LINE 01
ਮਾਰੂਮਹਲਾ੧॥
Maaroo, First Mahalaa:
मारू महला १ ॥
LINE 02
ਮਾਤਪਿਤਾਸੰਜੋਗਿਉਪਾਏਰਕਤੁਬਿੰਦੁਮਿਲਿਪਿੰਡੁਕਰੇ॥
ਮਾਂ ਤੇ ਪਿਉ ਦੇ (ਸਰੀਰਕ) ਸੰਜੋਗ ਦੀ ਰਾਹੀਂ ਪਰਮਾਤਮਾ ਜੀਵ ਪੈਦਾ ਕਰਦਾ ਹੈ, ਮਾਂ ਦਾ ਲਹੂ ਤੇ ਪਿਉ ਦਾ ਵੀਰਜ ਮਿਲਣ ਤੇ ਪਰਮਾਤਮਾ (ਜੀਵ ਦਾ) ਸਰੀਰ ਬਣਾਂਦਾ ਹੈ।
Through the union of mother and father, the fetus is formed. The egg and sperm join together to make the body.
मात पिता संजोगि उपाए रकतु बिंदु मिलि पिंडु करे ॥
LINE 03
ਅੰਤਰਿਗਰਭਉਰਧਿਲਿਵਲਾਗੀਸੋਪ੍ਰਭੁਸਾਰੇਦਾਤਿਕਰੇ੧॥॥
ਮਾਂ ਦੇ ਪੇਟ ਵਿਚ ਉਲਟੇ ਪਏ ਹੋਏ ਦੀ ਲਗਨ ਪ੍ਰਭੂ-ਚਰਨਾਂ ਵਿਚ ਲੱਗੀ ਰਹਿੰਦੀ ਹੈ। ਉਹ ਪਰਮਾਤਮਾ ਇਸ ਦੀ ਹਰ ਤਰ੍ਹਾਂ ਸੰਭਾਲ ਕਰਦਾ ਹੈ (ਤੇ ਲੋੜ ਅਨੁਸਾਰ ਪਦਾਰਥ) ਦੇਂਦਾ ਹੈ ॥੧॥
Upside-down within the womb, it lovingly dwells on the Lord; God provides for it, and gives it nourishment there. ||1||
अंतरि गरभ उरधि लिव लागी सो प्रभु सारे दाति करे ॥१॥
LINE 04
ਸੰਸਾਰੁਭਵਜਲੁਕਿਉਤਰੈ॥
(ਪਰਮਾਤਮਾ ਦੇ ਨਾਮ ਤੋਂ ਬਿਨਾ) ਸੰਸਾਰੀ ਜੀਵ ਸੰਸਾਰ-ਸਮੁੰਦਰ ਤੋਂ ਕਿਸੇ ਹਾਲਤ ਵਿਚ ਪਾਰ ਨਹੀਂ ਲੰਘ ਸਕਦਾ,
How can he cross over the terrifying world-ocean?
संसारु भवजलु किउ तरै ॥
LINE 05
ਗੁਰਮੁਖਿਨਾਮੁਨਿਰੰਜਨੁਪਾਈਐਅਫਰਿਓਭਾਰੁਅਫਾਰੁਟਰੈ੧॥॥ਰਹਾਉ॥
ਕਿਉਂਕਿ ਜੀਵ ਮਾਇਆ ਆਦਿਕ ਦੇ ਅਹੰਕਾਰ ਨਾਲ ਆਫਰਿਆ ਰਹਿੰਦਾ ਹੈ। ਪਰਮਾਤਮਾ ਦਾ ਨਾਮ, ਜਿਸ ਉਤੇ ਮਾਇਆ-ਕਾਲਖ ਦਾ ਪ੍ਰਭਾਵ ਨਹੀਂ ਪੈ ਸਕਦਾ, ਗੁਰੂ ਦੀ ਸਰਨ ਪਿਆਂ ਮਿਲਦਾ ਹੈ, (ਜਿਸ ਮਨੁੱਖ ਨੂੰ ਨਾਮ ਪ੍ਰਾਪਤ ਹੁੰਦਾ ਹੈ) ਉਸ ਦਾ (ਅਹੰਕਾਰ ਆਦਿਕ ਦਾ) ਅਸਹਿ ਭਾਰ ਦੂਰ ਹੋ ਜਾਂਦਾ ਹੈ (ਇਹ ਅਹੰਕਾਰ ਆਦਿਕ ਹੀ ਭਾਰ ਬਣ ਕੇ ਜੀਵ ਨੂੰ ਸੰਸਾਰ-ਸਮੁੰਦਰ ਵਿਚ ਡੋਬਿਆ ਕਰਦਾ ਹੈ) ॥੧॥ ਰਹਾਉ ॥
The Gurmukh obtains the Immaculate Naam, the Name of the Lord; the unbearable load of sins is removed. ||1||Pause||
गुरमुखि नामु निरंजनु पाईऐ अफरिओ भारु अफारु टरै ॥१॥ रहाउ ॥
LINE 06
ਤੇਗੁਣਵਿਸਰਿਗਏਅਪਰਾਧੀਮੈਬਉਰਾਕਿਆਕਰਉਹਰੇ॥
ਹੇ ਹਰੀ! ਮੈਨੂੰ ਗੁਨਹਗਾਰ ਨੂੰ ਤੇਰੇ ਉਹ ਉਪਕਾਰ ਭੁੱਲ ਗਏ ਹਨ, ਮੈਂ (ਮਾਇਆ ਦੇ ਮੋਹ ਵਿਚ) ਝੱਲਾ ਹੋਇਆ ਪਿਆ ਹਾਂ (ਤੇਰਾ ਸਿਮਰਨ ਕਰਨ ਤੋਂ) ਬੇ-ਵੱਸ ਹਾਂ।
I have forgotten Your Virtues, Lord; I am insane - what can I do now?
ते गुण विसरि गए अपराधी मै बउरा किआ करउ हरे ॥
LINE 07
ਤੂਦਾਤਾਦਇਆਲੁਸਭੈਸਿਰਿਅਹਿਨਿਸਿਦਾਤਿਸਮਾਰਿਕਰੇ੨॥॥
ਪਰ ਤੂੰ ਦਇਆ ਦਾ ਸੋਮਾ ਹੈਂ, ਹਰੇਕ ਜੀਵ ਦੇ ਸਿਰ ਤੇ (ਰਾਖਾ) ਹੈਂ, ਤੇ ਸਭ ਨੂੰ ਦਾਤਾਂ ਦੇਂਦਾ ਹੈਂ। ਦਇਆਲ ਪ੍ਰਭੂ ਦਿਨ ਰਾਤ (ਜੀਵਾਂ ਦੀ) ਸੰਭਾਲ ਕਰਦਾ ਹੈ ਤੇ ਦਾਤਾਂ ਦੇਂਦਾ ਹੈ ॥੨॥
You are the Merciful Giver, above the heads of all. Day and night, You give gifts, and take care of all. ||2||
तू दाता दइआलु सभै सिरि अहिनिसि दाति समारि करे ॥२॥
LINE 08
ਚਾਰਿਪਦਾਰਥਲੈਜਗਿਜਨਮਿਆਸਿਵਸਕਤੀਘਰਿਵਾਸੁਧਰੇ॥
(ਜੀਵ ਪਰਮਾਤਮਾ ਪਾਸੋਂ) ਚਾਰੇ ਹੀ ਪਦਾਰਥ ਲੈ ਕੇ ਜਗਤ ਵਿਚ ਜੰਮਿਆ ਹੈ (ਫਿਰ ਭੀ ਪ੍ਰਭੂ ਦੀ ਬਖ਼ਸ਼ਸ਼ ਭੁਲਾ ਕੇ ਸਦਾ) ਪਰਮਾਤਮਾ ਦੀ ਪੈਦਾ ਕੀਤੀ ਮਾਇਆ ਦੇ ਘਰ ਵਿਚ ਨਿਵਾਸ ਰੱਖਦਾ ਹੈ।
One is born to achieve the four great objectives of life. The spirit has taken up its home in the material world.
चारि पदारथ लै जगि जनमिआ सिव सकती घरि वासु धरे ॥
LINE 09
ਲਾਗੀਭੂਖਮਾਇਆਮਗੁਜੋਹੈਮੁਕਤਿਪਦਾਰਥੁਮੋਹਿਖਰੇ੩॥॥
ਸਦਾ ਇਸ ਨੂੰ ਮਾਇਆ ਦੀ ਭੁੱਖ ਹੀ ਚੰਬੜੀ ਰਹਿੰਦੀ ਹੈ, ਸਦਾ ਮਾਇਆ ਦਾ ਰਾਹ ਹੀ ਤੱਕਦਾ ਰਹਿੰਦਾ ਹੈ, ਮਾਇਆ ਦੇ ਮੋਹ ਵਿਚ (ਫਸ ਕੇ ਚੌਹਾਂ ਪਦਾਰਥਾਂ ਵਿਚੋਂ) ਮੁਕਤਿ-ਪਦਾਰਥ ਗਵਾ ਲੈਂਦਾ ਹੈ ॥੩॥
Driven by hunger, it sees the path of Maya's riches; this emotional attachment takes away the treasure of liberation. ||3||
लागी भूख माइआ मगु जोहै मुकति पदारथु मोहि खरे ॥३॥
LINE 10
ਕਰਣਪਲਾਵਕਰੇਨਹੀਪਾਵੈਇਤਉਤਢੂਢਤਥਾਕਿਪਰੇ॥
(ਸਾਰੀ ਉਮਰ ਜੀਵ ਮਾਇਆ ਦੀ ਖ਼ਾਤਰ ਹੀ) ਤਰਲੇ ਲੈਂਦਾ ਰਹਿੰਦਾ ਹੈ (ਮਨ ਦੀ ਤਸੱਲੀ ਜੋਗੀ ਮਾਇਆ) ਪ੍ਰਾਪਤ ਨਹੀਂ ਹੁੰਦੀ, ਹਰ ਪਾਸੇ ਮਾਇਆ ਦੀ ਢੂੰਢ-ਭਾਲ ਕਰਦਾ ਕਰਦਾ ਥੱਕ ਜਾਂਦਾ ਹੈ।
Weeping and wailing, he does not receive them; he searches here and there, and grows weary.
करण पलाव करे नही पावै इत उत ढूढत थाकि परे ॥
LINE 11
ਕਾਮਿਕ੍ਰੋਧਿਅਹੰਕਾਰਿਵਿਆਪੇਕੂੜਕੁਟੰਬਸਿਉਪ੍ਰੀਤਿਕਰੇ੪॥॥
ਕਾਮ ਵਿਚ, ਕ੍ਰੋਧ ਵਿਚ, ਅਹੰਕਾਰ ਵਿਚ ਨੱਪਿਆ ਹੋਇਆ ਜੀਵ ਸਦਾ ਨਾਸਵੰਤ ਪਦਾਰਥ ਨਾਲ ਹੀ ਪ੍ਰੀਤ ਕਰਦਾ ਹੈ, ਸਦਾ ਆਪਣੇ ਪਰਵਾਰ ਨਾਲ ਹੀ ਮੋਹ ਜੋੜੀ ਰੱਖਦਾ ਹੈ ॥੪॥
Engrossed in sexual desire, anger and egotism, he falls in love with his false relatives. ||4||
कामि क्रोधि अहंकारि विआपे कूड़ कुटंब सिउ प्रीति करे ॥४॥
LINE 12
ਖਾਵੈਭੋਗੈਸੁਣਿਸੁਣਿਦੇਖੈਪਹਿਰਿਦਿਖਾਵੈਕਾਲਘਰੇ॥
(ਦੁਨੀਆ ਦੇ ਚੰਗੇ ਚੰਗੇ ਪਦਾਰਥ) ਖਾਂਦਾ ਹੈ (ਵਿਸ਼ੇ) ਭੋਗਦਾ ਹੈ, (ਸੋਭਾ ਨਿੰਦਾ ਆਦਿਕ ਦੇ ਬਚਨ) ਮੁੜ ਮੁੜ ਸੁਣਦਾ ਹੈ, (ਦੁਨੀਆ ਦੇ ਰੰਗ ਤਮਾਸ਼ੇ) ਵੇਖਦਾ ਹੈ, (ਸੋਹਣੇ ਸੋਹਣੇ ਕੱਪੜੇ ਆਦਿਕ) ਪਹਿਨ ਕੇ (ਲੋਕਾਂ ਨੂੰ) ਵਿਖਾਂਦਾ ਹੈ-(ਬੱਸ! ਇਹਨਾਂ ਹੀ ਆਹਰਾਂ ਵਿਚ ਮਸਤ ਹੋ ਕੇ) ਆਤਮਕ ਮੌਤ ਦੇ ਘਰ ਵਿਚ ਟਿਕਿਆ ਰਹਿੰਦਾ ਹੈ (ਆਤਮਕ ਮੌਤ ਸਹੇੜੀ ਰੱਖਦਾ ਹੈ)।
He eats and enjoys, listens and watches, and dresses up to show off in this house of death.
खावै भोगै सुणि सुणि देखै पहिरि दिखावै काल घरे ॥
LINE 13
ਬਿਨੁਗੁਰਸਬਦਨਆਪੁਪਛਾਣੈਬਿਨੁਹਰਿਨਾਮਨਕਾਲੁਟਰੇ੫॥॥
ਗੁਰੂ ਦੇ ਸ਼ਬਦ ਤੋਂ ਵਾਂਜਿਆ ਹੋਇਆ ਆਪਣੇ ਆਤਮਕ ਜੀਵਨ ਨੂੰ ਪਛਾਣ ਨਹੀਂ ਸਕਦਾ। ਪਰਮਾਤਮਾ ਦੇ ਨਾਮ ਤੋਂ ਖੁੰਝਿਆ ਹੋਣ ਕਰਕੇ ਆਤਮਕ ਮੌਤ (ਇਸ ਦੇ ਸਿਰ ਤੋਂ) ਨਹੀਂ ਟਲਦੀ ॥੫॥
Without the Word of the Guru's Shabad, he does not understand himself. Without the Lord's Name, death cannot be avoided. ||5||
बिनु गुर सबद न आपु पछाणै बिनु हरि नाम न कालु टरे ॥५॥
LINE 14
ਜੇਤਾਮੋਹੁਹਉਮੈਕਰਿਭੂਲੇਮੇਰੀਮੇਰੀਕਰਤੇਛੀਨਿਖਰੇ॥
ਜਿਤਨਾ ਹੀ ਮੋਹ ਤੇ ਹਉਮੈ ਕਰ ਕੇ ਜੀਵ ਸਹੀ ਜੀਵਨ-ਰਾਹ ਤੋਂ ਭੁੱਲਦਾ ਹੈ, ਜਿਤਨਾ ਹੀ ਵਧੀਕ 'ਮੇਰੀ (ਮਾਇਆ) ਮੇਰੀ (ਮਾਇਆ)' ਕਰਦਾ ਹੈ, ਉਤਨਾ ਹੀ ਇਹ ਹਉਮੈ ਮਮਤਾ ਇਸ ਦੇ ਆਤਮਕ ਜੀਵਨ ਨੂੰ ਖੋਹ ਕੇ ਲੈ ਜਾਂਦੇ ਹਨ।
The more attachment and egotism delude and confuse him, the more he cries out, "Mine, mine!", and the more he loses out.
जेता मोहु हउमै करि भूले मेरी मेरी करते छीनि खरे ॥
LINE 15
ਤਨੁਧਨੁਬਿਨਸੈਸਹਸੈਸਹਸਾਫਿਰਿਪਛੁਤਾਵੈਮੁਖਿਧੂਰਿਪਰੇ੬॥॥
ਆਖ਼ਰ ਇਹ ਸਰੀਰ ਤੇ ਇਹ ਧਨ, (ਜਿਨ੍ਹਾਂ ਦੀ ਖ਼ਾਤਰ ਹਰ ਵੇਲੇ ਸਹਿਮ ਵਿਚ ਰਹਿੰਦਾ ਸੀ) ਨਾਸ ਹੋ ਜਾਂਦਾ ਹੈ। ਤਦੋਂ ਜੀਵ ਪਛੁਤਾਂਦਾ ਹੈ, (ਪਰ ਉਸ ਵੇਲੇ ਪਛੁਤਾਇਆਂ ਕੁਝ ਨਹੀਂ ਬਣਦਾ) ਇਸ ਦੇ ਮੂੰਹ ਉਤੇ ਫਿਟਕਾਰ ਹੀ ਪੈਂਦੀ ਹੈ ॥੬॥
His body and wealth pass away, and he is torn by skepticism and cynicism; in the end, he regrets and repents, when the dust falls on his face. ||6||
तनु धनु बिनसै सहसै सहसा फिरि पछुतावै मुखि धूरि परे ॥६॥
LINE 16
ਬਿਰਧਿਭਇਆਜੋਬਨੁਤਨੁਖਿਸਿਆਕਫੁਕੰਠੁਬਿਰੂਧੋਨੈਨਹੁਨੀਰੁਢਰੇ॥
ਮਨੁੱਖ ਬੁੱਢਾ ਹੋ ਜਾਂਦਾ ਹੈ, ਜਵਾਨੀ ਖਿਸਕ ਜਾਂਦੀ ਹੈ ਸਰੀਰ ਕਮਜ਼ੋਰ ਹੋ ਜਾਂਦਾ ਹੈ, ਸੰਘ ਬਲਗ਼ਮ ਨਾਲ ਰੁਕਿਆ ਰਹਿੰਦਾ ਹੈ, ਅੱਖਾਂ ਤੋਂ ਪਾਣੀ ਵਗਦਾ ਰਹਿੰਦਾ ਹੈ,
He grows old, his body and youth waste away, and his throat is plugged with mucous; water flows from his eyes.
बिरधि भइआ जोबनु तनु खिसिआ कफु कंठु बिरूधो नैनहु नीरु ढरे ॥
LINE 17
ਚਰਣਰਹੇਕਰਕੰਪਣਲਾਗੇਸਾਕਤਰਾਮੁਨਰਿਦੈਹਰੇ੭॥॥
ਪੈਰ (ਤੁਰਨੋਂ) ਰਹਿ ਜਾਂਦੇ ਹਨ, ਹੱਥ ਕੰਬਣ ਲੱਗ ਪੈਂਦੇ ਹਨ, (ਫਿਰ ਭੀ) ਮਾਇਆ-ਵੇੜ੍ਹੇ ਜੀਵ ਦੇ ਹਿਰਦੇ ਵਿਚ ਹਰੀ ਪਰਮਾਤਮਾ (ਦਾ ਨਾਮ) ਨਹੀਂ (ਵੱਸਦਾ) ॥੭॥
His feet fail him, and his hands shake and tremble; the faithless cynic does not enshrine the Lord in his heart. ||7||
चरण रहे कर कंपण लागे साकत रामु न रिदै हरे ॥७॥
LINE 18
ਸੁਰਤਿਗਈਕਾਲੀਹੂਧਉਲੇਕਿਸੈਨਭਾਵੈਰਖਿਓਘਰੇ॥
(ਬੁੱਢਾ ਹੋ ਜਾਣ ਤੇ) ਅਕਲ ਟਿਕਾਣੇ ਨਹੀਂ ਰਹਿੰਦੀ, ਕੇਸ ਕਾਲੇ ਤੋਂ ਚਿੱਟੇ ਹੋ ਜਾਂਦੇ ਹਨ, ਘਰ ਵਿਚ ਰੱਖਿਆ ਹੋਇਆ ਕਿਸੇ ਨੂੰ ਚੰਗਾ ਨਹੀਂ ਲੱਗਦਾ।
His intellect fails him, his black hair turns white, and no one wants to keep him in their home.
सुरति गई काली हू धउले किसै न भावै रखिओ घरे ॥
LINE 19
ਬਿਸਰਤਨਾਮਐਸੇਦੋਖਲਾਗਹਿਜਮੁਮਾਰਿਸਮਾਰੇਨਰਕਿਖਰੇ੮॥॥
(ਫਿਰ ਭੀ ਪਰਮਾਤਮਾ ਦੇ ਨਾਮ ਨੂੰ ਭੁਲਾਈ ਰੱਖਦਾ ਹੈ) ਪਰਮਾਤਮਾ ਦਾ ਨਾਮ ਵਿਸਾਰੀ ਰੱਖਣ ਤੇ ਅਜੇਹੇ ਭੈੜ ਇਸ ਨੂੰ ਚੰਬੜੇ ਰਹਿੰਦੇ ਹਨ ਜਿਨ੍ਹਾਂ ਕਰ ਕੇ ਜਮਰਾਜ ਇਸ ਨੂੰ ਮਾਰ ਕੇ ਨਰਕ ਵਿਚ ਲੈ ਜਾਂਦਾ ਹੈ ॥੮॥
Forgetting the Naam, these are the stigmas which stick to him; the Messenger of Death beats him, and drags him to hell. ||8||
बिसरत नाम ऐसे दोख लागहि जमु मारि समारे नरकि खरे ॥८॥
LINE 20
ਪੂਰਬਜਨਮਕੋਲੇਖੁਨਮਿਟਈਜਨਮਿਮਰੈਕਾਕਉਦੋਸੁਧਰੇ॥
(ਪਰ ਜੀਵ ਦੇ ਭੀ ਵੱਸ ਦੀ ਗੱਲ ਨਹੀਂ) ਪੂਰਬਲੇ ਜਨਮਾਂ ਦੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਲੇਖਾ ਮਿਟਦਾ ਨਹੀਂ (ਜਿਤਨਾ ਚਿਰ ਉਹ ਲੇਖਾ ਮੌਜੂਦ ਹੈ, ਉਹਨਾਂ ਦੇ ਪ੍ਰਭਾਵ ਹੇਠ ਕੁਕਰਮ ਕਰ ਕਰ ਕੇ) ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ। ਜੀਵ ਵਿਚਾਰਾ ਹੋਰ ਕਿਸ ਨੂੰ ਦੋਸ ਦੇਵੇ?
The record of one's past actions cannot be erased; who else is to blame for one's birth and death?
पूरब जनम को लेखु न मिटई जनमि मरै का कउ दोसु धरे ॥
LINE 21
ਬਿਨੁਗੁਰਬਾਦਿਜੀਵਣੁਹੋਰੁਮਰਣਾਬਿਨੁਗੁਰਸਬਦੈਜਨਮੁਜਰੇ੯॥॥
(ਅਸਲ ਗੱਲ ਇਹ ਹੈ ਕਿ) ਗੁਰੂ ਦੀ ਸਰਨ ਤੋਂ ਬਿਨਾ ਜ਼ਿੰਦਗੀ ਵਿਅਰਥ ਜਾਂਦੀ ਹੈ (ਵਿਕਾਰਾਂ ਵਿਚ ਪੈ ਕੇ ਮਨੁੱਖ) ਹੋਰ ਆਤਮਕ ਮੌਤ ਹੋਰ ਆਤਮਕ ਮੌਤ ਸਹੇੜਦਾ ਜਾਂਦਾ ਹੈ। ਗੁਰੂ ਦੇ ਸ਼ਬਦ ਤੋਂ ਖੁੰਝਣ ਕਰਕੇ ਜ਼ਿੰਦਗੀ (ਵਿਕਾਰਾਂ ਵਿਚ) ਸੜ ਜਾਂਦੀ ਹੈ ॥੯॥
Without the Guru, life and death are pointless; without the Word of the Guru's Shabad, life just burns away. ||9||
बिनु गुर बादि जीवणु होरु मरणा बिनु गुर सबदै जनमु जरे ॥९॥
LINE 22
ਖੁਸੀਖੁਆਰਭਏਰਸਭੋਗਣਫੋਕਟਕਰਮਵਿਕਾਰਕਰੇ॥
ਜੀਵ ਦੁਨੀਆ ਦੀਆਂ ਖ਼ੁਸ਼ੀਆਂ ਮਾਣਨ ਵਿਚ, ਰਸ ਭੋਗਣ ਵਿਚ, ਤੇ ਹੋਰ ਫੋਕੇ ਤੇ ਮੰਦੇ ਕਰਮ ਕਰਨ ਵਿਚ ਪੈ ਕੇ ਖ਼ੁਆਰ ਹੁੰਦਾ ਹੈ।
The pleasures enjoyed in happiness bring ruin; acting in corruption is useless indulgence.
खुसी खुआर भए रस भोगण फोकट करम विकार करे ॥
LINE 23
ਨਾਮੁਬਿਸਾਰਿਲੋਭਿਮੂਲੁਖੋਇਓਸਿਰਿਧਰਮਰਾਇਕਾਡੰਡੁਪਰੇ੧੦॥॥
ਪਰਮਾਤਮਾ ਦਾ ਨਾਮ ਭੁਲਾ ਕੇ, ਲੋਭ ਵਿਚ ਫਸ ਕੇ ਮੂਲ ਭੀ ਗਵਾ ਲੈਂਦਾ ਹੈ, ਆਖ਼ਰ ਇਸ ਦੇ ਸਿਰ ਉਤੇ ਧਰਮਰਾਜ ਦਾ ਡੰਡਾ ਪੈਂਦਾ ਹੈ ॥੧੦॥
Forgetting the Naam, and caught by greed, he betrays his own source; the club of the Righteous Judge of Dharma will strike him over the head. ||10||
नामु बिसारि लोभि मूलु खोइओ सिरि धरम राइ का डंडु परे ॥१०॥
LINE 24
ਗੁਰਮੁਖਿਰਾਮਨਾਮਗੁਣਗਾਵਹਿਜਾਕਉਹਰਿਪ੍ਰਭੁਨਦਰਿਕਰੇ॥
ਗੁਰੂ ਦੀ ਸਰਨ ਪੈਣ ਵਾਲੇ ਮਨੁੱਖ ਪਰਮਾਤਮਾ ਦੇ ਨਾਮ ਦੇ ਗੁਣ ਗਾਂਦੇ ਹਨ। ਜਿਨ੍ਹਾਂ ਉਤੇ ਹਰੀ-ਪ੍ਰਭੂ ਮੇਹਰ ਦੀ ਨਿਗਾਹ ਕਰਦਾ ਹੈ,
The Gurmukhs sing the Glorious Praises of the Lord's Name; the Lord God blesses them with His Glance of Grace.
गुरमुखि राम नाम गुण गावहि जा कउ हरि प्रभु नदरि करे ॥
LINE 25
ਤੇਨਿਰਮਲਪੁਰਖਅਪਰੰਪਰਪੂਰੇਤੇਜਗਮਹਿਗੁਰਗੋਵਿੰਦਹਰੇ੧੧॥॥
ਉਹ ਜਗਤ ਵਿਚ ਹਰੀ ਗੋਬਿੰਦ ਬੇਅੰਤ ਪੂਰਨ ਸਰਬ-ਵਿਆਪਕ ਨੂੰ ਸਿਮਰ ਕੇ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ ॥੧੧॥
Those beings are pure, perfect unlimited and infinite; in this world, they are the embodiment of the Guru, the Lord of the Universe. ||11||
ते निरमल पुरख अपरंपर पूरे ते जग महि गुर गोविंद हरे ॥११॥
LINE 26
ਹਰਿਸਿਮਰਹੁਗੁਰਬਚਨਸਮਾਰਹੁਸੰਗਤਿਹਰਿਜਨਭਾਉਕਰੇ॥
ਸੰਤ ਜਨਾਂ ਦੀ ਸੰਗਤ ਵਿਚ ਪ੍ਰੇਮ ਜੋੜ ਕੇ ਪਰਮਾਤਮਾ ਦਾ ਨਾਮ ਸਿਮਰੋ, ਗੁਰੂ ਦੇ ਬਚਨ (ਹਿਰਦੇ ਵਿਚ) ਸੰਭਾਲ ਰੱਖੋ।
Meditate in remembrance on the Lord; meditate and contemplate the Guru's Word, and love to associate with the humble servants of the Lord.
हरि सिमरहु गुर बचन समारहु संगति हरि जन भाउ करे ॥
LINE 27
ਹਰਿਜਨਗੁਰੁਪਰਧਾਨੁਦੁਆਰੈਨਾਨਕਤਿਨਜਨਕੀਰੇਣੁਹਰੇ੧੨੮॥॥॥
ਪਰਮਾਤਮਾ ਦੇ ਦਰ ਤੇ ਗੁਰੂ (ਦਾ ਬਚਨ) ਹੀ ਆਦਰ ਪਾਂਦਾ ਹੈ, ਸੰਤ ਜਨਾਂ ਦੀ ਸੰਗਤ ਹੀ ਕਬੂਲ ਪੈਂਦੀ ਹੈ। ਹੇ ਨਾਨਕ! (ਅਰਦਾਸ ਕਰ-) ਹੇ ਹਰੀ! (ਮੈਨੂੰ) ਉਹਨਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ (ਦੇਹ) ॥੧੨॥੮॥
The Lord's humble servants are the embodiment of the Guru; they are supreme and respected in the Court of the Lord. Nanak seeks the dust of the feet of those humble servants of the Lord. ||12||8||
हरि जन गुरु परधानु दुआरै नानक तिन जन की रेणु हरे ॥१२॥८॥
GURBANI.WORLD