ਰਿਪਾ​ਤੇ​ਹੋਇ​ਪ੍ਰਗਾਸਾ​ਸਰਬ​ਮਇਆ​ਪ੍ਰਤਿਪਾਲਾ​ਜੀਉ​॥੩॥​
ਹੇ ਪ੍ਰਭੂ! ਤੇਰੀ ਕਿਰਪਾ ਨਾਲ ਹੀ (ਜੀਵਾਂ ਦੇ ਮਨ ਵਿਚ ਤੇਰੇ ਨਾਮ ਦਾ) ਚਾਨਣ ਹੋ ਸਕਦਾ ਹੈ, ਤੂੰ ਸਭ ਉਤੇ ਮਿਹਰ ਕਰਨ ਵਾਲਾ ਹੈਂ ਤੇ ਸਭ ਦੀ ਰੱਖਿਆ ਕਰਨ ਵਾਲਾ ਹੈਂ ॥੩॥
By Your Grace, the Divine Light has dawned. The Merciful Lord cherishes everyone. ||3||
तुमरी क्रिपा ते होइ प्रगासा सरब मइआ प्रतिपाला जीउ ॥३॥
ਸਤਿ​ਸਤਿ​ਸਤਿ​ਪ੍ਰਭੁ​ਸੋਈ​॥​
(ਹੇ ਭਾਈ!) ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਸਦਾ ਕਾਇਮ ਰਹਿਣ ਵਾਲਾ ਹੈ, ਸਦਾ ਕਾਇਮ ਰਹਿਣ ਵਾਲਾ ਹੈ।
True, True, True is that God.
सति सति सति प्रभु सोई ॥
ਸਦਾ​ਸਦਾ​ਸਦ​ਆਪੇ​ਹੋਈ​॥​
ਸਦਾ ਹੀ, ਸਦਾ ਹੀ, ਸਦਾ ਹੀ ਉਹ ਆਪ ਹੀ ਆਪ ਹੈ।
Forever, forever and ever, He Himself is.
सदा सदा सद आपे होई ॥
ਚਲਿਤ​ਤੁਮਾਰੇ​ਪ੍ਰਗਟੁ​ਪਿਆਰੇ​ਦੇਖਿ​ਨਾਨਕ​ਭਏ​ਨਿਹਾਲਾ​ਜੀਉ​॥੪॥੨੬॥੩੩॥​
ਹੇ ਨਾਨਕ! (ਆਖ-) ਹੇ ਪਿਆਰੇ ਪ੍ਰਭੂ! ਤੇਰੇ ਚੋਜ-ਤਮਾਸ਼ੇ ਤੇਰੇ ਰਚੇ ਹੋਏ ਸੰਸਾਰ ਵਿਚ ਪਰਤੱਖ ਦਿੱਸ ਰਹੇ ਹਨ। (ਤੇਰਾ ਇਹ ਦਾਸ ਉਹਨਾਂ ਨੂੰ) ਵੇਖ ਕੇ ਪ੍ਰਸੰਨ ਹੋ ਰਿਹਾ ਹੈ ॥੪॥੨੬॥੩੩॥
Your Playful Ways are revealed, O my Beloved. Beholding them, Nanak is enraptured. ||4||26||33||
चलित तुमारे प्रगटु पिआरे देखि नानक भए निहाला जीउ ॥४॥२६॥३३॥
ਮਾਝ​ਮਹਲਾ​੫​॥​
Maajh, Fifth Mahalaa:
माझ महला ५ ॥
ਹੁਕਮੀ​ਵਰਸਣ​ਲਾਗੇ​ਮੇਹਾ​॥​
(ਜਿਵੇਂ ਵਰਖਾ-ਰੁੱਤ ਆਉਣ ਤੇ ਜਦੋਂ ਮੀਂਹ ਪੈਂਦਾ ਹੈ, ਤਾਂ ਠੰਢ ਪੈ ਜਾਂਦੀ ਹੈ, ਬਹੁਤ ਫ਼ਸਲ ਉੱਗਦੇ ਹਨ, ਸਭ ਲੋਕ ਅੰਨ ਨਾਲ ਰੱਜ ਜਾਂਦੇ ਹਨ, ਤਿਵੇਂ)
By His Command, the rain begins to fall.
हुकमी वरसण लागे मेहा ॥
ਸਾਜਨ​ਸੰਤ​ਮਿਲਿ​ਨਾਮੁ​ਜਪੇਹਾ​॥​
ਜਦੋਂ ਸਤਸੰਗੀ ਗੁਰਮੁਖਿ ਬੰਦੇ (ਸਾਧ ਸੰਗਤਿ ਵਿਚ) ਮਿਲ ਕੇ ਪਰਮਾਤਮਾ ਦਾ ਨਾਮ ਜਪਦੇ ਹਨ, (ਤਾਂ ਉਥੇ) ਪਰਮਾਤਮਾ ਦੇ ਹੁਕਮ ਅਨੁਸਾਰ ਸਿਫ਼ਤ-ਸਾਲਾਹ ਦੀ (ਮਾਨੋ) ਵਰਖਾ ਹੋਣ ਲੱਗ ਪੈਂਦੀ ਹੈ
The Saints and friends have met to chant the Naam.
साजन संत मिलि नामु जपेहा ॥
ਸੀਤਲ​ਸਾਂਤਿ​ਸਹਜ​ਸੁਖੁ​ਪਾਇਆ​ਠਾਢਿ​ਪਾਈ​ਪ੍ਰਭਿ​ਆਪੇ​ਜੀਉ​॥੧॥​
(ਜਿਸ ਦੀ ਬਰਕਤਿ ਨਾਲ ਸਤਸੰਗੀ ਬੰਦੇ) ਆਤਮਕ ਠੰਢ ਪਾਣ ਵਾਲੀ ਸ਼ਾਂਤੀ ਤੇ ਆਤਮਕ ਅਡੋਲਤਾ ਦਾ ਆਨੰਦ ਮਾਣਦੇ ਹਨ (ਉਹਨਾਂ ਦੇ ਹਿਰਦੇ ਵਿਚ ਉਥੇ) ਪ੍ਰਭੂ ਨੇ ਆਪ ਹੀ (ਵਿਕਾਰਾਂ ਦੀ ਤਪਸ਼ ਮਿਟਾ ਕੇ) ਆਤਮਕ ਠੰਢ ਪਾ ਦਿੱਤੀ ਹੁੰਦੀ ਹੈ ॥੧॥
Serene tranquility and peaceful ease have come; God Himself has brought a deep and profound peace. ||1||
सीतल सांति सहज सुखु पाइआ ठाढि पाई प्रभि आपे जीउ ॥१॥
ਸਭੁ​ਕਿਛੁ​ਬਹੁਤੋ​ਬਹੁਤੁ​ਉਪਾਇਆ​॥​
(ਸਾਧ ਸੰਗਤਿ ਵਿਚ ਹਰਿ-ਨਾਮ ਦੀ ਵਰਖਾ ਦੇ ਕਾਰਨ) ਪਰਮਾਤਮਾ ਹਰੇਕ ਆਤਮਕ ਗੁਣ (ਦਾ, ਮਾਨੋ, ਫ਼ਸਲ) ਪੈਦਾ ਕਰ ਦੇਂਦਾ ਹੈ,
God has produced everything in great abundance.
सभु किछु बहुतो बहुतु उपाइआ ॥
ਕਰਿ​ਕਿਰਪਾ​ਪ੍ਰਭਿ​ਸਗਲ​ਰਜਾਇਆ​॥​
(ਜਿਨ੍ਹਾਂ ਦਾ ਸਦਕਾ) ਪ੍ਰਭੂ ਨੇ ਕਿਰਪਾ ਕਰ ਕੇ (ਉਥੇ) ਸਾਰੇ ਸਤਸੰਗੀਆਂ ਦੇ ਅੰਦਰ ਸੰਤੋਖ ਵਾਲਾ ਜੀਵਨ ਪੈਦਾ ਕਰ ਦਿੱਤਾ ਹੁੰਦਾ ਹੈ।
Granting His Grace, God has satisfied all.
करि किरपा प्रभि सगल रजाइआ ॥
ਦਾਤਿ​ਕਰਹੁ​ਮੇਰੇ​ਦਾਤਾਰਾ​ਜੀਅ​ਜੰਤ​ਸਭਿ​ਧ੍ਰਾਪੇ​ਜੀਉ​॥੨॥​
ਹੇ ਮੇਰੇ ਦਾਤਾਰ! (ਜਿਵੇਂ ਵਰਖਾ ਨਾਲ ਅੰਨ-ਧਨ ਪੈਦਾ ਕਰ ਕੇ ਤੂੰ ਸਭ ਜੀਵਾਂ ਨੁੰ ਰਜਾ ਦੇਂਦਾ ਹੈਂ, ਤਿਵੇਂ) ਤੂੰ ਆਪਣੇ ਨਾਮ ਦੀ ਦਾਤ ਕਰਦਾ ਹੈਂ ਤੇ ਸਾਰੇ ਸਤਸੰਗੀਆਂ ਨੂੰ (ਮਾਇਆ ਦੀ ਤ੍ਰਿਸ਼ਨਾ ਵਲੋਂ) ਰਜਾ ਦੇਂਦਾ ਹੈਂ ॥੨॥
Bless us with Your Gifts, O my Great Giver. All beings and creatures are satisfied. ||2||
दाति करहु मेरे दातारा जीअ जंत सभि ध्रापे जीउ ॥२॥
ਸਚਾ​ਸਾਹਿਬੁ​ਸਚੀ​ਨਾਈ​॥​
ਜੇਹੜਾ ਪਰਮਾਤਮਾ ਸਦਾ-ਥਿਰ ਰਹਿਣ ਵਾਲਾ ਹੈ ਜਿਸ ਦੀ ਵਡਿਆਈ ਸਦਾ-ਥਿਰ ਰਹਿਣ ਵਾਲੀ ਹੈ,
True is the Master, and True is His Name.
सचा साहिबु सची नाई ॥
ਗੁਰ​ਪਰਸਾਦਿ​ਤਿਸੁ​ਸਦਾ​ਧਿਆਈ​॥​
ਉਸ ਨੂੰ ਮੈਂ ਗੁਰੂ ਦੀ ਕਿਰਪਾ ਨਾਲ ਸਦਾ ਸਿਮਰਦਾ ਹਾਂ।
By Guru's Grace, I meditate forever on Him.
गुर परसादि तिसु सदा धिआई ॥
ਜਨਮ​ਮਰਣ​ਭੈ​ਕਾਟੇ​ਮੋਹਾ​ਬਿਨਸੇ​ਸੋਗ​ਸੰਤਾਪੇ​ਜੀਉ​॥੩॥​
(ਉਸ ਸਿਮਰਨ ਦੀ ਬਰਕਤਿ ਨਾਲ) ਮੇਰੇ ਜਨਮ ਮਰਨ ਦੇ ਸਾਰੇ ਡਰ ਤੇ ਮੋਹ ਕੱਟੇ ਗਏ ਹਨ, ਮੇਰੇ ਸਾਰੇ ਚਿੰਤਾ ਫ਼ਿਕਰ ਦੁੱਖ-ਕਲੇਸ਼ ਨਾਸ ਹੋ ਗਏ ਹਨ ॥੩॥
The fear of birth and death has been dispelled; emotional attachment, sorrow and suffering have been erased. ||3||
जनम मरण भै काटे मोहा बिनसे सोग संतापे जीउ ॥३॥
ਸਾਸਿ​ਸਾਸਿ​ਨਾਨਕੁ​ਸਾਲਾਹੇ​॥​
(ਹੇ ਭਾਈ!) ਨਾਨਕ ਆਪਣੇ ਹਰੇਕ ਸਾਹ ਦੇ ਨਾਲ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ।
With each and every breath, Nanak praises the Lord.
सासि सासि नानकु सालाहे ॥
ਸਿਮਰਤ​ਨਾਮੁ​ਕਾਟੇ​ਸਭਿ​ਫਾਹੇ​॥​
ਪ੍ਰਭੂ ਦਾ ਨਾਮ ਸਿਮਰਦਿਆਂ ਮੋਹ ਦੀਆਂ ਫਾਹੀਆਂ ਕੱਟੀਆਂ ਗਈਆਂ ਹਨ।
Meditating in remembrance on the Name, all bonds are cut away.
सिमरत नामु काटे सभि फाहे ॥
ਪੂਰਨ​ਆਸ​ਕਰੀ​ਖਿਨ​ਭੀਤਰਿ​ਹਰਿ​ਹਰਿ​ਹਰਿ​ਗੁਣ​ਜਾਪੇ​ਜੀਉ​॥੪॥੨੭॥੩੪॥​
(ਨਾਨਕ ਦੀ) ਇਹ ਆਸ ਪ੍ਰਭੂ ਨੇ ਇਕ ਖਿਨ ਵਿਚ ਹੀ ਪੂਰੀ ਕਰ ਦਿੱਤੀ, ਤੇ ਹੁਣ (ਨਾਨਕ) ਹਰ ਵੇਲੇ ਪ੍ਰਭੂ ਦੇ ਹੀ ਗੁਣ ਚੇਤੇ ਕਰਦਾ ਰਹਿੰਦਾ ਹੈ ॥੪॥੨੭॥੩੪॥
One's hopes are fulfilled in an instant, chanting the Glorious Praises of the Lord, Har, Har, Har. ||4||27||34||
पूरन आस करी खिन भीतरि हरि हरि हरि गुण जापे जीउ ॥४॥२७॥३४॥
ਮਾਝ​ਮਹਲਾ​੫​॥​
Maajh, Fifth Mahalaa:
माझ महला ५ ॥
ਆਉ​ਸਾਜਨ​ਸੰਤ​ਮੀਤ​ਪਿਆਰੇ​॥​
ਹੇ ਮੇਰੇ ਪਿਆਰੇ ਮਿੱਤ੍ਰੋ! ਹੇ ਸੰਤ ਜਨੋ! ਹੇ ਮੇਰੇ ਸੱਜਣੋ! ਆਓ,
Come, dear friends, Saints and companions:
आउ साजन संत मीत पिआरे ॥
ਮਿਲਿ​ਗਾਵਹ​ਗੁਣ​ਅਗਮ​ਅਪਾਰੇ​॥​
ਅਸੀਂ ਰਲ ਕੇ ਅਪਹੁੰਚ ਤੇ ਬੇਅੰਤ ਪ੍ਰਭੂ ਦੇ ਗੁਣ ਗਾਵੀਏ।
let us join together and sing the Glorious Praises of the Inaccessible and Infinite Lord.
मिलि गावह गुण अगम अपारे ॥
ਗਾਵਤ​ਸੁਣਤ​ਸਭੇ​ਹੀ​ਮੁਕਤੇ​ਸੋ​ਧਿਆਈਐ​ਜਿਨਿ​ਹਮ​ਕੀਏ​ਜੀਉ​॥੧॥​
ਪ੍ਰਭੂ ਦੇ ਗੁਣ ਗਾਵਿਆਂ ਤੇ ਸੁਣਿਆਂ ਸਾਰੇ ਹੀ ਜੀਵ (ਮਾਇਆ ਦੇ ਬੰਧਨਾਂ ਤੋਂ) ਸੁਤੰਤਰ ਹੋ ਜਾਂਦੇ ਹਨ। (ਹੇ ਸੰਤ ਜਨੋ!) ਉਸ ਪਰਮਾਤਮਾ ਦਾ ਧਿਆਨ ਧਰਨਾ ਚਾਹੀਦਾ ਹੈ, ਜਿਸ ਨੇ ਸਾਨੂੰ ਪੈਦਾ ਕੀਤਾ ਹੈ ॥੧॥
Those who sing and hear these praises are liberated, so let us meditate on the One who created us. ||1||
गावत सुणत सभे ही मुकते सो धिआईऐ जिनि हम कीए जीउ ॥१॥
ਜਨਮ​ਜਨਮ​ਕੇ​ਕਿਲਬਿਖ​ਜਾਵਹਿ​॥​
(ਜੇਹੜੇ ਬੰਦੇ ਪਰਮਾਤਮਾ ਦਾ ਧਿਆਨ ਧਰਦੇ ਹਨ, ਉਹਨਾਂ ਦੇ) ਜਨਮਾਂ ਜਨਮਾਂਤਰਾਂ ਦੇ (ਕੀਤੇ ਹੋਏ) ਪਾਪ ਦੂਰ ਹੋ ਜਾਂਦੇ ਹਨ।
The sins of countless incarnations depart,
जनम जनम के किलबिख जावहि ॥
ਮਨਿ​ਚਿੰਦੇ​ਸੇਈ​ਫਲ​ਪਾਵਹਿ​॥​
ਜੇਹੜੇ ਫਲ ਉਹ ਆਪਣੇ ਮਨ ਵਿਚ ਚਿਤਵਦੇ ਹਨ, ਉਹੋ ਫਲ ਉਹ ਪ੍ਰਾਪਤ ਕਰ ਲੈਂਦੇ ਹਨ।
and we receive the fruits of the mind's desires.
मनि चिंदे सेई फल पावहि ॥
ਸਿਮਰਿ​ਸਾਹਿਬੁ​ਸੋ​ਸਚੁ​ਸੁਆਮੀ​ਰਿਜਕੁ​ਸਭਸੁ​ਕਉ​ਦੀਏ​ਜੀਉ​॥੨॥​
(ਹੇ ਭਾਈ!) ਉਸ ਸਦਾ ਕਾਇਮ ਰਹਿਣ ਵਾਲੇ ਮਾਲਕ ਨੂੰ ਸੁਆਮੀ ਨੂੰ ਸਿਮਰ, ਜੇਹੜਾ ਸਭ ਜੀਵਾਂ ਨੂੰ ਰਿਜ਼ਕ ਦੇਂਦਾ ਹੈ ॥੨॥
So meditate on that Lord, our True Lord and Master, who gives sustenance to all. ||2||
सिमरि साहिबु सो सचु सुआमी रिजकु सभसु कउ दीए जीउ ॥२॥
ਨਾਮੁ​ਜਪਤ​ਸਰਬ​ਸੁਖੁ​ਪਾਈਐ​॥​
(ਹੇ ਭਾਈ!) ਪਰਮਾਤਮਾ ਦਾ ਨਾਮ ਜਪਿਆਂ ਹਰੇਕ ਕਿਸਮ ਦਾ ਸੁਖ ਪ੍ਰਾਪਤ ਹੋ ਜਾਂਦਾ ਹੈ।
Chanting the Naam, all pleasures are obtained.
नामु जपत सरब सुखु पाईऐ ॥
ਸਭੁ​ਭਉ​ਬਿਨਸੈ​ਹਰਿ​ਹਰਿ​ਧਿਆਈਐ​॥​
(ਹੇ ਭਾਈ!) ਸਦਾ ਪਰਮਾਤਮਾ ਦਾ ਧਿਆਨ ਧਰਨਾ ਚਾਹੀਦਾ ਹੈ, (ਇਸ ਤਰ੍ਹਾਂ ਦੁਨੀਆ ਵਾਲਾ) ਸਾਰਾ ਡਰ ਨਾਸ ਹੋ ਜਾਂਦਾ ਹੈ।
All fears are erased, meditating on the Name of the Lord, Har, Har.
सभु भउ बिनसै हरि हरि धिआईऐ ॥
ਜਿਨਿ​ਸੇਵਿਆ​ਸੋ​ਪਾਰਗਿਰਾਮੀ​ਕਾਰਜ​ਸਗਲੇ​ਥੀਏ​ਜੀਉ​॥੩॥​
ਜਿਸ ਮਨੁੱਖ ਨੇ ਪਰਮਾਤਮਾ ਦਾ ਸਿਮਰਨ ਕੀਤਾ ਹੈ, ਉਹ ਸੰਸਾਰ-ਸਮੁੰਦਰ ਦੇ ਪਾਰਲੇ ਪਾਸੇ ਪਹੁੰਚਣ ਜੋਗਾ ਹੋ ਜਾਂਦਾ ਹੈ, ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ ॥੩॥
One who serves the Lord swims across to the other side, and all his affairs are resolved. ||3||
जिनि सेविआ सो पारगिरामी कारज सगले थीए जीउ ॥३॥
ਆਇ​ਪਇਆ​ਤੇਰੀ​ਸਰਣਾਈ​॥​
(ਹੇ ਪ੍ਰਭੂ!) ਮੈਂ ਆ ਕੇ ਤੇਰੀ ਸਰਨ ਪਿਆ ਹਾਂ।
I have come to Your Sanctuary;
आइ पइआ तेरी सरणाई ॥
ਜਿਉ​ਭਾਵੈ​ਤਿਉ​ਲੈਹਿ​ਮਿਲਾਈ​॥​
ਜਿਵੇਂ ਹੋ ਸਕੇ, ਮੈਨੂੰ ਆਪਣੇ ਚਰਨਾਂ ਵਿਚ ਜੋੜ ਲੈ।
if it pleases You, unite me with You.
जिउ भावै तिउ लैहि मिलाई ॥