GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 105
Display Settings
Translations
ਕਰਿ​ਕਿਰਪਾ​ਪ੍ਰਭੁ​ਭਗਤੀ​ਲਾਵਹੁ​ਸਚੁ​ਨਾਨਕ​ਅੰਮ੍ਰਿਤੁ​ਪੀਏ​ਜੀਉ​॥੪॥੨੮॥੩੫॥​
ਹੇ ਨਾਨਕ! (ਆਖ) ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਕਿਰਪਾ ਕਰ ਕੇ ਆਪਣੀ ਭਗਤੀ ਵਿਚ ਜੋੜਦਾ ਹੈਂ, ਉਹ ਤੇਰਾ ਸਦਾ-ਥਿਰ ਰਹਿਣ ਵਾਲਾ ਨਾਮ-ਅੰਮ੍ਰਿਤ ਪੀਂਦਾ ਰਹਿੰਦਾ ਹੈ ॥੪॥੨੮॥੩੫॥
Shower Your Mercy upon me, God; let me be committed to devotional worship. Nanak drinks in the Ambrosial Nectar of Truth. ||4||28||35||
करि किरपा प्रभु भगती लावहु सचु नानक अंम्रितु पीए जीउ ॥४॥२८॥३५॥
ਮਾਝ​ਮਹਲਾ​੫​॥​
Maajh, Fifth Mahalaa:
माझ महला ५ ॥
ਭਏ​ਕ੍ਰਿਪਾਲ​ਗੋਵਿੰਦ​ਗੁਸਾਈ​॥​
(ਜਦੋਂ) ਸ੍ਰਿਸ਼ਟੀ ਦਾ ਖਸਮ ਪਰਮਾਤਮਾ (ਸਭ ਜੀਵਾਂ ਉੱਤੇ) ਦਇਆਵਾਨ ਹੁੰਦਾ ਹੈ।
The Lord of the Universe, the Support of the earth, has become Merciful;
भए क्रिपाल गोविंद गुसाई ॥
ਮੇਘੁ​ਵਰਸੈ​ਸਭਨੀ​ਥਾਈ​॥​
(ਤਾਂ) ਬੱਦਲ (ਉੱਚੇ ਨੀਵੇਂ) ਸਭ ਥਾਵਾਂ ਤੇ ਵਰਖਾ ਕਰਦਾ ਹੈ।
the rain is falling everywhere.
मेघु वरसै सभनी थाई ॥
ਦੀਨ​ਦਇਆਲ​ਸਦਾ​ਕਿਰਪਾਲਾ​ਠਾਢਿ​ਪਾਈ​ਕਰਤਾਰੇ​ਜੀਉ​॥੧॥​
ਉਸ ਕਰਤਾਰ ਨੇ ਜੋ ਦੀਨਾਂ ਉੱਤੇ ਦਇਆ ਕਰਨ ਵਾਲਾ ਹੈ ਜੋ ਸਦਾ ਹੀ ਕਿਰਪਾ ਦਾ ਘਰ ਹੈ (ਸੇਵਕਾਂ ਦੇ ਹਿਰਦੇ ਵਿਚ ਨਾਮ ਦੀ ਬਰਕਤਿ ਨਾਲ) ਸ਼ਾਂਤੀ ਦੀ ਦਾਤ ਬਖ਼ਸ਼ੀ ਹੋਈ ਹੈ ॥੧॥
He is Merciful to the meek, always Kind and Gentle; the Creator has brought cooling relief. ||1||
दीन दइआल सदा किरपाला ठाढि पाई करतारे जीउ ॥१॥
ਅਪੁਨੇ​ਜੀਅ​ਜੰਤ​ਪ੍ਰਤਿਪਾਰੇ​॥​
(ਹੇ ਭਾਈ!) ਪਰਮਾਤਮਾ ਆਪਣੇ (ਪੈਦਾ ਕੀਤੇ) ਸਾਰੇ ਜੀਅ ਜੰਤਾਂ ਦੀ ਪਾਲਣਾ ਕਰਦਾ ਹੈ,
He cherishes all His beings and creatures,
अपुने जीअ जंत प्रतिपारे ॥
ਜਿਉ​ਬਾਰਿਕ​ਮਾਤਾ​ਸੰਮਾਰੇ​॥​
ਜਿਵੇਂ ਮਾਂ ਆਪਣੇ ਬੱਚਿਆਂ ਦੀ ਸੰਭਾਲ ਕਰਦੀ ਹੈ।
as the mother cares for her children.
जिउ बारिक माता संमारे ॥
ਦੁਖ​ਭੰਜਨ​ਸੁਖ​ਸਾਗਰ​ਸੁਆਮੀ​ਦੇਤ​ਸਗਲ​ਆਹਾਰੇ​ਜੀਉ​॥੨॥​
(ਸਭ ਦੇ) ਦੁੱਖਾਂ ਦਾ ਨਾਸ ਕਰਨ ਵਾਲੇ ਤੇ ਸੁਖਾਂ ਦਾ ਸਮੁੰਦਰ ਮਾਲਕ-ਪ੍ਰਭੂ ਸਭ ਜੀਵਾਂ ਨੂੰ ਖ਼ੁਰਾਕ ਦੇਂਦਾ ਹੈ ॥੨॥
The Destroyer of pain, the Ocean of Peace, the Lord and Master gives sustenance to all. ||2||
दुख भंजन सुख सागर सुआमी देत सगल आहारे जीउ ॥२॥
ਜਲਿ​ਥਲਿ​ਪੂਰਿ​ਰਹਿਆ​ਮਿਹਰਵਾਨਾ​॥​
(ਹੇ ਭਾਈ!) ਮਿਹਰ ਕਰਨ ਵਾਲਾ ਪਰਮਾਤਮਾ ਪਾਣੀ ਵਿਚ ਧਰਤੀ ਵਿਚ (ਹਰ ਥਾਂ) ਵਿਆਪ ਰਿਹਾ ਹੈ।
The Merciful Lord is totally pervading and permeating the water and the land.
जलि थलि पूरि रहिआ मिहरवाना ॥
ਸਦ​ਬਲਿਹਾਰਿ​ਜਾਈਐ​ਕੁਰਬਾਨਾ​॥​
ਉਸ ਤੋਂ ਸਦਾ ਸਦਕੇ ਜਾਣਾ ਚਾਹੀਦਾ ਹੈ, ਕੁਰਬਾਨ ਹੋਣਾ ਚਾਹੀਦਾ ਹੈ।
I am forever devoted, a sacrifice to Him.
सद बलिहारि जाईऐ कुरबाना ॥
ਰੈਣਿ​ਦਿਨਸੁ​ਤਿਸੁ​ਸਦਾ​ਧਿਆਈ​ਜਿ​ਖਿਨ​ਮਹਿ​ਸਗਲ​ਉਧਾਰੇ​ਜੀਉ​॥੩॥​
(ਹੇ ਭਾਈ!) ਜੇਹੜਾ ਪਰਮਾਤਮਾ ਸਭ ਜੀਵਾਂ ਨੂੰ ਇਕ ਖਿਨ ਵਿਚ (ਸੰਸਾਰ-ਸਮੁੰਦਰ ਤੋਂ) ਬਚਾ ਸਕਦਾ ਹੈ, ਉਸ ਨੂੰ ਦਿਨ ਰਾਤ ਹਰ ਵੇਲੇ ਸਿਮਰਨਾ ਚਾਹੀਦਾ ਹੈ ॥੩॥
Night and day, I always meditate on Him; in an instant, He saves all. ||3||
रैणि दिनसु तिसु सदा धिआई जि खिन महि सगल उधारे जीउ ॥३॥
ਰਾਖਿ​ਲੀਏ​ਸਗਲੇ​ਪ੍ਰਭਿ​ਆਪੇ​॥​
(ਜੇਹੜੇ ਜੇਹੜੇ ਵਡਭਾਗੀ ਪ੍ਰਭੂ ਦੀ ਸਰਨ ਆਏ,) ਪ੍ਰਭੂ ਨੇ ਉਹ ਸਾਰੇ ਆਪ (ਦੁੱਖ-ਕਲੇਸ਼ਾਂ ਤੋਂ) ਬਚਾ ਲਏ।
God Himself protects all;
राखि लीए सगले प्रभि आपे ॥
ਉਤਰਿ​ਗਏ​ਸਭ​ਸੋਗ​ਸੰਤਾਪੇ​॥​
ਉਹਨਾਂ ਦੇ ਸਾਰੇ ਚਿੰਤਾ-ਫ਼ਿਕਰ ਸਾਰੇ ਦੁੱਖ-ਕਲੇਸ਼ ਦੂਰ ਹੋ ਗਏ।
He drives out all sorrow and suffering.
उतरि गए सभ सोग संतापे ॥
ਨਾਮੁ​ਜਪਤ​ਮਨੁ​ਤਨੁ​ਹਰੀਆਵਲੁ​ਪ੍ਰਭ​ਨਾਨਕ​ਨਦਰਿ​ਨਿਹਾਰੇ​ਜੀਉ​॥੪॥੨੯॥੩੬॥​
ਪਰਮਾਤਮਾ ਦਾ ਨਾਮ ਜਪਿਆਂ ਮਨੁੱਖ ਦਾ ਮਨ ਮਨੁੱਖ ਦਾ ਸਰੀਰ (ਉੱਚੇ ਆਤਮਕ ਜੀਵਨ ਦੀ) ਹਰਿਆਵਲ (ਦਾ ਸਰੂਪ) ਬਣ ਜਾਂਦਾ ਹੈ। ਹੇ ਨਾਨਕ! (ਅਰਦਾਸ ਕਰ ਤੇ ਆਖ-) ਹੇ ਪ੍ਰਭੂ! (ਮੇਰੇ ਉਤੇ ਭੀ) ਮਿਹਰ ਦੀ ਨਿਗਾਹ ਕਰ (ਮੈਂ ਭੀ ਤੇਰਾ ਨਾਮ ਸਿਮਰਦਾ ਰਹਾਂ) ॥੪॥੨੯॥੩੬॥
Chanting the Naam, the Name of the Lord, the mind and body are rejuvenated. O Nanak, God has bestowed His Glance of Grace. ||4||29||36||
नामु जपत मनु तनु हरीआवलु प्रभ नानक नदरि निहारे जीउ ॥४॥२९॥३६॥
ਮਾਝ​ਮਹਲਾ​੫​॥​
Maajh, Fifth Mahalaa:
माझ महला ५ ॥
ਜਿਥੈ​ਨਾਮੁ​ਜਪੀਐ​ਪ੍ਰਭ​ਪਿਆਰੇ​॥​
(ਹੇ ਭਾਈ!) ਜਿਸ ਥਾਂ ਤੇ ਪਿਆਰੇ ਪ੍ਰਭੂ ਦਾ ਨਾਮ ਸਿਮਰਦੇ ਰਹੀਏ,
Where the Naam, the Name of God the Beloved is chanted
जिथै नामु जपीऐ प्रभ पिआरे ॥
ਸੇ​ਅਸਥਲ​ਸੋਇਨ​ਚਉਬਾਰੇ​॥​
ਉਹ ਰੜੇ ਥਾਂ ਭੀ (ਮਾਨੋ) ਸੋਨੇ ਦੇ ਚੁਬਾਰੇ ਹਨ।
those barren places become mansions of gold.
से असथल सोइन चउबारे ॥
ਜਿਥੈ​ਨਾਮੁ​ਨ​ਜਪੀਐ​ਮੇਰੇ​ਗੋਇਦਾ​ਸੇਈ​ਨਗਰ​ਉਜਾੜੀ​ਜੀਉ​॥੧॥​
ਪਰ, ਹੇ ਮੇਰੇ ਗੋਬਿੰਦ! ਜਿਸ ਥਾਂ ਤੇਰਾ ਨਾਮ ਨਾਹ ਜਪਿਆ ਜਾਏ, ਉਹ (ਵੱਸਦੇ) ਸ਼ਹਿਰ ਭੀ ਉਜਾੜ (ਸਮਾਨ) ਹਨ ॥੧॥
Where the Naam, the Name of my Lord of the Universe is not chanted-those towns are like the barren wilderness. ||1||
जिथै नामु न जपीऐ मेरे गोइदा सेई नगर उजाड़ी जीउ ॥१॥
ਹਰਿ​ਰੁਖੀ​ਰੋਟੀ​ਖਾਇ​ਸਮਾਲੇ​॥​
(ਹੇ ਭਾਈ!) ਜੇਹੜਾ ਮਨੁੱਖ ਰੁੱਖੀ ਰੋਟੀ ਖਾ ਕੇ (ਭੀ) ਪਰਮਾਤਮਾ (ਦਾ ਨਾਮ ਆਪਣੇ ਹਿਰਦੇ ਵਿਚ) ਸਾਂਭ ਕੇ ਰੱਖਦਾ ਹੈ,
One who meditates as he eats dry bread,
हरि रुखी रोटी खाइ समाले ॥
ਹਰਿ​ਅੰਤਰਿ​ਬਾਹਰਿ​ਨਦਰਿ​ਨਿਹਾਲੇ​॥​
ਪਰਮਾਤਮਾ ਉਸਦੇ ਅੰਦਰ ਬਾਹਰ ਹਰ ਥਾਂ ਉਸ ਉੱਤੇ ਆਪਣੀ ਮਿਹਰ ਦੀ ਨਿਗਾਹ ਰੱਖਦਾ ਹੈ।
sees the Blessed Lord inwardly and outwardly.
हरि अंतरि बाहरि नदरि निहाले ॥
ਖਾਇ​ਖਾਇ​ਕਰੇ​ਬਦਫੈਲੀ​ਜਾਣੁ​ਵਿਸੂ​ਕੀ​ਵਾੜੀ​ਜੀਉ​॥੨॥​
ਜੇਹੜਾ ਮਨੁੱਖ ਦੁਨੀਆ ਦੇ ਪਦਾਰਥ ਖਾ ਖਾ ਕੇ ਬੁਰੇ ਕੰਮ ਹੀ ਕਰਦਾ ਰਹਿੰਦਾ ਹੈ, ਉਸ ਨੂੰ ਜ਼ਹਿਰ ਦੀ ਬਗ਼ੀਚੀ ਜਾਣੋ ॥੨॥
Know this well, that one who eats and eats while practicing evil, is like a field of poisonous plants. ||2||
खाइ खाइ करे बदफैली जाणु विसू की वाड़ी जीउ ॥२॥
ਸੰਤਾ​ਸੇਤੀ​ਰੰਗੁ​ਨ​ਲਾਏ​॥​
ਜੇਹੜਾ ਮਨੁੱਖ ਸੰਤ ਜਨਾਂ ਨਾਲ ਪ੍ਰੇਮ ਨਹੀਂ ਬਣਾਂਦਾ,
One who does not feel love for the Saints,
संता सेती रंगु न लाए ॥
ਸਾਕਤ​ਸੰਗਿ​ਵਿਕਰਮ​ਕਮਾਏ​॥​
ਤੇ ਪਰਮਾਤਮਾ ਨਾਲੋਂ ਟੁੱਟੇ ਹੋਏ ਬੰਦਿਆਂ ਨਾਲ (ਰਲ ਕੇ) ਮੰਦੇ ਕਰਮ ਕਰਦਾ ਰਹਿੰਦਾ ਹੈ,
misbehaves in the company of the wicked shaaktas, the faithless cynics;
साकत संगि विकरम कमाए ॥
ਦੁਲਭ​ਦੇਹ​ਖੋਈ​ਅਗਿਆਨੀ​ਜੜ​ਅਪੁਣੀ​ਆਪਿ​ਉਪਾੜੀ​ਜੀਉ​॥੩॥​
ਉਸ ਬੇ-ਸਮਝ ਨੇ ਇਹ ਅਤਿ ਕੀਮਤੀ ਸਰੀਰ ਵਿਅਰਥ ਗਵਾ ਲਿਆ, ਉਹ ਆਪਣੀਆਂ ਜੜ੍ਹਾਂ ਆਪ ਹੀ ਵੱਢ ਰਿਹਾ ਹੈ ॥੩॥
he wastes this human body, so difficult to obtain. In his ignorance, he tears up his own roots. ||3||
दुलभ देह खोई अगिआनी जड़ अपुणी आपि उपाड़ी जीउ ॥३॥
ਤੇਰੀ​ਸਰਣਿ​ਮੇਰੇ​ਦੀਨ​ਦਇਆਲਾ​॥​
ਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਮੇਰੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ।
I seek Your Sanctuary, O my Lord, Merciful to the meek,
तेरी सरणि मेरे दीन दइआला ॥
ਸੁਖ​ਸਾਗਰ​ਮੇਰੇ​ਗੁਰ​ਗੋਪਾਲਾ​॥​
ਹੇ ਸੁਖਾਂ ਦੇ ਸਮੁੰਦਰ! ਹੇ ਸ੍ਰਿਸ਼ਟੀ ਦੇ ਸਭ ਤੋਂ ਵੱਡੇ ਪਾਲਕ!
Ocean of Peace, my Guru, Sustainer of the world.
सुख सागर मेरे गुर गोपाला ॥
ਕਰਿ​ਕਿਰਪਾ​ਨਾਨਕੁ​ਗੁਣ​ਗਾਵੈ​ਰਾਖਹੁ​ਸਰਮ​ਅਸਾੜੀ​ਜੀਉ​॥੪॥੩੦॥੩੭॥​
ਮਿਹਰ ਕਰੋ (ਤੇਰਾ ਦਾਸ) ਨਾਨਕ ਤੇਰੇ ਗੁਣ ਗਾਂਦਾ ਰਹੇ। (ਹੇ ਪ੍ਰਭੂ!) ਸਾਡੀ ਲਾਜ ਰੱਖੇ (ਅਸੀਂ ਵਿਕਾਰਾਂ ਵਿਚ ਖ਼ੁਆਰ ਨਾਹ ਹੋਵੀਏ) ॥੪॥੩੦॥੪੭॥
Shower Your Mercy upon Nanak, that he may sing Your Glorious Praises; please, preserve my honor. ||4||30||37||
करि किरपा नानकु गुण गावै राखहु सरम असाड़ी जीउ ॥४॥३०॥३७॥
ਮਾਝ​ਮਹਲਾ​੫​॥​
Maajh, Fifth Mahalaa:
माझ महला ५ ॥
ਚਰਣ​ਠਾਕੁਰ​ਕੇ​ਰਿਦੈ​ਸਮਾਣੇ​॥​
ਜਿਸ ਦੇ ਹਿਰਦੇ ਵਿਚ ਪਾਲਣਹਾਰ ਪ੍ਰਭੂ ਦੇ ਚਰਨ (ਸਦਾ) ਟਿਕੇ ਰਹਿੰਦੇ ਹਨ,
I cherish in my heart the Feet of my Lord and Master.
चरण ठाकुर के रिदै समाणे ॥
ਕਲਿ​ਕਲੇਸ​ਸਭ​ਦੂਰਿ​ਪਇਆਣੇ​॥​
ਉਸ ਦੇ ਅੰਦਰੋਂ ਸਭ ਤਰ੍ਹਾਂ ਦੇ ਝਗੜੇ ਦੁੱਖ ਕਲੇਸ਼ ਕੂਚ ਕਰ ਜਾਂਦੇ ਹਨ
All my troubles and sufferings have run away.
कलि कलेस सभ दूरि पइआणे ॥
ਸਾਂਤਿ​ਸੂਖ​ਸਹਜ​ਧੁਨਿ​ਉਪਜੀ​ਸਾਧੂ​ਸੰਗਿ​ਨਿਵਾਸਾ​ਜੀਉ​॥੧॥​
ਉਸ ਦੇ ਹਿਰਦੇ ਵਿਚ ਸ਼ਾਂਤ ਆਤਮਕ ਆਨੰਦ ਆਤਮਕ ਅਡੋਲਤਾ ਦੀ ਲਹਿਰ ਪੈਦਾ ਹੋ ਜਾਂਦੀ ਹੈ ਅਤੇ ਉਸ ਦਾ ਨਿਵਾਸ ਗੁਰੂ ਦੀ ਸੰਗਤਿ ਵਿਚ ਬਣਿਆ ਰਹਿੰਦਾ ਹੈ ॥੧॥
The music of intuitive peace, poise and tranquility wells up within; I dwell in the Saadh Sangat, the Company of the Holy. ||1||
सांति सूख सहज धुनि उपजी साधू संगि निवासा जीउ ॥१॥
ਲਾਗੀ​ਪ੍ਰੀਤਿ​ਨ​ਤੂਟੈ​ਮੂਲੇ​॥​
ਪ੍ਰਭੂ ਚਰਨਾਂ ਨਾਲ ਲੱਗੀ ਹੋਈ ਉਸ ਦੀ ਪ੍ਰੀਤਿ ਉੱਕਾ ਹੀ ਨਹੀਂ ਟੁੱਟਦੀ,
The bonds of love with the Lord are never broken.
लागी प्रीति न तूटै मूले ॥
ਹਰਿ​ਅੰਤਰਿ​ਬਾਹਰਿ​ਰਹਿਆ​ਭਰਪੂਰੇ​॥​
ਤੇ ਉਸ ਨੂੰ ਆਪਣੇ ਅੰਦਰ ਤੇ ਬਾਹਰ ਜਗਤ ਵਿਚ ਹਰ ਥਾਂ ਪਰਮਾਤਮਾ ਹੀ ਵਿਆਪਕ ਦਿੱਸਦਾ ਹੈ
The Lord is totally permeating and pervading inside and out.
हरि अंतरि बाहरि रहिआ भरपूरे ॥
ਸਿਮਰਿ​ਸਿਮਰਿ​ਸਿਮਰਿ​ਗੁਣ​ਗਾਵਾ​ਕਾਟੀ​ਜਮ​ਕੀ​ਫਾਸਾ​ਜੀਉ​॥੨॥​
ਜੇਹੜਾ ਮਨੁੱਖ ਸਦਾ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਉਸ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ, ਉੇਸ ਦੀ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ ॥੨॥
Meditating, meditating, meditating in remembrance on Him, singing His Glorious Praises, the noose of death is cut away. ||2||
सिमरि सिमरि सिमरि गुण गावा काटी जम की फासा जीउ ॥२॥
ਅੰਮ੍ਰਿਤੁ​ਵਰਖੈ​ਅਨਹਦ​ਬਾਣੀ​॥​
ਉਹਨਾਂ ਦੇ ਅੰਦਰ ਸਿਫ਼ਤ-ਸਾਲਾਹ ਦੀ ਬਾਣੀ ਦੀ ਬਰਕਤਿ ਨਾਲ ਇਕ-ਰਸ ਨਾਮ ਅੰਮ੍ਰਿਤ ਦੀ ਵਰਖਾ ਹੁੰਦੀ ਹੈ,
The Ambrosial Nectar, the Unstruck Melody of Gurbani rains down continually;
अंम्रितु वरखै अनहद बाणी ॥
ਮਨ​ਤਨ​ਅੰਤਰਿ​ਸਾਂਤਿ​ਸਮਾਣੀ​॥​
ਉਹਨਾਂ ਦੇ ਮਨ ਵਿਚ ਉਹਨਾਂ ਦੇ ਸਰੀਰ ਵਿਚ (ਗਿਆਨ-ਇੰਦ੍ਰਿਆਂ ਵਿਚ) ਸ਼ਾਂਤੀ ਟਿਕੀ ਰਹਿੰਦੀ ਹੈ
deep within my mind and body, peace and tranquility have come.
मन तन अंतरि सांति समाणी ॥
ਤ੍ਰਿਪਤਿ​ਅਘਾਇ​ਰਹੇ​ਜਨ​ਤੇਰੇ​ਸਤਿਗੁਰਿ​ਕੀਆ​ਦਿਲਾਸਾ​ਜੀਉ​॥੩॥​
ਹੇ ਪ੍ਰਭੂ! (ਜਿਨ੍ਹਾਂ ਵਡ-ਭਾਗੀਆਂ ਨੂੰ ਵਿਕਾਰਾਂ ਦਾ ਟਾਕਰਾ ਕਰਨ ਲਈ) ਗੁਰੂ ਨੇ ਹੌਸਲਾ ਦਿੱਤਾ, ਉਹ ਤੇਰੇ ਸੇਵਕ (ਮਾਇਆ ਦੀ ਤ੍ਰਿਸ਼ਨਾ ਵਲੋਂ) ਪੂਰਨ ਤੌਰ ਤੇ ਰੱਜ ਜਾਂਦੇ ਹਨ ॥੩॥
Your humble servants remain satisfied and fulfilled, and the True Guru blesses them with encouragement and comfort. ||3||
त्रिपति अघाइ रहे जन तेरे सतिगुरि कीआ दिलासा जीउ ॥३॥
ਜਿਸ​ਕਾ​ਸਾ​ਤਿਸ​ਤੇ​ਫਲੁ​ਪਾਇਆ​॥​
ਉਸ ਨੇ ਉਸ ਪ੍ਰਭੂ ਤੋਂ ਜੀਵਨ ਮਨੋਰਥ ਪ੍ਰਾਪਤ ਕਰ ਲਿਆ ਜਿਸ ਦਾ ਉਹ ਭੇਜਿਆ ਹੋਇਆ ਹੈ।
We are His, and from Him, we receive our rewards.
जिस का सा तिस ते फलु पाइआ ॥
ਕਰਿ​ਕਿਰਪਾ​ਪ੍ਰਭ​ਸੰਗਿ​ਮਿਲਾਇਆ​॥​
(ਗੁਰੂ ਨੇ) ਕਿਰਪਾ ਕਰਕੇ (ਜਿਸ ਮਨੁੱਖ ਨੂੰ) ਪ੍ਰਭੂ ਦੇ ਚਰਨਾਂ ਵਿਚ ਜੋੜ ਦਿੱਤਾ,
Showering His Mercy upon us, God has united us with Him.
करि किरपा प्रभ संगि मिलाइआ ॥
ਆਵਣ​ਜਾਣ​ਰਹੇ​ਵਡਭਾਗੀ​ਨਾਨਕ​ਪੂਰਨ​ਆਸਾ​ਜੀਉ​॥੪॥੩੧॥੩੮॥​
ਹੇ ਨਾਨਕ! ਉਸ ਵਡਭਾਗੀ ਮਨੁੱਖ ਦੇ ਜਨਮ ਮਰਨ ਦੇ ਗੇੜ ਮੁੱਕ ਗਏ, ਉਸ ਦੀਆਂ ਆਸਾਂ ਪੂਰੀਆਂ ਹੋ ਗਈਆਂ (ਭਾਵ, ਆਸਾ ਤ੍ਰਿਸ਼ਨਾ ਆਦਿਕ ਉਸ ਨੂੰ ਪੋਹ ਨਹੀਂ ਸਕਦੀਆਂ) ॥੪॥੩੧॥੩੮॥
Our comings and goings have ended, and through great good fortune, O Nanak, our hopes are fulfilled. ||4||31||38||
आवण जाण रहे वडभागी नानक पूरन आसा जीउ ॥४॥३१॥३८॥
ਮਾਝ​ਮਹਲਾ​੫​॥​
Maajh, Fifth Mahalaa:
माझ महला ५ ॥
ਮੀਹੁ​ਪਇਆ​ਪਰਮੇਸਰਿ​ਪਾਇਆ​॥​
(ਜਿਵੇਂ ਜਦੋਂ) ਮੀਂਹ ਪਿਆ (ਜਦੋਂ) ਪਰਮੇਸ਼ਰ ਨੇ ਮੀਂਹ ਪਾਇਆ,
The rain has fallen; I have found the Transcendent Lord God.
मीहु पइआ परमेसरि पाइआ ॥
ਜੀਅ​ਜੰਤ​ਸਭਿ​ਸੁਖੀ​ਵਸਾਇਆ​॥​
ਤਾਂ ਉਸ ਨੇ ਸਾਰੇ ਜੀਅ ਜੰਤ ਸੁਖੀ ਵਸਾ ਦਿੱਤੇ।
All beings and creatures dwell in peace.
जीअ जंत सभि सुखी वसाइआ ॥
ਗਇਆ​ਕਲੇਸੁ​ਭਇਆ​ਸੁਖੁ​ਸਾਚਾ​ਹਰਿ​ਹਰਿ​ਨਾਮੁ​ਸਮਾਲੀ​ਜੀਉ​॥੧॥​
(ਤਿਵੇਂ ਜਿਉਂ ਜਿਉਂ) ਮੈਂ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਂਦਾ ਹਾਂ ਮੇਰੇ ਅੰਦਰੋਂ ਦੁੱਖ ਕਲੇਸ਼ ਖ਼ਤਮ ਹੁੰਦਾ ਜਾਂਦਾ ਹੈ ਤੇ ਸਦਾ-ਥਿਰ ਰਹਿਣ ਵਾਲਾ ਆਤਮਕ ਆਨੰਦ, ਮੇਰੇ ਅੰਦਰ ਟਿਕਦਾ ਜਾਂਦਾ ਹੈ ॥੧॥
Suffering has been dispelled, and true happiness has dawned, as we meditate on the Name of the Lord, Har, Har. ||1||
गइआ कलेसु भइआ सुखु साचा हरि हरि नामु समाली जीउ ॥१॥
ਜਿਸ​ਕੇ​ਸੇ​ਤਿਨ​ਹੀ​ਪ੍ਰਤਿਪਾਰੇ​॥​
(ਜਿਵੇਂ ਮੀਂਹ ਪਾ ਕੇ) ਪਾਰਬ੍ਰਹਮ ਪ੍ਰਭੂ ਉਹਨਾਂ ਸਾਰੇ ਜੀਅ ਜੰਤਾਂ ਦੀ ਪਾਲਣਾ ਕਰਦਾ ਹੈ ਜੋ ਉਸ ਦੇ ਪੈਦਾ ਕੀਤੇ ਹੋਏ ਹਨ।
The One, to whom we belong, cherishes and nurtures us.
जिस के से तिन ही प्रतिपारे ॥
ਪਾਰਬ੍ਰਹਮ​ਪ੍ਰਭ​ਭਏ​ਰਖਵਾਰੇ​॥​
ਪਾਰਬ੍ਰਹਮ ਪ੍ਰਭੂ ਸਭਨਾਂ ਦਾ ਰਾਖਾ ਬਣਦਾ ਹੈ।
The Supreme Lord God has become our Protector.
पारब्रहम प्रभ भए रखवारे ॥
ਸੁਣੀ​ਬੇਨੰਤੀ​ਠਾਕੁਰਿ​ਮੇਰੈ​ਪੂਰਨ​ਹੋਈ​ਘਾਲੀ​ਜੀਉ​॥੨॥​
(ਤਿਵੇਂ ਉਸ ਦੇ ਨਾਮ ਦੀ ਵਰਖਾ ਵਾਸਤੇ ਜਦੋਂ ਜਦੋਂ ਮੈਂ ਬੇਨਤੀ ਕੀਤੀ ਤਾਂ) ਮੇਰੇ ਪਾਲਣਹਾਰ ਪ੍ਰਭੂ ਨੇ ਮੇਰੀ ਬੇਨਤੀ ਸੁਣੀ ਤੇ ਮੇਰੀ (ਸੇਵਾ ਭਗਤੀ ਦੀ) ਮਿਹਨਤ ਸਿਰੇ ਚੜ੍ਹ ਗਈ ॥੨॥
My Lord and Master has heard my prayer; my efforts have been rewarded. ||2||
सुणी बेनंती ठाकुरि मेरै पूरन होई घाली जीउ ॥२॥