ਧਨਾਸਰੀ ਮਃ ੫ ॥

ਰਾਗੁ ਧਨਾਸਰੀ ਗੁਰੂ ਅਰਜਨ ਦੇਵ ਜੀ ਅੰਗ 683
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਧਨਾਸਰੀਮਃ
Dhanaasaree, Fifth Mahalaa:
धनासरी मः ५ ॥
LINE 02
ਜਨਕੀਕੀਨੀਪਾਰਬ੍ਰਹਮਿਸਾਰ
ਹੇ ਭਾਈ! ਪਰਮਾਤਮਾ ਨੇ (ਸਦਾ ਹੀ) ਆਪਣੇ ਸੇਵਕਾਂ ਦੀ ਸੰਭਾਲ ਕੀਤੀ ਹੈ।
The Supreme Lord God takes care of His humble servant.
जन की कीनी पारब्रहमि सार ॥
LINE 03
ਨਿੰਦਕਟਿਕਨੁਪਾਵਨਿਮੂਲੇਊਡਿਗਏਬੇਕਾਰ॥॥ਰਹਾਉ
(ਉਹਨਾਂ ਦੀ) ਨਿੰਦਾ ਕਰਨ ਵਾਲੇ ਉਹਨਾਂ ਦੇ ਟਾਕਰੇ ਤੇ ਉੱਕਾ ਹੀ ਅੜ ਨਹੀਂ ਸਕਦੇ। (ਜਿਵੇਂ ਹਵਾ ਦੇ ਅੱਗੇ ਬੱਦਲ ਉੱਡ ਜਾਂਦੇ ਹਨ ਤਿਵੇਂ ਉਹ ਨਿੰਦਕ ਸੇਵਕਾਂ ਦੇ ਟਾਕਰੇ ਤੇ ਸਦਾ) ਨਕਾਰੇ ਹੋ ਕੇ ਉੱਡ ਗਏ ॥੧॥ ਰਹਾਉ ॥
The slanderers are not allowed to stay; they are pulled out by their roots, like useless weeds. ||1||Pause||
निंदक टिकनु न पावनि मूले ऊडि गए बेकार ॥१॥ रहाउ ॥
LINE 04
ਜਹਜਹਦੇਖਉਤਹਤਹਸੁਆਮੀਕੋਇਪਹੁਚਨਹਾਰ
ਹੇ ਭਾਈ! ਜਿਸ ਪਰਮਾਤਮਾ ਦੀ ਕੋਈ ਭੀ ਬਰਾਬਰੀ ਨਹੀਂ ਕਰ ਸਕਦਾ, ਮੈਂ ਜਿੱਥੇ ਜਿੱਥੇ ਵੇਖਦਾ ਹਾਂ ਉੱਥੇ ਹੀ ਉਹ ਮਾਲਕ-ਪ੍ਰਭੂ ਵੱਸਦਾ ਹੈ।
Wherever I look, there I see my Lord and Master; no one can harm me.
जह जह देखउ तह तह सुआमी कोइ न पहुचनहार ॥
LINE 05
ਜੋਜੋਕਰੈਅਵਗਿਆਜਨਕੀਹੋਇਗਇਆਤਤਛਾਰ॥॥
ਉਸ ਦੇ ਸੇਵਕ ਦੀ ਜੇਹੜਾ ਭੀ ਕੋਈ ਮਨੁੱਖ ਨਿਰਾਦਰੀ ਕਰਦਾ ਹੈ, (ਉਹ ਆਤਮਕ ਜੀਵਨ ਵਿਚ) ਤੁਰਤ ਸੁਆਹ ਹੋ ਜਾਂਦਾ ਹੈ ॥੧॥
Whoever shows disrespect to the Lord's humble servant, is instantly reduced to ashes. ||1||
जो जो करै अवगिआ जन की होइ गइआ तत छार ॥१॥
LINE 06
ਕਰਨਹਾਰੁਰਖਵਾਲਾਹੋਆਜਾਕਾਅੰਤੁਪਾਰਾਵਾਰ
ਹੇ ਭਾਈ! ਜਿਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਜਿਸ ਦੀ ਹਸਤੀ ਦਾ ਪਾਰਲਾ ਉਰਲਾ ਬੰਨਾ ਨਹੀਂ ਲੱਭ ਸਕਦਾ ਹੈ, ਉਹ ਸਭ ਨੂੰ ਪੈਦਾ ਕਰਨ ਵਾਲਾ ਪਰਮਾਤਮਾ (ਆਪਣੇ ਸੇਵਕਾਂ ਦਾ ਸਦਾ) ਰਾਖਾ ਰਹਿੰਦਾ ਹੈ।
The Creator Lord has become my protector; He has no end or limitation.
करनहारु रखवाला होआ जा का अंतु न पारावार ॥
LINE 07
ਨਾਨਕਦਾਸਰਖੇਪ੍ਰਭਿਅਪੁਨੈਨਿੰਦਕਕਾਢੇਮਾਰਿ੨੨੧੫੨॥॥॥॥
ਹੇ ਨਾਨਕ! ਪ੍ਰਭੂ ਨੇ ਆਪਣੇ ਸੇਵਕਾਂ ਦੀ ਸਦਾ ਰਾਖੀ ਕੀਤੀ ਹੈ, ਤੇ; ਉਹਨਾਂ ਦੀ ਨਿੰਦਾ ਕਰਨ ਵਾਲਿਆਂ ਨੂੰ ਆਤਮਕ ਮੌਤੇ ਮਾਰ ਕੇ (ਆਪਣੇ ਦਰ ਤੋਂ) ਕੱਢ ਦਿੱਤਾ ਹੈ ॥੨॥੨੧॥੫੨॥
O Nanak, God has protected and saved His slaves; He has driven out and destroyed the slanderers. ||2||21||52||
नानक दास रखे प्रभि अपुनै निंदक काढे मारि ॥२॥२१॥५२॥
GURBANI.WORLD