ਪਉੜੀ ੫

ਵਾਰ ੨੬ ਭਾਈ ਗੁਰਦਾਸ ਜੀ ਅੰਗ 26
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੫
पउड़ी ५
LINE 02
ਸਤਿਗੁਰੁਵਡਾਆਖੀਐਵਡੇਦੀਵਡੀਵਡਿਆਈ।
ਸਤਿਗੁਰੂ ਨੂੰ (ਸਾਰੇ) ਵੱਡਾ ਆਖਦੇ ਹਨ, (ਕਿਉਂ ਜੋ) ਵੱਡੇ (ਗੁਰੂ) ਦੀ ਵਡਿਆਈ ਵੱਡੀ ਹੈ।
The true Guru is called great and the glory of the great is also great.
सतिगुरु वडा आखीऐ वडे दी वडी वडिआई ।
LINE 03
ਓਅੰਕਾਰਿਅਕਾਰੁਕਰਿਲਖਦਰੀਆਉਨਕੀਮਤਿਪਾਈ।
ਓਅੰਕਾਰ ਨੇ ਆਕਾਰ ਕੀਤਾ ਹੈ, (ਜਿਸ ਵਿਖੇ) 'ਲੱਖਾਂ ਦਰਿਆਉ' (ਬ੍ਰਹਮਾਦਿਕ ਦੇਵਤੇ ਹੋਣ ਕਰ) ਕੀਮਤ (ਕਿਸੇ) ਨਹੀਂ ਪਾਈ।
Oankar has assumed the form of the world and millions of life-streams could not know about His grandeur.
ओअंकारि अकारु करि लख दरीआउ न कीमति पाई ।
LINE 04
ਇਕਵਰਭੰਡੁਅਖੰਡੁਹੈਜੀਅਜੰਤਕਰਿਰਿਜਕੁਦਿਵਾਈ।
ਬ੍ਰਹਮੰਡ ਵਿਖੇ 'ਅਖੰਡ' (ਇਕ ਰਸ) ਇਕੋ ਹੈ (ਜੋ) ਜੀਵ ਜੰਤ (ਉਤਪਤ) ਕਰ ਕੇ ਰਿਜਕ ਦੇ ਰਿਹਾ ਹੈ।
The One Lord uninterruptedly is pervading the whole universe and provides livelihood to all creatures.
इक वरभंडु अखंडु है जीअ जंत करि रिजकु दिवाई ।
LINE 05
ਲੂੰਅਲੂੰਅਵਿਚਿਰਖਿਓਨੁਕਰਿਵਰਭੰਡਕਰੋੜਿਸਮਾਈ।
ਇਕ ਇਕ ਰੋਮ ਵਿਖੇ ਕਰੋੜ ਕਰੋੜ ਬ੍ਰਹਮੰਡ ਦੀ ਸਮਾਈ ਕਰ ਛੱਡੀ ਹੈ।
That Lord has subsumed crores of universes in His each trichome.
लूंअ लूंअ विचि रखिओनु करि वरभंड करोड़ि समाई ।
LINE 06
ਕੇਵਡੁਵਡਾਆਖੀਐਕਵਣਥਾਉਕਿਸੁਪੁਛਾਂਜਾਈ।
ਉਸ ਨੂੰ ਕੇਡਾ ਕੁ ਵੱਡਾ ਆਖੀਏ, ਕਿਸ ਥਾਉਂ (ਰਹਿੰਦਾ ਹੈ), ਕਿਸ ਨੂੰ ਜਾ ਕੇ ਪੁੱਛੀਏ (“ਕੇਵਡੁ ਵਡਾ ਡੀਠਾ ਹੋਇ”)।
How His expanse may be explained and whom should one ask as to where He resides.
केवडु वडा आखीऐ कवण थाउ किसु पुछां जाई ।
LINE 07
ਅਪੜਿਕੋਇਨਹੰਘਈਸੁਣਿਸੁਣਿਆਖਣਆਖਿਸੁਣਾਈ।
(ਉਸ ਦੇ ਦੇਖਣ ਨੂੰ) ਕੋਈ ਪਹੁੰਚ ਨਹੀਂ ਸਕਦਾ (ਲੋਕ) ਅਖਾਣਾਂ ਨੂੰ ਸੁਣ ਸੁਣ ਕੇ ਪਏ ਸੁਣਾਂਵਦੇ ਹਨ।
None can reach Him; all talk about Him is on the basis of hearsay.
अपड़ि कोइ न हंघई सुणि सुणि आखण आखि सुणाई ।
LINE 08
ਸਤਿਗੁਰੁਮੂਰਤਿਪਰਗਟੀਆਈ੫।।
(ਅਕਾਲ ਪੁਰਖ ਦੀ) ਮੂਰਤੀ ਸਤਿਗੁਰੂ (ਗੁਰੂ ਨਾਨਕ) ਵਿਖੇ ਪ੍ਰਗਟ ਦਿਖਾਈ ਦਿੰਦੀ ਹੈ (ਕਿਉਂ ਜੋ “ਨਾਨਕ ਸਾਧ ਪ੍ਰਭ ਭੇਦੁ ਨ ਭਾਈ”॥ ਗੁਰਬਾਣੀ ਦਾ ਅਭ੍ਯਾਸ ਪ੍ਰਤਖ੍ਯ ਈਸ਼੍ਵਰ ਦਾ ਦਰਸ਼ਨ ਹੈ)।
That Lord has become manifest in the form of the true Guru.
सतिगुरु मूरति परगटी आई ।५।
GURBANI.WORLD