ਵਡਹੰਸੁਮਹਲਾ੪॥
Wadahans, Fourth Mahalaa:
वडहंसु महला ४ ॥
ਮੇਰਾਹਰਿਪ੍ਰਭੁਸੁੰਦਰੁਮੈਸਾਰਨਜਾਣੀ॥
ਮੇਰਾ ਹਰੀ ਪ੍ਰਭੂ ਸੋਹਣਾ ਹੈ, ਪਰ ਮੈਂ ਉਸ ਦੀ ਕਦਰ ਨਹੀਂ ਜਾਣਦੀ।
My Lord God is so beautiful. I do not know His worth.
मेरा हरि प्रभु सुंदरु मै सार न जाणी ॥
ਹਉਹਰਿਪ੍ਰਭਛੋਡਿਦੂਜੈਲੋਭਾਣੀ॥੧॥
ਮੈਂ ਉਸ ਹਰੀ ਨੂੰ, ਉਸ ਪ੍ਰਭੂ ਨੂੰ ਛੱਡ ਕੇ ਮਾਇਆ ਦੇ ਮੋਹ ਵਿਚ ਹੀ ਫਸੀ ਰਹੀ ॥੧॥
Abandoning my Lord God, I have become entangled in duality. ||1||
हउ हरि प्रभ छोडि दूजै लोभाणी ॥१॥
ਹਉਕਿਉਕਰਿਪਿਰਕਉਮਿਲਉਇਆਣੀ॥
ਮੈਂ ਮੂਰਖ ਹਾਂ, ਮੈਂ ਪ੍ਰਭੂ-ਪਤੀ ਨੂੰ ਕਿਵੇਂ ਮਿਲ ਸਕਦੀ ਹਾਂ?
How can I meet with my Husband? I don't know.
हउ किउ करि पिर कउ मिलउ इआणी ॥
ਜੋਪਿਰਭਾਵੈਸਾਸੋਹਾਗਣਿਸਾਈਪਿਰਕਉਮਿਲੈਸਿਆਣੀ॥੧॥ਰਹਾਉ॥
ਜੇਹੜੀ (ਜੀਵ-ਇਸਤ੍ਰੀ) ਪ੍ਰਭੂ-ਪਤੀ ਨੂੰ ਪਸੰਦ ਆਉਂਦੀ ਹੈ, ਉਹ ਭਾਗਾਂ ਵਾਲੀ ਹੈ, ਉਹੀ ਅਕਲ ਵਾਲੀ ਹੈ, ਉਹੀ ਪ੍ਰਭੂ-ਪਤੀ ਨੂੰ ਮਿਲ ਸਕਦੀ ਹੈ ॥੧॥ ਰਹਾਉ ॥
She who pleases her Husband Lord is a happy soul-bride. She meets with her Husband Lord - she is so wise. ||1||Pause||
जो पिर भावै सा सोहागणि साई पिर कउ मिलै सिआणी ॥१॥ रहाउ ॥
ਮੈਵਿਚਿਦੋਸਹਉਕਿਉਕਰਿਪਿਰੁਪਾਵਾ॥
ਮੇਰੇ ਅੰਦਰ (ਅਨੇਕਾਂ) ਐਬ ਹਨ, ਮੈਂ ਪ੍ਰਭੂ-ਪਤੀ ਨੂੰ ਕਿਵੇਂ ਮਿਲ ਪਾਵਾਂ?
I am filled with faults; how can I attain my Husband Lord?
मै विचि दोस हउ किउ करि पिरु पावा ॥
ਤੇਰੇਅਨੇਕਪਿਆਰੇਹਉਪਿਰਚਿਤਿਨਆਵਾ॥੨॥
ਹੇ ਪ੍ਰਭੂ-ਪਤੀ! ਤੇਰੇ ਨਾਲ ਪਿਆਰ ਕਰਨ ਵਾਲੇ ਅਨੇਕਾਂ ਹੀ ਹਨ, ਮੈਂ ਤੇਰੇ ਚਿੱਤ ਵਿਚ ਨਹੀਂ ਆ ਸਕਦੀ ॥੨॥
You have many loves, but I am not in Your thoughts, O my Husband Lord. ||2||
तेरे अनेक पिआरे हउ पिर चिति न आवा ॥२॥
ਜਿਨਿਪਿਰੁਰਾਵਿਆਸਾਭਲੀਸੁਹਾਗਣਿ॥
ਜਿਸ ਜੀਵ-ਇਸਤ੍ਰੀ ਨੇ ਪ੍ਰਭੂ-ਪਤੀ ਨੂੰ ਹਿਰਦੇ ਵਿਚ ਵਸਾ ਲਿਆ, ਉਹ ਨੇਕ ਹੈ, ਉਹ ਭਾਗਾਂ ਵਾਲੀ ਹੈ,
She who enjoys her Husband Lord, is the good soul-bride.
जिनि पिरु राविआ सा भली सुहागणि ॥
ਸੇਮੈਗੁਣਨਾਹੀਹਉਕਿਆਕਰੀਦੁਹਾਗਣਿ॥੩॥
ਉਸ ਸੁਹਾਗਣ ਵਾਲੇ ਗੁਣ ਮੇਰੇ ਅੰਦਰ ਨਹੀਂ ਹਨ, ਮੈਂ ਛੁੱਟੜ (ਪ੍ਰਭੂ-ਪਤੀ ਨੂੰ ਮਿਲਣ ਲਈ) ਕੀਹ ਕਰ ਸਕਦੀ ਹਾਂ? ॥੩॥
I don't have these virtues; what can I, the discarded bride, do? ||3||
से मै गुण नाही हउ किआ करी दुहागणि ॥३॥
ਨਿਤਸੁਹਾਗਣਿਸਦਾਪਿਰੁਰਾਵੈ॥
ਜੇਹੜੀ ਜੀਵ-ਇਸਤ੍ਰੀ ਸਦਾ ਪ੍ਰਭੂ-ਪਤੀ ਨੂੰ ਹਿਰਦੇ ਵਿਚ ਵਸਾਈ ਰੱਖਦੀ ਹੈ ਉਹ ਸਦਾ ਭਾਗਾਂ ਵਾਲੀ ਹੈ।
The soul-bride continually, constantly enjoys her Husband Lord.
नित सुहागणि सदा पिरु रावै ॥
ਮੈਕਰਮਹੀਣਕਬਹੀਗਲਿਲਾਵੈ॥੪॥
ਮੇਰੇ ਵਰਗੀ ਮੰਦ-ਭਾਗਣ ਨੂੰ ਉਹ ਕਦੇ (ਕਿਸਮਤ ਨਾਲ) ਹੀ ਆਪਣੇ ਗਲ ਨਾਲ ਲਾਂਦਾ ਹੈ ॥੪॥
I have no good fortune; will He ever hold me close in His embrace? ||4||
मै करमहीण कब ही गलि लावै ॥४॥
ਤੂਪਿਰੁਗੁਣਵੰਤਾਹਉਅਉਗਣਿਆਰਾ॥
ਹੇ ਪ੍ਰਭੂ-ਪਤੀ! ਤੂੰ ਗੁਣਾਂ ਨਾਲ ਭਰਪੂਰ ਹੈਂ, ਪਰ ਮੈਂ ਅਉਗਣਾਂ ਨਾਲ ਭਰਿਆ ਹੋਇਆ ਹਾਂ।
You, O Husband Lord, are meritorious, while I am without merit.
तू पिरु गुणवंता हउ अउगणिआरा ॥
ਮੈਨਿਰਗੁਣਬਖਸਿਨਾਨਕੁਵੇਚਾਰਾ॥੫॥੨॥
ਮੈਨੂੰ ਗੁਣ-ਹੀਨ ਨਿਮਾਣੇ ਨਾਨਕ ਨੂੰ ਬਖ਼ਸ਼ ਲੈ ॥੫॥੨॥
I am worthless; please forgive Nanak, the meek. ||5||2||
मै निरगुण बखसि नानकु वेचारा ॥५॥२॥
GURBANI.WORLD