ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 1013
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅੰਤਰਿਅਗਨਿਗੁਰਬਿਨੁਬੂਝੈਬਾਹਰਿਪੂਅਰਤਾਪੈ
(ਆਪਣੇ ਵਲੋਂ ਤਿਆਗੀ ਬਣੇ ਹੋਏ ਮਨਮੁਖ ਦੇ) ਮਨ ਵਿਚ ਤ੍ਰਿਸ਼ਨਾ ਦੀ (ਬਲਦੀ) ਅੱਗ ਗੁਰੂ ਤੋਂ ਬਿਨਾ ਬੁੱਝਦੀ ਨਹੀਂ, ਪਰ ਬਾਹਰ ਧੂਣੀਆਂ ਤਪਾਂਦਾ ਹੈ।
Without the Guru, the fire within is not quenched; and outside, the fire still burns.
अंतरि अगनि न गुर बिनु बूझै बाहरि पूअर तापै ॥
LINE 02
ਗੁਰਸੇਵਾਬਿਨੁਭਗਤਿਹੋਵੀਕਿਉਕਰਿਚੀਨਸਿਆਪੈ
ਗੁਰੂ ਦੀ ਦੱਸੀ ਸੇਵਾ ਕਰਨ ਤੋਂ ਬਿਨਾ ਪਰਮਾਤਮਾ ਦੀ ਭਗਤੀ ਹੋ ਨਹੀਂ ਸਕਦੀ (ਇਹ ਮਨਮੁਖ) ਆਪਣੇ ਆਤਮਕ ਜੀਵਨ ਨੂੰ ਕਿਵੇਂ ਪਛਾਣੇ?
Without serving the Guru, there is no devotional worship. How can anyone, by himself, know the Lord?
गुर सेवा बिनु भगति न होवी किउ करि चीनसि आपै ॥
LINE 03
ਨਿੰਦਾਕਰਿਕਰਿਨਰਕਨਿਵਾਸੀਅੰਤਰਿਆਤਮਜਾਪੈ
ਉਂਞ ਅੰਤਰ ਆਤਮੇ ਇਸ ਨੂੰ ਸੁੱਝਦਾ ਹੈ ਕਿ (ਕਿਰਤੀ ਗ੍ਰਿਹਸਤੀਆਂ ਦੀ) ਨਿੰਦਿਆ ਕਰ ਕਰ ਕੇ ਨਰਕੀ ਜੀਵਨ ਬਿਤੀਤ ਕਰ ਰਿਹਾ ਹੈ।
Slandering others, one lives in hell; within him is hazy darkness.
निंदा करि करि नरक निवासी अंतरि आतम जापै ॥
LINE 04
ਅਠਸਠਿਤੀਰਥਭਰਮਿਵਿਗੂਚਹਿਕਿਉਮਲੁਧੋਪੈਪਾਪੈ॥॥
ਅਠਾਹਠ ਤੀਰਥਾਂ ਉਤੇ ਭੌਂ ਕੇ ਭੀ (ਮਨਮੁਖ ਤਿਆਗੀ) ਖ਼ੁਆਰ ਹੀ ਹੁੰਦੇ ਹਨ, (ਤੀਰਥਾਂ ਤੇ ਜਾਣ ਨਾਲ) ਪਾਪਾਂ ਦੀ ਮੈਲ ਕਿਵੇਂ ਧੁਪ ਸਕਦੀ ਹੈ? ॥੩॥
Wandering to the sixty-eight sacred shrines of pilgrimage, he is ruined. How can the filth of sin be washed away? ||3||
अठसठि तीरथ भरमि विगूचहि किउ मलु धोपै पापै ॥३॥
LINE 05
ਛਾਣੀਖਾਕੁਬਿਭੂਤਚੜਾਈਮਾਇਆਕਾਮਗੁਜੋਹੈ
(ਲੋਕ-ਵਿਖਾਵੇ ਲਈ) ਸੁਆਹ ਛਾਣਦਾ ਹੈ ਤੇ ਉਹ ਸੁਆਹ ਆਪਣੇ ਪਿੰਡੇ ਉਤੇ ਮਲ ਲੈਂਦਾ ਹੈ, ਪਰ (ਅੰਤਰ ਆਤਮੇ) ਮਾਇਆ ਦਾ ਰਸਤਾ ਤੱਕਦਾ ਰਹਿੰਦਾ ਹੈ (ਕਿ ਕੋਈ ਗ੍ਰਿਹਸਤੀ ਦਾਨੀ ਆ ਕੇ ਮਾਇਆ ਭੇਟ ਕਰੇ)।
He sifts through the dust, and applies ashes to his body, but he is searching for the path of Maya's wealth.
छाणी खाकु बिभूत चड़ाई माइआ का मगु जोहै ॥
LINE 06
ਅੰਤਰਿਬਾਹਰਿਏਕੁਜਾਣੈਸਾਚੁਕਹੇਤੇਛੋਹੈ
(ਬਾਹਰੋਂ ਹੋਰ ਤੇ ਅੰਦਰੋਂ ਹੋਰ ਹੋਣ ਕਰਕੇ) ਆਪਣੇ ਅੰਦਰ ਤੇ ਬਾਹਰ ਜਗਤ ਵਿਚ ਇਕ ਪਰਮਾਤਮਾ ਨੂੰ (ਵਿਆਪਕ) ਨਹੀਂ ਸਮਝ ਸਕਦਾ, (ਜੇ) ਇਹ ਸੱਚਾ ਵਾਕ ਉਸ ਨੂੰ ਆਖੀਏ ਤਾਂ ਖਿੱਝਦਾ ਹੈ।
Inwardly and outwardly, he does not know the One Lord; if someone tells him the Truth, he grows angry.
अंतरि बाहरि एकु न जाणै साचु कहे ते छोहै ॥
LINE 07
ਪਾਠੁਪੜੈਮੁਖਿਝੂਠੋਬੋਲੈਨਿਗੁਰੇਕੀਮਤਿਓਹੈ
(ਧਰਮ-ਪੁਸਤਕਾਂ ਦਾ) ਪਾਠ ਪੜ੍ਹਦਾ (ਤਾਂ) ਹੈ ਪਰ ਮੂੰਹੋਂ ਝੂਠ ਹੀ ਬੋਲਦਾ ਹੈ, ਗੁਰੂ-ਹੀਣ ਹੋਣ ਕਰਕੇ ਉਸ ਦੀ ਮੱਤ ਉਹ ਪਹਿਲੇ ਵਰਗੀ ਹੀ ਰਹਿੰਦੀ ਹੈ (ਭਾਵ, ਜ਼ਾਹਰਾ ਤਿਆਗ ਨਾਲ ਉਸ ਦੇ ਆਤਮਕ ਜੀਵਨ ਵਿਚ ਕੋਈ ਫ਼ਰਕ ਨਹੀਂ ਪੈਂਦਾ)।
He reads the scriptures, but tells lies; such is the intellect of one who has no guru.
पाठु पड़ै मुखि झूठो बोलै निगुरे की मति ओहै ॥
LINE 08
ਨਾਮੁਜਪਈਕਿਉਸੁਖੁਪਾਵੈਬਿਨੁਨਾਵੈਕਿਉਸੋਹੈ॥॥
ਜਦ ਤਕ ਪਰਮਾਤਮਾ ਦਾ ਨਾਮ ਨਹੀਂ ਜਪਦਾ ਤਦ ਤਕ ਆਤਮਕ ਆਨੰਦ ਨਹੀਂ ਮਿਲਦਾ, ਪ੍ਰਭੂ-ਨਾਮ ਤੋਂ ਬਿਨਾ ਜੀਵਨ ਸੁਚੱਜਾ ਨਹੀਂ ਬਣ ਸਕਦਾ ॥੪॥
Without chanting the Naam, how can he find peace? Without the Name, how can he look good? ||4||
नामु न जपई किउ सुखु पावै बिनु नावै किउ सोहै ॥४॥
LINE 09
ਮੂੰਡੁਮੁਡਾਇਜਟਾਸਿਖਬਾਧੀਮੋਨਿਰਹੈਅਭਿਮਾਨਾ
ਕੋਈ ਸਿਰ ਮੁਨਾ ਲੈਂਦਾ ਹੈ, ਕੋਈ ਜਟਾਂ ਦਾ ਜੂੜਾ ਬੰਨ੍ਹ ਲੈਂਦਾ ਹੈ, ਤੇ ਮੋਨ ਧਾਰ ਕੇ ਬੈਠ ਜਾਂਦਾ ਹੈ (ਇਸ ਸਾਰੇ ਭੇਖ ਦਾ) ਮਾਣ (ਭੀ ਕਰਦਾ ਹੈ)।
Some shave their heads, some keep their hair in matted tangles; some keep it in braids, while some keep silent, filled with egotistical pride.
मूंडु मुडाइ जटा सिख बाधी मोनि रहै अभिमाना ॥
LINE 10
ਮਨੂਆਡੋਲੈਦਹਦਿਸਧਾਵੈਬਿਨੁਰਤਆਤਮਗਿਆਨਾ
ਪਰ ਆਤਮਕ ਤੌਰ ਤੇ ਪ੍ਰਭੂ ਨਾਲ ਡੂੰਘੀ ਸਾਂਝ ਦੇ ਰੰਗ ਵਿਚ ਰੰਗੇ ਜਾਣ ਤੋਂ ਬਿਨਾ ਉਸ ਦਾ ਮਨ ਡੋਲਦਾ ਰਹਿੰਦਾ ਹੈ, ਤੇ (ਮਾਇਆ ਦੀ ਤ੍ਰਿਸ਼ਨਾ ਵਿਚ ਹੀ) ਦਸੀਂ ਪਾਸੀਂ ਦੌੜਦਾ ਫਿਰਦਾ ਹੈ।
Their minds waver and wander in ten directions, without loving devotion and enlightenment of the soul.
मनूआ डोलै दह दिस धावै बिनु रत आतम गिआना ॥
LINE 11
ਅੰਮ੍ਰਿਤੁਛੋਡਿਮਹਾਬਿਖੁਪੀਵੈਮਾਇਆਕਾਦੇਵਾਨਾ
(ਅੰਤਰ ਆਤਮੇ) ਮਾਇਆ ਦਾ ਪ੍ਰੇਮੀ (ਰਹਿਣ ਕਰਕੇ) ਪਰਮਾਤਮਾ ਦਾ ਨਾਮ-ਅੰਮ੍ਰਿਤ ਛੱਡ ਦੇਂਦਾ ਹੈ ਤੇ (ਤ੍ਰਿਸ਼ਨਾ ਦਾ ਉਹ) ਜ਼ਹਿਰ ਪੀਂਦਾ ਰਹਿੰਦਾ ਹੈ (ਜੋ ਇਸ ਦੇ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ)।
They abandon the Ambrosial Nectar, and drink the deadly poison, driven mad by Maya.
अंम्रितु छोडि महा बिखु पीवै माइआ का देवाना ॥
LINE 12
ਕਿਰਤੁਮਿਟਈਹੁਕਮੁਬੂਝੈਪਸੂਆਮਾਹਿਸਮਾਨਾ॥॥
(ਪਰ ਇਸ ਮਨਮੁਖ ਦੇ ਕੀਹ ਵੱਸ?) ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ (ਅੰਦਰੋਂ) ਮੁੱਕਦਾ ਨਹੀਂ, (ਉਹਨਾਂ ਸੰਸਕਾਰਾਂ ਦੇ ਅਸਰ ਹੇਠ ਜੀਵ) ਪਰਮਾਤਮਾ ਦੀ ਰਜ਼ਾ ਨੂੰ ਨਹੀਂ ਸਮਝ ਸਕਦਾ, (ਇਸ ਤਰ੍ਹਾਂ, ਤਿਆਗੀ ਬਣ ਕੇ ਭੀ) ਪਸ਼ੂ-ਸੁਭਾਵ ਵਿਚ ਟਿਕਿਆ ਰਹਿੰਦਾ ਹੈ ॥੫॥
Past actions cannot be erased; without understanding the Hukam of the Lord's Command, they become beasts. ||5||
किरतु न मिटई हुकमु न बूझै पसूआ माहि समाना ॥५॥
LINE 13
ਹਾਥਕਮੰਡਲੁਕਾਪੜੀਆਮਨਿਤ੍ਰਿਸਨਾਉਪਜੀਭਾਰੀ
(ਮਨਮੁਖ ਮਨੁੱਖ ਤਿਆਗੀ ਬਣ ਕੇ) ਹੱਥ ਵਿਚ ਚਿੱਪੀ ਫੜ ਲੈਂਦਾ ਹੈ, ਲੀਰਾਂ ਦਾ ਚੋਲਾ ਪਹਿਨ ਲੈਂਦਾ ਹੈ, ਪਰ ਮਨ ਵਿਚ ਮਾਇਆ ਦੀ ਭਾਰੀ ਤ੍ਰਿਸ਼ਨਾ ਪੈਦਾ ਹੋਈ ਰਹਿੰਦੀ ਹੈ।
With bowl in hand, wearing his patched coat, great desires well up in his mind.
हाथ कमंडलु कापड़ीआ मनि त्रिसना उपजी भारी ॥
LINE 14
ਇਸਤ੍ਰੀਤਜਿਕਰਿਕਾਮਿਵਿਆਪਿਆਚਿਤੁਲਾਇਆਪਰਨਾਰੀ
(ਆਪਣੇ ਵਲੋਂ ਤਿਆਗੀ ਬਣ ਕੇ) ਆਪਣੀ ਇਸਤ੍ਰੀ ਛੱਡ ਕੇ ਆਏ ਨੂੰ ਕਾਮ-ਵਾਸਨਾ ਨੇ ਆ ਦਬਾਇਆ, ਤਾਂ ਪਰਾਈ ਨਾਰ ਨਾਲ ਚਿੱਤ ਜੋੜਦਾ ਹੈ।
Abandoning his own wife, he is engrossed in sexual desire; his thoughts are on the wives of others.
इसत्री तजि करि कामि विआपिआ चितु लाइआ पर नारी ॥
LINE 15
ਸਿਖਕਰੇਕਰਿਸਬਦੁਚੀਨੈਲੰਪਟੁਹੈਬਾਜਾਰੀ
ਚੇਲੇ ਬਣਾਂਦਾ ਹੈ, ਗੁਰੂ ਦੇ ਸ਼ਬਦ ਨੂੰ ਨਹੀਂ ਪਛਾਣਦਾ, ਕਾਮ-ਵਾਸਨਾ ਵਿਚ ਗ੍ਰਸਿਆ ਹੋਇਆ ਹੈ, ਤੇ (ਇਸ ਤਰ੍ਹਾਂ ਸੰਨਿਆਸੀ ਬਣਨ ਦੇ ਥਾਂ ਲੋਕਾਂ ਦੀਆਂ ਨਜ਼ਰਾਂ ਵਿਚ) ਮਸਖ਼ਰਾ ਬਣਿਆ ਹੋਇਆ ਹੈ।
He teaches and preaches, but does not contemplate the Shabad; he is bought and sold on the street.
सिख करे करि सबदु न चीनै लंपटु है बाजारी ॥
LINE 16
ਅੰਤਰਿਬਿਖੁਬਾਹਰਿਨਿਭਰਾਤੀਤਾਜਮੁਕਰੇਖੁਆਰੀ॥॥
(ਮਨਮੁਖ ਦੇ) ਅੰਦਰ (ਆਤਮਕ ਮੌਤ ਲਿਆਉਣ ਵਾਲੀ ਤ੍ਰਿਸ਼ਨਾ ਦਾ) ਜ਼ਹਿਰ ਹੈ, ਬਾਹਰ (ਲੋਕਾਂ ਨੂੰ ਵਿਖਾਣ ਵਾਸਤੇ) ਸ਼ਾਂਤੀ ਧਾਰਨ ਕੀਤੀ ਹੋਈ ਹੈ। (ਅਜੇਹੇ ਪਖੰਡੀ ਨੂੰ) ਆਤਮਕ ਮੌਤ-ਖ਼ੁਆਰ ਕਰਦੀ ਹੈ ॥੬॥
With poison within, he pretends to be free of doubt; he is ruined and humiliated by the Messenger of Death. ||6||
अंतरि बिखु बाहरि निभराती ता जमु करे खुआरी ॥६॥
LINE 17
ਸੋਸੰਨਿਆਸੀਜੋਸਤਿਗੁਰਸੇਵੈਵਿਚਹੁਆਪੁਗਵਾਏ
ਅਸਲ ਸੰਨਿਆਸੀ ਉਹ ਹੈ ਜੋ ਗੁਰੂ ਦੀ ਦੱਸੀ ਸੇਵਾ ਕਰਦਾ ਹੈ ਤੇ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰਦਾ ਹੈ।
He alone is a Sannyaasi, who serves the True Guru, and removes his self-conceit from within.
सो संनिआसी जो सतिगुर सेवै विचहु आपु गवाए ॥
LINE 18
ਛਾਦਨਭੋਜਨਕੀਆਸਕਰਈਅਚਿੰਤੁਮਿਲੈਸੋਪਾਏ
(ਲੋਕਾਂ ਪਾਸੋਂ) ਕੱਪੜੇ ਤੇ ਭੋਜਨ ਦੀ ਆਸ ਬਣਾਈ ਨਹੀਂ ਰੱਖਦਾ, ਸਹਿਜ ਸੁਭਾਇ ਜੋ ਮਿਲ ਜਾਂਦਾ ਹੈ ਉਹ ਲੈ ਲੈਂਦਾ ਹੈ।
He does not ask for clothes or food; without asking, he accepts whatever he receives.
छादन भोजन की आस न करई अचिंतु मिलै सो पाए ॥
LINE 19
ਬਕੈਬੋਲੈਖਿਮਾਧਨੁਸੰਗ੍ਰਹੈਤਾਮਸੁਨਾਮਿਜਲਾਏ
ਬਹੁਤ ਵਧ-ਘਟ ਬੋਲ ਨਹੀਂ ਬੋਲਦਾ ਰਹਿੰਦਾ, ਦੂਜਿਆਂ ਦੀ ਵਧੀਕੀ ਨੂੰ ਸਹਾਰਨ ਦਾ ਸੁਭਾਉ-ਰੂਪ ਧਨ ਆਪਣੇ ਅੰਦਰ ਇਕੱਠਾ ਕਰਦਾ ਹੈ, ਪ੍ਰਭੂ ਦੇ ਨਾਮ ਦੀ ਬਰਕਤਿ ਨਾਲ ਅੰਦਰੋਂ ਕ੍ਰੋਧ ਸਾੜ ਦੇਂਦਾ ਹੈ।
He does not speak empty words; he gathers in the wealth of tolerance, and burns away his anger with the Naam.
बकै न बोलै खिमा धनु संग्रहै तामसु नामि जलाए ॥
LINE 20
ਧਨੁਗਿਰਹੀਸੰਨਿਆਸੀਜੋਗੀਜਿਹਰਿਚਰਣੀਚਿਤੁਲਾਏ॥॥
ਜੇਹੜਾ ਮਨੁੱਖ ਸਦਾ ਪਰਮਾਤਮਾ ਦੇ ਚਰਨਾਂ ਵਿਚ ਚਿੱਤ ਜੋੜੀ ਰੱਖਦਾ ਹੈ, ਉਹ ਭਾਗਾਂ ਵਾਲਾ ਹੈ ਚਾਹੇ ਉਹ ਗ੍ਰਿਹਸਤੀ ਹੈ ਚਾਹੇ ਸੰਨਿਆਸੀ ਹੈ ਚਾਹੇ ਜੋਗੀ ਹੈ ॥੭॥
Blessed is such a householder, Sannyaasi and Yogi, who focuses his consciousness on the Lord's feet. ||7||
धनु गिरही संनिआसी जोगी जि हरि चरणी चितु लाए ॥७॥
LINE 21
ਆਸਨਿਰਾਸਰਹੈਸੰਨਿਆਸੀਏਕਸੁਸਿਉਲਿਵਲਾਏ
ਅਸਲ ਸੰਨਿਆਸੀ ਉਹ ਹੈ ਜੋ ਮਾਇਕ ਆਸਾਂ ਵਲੋਂ ਨਿਰਾਸ ਰਹਿੰਦਾ ਹੈ ਤੇ ਇਕ ਪਰਮਾਤਮਾ ਦੇ ਚਰਨਾਂ ਵਿਚ ਸੁਰਤ ਜੋੜੀ ਰੱਖਦਾ ਹੈ।
Amidst hope, the Sannyaasi remains unmoved by hope; he remains lovingly focused on the One Lord.
आस निरास रहै संनिआसी एकसु सिउ लिव लाए ॥
LINE 22
ਹਰਿਰਸੁਪੀਵੈਤਾਸਾਤਿਆਵੈਨਿਜਘਰਿਤਾੜੀਲਾਏ
ਜਦੋਂ ਮਨੁੱਖ ਪਰਮਾਤਮਾ ਦਾ ਨਾਮ-ਰਸ ਪੀਂਦਾ ਹੈ ਤੇ ਅੰਤਰ ਆਤਮੇ ਪ੍ਰਭੂ-ਚਰਨਾਂ ਵਿਚ ਜੁੜਦਾ ਹੈ ਤਦੋਂ ਇਸ ਦੇ ਅੰਦਰ ਸ਼ਾਂਤੀ ਪੈਦਾ ਹੁੰਦੀ ਹੈ।
He drinks in the sublime essence of the Lord, and so finds peace and tranquility; in the home of his own being, he remains absorbed in the deep trance of meditation.
हरि रसु पीवै ता साति आवै निज घरि ताड़ी लाए ॥
LINE 23
ਮਨੂਆਡੋਲੈਗੁਰਮੁਖਿਬੂਝੈਧਾਵਤੁਵਰਜਿਰਹਾਏ
ਜਦੋਂ ਮਨੁੱਖ ਗੁਰੂ ਦੀ ਸਰਨ ਪੈ ਕੇ (ਸਹੀ ਜੀਵਨ-ਰਾਹ) ਸਮਝਦਾ ਹੈ ਉਸ ਦਾ ਮਨ ਮਾਇਆ ਦੀ ਤ੍ਰਿਸ਼ਨਾ ਵਿਚ ਡੋਲਦਾ ਨਹੀਂ, ਮਾਇਆ ਪਿੱਛੇ ਦੌੜਦੇ ਮਨ ਨੂੰ ਉਹ ਰੋਕ ਕੇ ਰੱਖਦਾ ਹੈ।
His mind does not waver; as Gurmukh, he understands. He restrains it from wandering out.
मनूआ न डोलै गुरमुखि बूझै धावतु वरजि रहाए ॥
LINE 24
ਗ੍ਰਿਹੁਸਰੀਰੁਗੁਰਮਤੀਖੋਜੇਨਾਮੁਪਦਾਰਥੁਪਾਏ॥॥
ਗੁਰੂ ਦੀ ਸਿੱਖਿਆ ਲੈ ਕੇ (ਜੰਗਲ ਭਾਲਣ ਦੇ ਥਾਂ) ਸਰੀਰ-ਘਰ ਨੂੰ ਖੋਜਦਾ ਹੈ ਤੇ ਪਰਮਾਤਮਾ ਦਾ ਨਾਮ-ਸਰਮਾਇਆ ਪ੍ਰਾਪਤ ਕਰ ਲੈਂਦਾ ਹੈ ॥੮॥
Following the Guru's Teachings, he searches the home of his body, and obtains the wealth of the Naam. ||8||
ग्रिहु सरीरु गुरमती खोजे नामु पदारथु पाए ॥८॥
LINE 25
ਬ੍ਰਹਮਾਬਿਸਨੁਮਹੇਸੁਸਰੇਸਟਨਾਮਿਰਤੇਵੀਚਾਰੀ
ਬ੍ਰਹਮਾ ਹੋਵੇ, ਵਿਸ਼ਨੂੰ ਹੋਵੇ, ਸ਼ਿਵ ਹੋਵੇ, ਉਹੀ ਸਭ ਤੋਂ ਉੱਤਮ ਹਨ ਜੋ ਪ੍ਰਭੂ ਦੇ ਨਾਮ ਵਿਚ ਰੰਗੀਜ ਕੇ ਸੁੰਦਰ ਵਿਚਾਰ ਦੇ ਮਾਲਕ ਬਣ ਗਏ।
Brahma, Vishnu and Shiva are exalted, imbued with contemplative meditation on the Naam.
ब्रहमा बिसनु महेसु सरेसट नामि रते वीचारी ॥
LINE 26
ਖਾਣੀਬਾਣੀਗਗਨਪਤਾਲੀਜੰਤਾਜੋਤਿਤੁਮਾਰੀ
ਹੇ ਪ੍ਰਭੂ! (ਭਾਵੇਂ) ਚੌਹਾਂ ਖਾਣੀਆਂ ਦੇ ਜੀਵਾਂ ਵਿਚ ਤੇ ਉਹਨਾਂ ਦੀਆਂ ਬੋਲੀਆਂ ਵਿਚ, ਪਾਤਾਲ ਆਕਾਸ਼ ਵਿਚ ਸਭ ਜੀਵਾਂ ਦੇ ਅੰਦਰ ਤੇਰੀ ਹੀ ਜੋਤਿ ਹੈ।
The sources of creation, speech, the heavens and the underworld, all beings and creatures, are infused with Your Light.
खाणी बाणी गगन पताली जंता जोति तुमारी ॥
LINE 27
ਸਭਿਸੁਖਮੁਕਤਿਨਾਮਧੁਨਿਬਾਣੀਸਚੁਨਾਮੁਉਰਧਾਰੀ
ਪਰ ਜਿਨ੍ਹਾਂ ਨੇ ਤੇਰੇ ਸਦਾ-ਥਿਰ ਨਾਮ ਨੂੰ ਆਪਣੇ ਹਿਰਦੇ ਵਿਚ ਟਿਕਾਇਆ ਹੈ ਜਿਨ੍ਹਾਂ ਦੇ ਅੰਦਰ ਤੇਰੇ ਨਾਮ ਦੀ ਰੌ ਜਾਰੀ ਹੈ ਜਿਨ੍ਹਾਂ ਦੀ ਸੁਰਤ ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਹੈ ਉਹਨਾਂ ਨੂੰ ਹੀ ਸਾਰੇ ਸੁਖ ਹਨ ਉਹਨਾਂ ਨੂੰ ਹੀ ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਮਿਲਦੀ ਹੈ।
All comforts and liberation are found in the Naam, and the vibrations of the Guru's Bani; I have enshrined the True Name within my heart.
सभि सुख मुकति नाम धुनि बाणी सचु नामु उर धारी ॥
LINE 28
ਨਾਮਬਿਨਾਨਹੀਛੂਟਸਿਨਾਨਕਸਾਚੀਤਰੁਤੂਤਾਰੀ੯੭॥॥॥
ਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਜੀਵ ਮਾਇਆ ਦੇ ਮੋਹ ਤੋਂ ਬਚ ਨਹੀਂ ਸਕਦਾ, ਤੂੰ ਭੀ ਇਹੀ ਤਾਰੀ ਤਰ ਜਿਸ ਨਾਲ ਕਦੇ ਡੁੱਬਣ ਦਾ ਖ਼ਤਰਾ ਨਹੀਂ ਹੋਵੇਗਾ ॥੯॥੭॥
Without the Naam, no one is saved; O Nanak, with the Truth, cross over to the other side. ||9||7||
नाम बिना नही छूटसि नानक साची तरु तू तारी ॥९॥७॥
LINE 29
ਮਾਰੂਮਹਲਾ
Maaroo, First Mahalaa:
मारू महला १ ॥
LINE 30
ਮਾਤਪਿਤਾਸੰਜੋਗਿਉਪਾਏਰਕਤੁਬਿੰਦੁਮਿਲਿਪਿੰਡੁਕਰੇ
ਮਾਂ ਤੇ ਪਿਉ ਦੇ (ਸਰੀਰਕ) ਸੰਜੋਗ ਦੀ ਰਾਹੀਂ ਪਰਮਾਤਮਾ ਜੀਵ ਪੈਦਾ ਕਰਦਾ ਹੈ, ਮਾਂ ਦਾ ਲਹੂ ਤੇ ਪਿਉ ਦਾ ਵੀਰਜ ਮਿਲਣ ਤੇ ਪਰਮਾਤਮਾ (ਜੀਵ ਦਾ) ਸਰੀਰ ਬਣਾਂਦਾ ਹੈ।
Through the union of mother and father, the fetus is formed. The egg and sperm join together to make the body.
मात पिता संजोगि उपाए रकतु बिंदु मिलि पिंडु करे ॥
LINE 31
ਅੰਤਰਿਗਰਭਉਰਧਿਲਿਵਲਾਗੀਸੋਪ੍ਰਭੁਸਾਰੇਦਾਤਿਕਰੇ॥॥
ਮਾਂ ਦੇ ਪੇਟ ਵਿਚ ਉਲਟੇ ਪਏ ਹੋਏ ਦੀ ਲਗਨ ਪ੍ਰਭੂ-ਚਰਨਾਂ ਵਿਚ ਲੱਗੀ ਰਹਿੰਦੀ ਹੈ। ਉਹ ਪਰਮਾਤਮਾ ਇਸ ਦੀ ਹਰ ਤਰ੍ਹਾਂ ਸੰਭਾਲ ਕਰਦਾ ਹੈ (ਤੇ ਲੋੜ ਅਨੁਸਾਰ ਪਦਾਰਥ) ਦੇਂਦਾ ਹੈ ॥੧॥
Upside-down within the womb, it lovingly dwells on the Lord; God provides for it, and gives it nourishment there. ||1||
अंतरि गरभ उरधि लिव लागी सो प्रभु सारे दाति करे ॥१॥
LINE 32
ਸੰਸਾਰੁਭਵਜਲੁਕਿਉਤਰੈ
(ਪਰਮਾਤਮਾ ਦੇ ਨਾਮ ਤੋਂ ਬਿਨਾ) ਸੰਸਾਰੀ ਜੀਵ ਸੰਸਾਰ-ਸਮੁੰਦਰ ਤੋਂ ਕਿਸੇ ਹਾਲਤ ਵਿਚ ਪਾਰ ਨਹੀਂ ਲੰਘ ਸਕਦਾ,
How can he cross over the terrifying world-ocean?
संसारु भवजलु किउ तरै ॥
LINE 33
ਗੁਰਮੁਖਿਨਾਮੁਨਿਰੰਜਨੁਪਾਈਐਅਫਰਿਓਭਾਰੁਅਫਾਰੁਟਰੈ॥॥ਰਹਾਉ
ਕਿਉਂਕਿ ਜੀਵ ਮਾਇਆ ਆਦਿਕ ਦੇ ਅਹੰਕਾਰ ਨਾਲ ਆਫਰਿਆ ਰਹਿੰਦਾ ਹੈ। ਪਰਮਾਤਮਾ ਦਾ ਨਾਮ, ਜਿਸ ਉਤੇ ਮਾਇਆ-ਕਾਲਖ ਦਾ ਪ੍ਰਭਾਵ ਨਹੀਂ ਪੈ ਸਕਦਾ, ਗੁਰੂ ਦੀ ਸਰਨ ਪਿਆਂ ਮਿਲਦਾ ਹੈ, (ਜਿਸ ਮਨੁੱਖ ਨੂੰ ਨਾਮ ਪ੍ਰਾਪਤ ਹੁੰਦਾ ਹੈ) ਉਸ ਦਾ (ਅਹੰਕਾਰ ਆਦਿਕ ਦਾ) ਅਸਹਿ ਭਾਰ ਦੂਰ ਹੋ ਜਾਂਦਾ ਹੈ (ਇਹ ਅਹੰਕਾਰ ਆਦਿਕ ਹੀ ਭਾਰ ਬਣ ਕੇ ਜੀਵ ਨੂੰ ਸੰਸਾਰ-ਸਮੁੰਦਰ ਵਿਚ ਡੋਬਿਆ ਕਰਦਾ ਹੈ) ॥੧॥ ਰਹਾਉ ॥
The Gurmukh obtains the Immaculate Naam, the Name of the Lord; the unbearable load of sins is removed. ||1||Pause||
गुरमुखि नामु निरंजनु पाईऐ अफरिओ भारु अफारु टरै ॥१॥ रहाउ ॥
LINE 34
ਤੇਗੁਣਵਿਸਰਿਗਏਅਪਰਾਧੀਮੈਬਉਰਾਕਿਆਕਰਉਹਰੇ
ਹੇ ਹਰੀ! ਮੈਨੂੰ ਗੁਨਹਗਾਰ ਨੂੰ ਤੇਰੇ ਉਹ ਉਪਕਾਰ ਭੁੱਲ ਗਏ ਹਨ, ਮੈਂ (ਮਾਇਆ ਦੇ ਮੋਹ ਵਿਚ) ਝੱਲਾ ਹੋਇਆ ਪਿਆ ਹਾਂ (ਤੇਰਾ ਸਿਮਰਨ ਕਰਨ ਤੋਂ) ਬੇ-ਵੱਸ ਹਾਂ।
I have forgotten Your Virtues, Lord; I am insane - what can I do now?
ते गुण विसरि गए अपराधी मै बउरा किआ करउ हरे ॥
LINE 35
ਤੂਦਾਤਾਦਇਆਲੁਸਭੈਸਿਰਿਅਹਿਨਿਸਿਦਾਤਿਸਮਾਰਿਕਰੇ॥॥
ਪਰ ਤੂੰ ਦਇਆ ਦਾ ਸੋਮਾ ਹੈਂ, ਹਰੇਕ ਜੀਵ ਦੇ ਸਿਰ ਤੇ (ਰਾਖਾ) ਹੈਂ, ਤੇ ਸਭ ਨੂੰ ਦਾਤਾਂ ਦੇਂਦਾ ਹੈਂ। ਦਇਆਲ ਪ੍ਰਭੂ ਦਿਨ ਰਾਤ (ਜੀਵਾਂ ਦੀ) ਸੰਭਾਲ ਕਰਦਾ ਹੈ ਤੇ ਦਾਤਾਂ ਦੇਂਦਾ ਹੈ ॥੨॥
You are the Merciful Giver, above the heads of all. Day and night, You give gifts, and take care of all. ||2||
तू दाता दइआलु सभै सिरि अहिनिसि दाति समारि करे ॥२॥
LINE 36
ਚਾਰਿਪਦਾਰਥਲੈਜਗਿਜਨਮਿਆਸਿਵਸਕਤੀਘਰਿਵਾਸੁਧਰੇ
(ਜੀਵ ਪਰਮਾਤਮਾ ਪਾਸੋਂ) ਚਾਰੇ ਹੀ ਪਦਾਰਥ ਲੈ ਕੇ ਜਗਤ ਵਿਚ ਜੰਮਿਆ ਹੈ (ਫਿਰ ਭੀ ਪ੍ਰਭੂ ਦੀ ਬਖ਼ਸ਼ਸ਼ ਭੁਲਾ ਕੇ ਸਦਾ) ਪਰਮਾਤਮਾ ਦੀ ਪੈਦਾ ਕੀਤੀ ਮਾਇਆ ਦੇ ਘਰ ਵਿਚ ਨਿਵਾਸ ਰੱਖਦਾ ਹੈ।
One is born to achieve the four great objectives of life. The spirit has taken up its home in the material world.
चारि पदारथ लै जगि जनमिआ सिव सकती घरि वासु धरे ॥