ਅਥ ਜਖਛ ਗੋਪਿਨ ਕੌ ਨਭ ਕੋ ਲੇ ਉਡਾ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 358
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅਥਜਖਛਗੋਪਿਨਕੌਨਭਕੋਲੇਉਡਾ॥
ਹੁਣ ਇਕ ਯਕਸ਼ ('ਜਖਛ') ਦਾ ਗੋਪੀਆਂ ਨੂੰ ਆਕਾਸ ਵਿਚ ਲੈ ਕੇ ਉਡਣ ਦਾ ਪ੍ਰਸੰਗ
Now beings the description of the Yaksha flying with gopis in the sky
अथ जखछ गोपिन कौ नभ को ले उडा ॥
LINE 02
ਸਵੈਯਾ॥
ਸਵੈਯਾ:
SWAYYA
सवैया ॥
LINE 03
ਆਵਤਥੋਇਕਜਖਛਬਡੋਇਹਰਾਸਕੋਕਉਤੁਕਤਾਹਿਬਿਲੋਕਿਯੋ॥
ਇਕ ਵੱਡਾ ਯਕਸ਼ ਰਾਸ ਦਾ ਕੌਤਕ ਵੇਖਣ ਲਈ ਕਿਥੋਂ ਆਉਂਦਾ ਸੀ।
A Yaksha came and he saw this wonderful play
आवत थो इक जखछ बडो इह रास को कउतुक ताहि बिलोकियो ॥
LINE 04
ਗ੍ਵਾਰਿਨਦੇਖਕੈਮੈਨਬਢਿਯੋਤਿਹਤੇਤਨਮੈਨਹੀਰੰਚਕਰੋਕਿਯੋ॥
ਗੋਪੀਆਂ ਨੂੰ ਵੇਖ ਕੇ ਉਸ ਦੇ ਤਨ ਵਿਚ ਕਾਮ (ਭਾਵਨਾ) ਵੱਧ ਗਈ ਅਤੇ ਜ਼ਰਾ ਵੀ ਰੋਕ ਨਾ ਸਕਿਆ।
Seeing the gopis he became lustful and could not restrain himself a little
ग्वारिन देख कै मैन बढियो तिह ते तन मै नही रंचक रोकियो ॥
LINE 05
ਗ੍ਵਾਰਿਨਲੈਸੁਚਲਿਯੋਨਭਿਕੋਕਿਨਹੂੰਤਿਹਭੀਤਰਤੇਨਹੀਟੋਕਿਯੋ॥
ਗੋਪੀਆਂ ਨੂੰ ਲੈ ਕੇ ਉਹ ਆਕਾਸ਼ ਵਲ ਉਡ ਚਲਿਆ, (ਪਰ) ਉਸ (ਰਾਸ-ਮੰਡਲ) ਵਿਚੋਂ ਕਿਸੇ ਨੇ ਵੀ ਨਹੀਂ ਟੋਕਿਆ।
He flew in the sky, taking the gopis with him, without any opposition
ग्वारिन लै सु चलियो नभि को किनहूं तिह भीतर ते नही टोकियो ॥
LINE 06
ਜਿਉਮਧਿਭੀਤਰਿਲੈਮੁਸਲੀਹਰਿਕੇਹਰਹ੍ਵੈਮ੍ਰਿਗਸੋਰਿਪੁਰੋਕਿਯੋ੬੪੭॥॥
ਜਿਉਂ ਹੀ ਰਾਸ-ਮੰਡਲ ਵਿਚੋਂ (ਉਡਿਆ ਤਿਉਂ ਹੀ) ਬਲਰਾਮ ਨੂੰ ਨਾਲ ਲੈ ਕੇ ਸ੍ਰੀ ਕ੍ਰਿਸ਼ਨ ਰੂਪ ਸ਼ੇਰ ਨੇ ਵੈਰੀ ਰੂਪ ਹਿਰਨ ਨੂੰ ਰੋਕ ਲਿਆ ॥੬੪੭॥
Balram and Krishna obstructed him at the same time like a lion obstructing a deer.647.
जिउ मधि भीतरि लै मुसली हरि केहर ह्वै म्रिग सो रिपु रोकियो ॥६४७॥
LINE 07
ਜਖਛਕੇਸੰਗਿਕਿਧੌਮੁਸਲੀਹਰਿਜੁਧਕਰਿਯੋਅਤਿਕੋਪੁਸੰਭਾਰਿਯੋ॥
ਯਕਸ਼ ਨਾਲ ਸ੍ਰੀ ਕ੍ਰਿਸ਼ਨ ਅਤੇ ਬਲਰਾਮ ਨੇ ਅਤਿ ਅਧਿਕ ਕ੍ਰੋਧ ਕਰ ਕੇ ਯੁੱਧ ਸ਼ੁਰੂ ਕਰ ਦਿੱਤਾ।
Highly infuriated Balram and Krishna waged a war with that Yaksha
जखछ के संगि किधौ मुसली हरि जुध करियो अति कोपु संभारियो ॥
LINE 08
ਲੈਤਰੁਬੀਰਦੋਊਕਰਭੀਤਰਭੀਮਭਏਅਤਿਹੀਬਲਧਾਰਿਯੋ॥
ਦੋਹਾਂ ਨੇ ਬ੍ਰਿਛਾਂ ਨੂੰ ਪੁਟ ਕੇ ਹੱਥਾਂ ਵਿਚ ਫੜ ਲਿਆ ਅਤੇ ਭਿਆਨਕ ਰੂਪ ਧਾਰਨ ਕਰ ਕੇ ਆਪਣੇ ਬਲ ਨੂੰ ਸੰਭਾਲਿਆ।
Both the brave warriors, assuming strength like Bhim, fought, taking the trees in their hands
लै तरु बीर दोऊ कर भीतर भीम भए अति ही बल धारियो ॥
LINE 09
ਦੈਤਪਛਾਰਿਲਯੋਇਹਭਾਤਿਕਬੈਜਸੁਤਾਛਬਿਐਸਿਉਚਾਰਿਯੋ॥
ਇਸ ਤਰ੍ਹਾਂ ਉਨ੍ਹਾਂ ਨੇ ਦੈਂਤ ਨੂੰ ਧਰਤੀ ਉਤੇ ਸੁਟ ਦਿੱਤਾ। ਕਵੀ ਨੇ ਉਸ ਛਬੀ ਦਾ ਯਸ਼ ਇਸ ਤਰ੍ਹਾਂ ਉਚਾਰਿਆ ਹੈ,
In this way, they overpowered the demon
दैत पछारि लयो इह भाति कबै जसु ता छबि ऐसि उचारियो ॥
LINE 10
ਢੋਕੇਛੁਟੇਤੇਮਹਾਛੁਧਵਾਨਕਿਧੋਚਕਵਾਉਠਿਬਾਜਹਿੰਮਾਰਿਯੋ੬੪੮॥॥
ਮਾਨੋ ਅੱਖਾਂ ਦੇ ਖੋਪਿਆਂ ਤੋਂ ਮੁਕਤ ਹੋਏ ਭੁਖੇ ਬਾਜ਼ ਨੇ ਝਪਟਾ ਮਾਰ ਕੇ ਚਕਵਾ ਮਾਰ ਲਿਆ ਹੋਵੇ ॥੬੪੮॥
This spectacle appeared like a hungry falcon, pouncing upon arcane and killing him.648.
ढोके छुटे ते महा छुधवान किधो चकवा उठि बाजहिं मारियो ॥६४८॥
GURBANI.WORLD