GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 103
Display Settings
Translations
ਮਾਝ​ਮਹਲਾ​੫​॥​
Maajh, Fifth Mahalaa:
माझ महला ५ ॥
ਸਫਲ​ਸੁ​ਬਾਣੀ​ਜਿਤੁ​ਨਾਮੁ​ਵਖਾਣੀ​॥​
(ਹੇ ਭਾਈ!) ਉਸ ਬਾਣੀ ਨੂੰ ਪੜ੍ਹਨਾ ਲਾਭਦਾਇਕ ਉੱਦਮ ਹੈ, ਜਿਸ ਬਾਣੀ ਦੀ ਰਾਹੀਂ ਕੋਈ ਮਨੁੱਖ ਪਰਮਾਤਮਾ ਦਾ ਨਾਮ ਉਚਾਰਦਾ ਹੈ।
Blessed are those words, by which the Naam is chanted.
सफल सु बाणी जितु नामु वखाणी ॥
ਗੁਰ​ਪਰਸਾਦਿ​ਕਿਨੈ​ਵਿਰਲੈ​ਜਾਣੀ​॥​
(ਪਰ) ਗੁਰੂ ਦੀ ਕਿਰਪਾ ਨਾਲ ਕਿਸੇ ਵਿਰਲੇ ਮਨੁੱਖ ਨੇ (ਅਜੇਹੀ ਬਾਣੀ ਨਾਲ) ਸਾਂਝ ਪਾਈ ਹੈ।
Rare are those who know this, by Guru's Grace.
गुर परसादि किनै विरलै जाणी ॥
ਧੰਨੁ​ਸੁ​ਵੇਲਾ​ਜਿਤੁ​ਹਰਿ​ਗਾਵਤ​ਸੁਨਣਾ​ਆਏ​ਤੇ​ਪਰਵਾਨਾ​ਜੀਉ​॥੧॥​
(ਹੇ ਭਾਈ!) ਉਹ ਵੇਲਾ ਭਾਗਾਂ ਵਾਲਾ ਜਾਣੋ, ਜਿਸ ਵੇਲੇ ਪਰਮਾਤਮਾ ਦੇ ਗੁਣ ਗਾਏ ਜਾਣ ਤੇ ਸੁਣੇ ਜਾਣ। ਜਗਤ-ਵਿਚ-ਜਨਮੇ ਉਹੀ ਮਨੁੱਖ ਮਨੁੱਖਾ ਮਿਆਰ ਵਿਚ ਪੂਰੇ ਗਿਣੇ ਜਾਂਦੇ ਹਨ (ਜੋ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਤੇ ਸੁਣਦੇ ਹਨ) ॥੧॥
Blessed is that time when one sings and hears the Lord's Name. Blessed and approved is the coming of such a one. ||1||
धंनु सु वेला जितु हरि गावत सुनणा आए ते परवाना जीउ ॥१॥
ਸੇ​ਨੇਤ੍ਰ​ਪਰਵਾਣੁ​ਜਿਨੀ​ਦਰਸਨੁ​ਪੇਖਾ​॥​
ਉਹੀ ਅੱਖਾਂ ਇਨਸਾਨੀ ਅੱਖਾਂ ਅਖਵਾਣ ਦੇ ਜੋਗ ਹਨ, ਜਿਨ੍ਹਾਂ ਨੇ ਪਰਮਾਤਮਾ ਦਾ ਦਰਸਨ ਕੀਤਾ ਹੈ।
Those eyes which behold the Blessed Vision of the Lord's Darshan are approved and accepted.
से नेत्र परवाणु जिनी दरसनु पेखा ॥
ਸੇ​ਕਰ​ਭਲੇ​ਜਿਨੀ​ਹਰਿ​ਜਸੁ​ਲੇਖਾ​॥​
ਉਹ ਹੱਥ ਚੰਗੇ ਹਨ ਜਿਨ੍ਹਾਂ ਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਲਿਖੀ ਹੈ।
Those hands which write the Praises of the Lord are good.
से कर भले जिनी हरि जसु लेखा ॥
ਸੇ​ਚਰਣ​ਸੁਹਾਵੇ​ਜੋ​ਹਰਿ​ਮਾਰਗਿ​ਚਲੇ​ਹਉ​ਬਲਿ​ਤਿਨ​ਸੰਗਿ​ਪਛਾਣਾ​ਜੀਉ​॥੨॥​
ਉਹ ਪੈਰ ਸੁਖ ਦੇਣ ਵਾਲੇ ਹਨ, ਜੇਹੜੇ ਪਰਮਾਤਮਾ ਦੇ (ਮਿਲਾਪ ਦੇ) ਰਾਹ ਉੱਤੇ ਤੁਰਦੇ ਹਨ। ਮੈਂ ਉਹਨਾਂ (ਅੱਖਾਂ ਹੱਥਾਂ ਪੈਰਾਂ) ਤੋਂ ਸਦਕੇ ਜਾਂਦਾ ਹਾਂ। ਇਹਨਾਂ ਦੀ ਸੰਗਤਿ ਵਿਚ ਪਰਮਾਤਮਾ ਨਾਲ ਸਾਂਝ ਪੈ ਸਕਦੀ ਹੈ ॥੨॥
Those feet which walk in the Lord's Way are beautiful. I am a sacrifice to that Congregation in which the Lord is recognized. ||2||
से चरण सुहावे जो हरि मारगि चले हउ बलि तिन संगि पछाणा जीउ ॥२॥
ਸੁਣਿ​ਸਾਜਨ​ਮੇਰੇ​ਮੀਤ​ਪਿਆਰੇ​॥​
ਹੇ ਮੇਰੇ ਪਿਆਰੇ ਮਿਤ੍ਰ ਪ੍ਰਭੂ! ਸੱਜਣ-ਪ੍ਰਭੂ! (ਮੇਰੀ ਬੇਨਤੀ) ਸੁਣ।
Listen, O my beloved friends and companions:
सुणि साजन मेरे मीत पिआरे ॥
ਸਾਧਸੰਗਿ​ਖਿਨ​ਮਾਹਿ​ਉਧਾਰੇ​॥​
(ਮੈਨੂੰ ਸਾਧ ਸੰਗਤਿ ਦੇਹ) ਸਾਧ ਸੰਗਤਿ ਵਿਚ ਰਿਹਾਂ ਇਕ ਖਿਨ ਵਿਚ ਹੀ (ਪਾਪਾਂ ਵਿਕਾਰਾਂ ਤੋਂ) ਬਚ ਜਾਈਦਾ ਹੈ।
in the Saadh Sangat, the Company of the Holy, you shall be saved in an instant.
साधसंगि खिन माहि उधारे ॥
ਕਿਲਵਿਖ​ਕਾਟਿ​ਹੋਆ​ਮਨੁ​ਨਿਰਮਲੁ​ਮਿਟਿ​ਗਏ​ਆਵਣ​ਜਾਣਾ​ਜੀਉ​॥੩॥​
(ਜੇਹੜਾ ਮਨੁੱਖ ਸਾਧ ਸੰਗਤਿ ਵਿਚ ਰਹਿੰਦਾ ਹੈ) ਸਾਰੇ ਪਾਪ ਕੱਟ ਕੇ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ। ਉਸ ਦੇ ਜਨਮ ਮਰਨ ਦੇ ਗੇੜ ਮਿਟ ਜਾਂਦੇ ਹਨ ॥੩॥
Your sins will be cut out; your mind will be immaculate and pure. Your comings and goings shall cease. ||3||
किलविख काटि होआ मनु निरमलु मिटि गए आवण जाणा जीउ ॥३॥
ਦੁਇ​ਕਰ​ਜੋੜਿ​ਇਕੁ​ਬਿਨਉ​ਕਰੀਜੈ​॥​
(ਹੇ ਭਾਈ!) ਦੋਵੇਂ ਹੱਥ ਜੋੜ ਕੇ (ਪਰਮਾਤਮਾ ਦੇ ਦਰ ਤੇ) ਇਕ (ਇਹ) ਅਰਦਾਸ ਕਰਨੀ ਚਾਹੀਦੀ ਹੈ,
With my palms pressed together, I offer this prayer:
दुइ कर जोड़ि इकु बिनउ करीजै ॥
ਕਰਿ​ਕਿਰਪਾ​ਡੁਬਦਾ​ਪਥਰੁ​ਲੀਜੈ​॥​
(ਕਿ ਹੇ ਪ੍ਰਭੂ!) ਮਿਹਰ ਕਰ ਕੇ (ਵਿਕਾਰਾਂ ਦੇ ਸਮੁੰਦਰ ਵਿਚ) ਡੱਬ ਰਹੇ ਮੈਨੂੰ ਕਠੋਰ-ਚਿੱਤ ਨੂੰ ਬਚਾ ਲੈ।
please bless me with Your Mercy, and save this sinking stone.
करि किरपा डुबदा पथरु लीजै ॥
ਨਾਨਕ​ਕਉ​ਪ੍ਰਭ​ਭਏ​ਕ੍ਰਿਪਾਲਾ​ਪ੍ਰਭ​ਨਾਨਕ​ਮਨਿ​ਭਾਣਾ​ਜੀਉ​॥੪॥੨੨॥੨੯॥​
(ਹੇ ਭਾਈ! ਇਹ ਅਰਦਾਸਾਂ ਸੁਣ ਕੇ) ਪ੍ਰਭੂ ਜੀ ਮੈਂ ਨਾਨਕ ਉੱਤੇ ਦਇਆਵਾਨ ਹੋ ਗਏ ਹਨ, ਤੇ ਪ੍ਰਭੂ ਜੀ ਨਾਨਕ ਦੇ ਮਨ ਵਿਚ ਪਿਆਰੇ ਲੱਗਣ ਲੱਗ ਪਏ ਹਨ ॥੪॥੨੨॥੨੯॥
God has become merciful to Nanak; God is pleasing to Nanak's mind. ||4||22||29||
नानक कउ प्रभ भए क्रिपाला प्रभ नानक मनि भाणा जीउ ॥४॥२२॥२९॥
ਮਾਝ​ਮਹਲਾ​੫​॥​
Maajh, Fifth Mahalaa:
माझ महला ५ ॥
ਅੰਮ੍ਰਿਤ​ਬਾਣੀ​ਹਰਿ​ਹਰਿ​ਤੇਰੀ​॥​
ਹੇ ਹਰੀ! ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਆਤਮਕ ਜੀਵਨ ਦੇਣ ਵਾਲੀ ਹੈ (ਆਤਮਕ ਮੌਤ ਤੋਂ ਬਚਾਣ ਵਾਲੀ ਹੈ)।
The Word of Your Bani, Lord, is Ambrosial Nectar.
अंम्रित बाणी हरि हरि तेरी ॥
ਸੁਣਿ​ਸੁਣਿ​ਹੋਵੈ​ਪਰਮ​ਗਤਿ​ਮੇਰੀ​॥​
(ਗੁਰੂ ਦੀ ਉਚਾਰੀ ਹੋਈ ਇਹ ਬਾਣੀ) ਮੁੜ ਮੁੜ ਸੁਣ ਕੇ ਮੇਰੀ ਉੱਚੀ ਆਤਮਕ ਅਵਸਥਾ ਬਣਦੀ ਜਾ ਰਹੀ ਹੈ।
Hearing it again and again, I am elevated to the supreme heights.
सुणि सुणि होवै परम गति मेरी ॥
ਜਲਨਿ​ਬੁਝੀ​ਸੀਤਲੁ​ਹੋਇ​ਮਨੂਆ​ਸਤਿਗੁਰ​ਕਾ​ਦਰਸਨੁ​ਪਾਏ​ਜੀਉ​॥੧॥​
ਗੁਰੂ ਦਾ ਦਰਸਨ ਕਰ ਕੇ (ਤ੍ਰਿਸ਼ਨਾ ਈਰਖਾ ਆਦਿਕ ਦੀ) ਸੜਨ ਬੁੱਝ ਜਾਂਦੀ ਹੈ ਤੇ ਮਨ ਠੰਢਾ-ਠਾਰ ਹੋ ਜਾਂਦਾ ਹੈ ॥੧॥
The burning within me has been extinguished, and my mind has been cooled and soothed, by the Blessed Vision of the True Guru. ||1||
जलनि बुझी सीतलु होइ मनूआ सतिगुर का दरसनु पाए जीउ ॥१॥
ਸੂਖੁ​ਭਇਆ​ਦੁਖੁ​ਦੂਰਿ​ਪਰਾਨਾ​॥​
ਮੇਰੇ ਮਨ ਅੰਦਰ ਆਤਮਕ ਆਨੰਦ ਪੈਦਾ ਹੋ ਗਿਆ (ਮੇਰਾ) ਦੁੱਖ ਦੂਰ ਭੱਜ ਗਿਆ,
Happiness is obtained, and sorrow runs far away,
सूखु भइआ दुखु दूरि पराना ॥
ਸੰਤ​ਰਸਨ​ਹਰਿ​ਨਾਮੁ​ਵਖਾਨਾ​॥​
(ਜਦੋਂ) ਗੁਰੂ ਦੀ ਜੀਭ ਨੇ ਪਰਮਾਤਮਾ ਦਾ ਨਾਮ ਉਚਾਰਿਆ
when the Saints chant the Lord's Name.
संत रसन हरि नामु वखाना ॥
ਜਲ​ਥਲ​ਨੀਰਿ​ਭਰੇ​ਸਰ​ਸੁਭਰ​ਬਿਰਥਾ​ਕੋਇ​ਨ​ਜਾਏ​ਜੀਉ​॥੨॥​
(ਜਿਵੇਂ ਵਰਖਾ ਹੋਣ ਨਾਲ) ਟੋਏ ਟਿੱਬੇ ਤਾਲਾਬ (ਸਭ) ਪਾਣੀ ਨਾਲ ਨਕਾ-ਨਕ ਭਰ ਜਾਂਦੇ ਹਨ (ਤਿਵੇਂ ਗੁਰੂ ਦੇ ਦਰ ਤੇ ਪ੍ਰਭੂ-ਨਾਮ ਦੀ ਵਰਖਾ ਹੁੰਦੀ ਹੈ ਤੇ ਜੇਹੜੇ ਵਡਭਾਗੀ ਮਨੁੱਖ ਗੁਰੂ ਦੀ ਸਰਨ ਆਉਂਦੇ ਹਨ ਉਹਨਾਂ ਦਾ ਮਨ ਉਹਨਾਂ ਦੇ ਗਿਆਨ-ਇੰਦ੍ਰੇ ਸਭ ਨਾਮ-ਜਲ ਨਾਲ ਨਕਾ-ਨਕ ਭਰ ਜਾਂਦੇ ਹਨ। ਗੁਰੂ ਦੇ ਦਰ ਤੇ ਆਇਆਂ ਕੋਈ ਮਨੁੱਖ (ਨਾਮ-ਅੰਮ੍ਰਿਤ ਤੋਂ) ਸੱਖਣਾ ਨਹੀਂ ਜਾਂਦਾ ॥੨॥
The sea, the dry land, and the lakes are filled with the Water of the Lord's Name; no place is left empty. ||2||
जल थल नीरि भरे सर सुभर बिरथा कोइ न जाए जीउ ॥२॥
ਦਇਆ​ਧਾਰੀ​ਤਿਨਿ​ਸਿਰਜਨਹਾਰੇ​॥​
ਉਸ ਸਿਰਜਨਹਾਰ ਪ੍ਰਭੂ ਨੇ (ਮਿਹਰ ਕੀਤੀ) (ਤੇ ਗੁਰੂ ਘੱਲਿਆ।
The Creator has showered His Kindness;
दइआ धारी तिनि सिरजनहारे ॥
ਜੀਅ​ਜੰਤ​ਸਗਲੇ​ਪ੍ਰਤਿਪਾਰੇ​॥​
ਇਸ ਤਰ੍ਹਾਂ ਉਸ ਨੇ ਸ੍ਰਿਸ਼ਟੀ ਦੇ) ਸਾਰੇ ਜੀਵਾਂ ਦੀ (ਵਿਕਾਰਾਂ ਤੋਂ) ਰਾਖੀ (ਦੀ ਵਿਓਂਤ) ਕੀਤੀ।
He cherishes and nurtures all beings and creatures.
जीअ जंत सगले प्रतिपारे ॥
ਮਿਹਰਵਾਨ​ਕਿਰਪਾਲ​ਦਇਆਲਾ​ਸਗਲੇ​ਤ੍ਰਿਪਤਿ​ਅਘਾਏ​ਜੀਉ​॥੩॥​
ਮਿਹਰਵਾਨ ਕਿਰਪਾਲ ਦਇਆਵਾਨ (ਪਰਮਾਤਮਾ ਦੀ ਮਿਹਰ ਨਾਲ ਗੁਰੂ ਦੀ ਸਰਨ ਆਏ) ਸਾਰੇ ਜੀਵ (ਮਾਇਆ ਦੀ ਤ੍ਰੇਹ ਭੁੱਖ ਵਲੋਂ) ਪੂਰਨ ਤੌਰ ਤੇ ਰੱਜ ਗਏ ॥੩॥
He is Merciful, Kind and Compassionate. All are satisfied and fulfilled through Him. ||3||
मिहरवान किरपाल दइआला सगले त्रिपति अघाए जीउ ॥३॥
ਵਣੁ​ਤ੍ਰਿਣੁ​ਤ੍ਰਿਭਵਣੁ​ਕੀਤੋਨੁ​ਹਰਿਆ​॥​
(ਜਿਵੇਂ ਜਦੋਂ) ਜਗਤ ਦੇ ਪੈਦਾ ਕਰਨ ਵਾਲੇ ਪ੍ਰਭੂ ਨੇ (ਵਰਖਾ ਕੀਤੀ ਤਾਂ) ਜੰਗਲ ਘਾਹ ਤੇ ਸਾਰਾ ਤ੍ਰਿਵਨੀ ਜਗਤ ਹਰਾ ਕਰ ਦਿੱਤਾ।
The woods, the meadows and the three worlds are rendered green.
वणु त्रिणु त्रिभवणु कीतोनु हरिआ ॥
ਕਰਣਹਾਰਿ​ਖਿਨ​ਭੀਤਰਿ​ਕਰਿਆ​॥​
ਕਰਨਹਾਰ ਨੇ ਇਕ ਪਲ ਵਿਚ ਹੀ ਇਸ ਤਰ੍ਹਾਂ ਕਰ ਦਿੱਤਾ। (ਤਿਵੇਂ ਉਸ ਦਾ ਭੇਜਿਆ ਗੁਰੂ ਨਾਮ ਦੀ ਵਰਖਾ ਕਰਦਾ ਹੈ, ਗੁਰੂ-ਦਰ ਤੇ ਆਏ ਬੰਦਿਆਂ ਦੇ ਹਿਰਦੇ ਨਾਮ-ਜਲ ਨਾਲ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ)।
The Doer of all did this in an instant.
करणहारि खिन भीतरि करिआ ॥
ਗੁਰਮੁਖਿ​ਨਾਨਕ​ਤਿਸੈ​ਅਰਾਧੇ​ਮਨ​ਕੀ​ਆਸ​ਪੁਜਾਏ​ਜੀਉ​॥੪॥੨੩॥੩੦॥​
ਹੇ ਨਾਨਕ! ਗੁਰੂ ਦੀ ਸਰਨ ਪੈ ਕੇ ਜੇਹੜਾ ਮਨੁੱਖ ਉਸ ਪਰਮਾਤਮਾ ਨੂੰ ਸਿਮਰਦਾ ਹੈ, ਪਰਮਾਤਮਾ ਉਸ ਦੇ ਮਨ ਦੀ ਆਸ ਪੂਰੀ ਕਰ ਦੇਂਦਾ ਹੈ (ਦੁਨੀਆ ਦੀਆਂ ਆਸਾ-ਤ੍ਰਿਸ਼ਨਾ ਵਿਚ ਭਟਕਣੋਂ ਉਸ ਨੂੰ ਬਚਾ ਲੈਂਦਾ ਹੈ) ॥੪॥੨੩॥੩੦॥
As Gurmukh, Nanak meditates on the One who fulfills the desires of the mind. ||4||23||30||
गुरमुखि नानक तिसै अराधे मन की आस पुजाए जीउ ॥४॥२३॥३०॥
ਮਾਝ​ਮਹਲਾ​੫​॥​
Maajh, Fifth Mahalaa:
माझ महला ५ ॥
ਤੂੰ​ਮੇਰਾ​ਪਿਤਾ​ਤੂੰਹੈ​ਮੇਰਾ​ਮਾਤਾ​॥​
ਹੇ ਪ੍ਰਭੂ! ਤੂੰ ਮੇਰਾ ਪਿਉ (ਦੇ ਥਾਂ) ਹੈਂ ਤੂੰ ਹੀ ਮੇਰਾ ਮਾਂ (ਦੇ ਥਾਂ) ਹੈ,
You are my Father, and You are my Mother.
तूं मेरा पिता तूंहै मेरा माता ॥
ਤੂੰ​ਮੇਰਾ​ਬੰਧਪੁ​ਤੂੰ​ਮੇਰਾ​ਭ੍ਰਾਤਾ​॥​
ਤੂੰ ਮੇਰਾ ਰਿਸ਼ਤੇਦਾਰ ਹੈਂ ਤੂੰ ਹੀ ਮੇਰਾ ਭਰਾ ਹੈਂ।
You are my Relative, and You are my Brother.
तूं मेरा बंधपु तूं मेरा भ्राता ॥
ਤੂੰ​ਮੇਰਾ​ਰਾਖਾ​ਸਭਨੀ​ਥਾਈ​ਤਾ​ਭਉ​ਕੇਹਾ​ਕਾੜਾ​ਜੀਉ​॥੧॥​
(ਹੇ ਪ੍ਰਭੂ! ਜਦੋਂ) ਤੂੰ ਹੀ ਸਭ ਥਾਵਾਂ ਤੇ ਮੇਰਾ ਰਾਖਾ ਹੈਂ, ਤਾਂ ਕੋਈ ਡਰ ਮੈਨੂੰ ਪੋਹ ਨਹੀਂ ਸਕਦਾ, ਕੋਈ ਚਿੰਤਾ ਮੇਰੇ ਉੱਤੇ ਜ਼ੋਰ ਨਹੀਂ ਪਾ ਸਕਦੀ ॥੧॥
You are my Protector everywhere; why should I feel any fear or anxiety? ||1||
तूं मेरा राखा सभनी थाई ता भउ केहा काड़ा जीउ ॥१॥
ਤੁਮਰੀ​ਕ੍ਰਿਪਾ​ਤੇ​ਤੁਧੁ​ਪਛਾਣਾ​॥​
(ਹੇ ਪ੍ਰਭੂ!) ਤੇਰੀ ਮਿਹਰ ਨਾਲ ਹੀ ਮੈਂ ਤੇਰੇ ਨਾਲ ਡੂੰਘੀ ਸਾਂਝ ਪਾ ਸਕਦਾ ਹਾਂ।
By Your Grace, I recognize You.
तुमरी क्रिपा ते तुधु पछाणा ॥
ਤੂੰ​ਮੇਰੀ​ਓਟ​ਤੂੰਹੈ​ਮੇਰਾ​ਮਾਣਾ​॥​
ਤੂੰ ਹੀ ਮੇਰਾ ਆਸਰਾ ਹੈਂ, ਤੂੰ ਹੀ ਮੇਰਾ ਫ਼ਖ਼ਰ ਦਾ ਥਾਂ ਹੈਂ।
You are my Shelter, and You are my Honor.
तूं मेरी ओट तूंहै मेरा माणा ॥
ਤੁਝ​ਬਿਨੁ​ਦੂਜਾ​ਅਵਰੁ​ਨ​ਕੋਈ​ਸਭੁ​ਤੇਰਾ​ਖੇਲੁ​ਅਖਾੜਾ​ਜੀਉ​॥੨॥​
ਤੈਥੋਂ ਬਿਨਾ ਤੇਰੇ ਵਰਗਾ ਹੋਰ ਕੋਈ ਨਹੀਂ ਹੈ। ਇਹ ਜਗਤ ਤਮਾਸ਼ਾ ਇਹ ਜਗਤ ਅਖਾੜਾ ਤੇਰਾ ਹੀ ਬਣਾਇਆ ਹੋਇਆ ਹੈ ॥੨॥
Without You, there is no other; the entire Universe is the Arena of Your Play. ||2||
तुझ बिनु दूजा अवरु न कोई सभु तेरा खेलु अखाड़ा जीउ ॥२॥
ਜੀਅ​ਜੰਤ​ਸਭਿ​ਤੁਧੁ​ਉਪਾਏ​॥​
(ਹੇ ਪ੍ਰਭੂ!) ਜਗਤ ਦੇ ਸਾਰੇ ਜੀਅ ਜੰਤ ਤੂੰ ਹੀ ਪੈਦਾ ਕੀਤੇ ਹਨ।
You have created all beings and creatures.
जीअ जंत सभि तुधु उपाए ॥
ਜਿਤੁ​ਜਿਤੁ​ਭਾਣਾ​ਤਿਤੁ​ਤਿਤੁ​ਲਾਏ​॥​
ਜਿਸ ਜਿਸ ਕੰਮ ਵਿਚ ਤੇਰੀ ਰਜ਼ਾ ਹੋਈ ਤੂੰ ਉਸ ਉਸ ਕੰਮ ਵਿਚ (ਸਾਰੇ ਜੀਅ ਜੰਤ) ਲਾਏ ਹੋਏ ਹਨ।
As it pleases You, You assign tasks to one and all.
जितु जितु भाणा तितु तितु लाए ॥
ਸਭ​ਕਿਛੁ​ਕੀਤਾ​ਤੇਰਾ​ਹੋਵੈ​ਨਾਹੀ​ਕਿਛੁ​ਅਸਾੜਾ​ਜੀਉ​॥੩॥​
(ਜਗਤ ਵਿਚ ਜੋ ਕੁਝ ਹੋ ਰਿਹਾ ਹੈ) ਸਭ ਤੇਰਾ ਕੀਤਾ ਹੋ ਰਿਹਾ ਹੈ, ਸਾਡਾ ਜੀਵਾਂ ਦਾ ਕੋਈ ਜ਼ੋਰ ਨਹੀਂ ਚੱਲ ਸਕਦਾ ॥੩॥
All things are Your Doing; we can do nothing ourselves. ||3||
सभ किछु कीता तेरा होवै नाही किछु असाड़ा जीउ ॥३॥
ਨਾਮੁ​ਧਿਆਇ​ਮਹਾ​ਸੁਖੁ​ਪਾਇਆ​॥​
(ਹੇ ਭਾਈ!) ਪਰਮਤਾਮਾ ਦਾ ਨਾਮ ਸਿਮਰ ਕੇ ਮੈਂ ਬੜਾ ਆਤਮਕ ਆਨੰਦ ਹਾਸਲ ਕੀਤਾ ਹੈ।
Meditating on the Naam, I have found great peace.
नामु धिआइ महा सुखु पाइआ ॥
ਹਰਿ​ਗੁਣ​ਗਾਇ​ਮੇਰਾ​ਮਨੁ​ਸੀਤਲਾਇਆ​॥​
ਪਰਮਾਤਮਾ ਦੇ ਗੁਣ ਗਾ ਕੇ ਮੇਰਾ ਮਨ ਠੰਢਾ-ਠਾਰ ਹੋ ਗਿਆ ਹੈ।
Singing the Glorious Praises of the Lord, my mind is cooled and soothed.
हरि गुण गाइ मेरा मनु सीतलाइआ ॥
ਗੁਰਿ​ਪੂਰੈ​ਵਜੀ​ਵਾਧਾਈ​ਨਾਨਕ​ਜਿਤਾ​ਬਿਖਾੜਾ​ਜੀਉ​॥੪॥੨੪॥੩੧॥​
ਹੇ ਨਾਨਕ! (ਆਖ-) ਪੂਰੇ ਗੁਰੂ ਦੀ ਰਾਹੀਂ (ਮੇਰੇ ਅੰਦਰ) ਆਤਮਕ ਉਤਸ਼ਾਹ ਦਾ (ਮਾਨੋ) ਢੋਲ ਵੱਜ ਪਿਆ ਹੈ ਤੇ ਮੈਂ (ਵਿਕਾਰਾਂ ਨਾਲ ਹੋ ਰਿਹਾ) ਔਖਾ ਘੋਲ ਜਿੱਤ ਲਿਆ ਹੈ ॥੪॥੨੪॥੩੧॥
Through the Perfect Guru, congratulations are pouring in-Nanak is victorious on the arduous battlefield of life! ||4||24||31||
गुरि पूरै वजी वाधाई नानक जिता बिखाड़ा जीउ ॥४॥२४॥३१॥
ਮਾਝ​ਮਹਲਾ​੫​॥​
Maajh, Fifth Mahalaa:
माझ महला ५ ॥
ਜੀਅ​ਪ੍ਰਾਣ​ਪ੍ਰਭ​ਮਨਹਿ​ਅਧਾਰਾ​॥​
ਪਰਮਾਤਮਾ (ਭਗਤ ਜਨਾਂ ਦੀ) ਜਿੰਦ ਦਾ, ਪ੍ਰਾਣਾਂ ਦਾ, ਮਨ ਦਾ, ਆਸਰਾ ਹੈ।
God is the Breath of Life of my soul, the Support of my mind.
जीअ प्राण प्रभ मनहि अधारा ॥
ਭਗਤ​ਜੀਵਹਿ​ਗੁਣ​ਗਾਇ​ਅਪਾਰਾ​॥​
ਭਗਤ ਬੇਅੰਤ ਪ੍ਰਭੂ ਦੇ ਗੁਣ ਗਾ ਕੇ ਆਤਮਕ ਜ਼ਿੰਦਗੀ ਹਾਸਲ ਕਰਦੇ ਹਨ।
His devotees live by singing the Glorious Praises of the Infinite Lord.
भगत जीवहि गुण गाइ अपारा ॥
ਗੁਣ​ਨਿਧਾਨ​ਅੰਮ੍ਰਿਤੁ​ਹਰਿ​ਨਾਮਾ​ਹਰਿ​ਧਿਆਇ​ਧਿਆਇ​ਸੁਖੁ​ਪਾਇਆ​ਜੀਉ​॥੧॥​
ਪਰਮਾਤਮਾ ਨਾਮ ਦਾ ਗੁਣਾਂ ਦਾ ਖ਼ਜ਼ਾਨਾ ਹੈ, ਪਰਮਾਤਮਾ ਦਾ ਨਾਮ ਆਤਮਕ ਮੌਤ ਤੋਂ ਬਚਾਣ ਵਾਲਾ ਹੈ। ਭਗਤ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਕ ਆਨੰਦ ਮਾਣਦੇ ਹਨ ॥੧॥
The Ambrosial Name of the Lord is the Treasure of Excellence. Meditating, meditating on the Lord's Name, I have found peace. ||1||
गुण निधान अंम्रितु हरि नामा हरि धिआइ धिआइ सुखु पाइआ जीउ ॥१॥
ਮਨਸਾ​ਧਾਰਿ​ਜੋ​ਘਰ​ਤੇ​ਆਵੈ​॥​
ਜੇਹੜਾ ਮਨੁੱਖ (ਪਰਮਾਤਮਾ ਦੇ ਮਿਲਾਪ ਦੀ) ਤਾਂਘ ਕਰ ਕੇ ਘਰੋਂ ਤੁਰਦਾ ਹੈ,
One whose heart's desires lead him from his own home
मनसा धारि जो घर ते आवै ॥