LINE 01
ਰਾਗੁਆਸਾਮਹਲਾ੫ਘਰੁ੧੨॥
ਰਾਗ ਆਸਾ, ਘਰ ੧੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Raag Aasaa, Fifth Mahalaa, Twelfth House:
रागु आसा महला ५ घरु १२ ॥
LINE 02
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 03
ਤਿਆਗਿਸਗਲਸਿਆਨਪਾਭਜੁਪਾਰਬ੍ਰਹਮਨਿਰੰਕਾਰੁ॥
(ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ ਇਸ ਸੰਬੰਧੀ ਆਪਣੀਆਂ) ਸਾਰੀਆਂ ਸਿਆਣਪਾਂ ਛੱਡ ਦੇ, ਪਰਮਾਤਮਾ ਨਿਰੰਕਾਰ ਦਾ ਸਿਮਰਨ ਕਰਿਆ ਕਰ।
Renounce all your cleverness and remember the Supreme, Formless Lord God.
तिआगि सगल सिआनपा भजु पारब्रहम निरंकारु ॥
LINE 04
ਏਕਸਾਚੇਨਾਮਬਾਝਹੁਸਗਲਦੀਸੈਛਾਰੁ੧॥॥
ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਸੰਬੰਧੀ ਹੋਰ) ਹਰੇਕ ਸਿਆਣਪ ਨਿਕੰਮੀ (ਸਾਬਤ ਹੁੰਦੀ) ਹੈ ॥੧॥
Without the One True Name, everything appears as dust. ||1||
एक साचे नाम बाझहु सगल दीसै छारु ॥१॥
LINE 05
ਸੋਪ੍ਰਭੁਜਾਣੀਐਸਦਸੰਗਿ॥
(ਜੇ ਸੰਸਾਰ-ਸਮੁੰਦਰ ਵਿਚੋਂ ਆਪਣੀ ਜੀਵਨ-ਬੇੜੀ ਸਹੀ-ਸਲਾਮਤ ਪਾਰ ਲੰਘਾਣੀ ਹੈ, ਤਾਂ) ਉਸ ਪਰਮਾਤਮਾ ਨੂੰ ਸਦਾ ਆਪਣੇ ਅੰਗ-ਸੰਗ ਵੱਸਦਾ ਸਮਝਣਾ ਚਾਹੀਦਾ ਹੈ,
Know that God is always with you.
सो प्रभु जाणीऐ सद संगि ॥
LINE 06
ਗੁਰਪ੍ਰਸਾਦੀਬੂਝੀਐਏਕਹਰਿਕੈਰੰਗਿ੧॥॥ਰਹਾਉ॥
ਇਹ ਸਮਝ ਭੀ ਤਦੋਂ ਹੀ ਪੈ ਸਕਦੀ ਹੈ ਜੇ ਗੁਰੂ ਕਿਰਪਾ ਨਾਲ ਇਕ ਪਰਮਾਤਮਾ ਦੇ ਪਿਆਰ ਵਿਚ ਹੀ ਟਿਕੇ ਰਹੀਏ ॥੧॥ ਰਹਾਉ ॥
By Guru's Grace, one understands, and is imbued with the Love of the One Lord. ||1||Pause||
गुर प्रसादी बूझीऐ एक हरि कै रंगि ॥१॥ रहाउ ॥
LINE 07
ਸਰਣਿਸਮਰਥਏਕਕੇਰੀਦੂਜਾਨਾਹੀਠਾਉ॥
(ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਸਕਣ ਦੀ) ਤਾਕਤ ਰੱਖਣ ਵਾਲੀ ਸਿਰਫ਼ ਇਕ ਪਰਮਾਤਮਾ ਦੀ ਓਟ ਹੈ, ਇਸ ਤੋਂ ਬਿਨਾ ਹੋਰ ਕੋਈ ਸਹਾਰਾ ਨਹੀਂ,
Seek the Shelter of the One All-powerful Lord; there is no other place of rest.
सरणि समरथ एक केरी दूजा नाही ठाउ ॥
LINE 08
ਮਹਾਭਉਜਲੁਲੰਘੀਐਸਦਾਹਰਿਗੁਣਗਾਉ੨॥॥
(ਇਸ ਵਾਸਤੇ, ਹੇ ਭਾਈ!) ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹੁ ਤਾਂ ਹੀ ਇਸ ਬਿਖੜੇ ਸੰਸਾਰ-ਸਮੁੰਦਰ ਤੋਂ ਪਾਰ ਲੰਘਿਆ ਜਾ ਸਕੇਗਾ ॥੨॥
The vast and terrifying world-ocean is crossed over, singing continually the Glorious Praises of the Lord. ||2||
महा भउजलु लंघीऐ सदा हरि गुण गाउ ॥२॥
LINE 09
ਜਨਮਮਰਣੁਨਿਵਾਰੀਐਦੁਖੁਨਜਮਪੁਰਿਹੋਇ॥
(ਜੇ ਪਰਮਾਤਮਾ ਨੂੰ ਸਦਾ ਅੰਗ-ਸੰਗ ਵੱਸਦਾ ਪਛਾਣ ਲਈਏ ਤਾਂ) ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ, ਜਮਾਂ ਦੇ ਸ਼ਹਰ ਵਿਚ ਨਿਵਾਸ ਨਹੀਂ ਹੁੰਦਾ (ਆਤਮਕ ਮੌਤ ਨੇੜੇ ਨਹੀਂ ਢੁਕਦੀ) ਕੋਈ ਦੁੱਖ ਪੋਹ ਨਹੀਂ ਸਕਦਾ।
Birth and death are overcome, and one does not have to suffer in the City of Death.
जनम मरणु निवारीऐ दुखु न जम पुरि होइ ॥
LINE 10
ਨਾਮੁਨਿਧਾਨੁਸੋਈਪਾਏਕ੍ਰਿਪਾਕਰੇਪ੍ਰਭੁਸੋਇ੩॥॥
(ਪਰ ਸਾਰੇ ਗੁਣਾਂ ਦਾ) ਖ਼ਜ਼ਾਨਾ ਇਹ ਹਰਿ-ਨਾਮ ਉਹੀ ਮਨੁੱਖ ਪ੍ਰਾਪਤ ਕਰਦਾ ਹੈ ਜਿਸ ਉਤੇ ਪ੍ਰਭੂ ਆਪ ਕਿਰਪਾ ਕਰਦਾ ਹੈ ॥੩॥
He alone obtains the treasure of the Naam, the Name of the Lord, unto whom God shows His Mercy. ||3||
नामु निधानु सोई पाए क्रिपा करे प्रभु सोइ ॥३॥
LINE 11
ਏਕਟੇਕਅਧਾਰੁਏਕੋਏਕਕਾਮਨਿਜੋਰੁ॥
ਇਕ ਪਰਮਾਤਮਾ ਦੀ ਹੀ ਓਟ ਇਕ ਪਰਮਾਤਮਾ ਦਾ ਹੀ ਆਸਰਾ ਇਕ ਪਰਮਾਤਮਾ ਦਾ ਹੀ ਮਨ ਵਿਚ ਤਕੀਆ (ਜਮ-ਪੁਰੀ ਤੋਂ ਬਚਾ ਸਕਦਾ) ਹੈ।
The One Lord is my Anchor and Support; the One Lord alone is the power of my mind.
एक टेक अधारु एको एक का मनि जोरु ॥
LINE 12
ਨਾਨਕਜਪੀਐਮਿਲਿਸਾਧਸੰਗਤਿਹਰਿਬਿਨੁਅਵਰੁਨਹੋਰੁ੪੧੧੩੬॥॥॥॥
(ਇਸ ਵਾਸਤੇ) ਹੇ ਨਾਨਕ! ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦਾ ਹੀ ਨਾਮ ਸਿਮਰਨਾ ਚਾਹੀਦਾ ਹੈ, ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ (ਜੋ ਜਮਪੁਰੀ ਤੋਂ ਬਚਾ ਸਕੇ ਜੋ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਸਕੇ) ॥੪॥੧॥੧੩੬॥
O Nanak, joining the Saadh Sangat, the Company of the Holy, meditate on Him; without the Lord, there is no other at all. ||4||1||136||
नानक जपीऐ मिलि साधसंगति हरि बिनु अवरु न होरु ॥४॥१॥१३६॥
GURBANI.WORLD