ਬਸੰਤੁ ਮਹਲਾ ੩ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਬਸੰਤੁਮਹਲਾ੩॥
Basant, Third Mahalaa:
बसंतु महला ३ ॥
LINE 02
ਬਸੰਤੁਚੜਿਆਫੂਲੀਬਨਰਾਇ॥
(ਜਿਵੇਂ ਜਦੋਂ) ਬਸੰਤ ਦਾ ਮੌਸਮ ਸ਼ੁਰੂ ਹੁੰਦਾ ਹੈ ਤਦੋਂ ਸਾਰੀ ਬਨਸਪਤੀ ਖਿੜ ਪੈਂਦੀ ਹੈ,
Spring has come, and all the plants are flowering.
बसंतु चड़िआ फूली बनराइ ॥
LINE 03
ਏਹਿਜੀਅਜੰਤਫੂਲਹਿਹਰਿਚਿਤੁਲਾਇ੧॥॥
(ਤਿਵੇਂ) ਇਹ ਸਾਰੇ ਜੀਵ ਪਰਮਾਤਮਾ ਵਿਚ ਚਿੱਤ ਜੋੜ ਕੇ ਆਤਮਕ ਜੀਵਨ ਨਾਲ ਖਿੜ ਪੈਂਦੇ ਹਨ ॥੧॥
These beings and creatures blossom forth when they focus their consciousness on the Lord. ||1||
एहि जीअ जंत फूलहि हरि चितु लाइ ॥१॥
LINE 04
ਇਨਬਿਧਿਇਹੁਮਨੁਹਰਿਆਹੋਇ॥
ਇਸ ਤਰੀਕੇ ਨਾਲ (ਉਸ ਮਨੁੱਖ ਦਾ) ਇਹ ਮਨ ਆਤਮਕ ਜੀਵਨ ਨਾਲ ਭਰਪੂਰ ਹੋ ਜਾਂਦਾ ਹੈ,
In this way, this mind is rejuvenated.
इन बिधि इहु मनु हरिआ होइ ॥
LINE 05
ਹਰਿਹਰਿਨਾਮੁਜਪੈਦਿਨੁਰਾਤੀਗੁਰਮੁਖਿਹਉਮੈਕਢੈਧੋਇ੧॥॥ਰਹਾਉ॥
ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਆਪਣੇ ਅੰਦਰੋਂ) ਹਉਮੈ ਧੋ ਕੇ ਕੱਢ ਦੇਂਦਾ ਹੈ ਅਤੇ ਦਿਨ ਰਾਤ ਹਰ ਵੇਲੇ ਪਰਮਾਤਮਾ ਦਾ ਨਾਮ ਜਪਦਾ ਹੈ ॥੧॥ ਰਹਾਉ ॥
Chanting the Name of the Lord, Har, Har, day and night, egotism is removed and washed away from the Gurmukhs. ||1||Pause||
हरि हरि नामु जपै दिनु राती गुरमुखि हउमै कढै धोइ ॥१॥ रहाउ ॥
LINE 06
ਸਤਿਗੁਰਬਾਣੀਸਬਦੁਸੁਣਾਏ॥
ਜਦੋਂ ਇਹ ਜਗਤ ਗੁਰੂ ਦੀ ਬਾਣੀ ਸੁਣਦਾ ਹੈ ਗੁਰੂ ਦਾ ਸ਼ਬਦ ਸੁਣਦਾ ਹੈ,
The True Guru speaks the Bani of the Word, and the Shabad, the Word of God.
सतिगुर बाणी सबदु सुणाए ॥
LINE 07
ਇਹੁਜਗੁਹਰਿਆਸਤਿਗੁਰਭਾਏ੨॥॥
ਅਤੇ ਗੁਰੂ ਦੇ ਪਿਆਰ ਵਿਚ ਮਗਨ ਹੁੰਦਾ ਹੈ ਤਦੋਂ ਇਹ ਆਤਮਕ ਜੀਵਨ ਨਾਲ ਹਰਾ-ਭਰਾ ਹੋ ਜਾਂਦਾ ਹੈ ॥੨॥
This world blossoms forth in its greenery, through the love of the True Guru. ||2||
इहु जगु हरिआ सतिगुर भाए ॥२॥
LINE 08
ਫਲਫੂਲਲਾਗੇਜਾਂਆਪੇਲਾਏ॥
(ਜੀਵ ਦੇ ਆਪਣੇ ਵੱਸ ਦੀ ਗੱਲ ਨਹੀਂ ਹੈ। ਮਨੁੱਖਾ ਜੀਵਨ ਦੇ ਰੁੱਖ ਨੂੰ ਆਤਮਕ ਗੁਣਾਂ ਦੇ) ਫੁੱਲ ਫਲ (ਤਦੋਂ ਹੀ) ਲੱਗਦੇ ਜਦੋਂ ਪਰਮਾਤਮਾ ਆਪ ਹੀ ਲਾਂਦਾ ਹੈ।
The mortal blossoms forth in flower and fruit, when the Lord Himself so wills.
फल फूल लागे जां आपे लाए ॥
LINE 09
ਮੂਲਿਲਗੈਤਾਂਸਤਿਗੁਰੁਪਾਏ੩॥॥
(ਜਦੋਂ ਪ੍ਰਭੂ ਦੀ ਮਿਹਰ ਨਾਲ ਮਨੁੱਖ ਨੂੰ) ਗੁਰੂ ਮਿਲਦਾ ਹੈ, ਤਦੋਂ ਮਨੁੱਖ ਸਾਰੇ ਜਗਤ ਦੇ ਸਿਰਜਣਹਾਰ ਵਿਚ ਜੁੜਦਾ ਹੈ ॥੩॥
He is attached to the Lord, the Primal Root of all, when he finds the True Guru. ||3||
मूलि लगै तां सतिगुरु पाए ॥३॥
LINE 10
ਆਪਿਬਸੰਤੁਜਗਤੁਸਭੁਵਾੜੀ॥
ਇਹ ਸਾਰਾ ਜਗਤ (ਪਰਮਾਤਮਾ ਦੀ) ਬਗੀਚੀ ਹੈ, (ਇਸ ਨੂੰ ਹਰਾ-ਭਰਾ ਕਰਨ ਵਾਲਾ) ਬਸੰਤ ਭੀ ਉਹ ਉਹ ਆਪ ਹੀ ਹੈ।
The Lord Himself is the season of spring; the whole world is His Garden.
आपि बसंतु जगतु सभु वाड़ी ॥
LINE 11
ਨਾਨਕਪੂਰੈਭਾਗਿਭਗਤਿਨਿਰਾਲੀ੪੫੧੭॥॥॥॥
ਹੇ ਨਾਨਕ! (ਮਾਇਆ ਦੇ ਮੋਹ ਤੋਂ) ਨਿਰਲੇਪ ਕਰਨ ਵਾਲੀ ਹਰਿ-ਭਗਤੀ ਵੱਡੀ ਕਿਸਮਤ ਨਾਲ ਹੀ (ਕਿਸੇ ਮਨੁੱਖ ਨੂੰ ਮਿਲਦੀ ਹੈ) ॥੪॥੫॥੧੭॥
O Nanak, this most unique devotional worship comes only by perfect destiny. ||4||5||17||
नानक पूरै भागि भगति निराली ॥४॥५॥१७॥
GURBANI.WORLD