ਪਉੜੀ ੪

ਵਾਰ ੧੨ ਭਾਈ ਗੁਰਦਾਸ ਜੀ ਅੰਗ 12
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੪
पउड़ी ४
LINE 02
ਹਉਤਿਸੁਘੋਲਿਘੁਮਾਇਆਗੁਰਮਤਿਰਿਦੈਗਰੀਬੀਆਵੈ।
ਮੈਂ ਉਸਥੋਂ ਵਾਰਨੇ ਜਾਂਦਾ ਹਾਂ ਜੋ ਗੁਰੂ ਦੀ ਮੱਤ ਲੈਕੇ ਰਿਦੇ ਗਰੀਬੀ ਧਾਰਨ ਕਰੇ।
I love him deeply who cultivates humility through Gurmat, the wisdom of Guru.
हउ तिसु घोलि घुमाइआ गुरमति रिदै गरीबी आवै ।
LINE 03
ਹਉਤਿਸੁਘੋਲਿਘੁਮਾਇਆਪਰਨਾਰੀਦੇਨੇੜਿਨਜਾਵੈ।
ਮੈਂ ਉਸਥੋਂ ਵਾਰਨੇ ਜਾਂਦਾ ਹਾਂ ਜੋ ਪਰਾਈ ਇਸਤ੍ਰੀ ਦੇ ਨੇੜੇ ਨਾ ਜਾਵੇ, (ਭਾਵ ਜਤੀ ਹੋਵੇ)।
I love him deeply who does not go near another’s wife.
हउ तिसु घोलि घुमाइआ पर नारी दे नेड़ि न जावै ।
LINE 04
ਹਉਤਿਸੁਘੋਲਿਘੁਮਾਇਆਪਰਦਰਬੈਨੋਹਥੁਨਲਾਵੈ।
ਮੈਂ ਉਸਥੋਂ ਵਾਰਨੇ ਜਾਂਦਾ ਹਾਂ ਜੋ ਪਰਾਏ ਧਨ ਨੂੰ ਹੱਥ ਨਾ ਲਾਵੇ, (ਭਾਵ ਲੋਭ ਨਾ ਕਰੇ)।
I love him deeply who touches not the other’s wealth.
हउ तिसु घोलि घुमाइआ पर दरबै नो हथु न लावै ।
LINE 05
ਹਉਤਿਸੁਘੋਲਿਘੁਮਾਇਆਪਰਨਿੰਦਾਸੁਣਿਆਪੁਹਟਾਵੈ।
ਮੈਂ ਉਸਥੋਂ ਵਾਰਨੇ ਜਾਂਦਾ ਹਾਂ ਜੋ ਪਰਾਈ ਨਿੰਦਾ ਸੁਣਨ ਥੋਂ (ਆਪਣਾ) ਆਪ ਹਟਾ ਲਵੇ।
I love him deeply who becoming indifferent to the backbiting of others detatches himself.
हउ तिसु घोलि घुमाइआ पर निंदा सुणि आपु हटावै ।
LINE 06
ਹਉਤਿਸੁਘੋਲਿਘੁਮਾਇਆਸਤਿਗੁਰਦਾਉਪਦੇਸੁਕਮਾਵੈ।
ਮੈਂ ਉਸਥੋਂ ਵਾਰਨੇ ਜਾਂਦਾ ਹਾਂ ਜੋ ਸਤਿਗੁਰੂ ਦੇ ਉਪਦੇਸ਼ ਨੂੰ ਕਮਾਵੇ (ਭਾਵ ਮੰਨਣ ਕਰੇ)।
I love him deeply who listening to the teaching of the true Guru practices it in actual life.
हउ तिसु घोलि घुमाइआ सतिगुर दा उपदेसु कमावै ।
LINE 07
ਹਉਤਿਸੁਘੋਲਿਘੁਮਾਇਆਥੋੜਾਸਵੈਥੋੜਾਹੀਖਾਵੈ।
ਮੈਂ ਉਸਥੋਂ ਵਾਰਨੇ ਜਾਂਦਾ ਹਾਂ ਜੋ ਥੋੜਾ ਸਵੇਂ ਤੇ ਥੋੜਾ ਹੀ ਖਾਵੇ (ਕਿਉਂ ਜੋ ਭਜਨ ਵਿਖੇ ਵਿਘਨ ਪੈਂਦਾ ਹੈ)।
I love him deeply who sleeps little and eats little.
हउ तिसु घोलि घुमाइआ थोड़ा सवै थोड़ा ही खावै ।
LINE 08
ਗੁਰਮੁਖਿਸੋਈਸਹਜਿਸਮਾਵੈ੪।।
(ਓਹੀ) ਗੁਰਮੁਖ (ਜੋ ਉਕਤ ਸਿਖ੍ਯਾ ਧਾਰਨ ਕਰਦਾ ਹੈ) ਸਹਜ ਪਦ ਵਿਖੇ ਸਮਾਉਂਦਾ ਹੈ।
Such a gurmukh absorbs himself in the equipoise.
गुरमुखि सोई सहजि समावै ।४।
GURBANI.WORLD