ਬਸੰਤੁ ਹਿੰਡੋਲ ਮਹਲਾ ੩ ਘਰੁ ੨ ॥

ਰਾਗੁ ਬਸੰਤੁ ਗੁਰੂ ਅਮਰਦਾਸ ਜੀ ਅੰਗ 1177
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਬਸੰਤੁਹਿੰਡੋਲਮਹਲਾ੩ਘਰੁ੨॥
ਰਾਗ ਬਸੰਤੁ/ਹਿੰਡੋਲ, ਘਰ ੨ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।
Basant Hindol, Third Mahalaa, Second House:
बसंतु हिंडोल महला ३ घरु २ ॥
LINE 02
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 03
ਗੁਰਕੀਬਾਣੀਵਿਟਹੁਵਾਰਿਆਭਾਈਗੁਰਸਬਦਵਿਟਹੁਬਲਿਜਾਈ॥
ਹੇ ਭਾਈ! ਮੈਂ ਗੁਰੂ ਦੀ ਬਾਣੀ ਤੋਂ ਗੁਰੂ ਦੇ ਸ਼ਬਦ ਤੋਂ ਸਦਕੇ ਜਾਂਦਾ ਹਾਂ।
I am a sacrifice to the Word of the Guru's Bani, O Siblings of Destiny. I am devoted and dedicated to the Word of the Guru's Shabad.
गुर की बाणी विटहु वारिआ भाई गुर सबद विटहु बलि जाई ॥
LINE 04
ਗੁਰੁਸਾਲਾਹੀਸਦਅਪਣਾਭਾਈਗੁਰਚਰਣੀਚਿਤੁਲਾਈ੧॥॥
ਮੈਂ ਸਦਾ ਆਪਣੇ ਗੁਰੂ ਨੂੰ ਸਲਾਹੁੰਦਾ ਹਾਂ, ਮੈਂ ਆਪਣੇ ਗੁਰੂ ਦੇ ਚਰਨਾਂ ਵਿਚ ਚਿੱਤ ਜੋੜਦਾ ਹਾਂ ॥੧॥
I praise my Guru forever, O Siblings of Destiny. I focus my consciousness on the Guru's Feet. ||1||
गुरु सालाही सद अपणा भाई गुर चरणी चितु लाई ॥१॥
LINE 05
ਮੇਰੇਮਨਰਾਮਨਾਮਿਚਿਤੁਲਾਇ॥
ਹੇ ਮੇਰੇ ਮਨ! ਪਰਮਾਤਮਾ ਦੇ ਨਾਮ ਵਿਚ ਚਿੱਤ ਜੋੜ।
O my mind, focus your consciousness on the Lord's Name.
मेरे मन राम नामि चितु लाइ ॥
LINE 06
ਮਨੁਤਨੁਤੇਰਾਹਰਿਆਹੋਵੈਇਕੁਹਰਿਨਾਮਾਫਲੁਪਾਇ੧॥॥ਰਹਾਉ॥
ਪਰਮਾਤਮਾ ਦਾ ਨਾਮ-ਫਲ ਪ੍ਰਾਪਤ ਕਰ ਕੇ ਤੇਰਾ ਮਨ ਖਿੜ ਪਏਗਾ ਤੇਰਾ ਤਨ ਖਿੜ ਪਏਗਾ ॥੧॥ ਰਹਾਉ ॥
Your mind and body shall blossom forth in lush greenery, and you shall obtain the fruit of the Name of the One Lord. ||1||Pause||
मनु तनु तेरा हरिआ होवै इकु हरि नामा फलु पाइ ॥१॥ रहाउ ॥
LINE 07
ਗੁਰਿਰਾਖੇਸੇਉਬਰੇਭਾਈਹਰਿਰਸੁਅੰਮ੍ਰਿਤੁਪੀਆਇ॥
ਗੁਰੂ ਨੇ ਜਿਨ੍ਹਾਂ ਮਨੁੱਖਾਂ ਦੀ ਰੱਖਿਆ ਕੀਤੀ ਉਹ (ਮਾਇਆ ਦੇ ਮੋਹ ਦੇ ਪੰਜੇ ਤੋਂ) ਬਚ ਗਏ ਗੁਰੂ ਨੇ ਉਹਨਾਂ ਨੂੰ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪਿਲਾ ਕੇ (ਬਚਾ ਲਿਆ)।
Those who are protected by the Guru are saved, O Siblings of Destiny. They drink in the Ambrosial Nectar of the Lord's sublime essence.
गुरि राखे से उबरे भाई हरि रसु अंम्रितु पीआइ ॥
LINE 08
ਵਿਚਹੁਹਉਮੈਦੁਖੁਉਠਿਗਇਆਭਾਈਸੁਖੁਵੁਠਾਮਨਿਆਇ੨॥॥
ਉਹਨਾਂ ਦੇ ਅੰਦਰੋਂ ਹਉਮੈ ਦਾ ਦੁੱਖ ਦੂਰ ਹੋ ਗਿਆ, ਉਹਨਾਂ ਦੇ ਮਨ ਵਿਚ ਆਨੰਦ ਆ ਵੱਸਿਆ ॥੨॥
The pain of egotism within is eradicated and banished, O Siblings of Destiny, and peace comes to dwell in their minds. ||2||
विचहु हउमै दुखु उठि गइआ भाई सुखु वुठा मनि आइ ॥२॥
LINE 09
ਧੁਰਿਆਪੇਜਿਨੑਾਨੋਬਖਸਿਓਨੁਭਾਈਸਬਦੇਲਇਅਨੁਮਿਲਾਇ॥
ਧੁਰ ਦਰਗਾਹ ਤੋਂ ਪਰਮਾਤਮਾ ਨੇ ਆਪ ਹੀ ਜਿਨ੍ਹਾਂ ਉਤੇ ਬਖ਼ਸ਼ਸ਼ ਕੀਤੀ, ਉਹਨਾਂ ਨੂੰ ਉਸ ਨੇ (ਗੁਰੂ ਦੇ) ਸ਼ਬਦ ਵਿਚ ਜੋੜ ਦਿੱਤਾ।
Those whom the Primal Lord Himself forgives, O Siblings of Destiny, are united with the Word of the Shabad.
धुरि आपे जिना नो बखसिओनु भाई सबदे लइअनु मिलाइ ॥
LINE 10
ਧੂੜਿਤਿਨੑਾਕੀਅਘੁਲੀਐਭਾਈਸਤਿਸੰਗਤਿਮੇਲਿਮਿਲਾਇ੩॥॥
ਉਹਨਾਂ ਦੀ ਚਰਨ-ਧੂੜ ਦੀ ਬਰਕਤਿ ਨਾਲ (ਮਾਇਆ ਤੋਂ) ਨਿਰਲੇਪ ਹੋ ਜਾਈਦਾ ਹੈ (ਜਿਨ੍ਹਾਂ ਉਤੇ ਬਖ਼ਸ਼ਸ਼ ਕਰਦਾ ਹੈ ਉਹਨਾਂ ਨੂੰ) ਸਾਧ ਸੰਗਤ ਵਿਚ ਮੇਲ ਕੇ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ ॥੩॥
The dust of their feet brings emancipation; in the company of Sadh Sangat, the True Congregation, we are united with the Lord. ||3||
धूड़ि तिना की अघुलीऐ भाई सतिसंगति मेलि मिलाइ ॥३॥
LINE 11
ਆਪਿਕਰਾਏਕਰੇਆਪਿਭਾਈਜਿਨਿਹਰਿਆਕੀਆਸਭੁਕੋਇ॥
ਜਿਸ ਪਰਮਾਤਮਾ ਨੇ ਹਰੇਕ ਜੀਵ ਨੂੰ ਜਿੰਦ ਦਿੱਤੀ ਹੈ ਉਹ ਆਪ ਹੀ (ਜੀਵਾਂ ਪਾਸੋਂ ਸਭ ਕੁਝ) ਕਰਾਂਦਾ ਹੈ ਆਪ ਹੀ (ਸਭ ਵਿਚ ਵਿਆਪਕ ਹੋ ਕੇ ਸਭ ਕੁਝ) ਕਰਦਾ ਹੈ।
He Himself does, and causes all to be done, O Siblings of Destiny; He makes everything blossom forth in green abundance.
आपि कराए करे आपि भाई जिनि हरिआ कीआ सभु कोइ ॥
LINE 12
ਨਾਨਕਮਨਿਤਨਿਸੁਖੁਸਦਵਸੈਭਾਈਸਬਦਿਮਿਲਾਵਾਹੋਇ੪੧੧੮੧੨੧੮੩੦॥॥॥॥॥॥॥
ਹੇ ਨਾਨਕ! ਗੁਰੂ ਦੇ ਸ਼ਬਦ ਦੀ ਰਾਹੀਂ ਜਿਸ ਮਨੁੱਖ ਦਾ ਮਿਲਾਪ ਪਰਮਾਤਮਾ ਨਾਲ ਹੋ ਜਾਂਦਾ ਹੈ, ਉਸ ਦੇ ਮਨ ਵਿਚ ਉਸ ਦੇ ਤਨ ਵਿਚ ਸਦਾ ਆਨੰਦ ਬਣਿਆ ਰਹਿੰਦਾ ਹੈ ॥੪॥੧॥੧੮॥੧੨॥੧੮॥੩੦॥
O Nanak, peace fills their minds and bodies forever, O Siblings of Destiny; they are united with the Shabad. ||4||1||18||12||18||30||
नानक मनि तनि सुखु सद वसै भाई सबदि मिलावा होइ ॥४॥१॥१८॥१२॥१८॥३०॥
GURBANI.WORLD