ਵਡਹੰਸੁਮਹਲਾ੪ਘਰੁ੨॥
ਰਾਗ ਵਡਹੰਸ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
Wadahans, Fourth Mahalaa, Second House:
वडहंसु महला ४ घरु २ ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਮੈਮਨਿਵਡੀਆਸਹਰੇਕਿਉਕਰਿਹਰਿਦਰਸਨੁਪਾਵਾ॥
ਹੇ ਹਰੀ! ਮੇਰੇ ਮਨ ਵਿਚ ਬੜੀ ਤਾਂਘ ਹੈ ਕਿ ਮੈਂ ਕਿਸੇ ਨ ਕਿਸੇ ਤਰ੍ਹਾਂ, ਤੇਰਾ ਦਰਸਨ ਕਰ ਸਕਾਂ।
Within my mind there is such a great yearning; how will I attain the Blessed Vision of the Lord's Darshan?
मै मनि वडी आस हरे किउ करि हरि दरसनु पावा ॥
ਹਉਜਾਇਪੁਛਾਅਪਨੇਸਤਿਗੁਰੈਗੁਰਪੁਛਿਮਨੁਮੁਗਧੁਸਮਝਾਵਾ॥
ਮੈਂ ਆਪਣੇ ਗੁਰੂ ਪਾਸ ਜਾ ਕੇ ਗੁਰੂ ਪਾਸੋਂ ਪੁੱਛਦੀ ਹਾਂ ਤੇ ਗੁਰੂ ਨੂੰ ਪੁੱਛ ਕੇ ਆਪਣੇ ਮੂਰਖ ਮਨ ਨੂੰ ਸਿੱਖਿਆ ਦੇਂਦੀ ਰਹਿੰਦੀ ਹਾਂ।
I go and ask my True Guru; with the Guru's advice, I shall teach my foolish mind.
हउ जाइ पुछा अपने सतिगुरै गुर पुछि मनु मुगधु समझावा ॥
ਭੂਲਾਮਨੁਸਮਝੈਗੁਰਸਬਦੀਹਰਿਹਰਿਸਦਾਧਿਆਏ॥
ਕੁਰਾਹੇ ਪਿਆ ਹੋਇਆ ਮਨ ਗੁਰੂ ਦੇ ਸ਼ਬਦ ਵਿਚ ਜੁੜ ਕੇ ਹੀ ਅਕਲ ਸਿੱਖਦਾ ਹੈ ਤੇ ਫਿਰ ਉਹ ਸਦਾ ਪਰਮਾਤਮਾ ਦਾ ਨਾਮ ਯਾਦ ਕਰਦਾ ਰਹਿੰਦਾ ਹੈ।
The foolish mind is instructed in the Word of the Guru's Shabad, and meditates forever on the Lord, Har, Har.
भूला मनु समझै गुर सबदी हरि हरि सदा धिआए ॥
ਨਾਨਕਜਿਸੁਨਦਰਿਕਰੇਮੇਰਾਪਿਆਰਾਸੋਹਰਿਚਰਣੀਚਿਤੁਲਾਏ॥੧॥
ਹੇ ਨਾਨਕ! ਜਿਸ ਮਨੁੱਖ ਉਤੇ ਮੇਰਾ ਪਿਆਰਾ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ, ਉਹ ਪ੍ਰਭੂ ਦੇ ਚਰਨਾਂ ਵਿਚ ਆਪਣਾ ਚਿੱਤ ਜੋੜੀ ਰੱਖਦਾ ਹੈ ॥੧॥
O Nanak, one who is blessed with the Mercy of my Beloved, focuses his consciousness on the Lord's Feet. ||1||
नानक जिसु नदरि करे मेरा पिआरा सो हरि चरणी चितु लाए ॥१॥
ਹਉਸਭਿਵੇਸਕਰੀਪਿਰਕਾਰਣਿਜੇਹਰਿਪ੍ਰਭਸਾਚੇਭਾਵਾ॥
ਮੈਂ ਪ੍ਰਭੂ-ਪਤੀ ਮਿਲਣ ਦੀ ਖ਼ਾਤਰ ਸਾਰੇ ਵੇਸ (ਧਾਰਮਿਕ ਪਹਿਰਾਵੇ ਆਦਿਕ) ਕਰਦੀ ਹਾਂ ਤਾਂ ਕਿ ਮੈਂ ਉਸ ਸਦਾ ਕਾਇਮ ਰਹਿਣ ਵਾਲੇ ਹਰੀ ਪ੍ਰਭੂ ਨੂੰ ਪਸੰਦ ਆ ਜਾਵਾਂ।
I dress myself in all sorts of robes for my Husband, so that my True Lord God will be pleased.
हउ सभि वेस करी पिर कारणि जे हरि प्रभ साचे भावा ॥
ਸੋਪਿਰੁਪਿਆਰਾਮੈਨਦਰਿਨਦੇਖੈਹਉਕਿਉਕਰਿਧੀਰਜੁਪਾਵਾ॥
ਪਰ ਉਹ ਪਿਆਰਾ ਪ੍ਰਭੂ ਮੇਰੇ ਵਲ ਨਿਗਾਹ ਕਰ ਕੇ ਤੱਕਦਾ ਹੀ ਨਹੀਂ ਮੈਂ ਕਿਵੇਂ ਸ਼ਾਂਤੀ ਹਾਸਲ ਕਰ ਸਕਦੀ ਹਾਂ?
But my Beloved Husband Lord does not even cast a glance in my direction; how can I be consoled?
सो पिरु पिआरा मै नदरि न देखै हउ किउ करि धीरजु पावा ॥
ਜਿਸੁਕਾਰਣਿਹਉਸੀਗਾਰੁਸੀਗਾਰੀਸੋਪਿਰੁਰਤਾਮੇਰਾਅਵਰਾ॥
ਜਿਸ ਪ੍ਰਭੂ-ਪਤੀ ਦੀ ਖ਼ਾਤਰ ਮੈਂ (ਇਹ ਬਾਹਰਲਾ) ਸਿੰਗਾਰ ਕਰਦੀ ਹਾਂ, ਮੇਰਾ ਉਹ ਪ੍ਰਭੂ-ਪਤੀ ਤਾਂ ਹੋਰਨਾਂ ਵਿਚ ਪ੍ਰਸੰਨ ਹੁੰਦਾ ਹੈ।
For His sake, I adorn myself with adornments, but my Husband is imbued with the love of another.
जिसु कारणि हउ सीगारु सीगारी सो पिरु रता मेरा अवरा ॥
ਨਾਨਕਧਨੁਧੰਨੁਧੰਨੁਸੋਹਾਗਣਿਜਿਨਿਪਿਰੁਰਾਵਿਅੜਾਸਚੁਸਵਰਾ॥੨॥
ਹੇ ਨਾਨਕ! ਉਹ ਜੀਵ-ਇਸਤ੍ਰੀ ਸਲਾਹੁਣ-ਜੋਗ ਹੈ ਤੇ ਭਾਗਾਂ ਵਾਲੀ ਹੈ ਜਿਸ ਨੇ ਉਸ ਸਦਾ ਕਾਇਮ ਰਹਿਣ ਵਾਲੇ ਸੁੰਦਰ ਪ੍ਰਭੂ-ਪਤੀ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ ਹੈ ॥੨॥
O Nanak, blessed, blessed, blessed is that soul-bride, who enjoys her True, Sublime Husband Lord. ||2||
नानक धनु धंनु धंनु सोहागणि जिनि पिरु राविअड़ा सचु सवरा ॥२॥
ਹਉਜਾਇਪੁਛਾਸੋਹਾਗਸੁਹਾਗਣਿਤੁਸੀਕਿਉਪਿਰੁਪਾਇਅੜਾਪ੍ਰਭੁਮੇਰਾ॥
ਮੈਂ ਜਾ ਕੇ ਪ੍ਰਭੂ-ਖਸਮ ਦੀ ਪਿਆਰੀ (ਜੀਵ-ਇਸਤ੍ਰੀ) ਨੂੰ ਪੁੱਛਦੀ ਹਾਂ ਕਿ ਤੂੰ ਪਿਆਰਾ ਪ੍ਰਭੂ-ਪਤੀ ਕਿਵੇਂ ਲੱਭਾ?
I go and ask the fortunate, happy soul-bride, "How did you attain Him - your Husband Lord, my God?"
हउ जाइ पुछा सोहाग सुहागणि तुसी किउ पिरु पाइअड़ा प्रभु मेरा ॥
ਮੈਊਪਰਿਨਦਰਿਕਰੀਪਿਰਿਸਾਚੈਮੈਛੋਡਿਅੜਾਮੇਰਾਤੇਰਾ॥
(ਉਹ ਉੱਤਰ ਦੇਂਦੀ ਹੈ) ਸਦਾ ਕਾਇਮ ਰਹਿਣ ਵਾਲੇ ਪ੍ਰਭੂ-ਪਤੀ ਨੇ ਮੇਰੇ ਉਤੇ ਮੇਹਰ ਦੀ ਨਜ਼ਰ ਕੀਤੀ ਤਾਂ ਮੈਂ ਮੇਰ-ਤੇਰ (ਵਿਤਕਰਾ) ਛੱਡ ਦਿੱਤਾ।
She answers, "My True Husband blessed me with His Mercy; I abandoned the distinction between mine and yours.
मै ऊपरि नदरि करी पिरि साचै मै छोडिअड़ा मेरा तेरा ॥
ਸਭੁਮਨੁਤਨੁਜੀਉਕਰਹੁਹਰਿਪ੍ਰਭਕਾਇਤੁਮਾਰਗਿਭੈਣੇਮਿਲੀਐ॥
ਆਪਣਾ ਮਨ, ਆਪਣਾ ਸਰੀਰ, ਆਪਣੀ ਜਿੰਦ-ਸਭ ਕੁਝ ਪ੍ਰਭੂ ਦੇ ਹਵਾਲੇ ਕਰ ਦਿਉ, ਇਸ ਰਾਹ ਉਤੇ ਤੁਰਿਆਂ ਹੀ ਉਸ ਨੂੰ ਮਿਲ ਸਕੀਦਾ ਹੈ।
Dedicate everything, mind, body and soul, to the Lord God; this is the Path to meet Him, O sister."
सभु मनु तनु जीउ करहु हरि प्रभ का इतु मारगि भैणे मिलीऐ ॥
ਆਪਨੜਾਪ੍ਰਭੁਨਦਰਿਕਰਿਦੇਖੈਨਾਨਕਜੋਤਿਜੋਤੀਰਲੀਐ॥੩॥
ਹੇ ਨਾਨਕ! ਪਿਆਰਾ ਪ੍ਰਭੂ ਜਿਸ ਜੀਵ ਨੂੰ ਮੇਹਰ ਦੀ ਨਿਗਾਹ ਨਾਲ ਵੇਖਦਾ ਹੈ, ਉਸ ਦੀ ਜਿੰਦ ਪ੍ਰਭੂ ਦੀ ਜੋਤਿ ਨਾਲ ਇਕ-ਮਿਕ ਹੋ ਜਾਂਦੀ ਹੈ ॥੩॥
If her God gazes upon her with favor, O Nanak, her light merges into the Light. ||3||
आपनड़ा प्रभु नदरि करि देखै नानक जोति जोती रलीऐ ॥३॥
ਜੋਹਰਿਪ੍ਰਭਕਾਮੈਦੇਇਸਨੇਹਾਤਿਸੁਮਨੁਤਨੁਅਪਣਾਦੇਵਾ॥
ਜੇਹੜਾ (ਗੁਰਮੁਖ) ਮੈਨੂੰ ਹਰੀ-ਪ੍ਰਭੂ (ਦੀ ਸਿਫ਼ਤ-ਸਾਲਾਹ) ਦਾ ਸੁਨੇਹਾ ਦੇਵੇ, ਮੈਂ ਆਪਣਾ ਮਨ ਆਪਣਾ ਹਿਰਦਾ ਉਸ ਦੇ ਹਵਾਲੇ ਕਰਨ ਨੂੰ ਤਿਆਰ ਹਾਂ।
I dedicate my mind and body to the one who brings me a message from my Lord God.
जो हरि प्रभ का मै देइ सनेहा तिसु मनु तनु अपणा देवा ॥
ਨਿਤਪਖਾਫੇਰੀਸੇਵਕਮਾਵਾਤਿਸੁਆਗੈਪਾਣੀਢੋਵਾਂ॥
ਮੈਂ ਸਦਾ ਉਸ ਨੂੰ ਪੱਖਾ ਝੱਲਣ ਨੂੰ ਤਿਆਰ ਹਾਂ, ਉਸ ਦੀ ਸੇਵਾ ਕਰਨ ਨੂੰ ਤਿਆਰ ਹਾਂ ਤੇ ਉਸ ਦੇ ਵਾਸਤੇ ਪਾਣੀ ਢੋਣ ਨੂੰ ਤਿਆਰ ਹਾਂ।
I wave the fan over him every day, serve him and carry water for him.
नित पखा फेरी सेव कमावा तिसु आगै पाणी ढोवां ॥
ਨਿਤਨਿਤਸੇਵਕਰੀਹਰਿਜਨਕੀਜੋਹਰਿਹਰਿਕਥਾਸੁਣਾਏ॥
ਪਰਮਾਤਮਾ ਦਾ ਜੇਹੜਾ ਭਗਤ ਮੈਨੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣਾਏ, ਮੈਂ ਉਸ ਦੀ ਸੇਵਾ ਕਰਨ ਨੂੰ ਸਦਾ ਸਦਾ ਤਿਆਰ ਹਾਂ।
Constantly and continuously, I serve the Lord's humble servant, who recites to me the sermon of the Lord, Har, Har.
नित नित सेव करी हरि जन की जो हरि हरि कथा सुणाए ॥
ਧਨੁਧੰਨੁਗੁਰੂਗੁਰਸਤਿਗੁਰੁਪੂਰਾਨਾਨਕਮਨਿਆਸਪੁਜਾਏ॥੪॥
ਹੇ ਨਾਨਕ! ਧੰਨ ਹੈ ਮੇਰਾ ਗੁਰੂ, ਸ਼ਾਬਾਸ਼ ਹੈ ਮੇਰੇ ਪੂਰੇ ਗੁਰੂ ਨੂੰ, ਜੇਹੜਾ ਮੇਰੇ ਮਨ ਵਿਚ (ਪ੍ਰਭੂ-ਮਿਲਾਪ ਦੀ) ਆਸ ਪੂਰੀ ਕਰਦਾ ਹੈ ॥੪॥
Hail, hail unto the Guru, the Guru, the Perfect True Guru, who fulfills Nanak's heart's desires. ||4||
धनु धंनु गुरू गुर सतिगुरु पूरा नानक मनि आस पुजाए ॥४॥
ਗੁਰੁਸਜਣੁਮੇਰਾਮੇਲਿਹਰੇਜਿਤੁਮਿਲਿਹਰਿਨਾਮੁਧਿਆਵਾ॥
(ਹੇ ਹਰੀ!) ਮੈਨੂੰ ਮੇਰਾ ਮਿੱਤਰ ਗੁਰੂ ਮਿਲਾ, ਜਿਸ (ਦੇ ਚਰਨਾਂ) ਵਿਚ ਲੀਨ ਹੋ ਕੇ ਮੈਂ ਹਰਿ-ਨਾਮ ਸਿਮਰਦਾ ਰਹਾਂ।
O Lord, let me meet the Guru, my best friend; meeting Him, I meditate on the Lord's Name.
गुरु सजणु मेरा मेलि हरे जितु मिलि हरि नामु धिआवा ॥
ਗੁਰਸਤਿਗੁਰਪਾਸਹੁਹਰਿਗੋਸਟਿਪੂਛਾਂਕਰਿਸਾਂਝੀਹਰਿਗੁਣਗਾਵਾਂ॥
ਗੁਰੂ ਪਾਸੋਂ ਮੈਂ ਹਰਿ-ਮਿਲਾਪ (ਦੀਆਂ ਗੱਲਾਂ) ਪੁੱਛਦਾ ਰਹਾਂ ਤੇ ਗੁਰੂ ਦੀ ਸੰਗਤ ਕਰ ਕੇ ਮੈਂ ਹਰਿ-ਗੁਣ ਗਾਂਦਾ ਰਹਾਂ।
I seek the Lord's sermon from the Guru, the True Guru; joining with Him, I sing the Glorious Praises of the Lord.
गुर सतिगुर पासहु हरि गोसटि पूछां करि सांझी हरि गुण गावां ॥
ਗੁਣਗਾਵਾਨਿਤਨਿਤਸਦਹਰਿਕੇਮਨੁਜੀਵੈਨਾਮੁਸੁਣਿਤੇਰਾ॥
ਮੈਂ ਹਰ ਦਿਨ ਤੇ ਸਦਾ ਲਈ ਹਰੀ ਦੇ ਗੁਣ ਗਾਂਦਾ ਰਹਾਂ, ਕਿਉਂ ਕਿ ਹੇ ਹਰੀ, ਤੇਰਾ ਨਾਮ ਸੁਣ ਕੇ ਮੇਰਾ ਮਨ ਆਤਮਕ ਜੀਵਨ ਪ੍ਰਾਪਤ ਕਰਦਾ ਹੈ।
Each and every day, forever, I sing the Lord's Praises; my mind lives by hearing Your Name.
गुण गावा नित नित सद हरि के मनु जीवै नामु सुणि तेरा ॥
ਨਾਨਕਜਿਤੁਵੇਲਾਵਿਸਰੈਮੇਰਾਸੁਆਮੀਤਿਤੁਵੇਲੈਮਰਿਜਾਇਜੀਉਮੇਰਾ॥੫॥
ਹੇ ਨਾਨਕ! ਜਦੋਂ ਮੈਨੂੰ ਮੇਰਾ ਮਾਲਕ-ਪ੍ਰਭੂ ਭੁੱਲ ਜਾਂਦਾ ਹੈ, ਉਸ ਵੇਲੇ ਮੇਰੀ ਜਿੰਦ ਆਤਮਕ ਮੌਤੇ ਮਰ ਜਾਂਦੀ ਹੈ ॥੫॥
O Nanak, that moment when I forget my Lord and Master - at that moment, my soul dies. ||5||
नानक जितु वेला विसरै मेरा सुआमी तितु वेलै मरि जाइ जीउ मेरा ॥५॥
ਹਰਿਵੇਖਣਕਉਸਭੁਕੋਈਲੋਚੈਸੋਵੇਖੈਜਿਸੁਆਪਿਵਿਖਾਲੇ॥
ਪਰਮਾਤਮਾ ਦਾ ਦਰਸਨ ਕਰਨ ਵਾਸਤੇ ਹਰੇਕ ਜੀਵ ਤਾਂਘ ਤਾਂ ਕਰ ਲੈਂਦਾ ਹੈ, ਪਰ ਉਹੀ ਮਨੁੱਖ ਦਰਸਨ ਕਰ ਸਕਦਾ ਹੈ ਜਿਸ ਨੂੰ ਪਰਮਾਤਮਾ ਆਪ ਦਰਸਨ ਕਰਾਂਦਾ ਹੈ।
Everyone longs to see the Lord, but he alone sees Him, whom the Lord causes to see Him.
हरि वेखण कउ सभु कोई लोचै सो वेखै जिसु आपि विखाले ॥
ਜਿਸਨੋਨਦਰਿਕਰੇਮੇਰਾਪਿਆਰਾਸੋਹਰਿਹਰਿਸਦਾਸਮਾਲੇ॥
ਪਿਆਰਾ ਪ੍ਰਭੂ ਜਿਸ ਮਨੁੱਖ ਉੱਤੇ ਮੇਹਰ ਦੀ ਨਜ਼ਰ ਕਰਦਾ ਹੈ ਉਹ ਮਨੁੱਖ ਸਦਾ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ।
One upon whom my Beloved bestows His Glance of Grace, cherishes the Lord, Har, Har forever.
जिस नो नदरि करे मेरा पिआरा सो हरि हरि सदा समाले ॥
ਸੋਹਰਿਹਰਿਨਾਮੁਸਦਾਸਦਾਸਮਾਲੇਜਿਸੁਸਤਿਗੁਰੁਪੂਰਾਮੇਰਾਮਿਲਿਆ॥
ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਉਹ ਮਨੁੱਖ ਪਰਮਾਤਮਾ ਦਾ ਨਾਮ ਸਦਾ ਆਪਣੇ ਹਿਰਦੇ ਵਿਚ ਵਸਾਂਦਾ ਹੈ।
He alone cherishes the Lord, Har, Har, forever and ever, who meets my Perfect True Guru.
सो हरि हरि नामु सदा सदा समाले जिसु सतिगुरु पूरा मेरा मिलिआ ॥
ਨਾਨਕਹਰਿਜਨਹਰਿਇਕੇਹੋਏਹਰਿਜਪਿਹਰਿਸੇਤੀਰਲਿਆ॥੬॥੧॥੩॥
ਹੇ ਨਾਨਕ! ਮਨੁੱਖ ਪਰਮਾਤਮਾ ਦਾ ਨਾਮ ਜਪ ਜਪ ਕੇ ਪਰਮਾਤਮਾ ਦੇ ਨਾਲ ਮਿਲ ਜਾਂਦਾ ਹੈ (ਇਸ ਤਰ੍ਹਾਂ) ਪਰਮਾਤਮਾ ਤੇ ਪਰਮਾਤਮਾ ਦੇ ਭਗਤ ਇੱਕ-ਰੂਪ ਹੋ ਜਾਂਦੇ ਹਨ ॥੬॥੧॥੩॥
O Nanak, the Lord's humble servant and the Lord become One; meditating on the Lord, he blends with the Lord. ||6||1||3||
नानक हरि जन हरि इके होए हरि जपि हरि सेती रलिआ ॥६॥१॥३॥
GURBANI.WORLD