ਆਸਾ ਮਹਲਾ ੫ ॥

ਰਾਗੁ ਆਸਾ ਗੁਰੂ ਅਰਜਨ ਦੇਵ ਜੀ ਅੰਗ 404
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਆਸਾਮਹਲਾ
ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Aasaa, Fifth Mahalaa:
आसा महला ५ ॥
LINE 02
ਨੀਕੀਸਾਧਸੰਗਾਨੀਰਹਾਉ
ਸਾਧ ਸੰਗਤਿ (ਮਨੁੱਖ ਵਾਸਤੇ ਇਕ) ਸੋਹਣੀ ਬਰਕਤਿ ਹੈ। ਰਹਾਉ॥
The Saadh Sangat, the Company of the Holy, is exalted and sublime. ||Pause||
नीकी साध संगानी ॥ रहाउ ॥
LINE 03
ਪਹਰਮੂਰਤਪਲਗਾਵਤਗਾਵਤਗੋਵਿੰਦਗੋਵਿੰਦਵਖਾਨੀ॥॥
(ਸਾਧ ਸੰਗਤਿ ਵਿਚ) ਅੱਠੇ ਪਹਰ, ਪਲ ਪਲ, ਘੜੀ ਘੜੀ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਏ ਜਾਂਦੇ ਹਨ, ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਹੁੰਦੀਆਂ ਹਨ ॥੧॥
Every day, hour and moment, I continually sing and speak of Govind, Govind, the Lord of the Universe. ||1||
पहर मूरत पल गावत गावत गोविंद गोविंद वखानी ॥१॥
LINE 04
ਚਾਲਤਬੈਸਤਸੋਵਤਹਰਿਜਸੁਮਨਿਤਨਿਚਰਨਖਟਾਨੀ॥॥
(ਸਾਧ ਸੰਗਤਿ ਦੀ ਬਰਕਤਿ ਨਾਲ) ਤੁਰਦਿਆਂ ਬੈਠਿਆਂ ਸੁੱਤਿਆਂ (ਹਰ ਵੇਲੇ) ਪਰਮਾਤਮਾ ਦੀ ਸਿਫ਼ਤ-ਸਾਲਾਹ (ਕਰਨ ਦਾ ਸੁਭਾਉ ਬਣ ਜਾਂਦਾ ਹੈ) ਮਨ ਵਿਚ ਪਰਮਾਤਮਾ ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ, ਪਰਮਾਤਮਾ ਦੇ ਚਰਨਾਂ ਵਿਚ ਹਰ ਵੇਲੇ ਮੇਲ ਬਣਿਆ ਰਹਿੰਦਾ ਹੈ ॥੨॥
Walking, sitting and sleeping, I chant the Lord's Praises; I treasure His Feet in my mind and body. ||2||
चालत बैसत सोवत हरि जसु मनि तनि चरन खटानी ॥२॥
LINE 05
ਹਂਉਹਉਰੋਤੂਠਾਕੁਰੁਗਉਰੋਨਾਨਕਸਰਨਿਪਛਾਨੀ੩੬੧੩੫॥॥॥॥
ਹੇ ਨਾਨਕ! (ਆਖ-ਹੇ ਪ੍ਰਭੂ!) ਮੈਂ ਗੁਣ-ਹੀਨ ਹਾਂ, ਤੂੰ ਮੇਰਾ ਮਾਲਕ ਗੁਣਾਂ ਨਾਲ ਭਰਪੂਰ ਹੈਂ (ਸਾਧ ਸੰਗਤਿ ਦਾ ਸਦਕਾ) ਮੈਨੂੰ ਤੇਰੀ ਸਰਨ ਪੈਣ ਦੀ ਸੂਝ ਆਈ ਹੈ ॥੩॥੬॥੧੩੫॥
I am so small, and You are so great, O Lord and Master; Nanak seeks Your Sanctuary. ||3||6||135||
हंउ हउरो तू ठाकुरु गउरो नानक सरनि पछानी ॥३॥६॥१३५॥
GURBANI.WORLD