LINE 01
ਮਾਰੂਮਹਲਾ੫॥
Maaroo, Fifth Mahalaa:
मारू महला ५ ॥
LINE 02
ਪਤਿਤਉਧਾਰਨਤਾਰਨਬਲਿਬਲਿਬਲੇਬਲਿਜਾਈਐ॥
ਵਿਕਾਰੀਆਂ ਨੂੰ ਬਚਾਣ ਵਾਲੇ ਅਤੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਵਾਲੇ ਪਰਮਾਤਮਾ ਤੋਂ ਸਦਾ ਹੀ ਕੁਰਬਾਨ ਜਾਣਾ ਚਾਹੀਦਾ ਹੈ।
The Redeemer of sinners, who carries us across; I am a sacrifice, a sacrifice, a sacrifice, a sacrifice to Him.
पतित उधारन तारन बलि बलि बले बलि जाईऐ ॥
LINE 03
ਐਸਾਕੋਈਭੇਟੈਸੰਤੁਜਿਤੁਹਰਿਹਰੇਹਰਿਧਿਆਈਐ੧॥॥
(ਹਰ ਵੇਲੇ ਇਹੀ ਅਰਦਾਸ ਕਰਨੀ ਚਾਹੀਦੀ ਹੈ ਕਿ) ਕੋਈ ਅਜਿਹਾ ਸੰਤ ਮਿਲ ਪਏ ਜਿਸ ਦੀ ਰਾਹੀਂ ਸਦਾ ਹੀ ਪਰਮਾਤਮਾ ਦਾ ਸਿਮਰਨ ਕੀਤਾ ਜਾ ਸਕੇ ॥੧॥
If only I could meet with such a Saint, who would inspire me to meditate on the Lord, Har, Har, Har. ||1||
ऐसा कोई भेटै संतु जितु हरि हरे हरि धिआईऐ ॥१॥
LINE 04
ਮੋਕਉਕੋਇਨਜਾਨਤਕਹੀਅਤਦਾਸੁਤੁਮਾਰਾ॥
ਹੇ ਪ੍ਰਭੂ! ਮੈਨੂੰ (ਤਾਂ) ਕੋਈ ਨਹੀਂ ਜਾਣਦਾ, ਪਰ ਮੈਂ ਤੇਰਾ ਦਾਸ ਅਖਵਾਂਦਾ ਹਾਂ।
No one knows me; I am called Your slave.
मो कउ कोइ न जानत कहीअत दासु तुमारा ॥
LINE 05
ਏਹਾਓਟਆਧਾਰਾ੧॥॥ਰਹਾਉ॥
ਮੈਨੂੰ ਇਹੀ ਸਹਾਰਾ ਹੈ, ਮੈਨੂੰ ਇਹੀ ਆਸਰਾ ਹੈ (ਕਿ ਤੂੰ ਆਪਣੇ ਦਾਸ ਦੀ ਲਾਜ ਰੱਖੇਂਗਾ) ॥੧॥ ਰਹਾਉ ॥
This is my support and sustenance. ||1||Pause||
एहा ओट आधारा ॥१॥ रहाउ ॥
LINE 06
ਸਰਬਧਾਰਨਪ੍ਰਤਿਪਾਰਨਇਕਬਿਨਉਦੀਨਾ॥
ਹੇ ਸਾਰੇ ਜੀਵਾਂ ਨੂੰ ਸਹਾਰਾ ਦੇਣ ਵਾਲੇ! ਹੇ ਸਭਨਾਂ ਨੂੰ ਪਾਲਣ ਵਾਲੇ! ਮੈਂ ਨਿਮਾਣਾ ਇਕ ਬੇਨਤੀ ਕਰਦਾ ਹਾਂ,
You support and cherish all; I am meek and humble - this is my only prayer.
सरब धारन प्रतिपारन इक बिनउ दीना ॥
LINE 07
ਤੁਮਰੀਬਿਧਿਤੁਮਹੀਜਾਨਹੁਤੁਮਜਲਹਮਮੀਨਾ੨॥॥
ਕਿ ਤੂੰ ਪਾਣੀ ਹੋਵੇਂ ਤੇ ਮੈਂ ਤੇਰੀ ਮੱਛੀ ਬਣਿਆ ਰਹਾਂ (ਪਰ ਇਹ ਕਿਵੇਂ ਹੋ ਸਕੇ-ਇਹ) ਜੁਗਤਿ ਤੂੰ ਆਪ ਹੀ ਜਾਣਦਾ ਹੈਂ ॥੨॥
You alone know Your Way; You are the water, and I am the fish. ||2||
तुमरी बिधि तुम ही जानहु तुम जल हम मीना ॥२॥
LINE 08
ਪੂਰਨਬਿਸਥੀਰਨਸੁਆਮੀਆਹਿਆਇਓਪਾਛੈ॥
ਹੇ ਸਰਬ-ਵਿਆਪਕ! ਹੇ ਸਾਰੇ ਪਸਾਰੇ ਦੇ ਮਾਲਕ! ਮੈਂ ਤੇਰੀ ਸਰਨ ਆ ਪਿਆ ਹਾਂ।
O Perfect and Expansive Lord and Master, I follow You in love.
पूरन बिसथीरन सुआमी आहि आइओ पाछै ॥
LINE 09
ਸਗਲੋਭੂਮੰਡਲਖੰਡਲਪ੍ਰਭਤੁਮਹੀਆਛੈ੩॥॥
ਇਹ ਸਾਰਾ ਆਕਾਰ-ਧਰਤੀ, ਧਰਤੀਆਂ ਦੇ ਚੱਕਰ, ਧਰਤੀ ਦੇ ਹਿੱਸੇ-ਇਹ ਸਭ ਕੁਝ ਤੂੰ ਆਪ ਹੀ ਹੈਂ (ਤੂੰ ਆਪਣੇ ਆਪ ਤੋਂ ਪੈਦਾ ਕੀਤੇ ਹਨ) ॥੩॥
O God, You are pervading all the worlds, solar systems and galaxies. ||3||
सगलो भू मंडल खंडल प्रभ तुम ही आछै ॥३॥
LINE 10
ਅਟਲਅਖਇਓਦੇਵਾਮੋਹਨਅਲਖਅਪਾਰਾ॥
ਹੇ ਨਾਨਕ! ਹੇ ਸਦਾ ਕਾਇਮ ਰਹਿਣ ਵਾਲੇ! ਹੇ ਅਬਿਨਾਸੀ! ਹੇ ਪ੍ਰਕਾਸ਼-ਰੂਪ! ਹੇ ਸੋਹਣੇ ਸਰੂਪ ਵਾਲੇ! ਹੇ ਅਲੱਖ! ਹੇ ਬੇਅੰਤ!
You are eternal and unchanging, imperishable, invisible and infinite, O divine fascinating Lord.
अटल अखइओ देवा मोहन अलख अपारा ॥
LINE 11
ਦਾਨੁਪਾਵਉਸੰਤਾਸੰਗੁਨਾਨਕਰੇਨੁਦਾਸਾਰਾ੪੬੨੨॥॥॥॥
ਤੇਰੇ ਸੰਤਾਂ ਦੀ ਸੰਗਤ ਅਤੇ ਦਾਸਾਂ ਦੀ ਚਰਨ-ਧੂੜ-(ਮਿਹਰ ਕਰ) ਮੈਂ ਇਹ ਖ਼ੈਰ ਪ੍ਰਾਪਤ ਕਰ ਸਕਾਂ ॥੪॥੬॥੨੨॥
Please bless Nanak with the gift of the Society of the Saints, and the dust of the feet of Your slaves. ||4||6||22||
दानु पावउ संता संगु नानक रेनु दासारा ॥४॥६॥२२॥
GURBANI.WORLD