ਪਉੜੀ ੬
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੬
पउड़ी ६
LINE 02
ਧਿਆਨੁਮੂਲੁਗੁਰਦਰਸਨੋਪੂਰਨਬ੍ਰਹਮੁਜਾਣਿਜਾਣੋਈ।
ਗੁਰੂ ਦਾ ਦਰਸ਼ਨ (ਸਭ) ਧਿਆਨਾਂ ਦਾ ਮੂਲ ਹੈ, (ਕਿਉਂ ਜੋ) -ਪੂਰਨ ਬ੍ਰਹਮ (ਬ੍ਰਹਮ ਦਾ ਰੂਪ) ਹਨ, ਜਾਣਨਹਾਰਾ ਜਾਣਦਾ ਹੈ (ਅਥਵਾ “ਜਾਣੋਈ” ਜਾਣਨੇਹਾਰੇ ਹਨ, ਕਰਤਾ ਰੂਪ ਹਨ)।
The glimpse of the Guru is the basis of meditation because Guru is Brahm and this fact is known to a rare one.
धिआनु मूलु गुर दरसनो पूरन ब्रहमु जाणि जाणोई ।
LINE 03
ਪੂਜਮੂਲਸਤਿਗੁਰੁਚਰਣਕਰਿਗੁਰਦੇਵਸੇਵਸੁਖਹੋਈ।
ਸਤਿਗੁਰੂ (ਗੁਰੂ ਨਾਨਕ) ਦੇ ਚਰਣ ਪੂਜਾ ਦੇ ਮੂਲ ਹਨ (ਕਿਉਂ ਜੋ ਇਸੇ ਵਿਚ ਸਾਰੀਆਂ ਪੂਜਾ ਆ ਜਾਂਦੀਆਂ ਹਨ, ਤਾਂਤੇ) ਗੁਰਦੇਵ ਦੀ ਸੇਵਾ ਵਿਖੇ ਹੀ ਸੁਖ ਹੁੰਦਾ ਹੈ।
The feet of true Guru, the root of all delights, should be worshipped and only then the delight would be atttained.
पूज मूल सतिगुरु चरण करि गुरदेव सेव सुख होई ।
LINE 04
ਮੰਤ੍ਰਮੂਲੁਸਤਿਗੁਰੁਬਚਨਇਕਮਨਿਹੋਇਅਰਾਧੈਕੋਈ।
ਸਤਿਗੁਰੂ ਦਾ ਬਚਨ ਸਾਰੇ ਮੰਤ੍ਰਾਂ ਦਾ ਮੂਲ ਹੈ (ਪਰੰਤੂ ਫਲ ਤਦ ਹੁੰਦਾ ਹੈ) ਜਦ ਕੋਈ ਇਕਾਗ੍ਰ ਮਨ ਕਰ ਕੇ ਅਰਾਧਨ ਕਰੇ।
The instructions of the true Guru is the basic formula (mantra) whose adoration with single minded devotion is undertaken by rare one.
मंत्र मूलु सतिगुरु बचन इक मनि होइ अराधै कोई ।
LINE 05
ਮੋਖਮੂਲੁਕਿਰਪਾਗੁਰੂਜੀਵਨੁਮੁਕਤਿਸਾਧਸੰਗਿਸੋਈ।
ਗੁਰੂ ਦੀ ਕਿਰਪਾ ਮੁਕਤੀ ਦਾ ਮੂਲ ਹੈ, ਜੀਵਨ ਮੁਕਤ ਰੂਪ ਸਾਧ ਸੰਗਤ ਸੋਈ ਹੈ (ਭਾਵ ਜਿਸ ਪੁਰ ਸਤਿਗੁਰ ਪ੍ਰਸੰਨ ਹੁੰਦੇ ਹਨ)।
The basis of liberation is the grace of the Guru and one attains liberation in life in the holy congregation alone.
मोख मूलु किरपा गुरू जीवनु मुकति साधसंगि सोई ।
LINE 06
ਆਪੁਗਣਾਇਨਪਾਈਐਆਪੁਗਵਾਇਮਿਲੈਵਿਰਲੋਈ।
(ਪਰੰਤੂ ਗੁਰੂ ਕ੍ਰਿਪਾ) ਆਪਣਾ ਆਪ ਗਣਾਉਣ ਕਰ ਕੇ ਨਹੀਂ ਪਾਈਦੀ; ਹੰਕਾਰ ਛੱਡਕੇ ਵਿਰਲਾ ਹੀ (ਗੁਰੂ ਕ੍ਰਿਪਾ) ਨੂੰ ਮਿਲਦਾ ਹੈ।
Making oneself noticed none can attain the Lord and even shedding the ego any rare one meets Him.
आपु गणाइ न पाईऐ आपु गवाइ मिलै विरलोई ।
LINE 07
ਆਪੁਗਵਾਏਆਪਹੈਸਭਕੋਆਪਿਆਪੇਸਭੁਕੋਈ।
ਹੰਕਾਰ ਛਡਨ ਕਰ ਕੇ (ਸ਼ੁੱਧ) ਆਪ (ਉਨਮਨ) ਹੁੰਦਾ ਹੈ, (ਤੇ) ਸਭ ਕਿਸੇ ਨੂੰ ਆਪਣਾ ਰੂਪ ਜਾਣਦਾ ਹੈ ਅਰ ਸਭ ਕੋਈ ਉਸ ਨੂੰ ਆਪਣਾ ਹੀ ਰੂਪ ਜਾਣਦੇ ਹਨ (ਭਾਵ ਸਾਰੇ ਉਸ ਨਾਲ ਪਿਆਰ ਕਰਦੇ ਹਨ “ਫਰੀਦਾ ਜੇ ਤੂ ਮੇਰਾ ਹੋਇ ਰਹਹਿ ਸਭੁ ਜਗੁ ਤੇਰਾ ਹੋਇ”)॥
He who annihilates his ego, in fact, is the Lord Himself; he knowns everyone as his form and all accept him as their form.
आपु गवाए आप है सभ को आपि आपे सभु कोई ।
LINE 08
ਗੁਰੁਚੇਲਾਚੇਲਾਗੁਰੁਹੋਈ੬।।
(ਇਸ ਤਰ੍ਹਾਂ) ਗੁਰੂ (ਨਾਨਕ) ਚੇਲਾ ਤੇ ਚੇਲਾ (ਅੰਗਦ) ਗੁਰੂ ਹੋਏ।
This way that individual in the form of Guru becomes disciple and the disciple is turned to be Guru.
गुरु चेला चेला गुरु होई ।६।
GURBANI.WORLD