ਗੂਜਰੀ ਮਹਲਾ ੫ ॥

ਰਾਗੁ ਗੂਜਰੀ ਗੁਰੂ ਅਰਜਨ ਦੇਵ ਜੀ ਅੰਗ 500
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਗੂਜਰੀਮਹਲਾ
Goojaree, Fifth Mahalaa:
गूजरी महला ५ ॥
LINE 02
ਬਿਸ੍ਵੰਭਰਜੀਅਨਕੋਦਾਤਾਭਗਤਿਭਰੇਭੰਡਾਰ
ਹੇ ਮਨ! ਉਹ ਪਰਮਾਤਮਾ ਸਾਰੇ ਜਗਤ ਨੂੰ ਪਾਲਣ ਵਾਲਾ ਹੈ, ਉਹ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਉਸ ਦੇ ਖ਼ਜ਼ਾਨੇ ਭਗਤੀ (ਦੇ ਧਨ) ਨਾਲ ਭਰੇ ਪਏ ਹਨ।
The all-sustaining Lord is the Giver of all beings; His devotional worship is an overflowing treasure.
बिस्वंभर जीअन को दाता भगति भरे भंडार ॥
LINE 03
ਜਾਕੀਸੇਵਾਨਿਫਲਹੋਵਤਖਿਨਮਹਿਕਰੇਉਧਾਰ॥॥
ਉਸ ਪਰਮਾਤਮਾ ਦੀ ਕੀਤੀ ਹੋਈ ਸੇਵਾ ਭਗਤੀ ਵਿਅਰਥ ਨਹੀਂ ਜਾਂਦੀ, (ਸੇਵਾ-ਭਗਤੀ ਕਰਨ ਵਾਲੇ ਦਾ) ਉਹ ਇਕ ਖਿਨ ਵਿਚ (ਸੰਸਾਰ-ਸਮੁੰਦਰ ਤੋਂ) ਪਾਰ-ਉਤਾਰਾ ਕਰ ਦੇਂਦਾ ਹੈ ॥੧॥
Service to Him is not wasted; in an instant, He emancipates. ||1||
जा की सेवा निफल न होवत खिन महि करे उधार ॥१॥
LINE 04
ਮਨਮੇਰੇਚਰਨਕਮਲਸੰਗਿਰਾਚੁ
ਹੇ ਮੇਰੇ ਮਨ! ਤੂੰ ਉਸ ਦੇ ਸੋਹਣੇ ਕੋਮਲ ਚਰਨਾਂ ਨਾਲ ਪਿਆਰ ਕਰਿਆ ਕਰ,
O my mind, immerse yourself in the Lord's lotus feet.
मन मेरे चरन कमल संगि राचु ॥
LINE 05
ਸਗਲਜੀਅਜਾਕਉਆਰਾਧਹਿਤਾਹੂਕਉਤੂੰਜਾਚੁ॥॥ਰਹਾਉ
ਜਿਸ ਨੂੰ (ਸੰਸਾਰ ਦੇ) ਸਾਰੇ ਜੀਵ ਆਰਾਧਦੇ ਹਨ, ਤੂੰ ਉਸ ਦੇ ਹੀ ਦਰ ਤੋਂ ਮੰਗਿਆ ਕਰ ॥੧॥ ਰਹਾਉ ॥
Seek from Him, who is worshipped by all beings. ||1||Pause||
सगल जीअ जा कउ आराधहि ताहू कउ तूं जाचु ॥१॥ रहाउ ॥
LINE 06
ਨਾਨਕਸਰਣਿਤੁਮੑਾਰੀਕਰਤੇਤੂੰਪ੍ਰਭਪ੍ਰਾਨਅਧਾਰ
ਹੇ ਨਾਨਕ! (ਆਖ-) ਹੇ ਕਰਤਾਰ! ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਤੂੰ ਹੀ ਮੇਰੀ ਜਿੰਦ ਦਾ ਆਸਰਾ ਹੈਂ।
Nanak has entered Your Sanctuary, O Creator Lord; You, O God, are the support of my breath of life.
नानक सरणि तुमारी करते तूं प्रभ प्रान अधार ॥
LINE 07
ਹੋਇਸਹਾਈਜਿਸੁਤੂੰਰਾਖਹਿਤਿਸੁਕਹਾਕਰੇਸੰਸਾਰੁ੨੧੪੨੩॥॥॥॥
ਮਦਦਗਾਰ ਬਣ ਕੇ ਜਿਸ ਮਨੁੱਖ ਦੀ ਤੂੰ ਰਾਖੀ ਕਰਦਾ ਹੈਂ, ਸਾਰਾ ਜਗਤ (ਭੀ ਜੇ ਉਸ ਦਾ ਵੈਰੀ ਬਣ ਜਾਏ ਤਾਂ) ਉਸ ਦਾ ਕੁਝ ਭੀ ਵਿਗਾੜ ਨਹੀਂ ਸਕਦਾ ॥੨॥੧੪॥੨੩॥
He who is protected by You, O Helper Lord - what can the world do to him? ||2||14||23||
होइ सहाई जिसु तूं राखहि तिसु कहा करे संसारु ॥२॥१४॥२३॥
GURBANI.WORLD