LINE 01
ਧਨਾਸਰੀਮਹਲਾ੫ਘਰੁ੯ਪੜਤਾਲ॥
ਰਾਗ ਧਨਾਸਰੀ, ਘਰ ੯ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਪੜਤਾਲ'।
Dhanaasaree, Fifth Mahalaa, Ninth House, Partaal:
धनासरी महला ५ घरु ९ पड़ताल ॥
LINE 02
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 03
ਹਰਿਚਰਨਸਰਨਗੋਬਿੰਦਦੁਖਭੰਜਨਾਦਾਸਅਪੁਨੇਕਉਨਾਮੁਦੇਵਹੁ॥
ਹੇ ਹਰੀ! ਹੇ ਗੋਬਿੰਦ! ਹੇ ਦੁੱਖਾਂ ਦੇ ਨਾਸ ਕਰਨ ਵਾਲੇ! ਆਪਣੇ ਦਾਸ ਨੂੰ ਆਪਣਾ ਨਾਮ ਬਖ਼ਸ਼।
O Lord, I seek the Sanctuary of Your feet; Lord of the Universe, Destroyer of pain, please bless Your slave with Your Name.
हरि चरन सरन गोबिंद दुख भंजना दास अपुने कउ नामु देवहु ॥
LINE 04
ਦ੍ਰਿਸਟਿਪ੍ਰਭਧਾਰਹੁਕ੍ਰਿਪਾਕਰਿਤਾਰਹੁਭੁਜਾਗਹਿਕੂਪਤੇਕਾਢਿਲੇਵਹੁ॥ਰਹਾਉ॥
ਹੇ ਪ੍ਰਭੂ! (ਆਪਣੇ ਦਾਸ ਉੱਤੇ) ਮੇਹਰ ਦੀ ਨਿਗਾਹ ਕਰ, ਕਿਰਪਾ ਕਰ ਕੇ (ਦਾਸ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈ, (ਦਾਸ ਦੀ) ਬਾਂਹ ਫੜ ਕੇ (ਦਾਸ ਨੂੰ ਮੋਹ ਦੇ) ਖੂਹ ਵਿਚੋਂ ਕੱਢ ਲੈ ਰਹਾਉ॥
Be Merciful, God, and bless me with Your Glance of Grace; take my arm and save me - pull me up out of this pit! ||Pause||
द्रिसटि प्रभ धारहु क्रिपा करि तारहु भुजा गहि कूप ते काढि लेवहु ॥ रहाउ ॥
LINE 05
ਕਾਮਕ੍ਰੋਧਕਰਿਅੰਧਮਾਇਆਕੇਬੰਧਅਨਿਕਦੋਖਾਤਨਿਛਾਦਿਪੂਰੇ॥
ਹੇ ਪ੍ਰਭੂ! ਕਾਮ ਕ੍ਰੋਧ (ਆਦਿਕ ਵਿਕਾਰਾਂ) ਦੇ ਕਾਰਨ (ਜੀਵ) ਅੰਨ੍ਹੇ ਹੋਏ ਪਏ ਹਨ, ਮਾਇਆ ਦੇ ਬੰਧਨਾਂ ਵਿਚ ਫਸੇ ਪਏ ਹਨ, ਅਨੇਕਾਂ ਵਿਕਾਰ (ਇਹਨਾਂ ਦੇ) ਸਰੀਰ ਵਿਚ ਪੂਰੇ ਤੌਰ ਤੇ ਪ੍ਰਭਾਵ ਪਾਈ ਬੈਠੇ ਹਨ।
He is blinded by sexual desire and anger, bound by Maya; his body and clothes are filled with countless sins.
काम क्रोध करि अंध माइआ के बंध अनिक दोखा तनि छादि पूरे ॥
LINE 06
ਪ੍ਰਭਬਿਨਾਆਨਨਰਾਖਨਹਾਰਾਨਾਮੁਸਿਮਰਾਵਹੁਸਰਨਿਸੂਰੇ੧॥॥
ਹੇ ਪ੍ਰਭੂ! ਤੈਥੋਂ ਬਿਨਾ ਕੋਈ ਹੋਰ (ਜੀਵਾਂ ਦੀ ਵਿਕਾਰਾਂ ਤੋਂ) ਰਾਖੀ ਕਰਨ ਜੋਗਾ ਨਹੀਂ। ਹੇ ਸ਼ਰਨ ਆਇਆਂ ਦੀ ਲਾਜ ਰੱਖ ਸਕਣ ਵਾਲੇ! ਆਪਣਾ ਨਾਮ ਜਪਾ ॥੧॥
Without God, there is no other protector; help me to chant Your Name, Almighty Warrior, Sheltering Lord. ||1||
प्रभ बिना आन न राखनहारा नामु सिमरावहु सरनि सूरे ॥१॥
LINE 07
ਪਤਿਤਉਧਾਰਣਾਜੀਅਜੰਤਤਾਰਣਾਬੇਦਉਚਾਰਨਹੀਅੰਤੁਪਾਇਓ॥
ਹੇ ਵਿਕਾਰੀਆਂ ਨੂੰ ਬਚਾਣ ਵਾਲੇ! ਹੇ ਸਾਰੇ ਜੀਵਾਂ ਨੂੰ ਪਾਰ ਲੰਘਾਣ ਵਾਲੇ! ਵੇਦਾਂ ਦੇ ਪੜ੍ਹਨ ਵਾਲੇ ਭੀ ਤੇਰੇ ਗੁਣਾਂ ਦਾ ਅੰਤ ਨਹੀਂ ਪਾ ਸਕੇ।
Redeemer of sinners, Saving Grace of all beings and creatures, even those who recite the Vedas have not found Your limit.
पतित उधारणा जीअ जंत तारणा बेद उचार नही अंतु पाइओ ॥
LINE 08
ਗੁਣਹਸੁਖਸਾਗਰਾਬ੍ਰਹਮਰਤਨਾਗਰਾਭਗਤਿਵਛਲੁਨਾਨਕਗਾਇਓ੨੧੫੩॥॥॥॥
ਹੇ ਨਾਨਕ! (ਆਖ-) ਹੇ ਗੁਣਾਂ ਦੇ ਸਮੁੰਦਰ! ਹੇ ਸੁਖਾਂ ਦੇ ਸਮੁੰਦਰ! ਹੇ ਰਤਨਾਂ ਦੀ ਖਾਣ ਪਾਰਬ੍ਰਹਮ! ਮੈਂ ਤੈਨੂੰ ਭਗਤੀ ਨਾਲ ਪਿਆਰ ਕਰਨ ਵਾਲਾ (ਜਾਣ ਕੇ) ਤੇਰੀ ਸਿਫ਼ਤ-ਸਾਲਾਹ ਕਰ ਰਿਹਾ ਹਾਂ ॥੨॥੧॥੫੩॥
God is the ocean of virtue and peace, the source of jewels; Nanak sings the Praises of the Lover of His devotees. ||2||1||53||
गुणह सुख सागरा ब्रहम रतनागरा भगति वछलु नानक गाइओ ॥२॥१॥५३॥
GURBANI.WORLD