ਗੂਜਰੀ ਮਹਲਾ ੫ ॥

ਰਾਗੁ ਗੂਜਰੀ ਗੁਰੂ ਅਰਜਨ ਦੇਵ ਜੀ ਅੰਗ 500
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਗੂਜਰੀਮਹਲਾ
Goojaree, Fifth Mahalaa:
गूजरी महला ५ ॥
LINE 02
ਜਨਕੀਪੈਜਸਵਾਰੀਆਪ
ਪਰਮਾਤਮਾ ਆਪਣੇ ਸੇਵਕ ਦੀ ਇੱਜ਼ਤ ਆਪ ਵਧਾਂਦਾ ਹੈ।
The Lord Himself has protected the honor of His humble servant.
जन की पैज सवारी आप ॥
LINE 03
ਹਰਿਹਰਿਨਾਮੁਦੀਓਗੁਰਿਅਵਖਧੁਉਤਰਿਗਇਓਸਭੁਤਾਪ॥॥ਰਹਾਉ
(ਪਰਮਾਤਮਾ ਦਾ ਨਾਮ ਦਵਾਈ ਹੈ) ਗੁਰੂ ਨੇ ਜਿਸ ਮਨੁੱਖ ਨੂੰ ਹਰਿ-ਨਾਮ ਦੀ ਦਵਾਈ ਦੇ ਦਿੱਤੀ, ਉਸ ਦਾ ਹਰੇਕ ਕਿਸਮ ਦਾ ਤਾਪ (ਦੁੱਖ-ਕਲੇਸ਼) ਦੂਰ ਹੋ ਗਿਆ ॥੧॥ ਰਹਾਉ ॥
The Guru has given the medicine of the Lord's Name, Har, Har, and all afflictions are gone. ||1||Pause||
हरि हरि नामु दीओ गुरि अवखधु उतरि गइओ सभु ताप ॥१॥ रहाउ ॥
LINE 04
ਹਰਿਗੋਬਿੰਦੁਰਖਿਓਪਰਮੇਸਰਿਅਪੁਨੀਕਿਰਪਾਧਾਰਿ
(ਕਮਜ਼ੋਰ-ਦਿਲ ਲੋਕ ਦੇਵੀ ਦੀ ਪੂਜਾ ਨੂੰ ਤੁਰ ਪੈਂਦੇ ਹਨ, ਪਰ ਵੇਖੋ! (ਪਰਮਾਤਮਾ ਨੇ ਮੇਹਰ ਕਰ ਕੇ ਹਰਿ ਗੋਬਿੰਦ (ਜੀ) ਨੂੰ ਆਪ (ਚੇਚਕ ਦੇ ਤਾਪ ਤੋਂ) ਬਚਾ ਲਿਆ।
The Transcendent Lord, in His Mercy, has preserved Har Gobind.
हरिगोबिंदु रखिओ परमेसरि अपुनी किरपा धारि ॥
LINE 05
ਮਿਟੀਬਿਆਧਿਸਰਬਸੁਖਹੋਏਹਰਿਗੁਣਸਦਾਬੀਚਾਰਿ॥॥
ਪਰਮਾਤਮਾ ਦੇ ਗੁਣਾਂ ਨੂੰ ਮਨ ਵਿਚ ਟਿਕਾ ਕੇ ਹਰੇਕ ਰੋਗ ਦੂਰ ਹੋ ਜਾਂਦਾ ਹੈ, ਸਾਰੇ ਸੁਖ ਹੀ ਸੁਖ ਪ੍ਰਾਪਤ ਹੋ ਜਾਂਦੇ ਹਨ ॥੧॥
The disease is over, and there is joy all around; we ever contemplate the Glories of God. ||1||
मिटी बिआधि सरब सुख होए हरि गुण सदा बीचारि ॥१॥
LINE 06
ਅੰਗੀਕਾਰੁਕੀਓਮੇਰੈਕਰਤੈਗੁਰਪੂਰੇਕੀਵਡਿਆਈ
ਮੇਰੇ ਕਰਤਾਰ ਨੇ (ਡੋਲਣ ਤੋਂ ਬਚਾ ਕੇ ਮੈਨੂੰ) ਆਪਣੇ ਚਰਨਾਂ ਵਿਚ ਜੋੜੀ ਰੱਖਿਆ-ਇਹ ਸਾਰੀ ਪੂਰੇ ਗੁਰੂ ਦੀ ਵਡਿਆਈ (ਦਾ ਸਦਕਾ) ਸੀ।
My Creator Lord has made me His own; such is the glorious greatness of the Perfect Guru.
अंगीकारु कीओ मेरै करतै गुर पूरे की वडिआई ॥
LINE 07
ਅਬਿਚਲਨੀਵਧਰੀਗੁਰਨਾਨਕਨਿਤਨਿਤਚੜੈਸਵਾਈ੨੧੫੨੪॥॥॥॥
ਗੁਰੂ ਦੀ ਰੱਖੀ ਹੋਈ ਹਰਿ-ਨਾਮ ਸਿਮਰਨ ਦੀ ਨੀਂਹ ਕਦੇ ਡੋਲਣ ਵਾਲੀ ਨਹੀਂ ਹੈ। ਹੇ ਨਾਨਕ! (ਆਖ-) (ਇਹ ਨੀਂਹ ਜਿਸ ਹਿਰਦੇ-ਧਰਤੀ ਵਿਚ ਰੱਖੀ ਜਾਂਦੀ ਹੈ, ਉਥੇ) ਸਦਾ ਹੀ ਵਧਦੀ ਜਾਂਦੀ ਹੈ ॥੨॥੧੫॥੨੪॥
Guru Nanak laid the immovable foundation, which grows higher and higher each day. ||2||15||24||
अबिचल नीव धरी गुर नानक नित नित चड़ै सवाई ॥२॥१५॥२४॥
GURBANI.WORLD