ਆਸਾ ਮਹਲਾ ੫ ॥

ਰਾਗੁ ਆਸਾ ਗੁਰੂ ਅਰਜਨ ਦੇਵ ਜੀ ਅੰਗ 389
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਆਸਾਮਹਲਾ
Aasaa, Fifth Mahalaa:
आसा महला ५ ॥
LINE 02
ਤੂਮੇਰਾਤਰੰਗੁਹਮਮੀਨਤੁਮਾਰੇ
ਹੇ ਮਾਲਕ-ਪ੍ਰਭੂ! ਤੂੰ ਮੇਰਾ ਦਰੀਆ ਹੈਂ! ਮੈਂ ਤੇਰੀ ਮੱਛੀ ਹਾਂ (ਮੱਛੀ ਵਾਂਗ ਮੈਂ ਜਿਤਨਾ ਚਿਰ ਤੇਰੇ ਵਿਚ ਟਿਕਿਆ ਰਹਿੰਦਾ ਹਾਂ ਉਤਨਾ ਚਿਰ ਮੈਨੂੰ ਆਤਮਕ ਜੀਵਨ ਮਿਲਿਆ ਰਹਿੰਦਾ ਹੈ)।
You are my waves, and I am Your fish.
तू मेरा तरंगु हम मीन तुमारे ॥
LINE 03
ਤੂਮੇਰਾਠਾਕੁਰੁਹਮਤੇਰੈਦੁਆਰੇ॥॥
ਹੇ ਪ੍ਰਭੂ! ਤੂੰ ਮੇਰਾ ਮਾਲਕ ਹੈਂ, ਮੈਂ ਤੇਰੇ ਦਰ ਤੇ (ਆ ਡਿੱਗਾ) ਹਾਂ ॥੧॥
You are my Lord and Master; I wait at Your Door. ||1||
तू मेरा ठाकुरु हम तेरै दुआरे ॥१॥
LINE 04
ਤੂੰਮੇਰਾਕਰਤਾਹਉਸੇਵਕੁਤੇਰਾ
ਹੇ ਪ੍ਰਭੂ! ਤੂੰ ਮੇਰਾ ਪੈਦਾ ਕਰਨ ਵਾਲਾ ਹੈਂ, ਮੈਂ ਤੇਰਾ ਦਾਸ ਹਾਂ।
You are my Creator, and I am Your servant.
तूं मेरा करता हउ सेवकु तेरा ॥
LINE 05
ਸਰਣਿਗਹੀਪ੍ਰਭਗੁਨੀਗਹੇਰਾ॥॥ਰਹਾਉ
ਹੇ ਸਾਰੇ ਗੁਣਾਂ ਦੇ ਡੂੰਘੇ ਸਮੁੰਦਰ ਪ੍ਰਭੂ! ਮੈਂ ਤੇਰੀ ਸਰਨ ਫੜੀ ਹੈ ॥੧॥ ਰਹਾਉ ॥
I have taken to Your Sanctuary, O God, most profound and excellent. ||1||Pause||
सरणि गही प्रभ गुनी गहेरा ॥१॥ रहाउ ॥
LINE 06
ਤੂਮੇਰਾਜੀਵਨੁਤੂਆਧਾਰੁ
ਹੇ ਪ੍ਰਭੂ! ਤੂੰ ਹੀ ਮੇਰੀ ਜ਼ਿੰਦਗੀ (ਦਾ ਮੂਲ) ਹੈਂ ਤੂੰ ਹੀ ਮੇਰਾ ਆਸਰਾ ਹੈਂ,
You are my life, You are my Support.
तू मेरा जीवनु तू आधारु ॥
LINE 07
ਤੁਝਹਿਪੇਖਿਬਿਗਸੈਕਉਲਾਰੁ॥॥
ਤੈਨੂੰ ਵੇਖ ਕੇ (ਮੇਰਾ ਹਿਰਦਾ ਇਉਂ) ਖਿੜਦਾ ਹੈ (ਜਿਵੇਂ) ਕੌਲ-ਫੁੱਲ (ਸੂਰਜ ਨੂੰ ਵੇਖ ਕੇ ਖਿੜਦਾ ਹੈ) ॥੨॥
Beholding You, my heart-lotus blossoms forth. ||2||
तुझहि पेखि बिगसै कउलारु ॥२॥
LINE 08
ਤੂਮੇਰੀਗਤਿਪਤਿਤੂਪਰਵਾਨੁ
ਹੇ ਪ੍ਰਭੂ! ਤੂੰ ਹੀ ਮੇਰੀ ਉੱਚੀ ਆਤਮਕ ਅਵਸਥਾ ਤੇ (ਲੋਕ ਪਰਲੋਕ ਦੀ) ਇੱਜ਼ਤ (ਦਾ ਰਾਖਾ) ਹੈਂ, (ਜੋ ਕੁਝ) ਤੂੰ (ਕਰਦਾ ਹੈਂ ਉਹ) ਮੈਂ ਖਿੜੇ-ਮੱਥੇ ਮੰਨਦਾ ਹਾਂ।
You are my salvation and honor; You make me acceptable.
तू मेरी गति पति तू परवानु ॥
LINE 09
ਤੂਸਮਰਥੁਮੈਤੇਰਾਤਾਣੁ॥॥
ਤੂੰ ਹਰੇਕ ਤਾਕਤ ਦਾ ਮਾਲਕ ਹੈਂ, ਮੈਨੂੰ ਤੇਰਾ ਹੀ ਸਹਾਰਾ ਹੈ ॥੩॥
You are All-powerful, You are my strength. ||3||
तू समरथु मै तेरा ताणु ॥३॥
LINE 10
ਅਨਦਿਨੁਜਪਉਨਾਮਗੁਣਤਾਸਿ
ਹੇ ਪ੍ਰਭੂ! ਹੇ ਗੁਣਾਂ ਦੇ ਖ਼ਜ਼ਾਨੇ! ਮੈਂ ਸਦਾ ਹਰ ਵੇਲੇ ਤੇਰਾ ਨਾਮ ਹੀ ਜਪਦਾ ਰਹਾਂ,
Night and day, I chant the Naam, the Name of the Lord, the treasure of excellence.
अनदिनु जपउ नाम गुणतासि ॥
LINE 11
ਨਾਨਕਕੀਪ੍ਰਭਪਹਿਅਰਦਾਸਿ੪੨੩੭੪॥॥॥॥
(ਮੇਹਰ ਕਰ) ਨਾਨਕ ਦੀ ਤੇਰੇ ਪਾਸ ਇਹ ਬੇਨਤੀ ਹੈ ॥੪॥੨੩॥੭੪॥
This is Nanak's prayer to God. ||4||23||74||
नानक की प्रभ पहि अरदासि ॥४॥२३॥७४॥
GURBANI.WORLD