ਤ੍ਰਿਭੰਗੀ ਛੰਦ ॥ ਤ੍ਵਪ੍ਰਸਾਦਿ ॥

ਗਿਆਨ ਪ੍ਰਬੋਧ ਗੁਰੂ ਗੋਬਿੰਦ ਸਿੰਘ ਜੀ ਅੰਗ 129
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਤ੍ਰਿਭੰਗੀਛੰਦ॥ਤ੍ਵਪ੍ਰਸਾਦਿ॥
ਤ੍ਰਿਭੰਗੀ ਛੰਦ: ਤੇਰੀ ਕ੍ਰਿਪਾ ਨਾਲ:
TRIBHANGI STANZA : BY THY GRACE
त्रिभंगी छंद ॥ त्वप्रसादि ॥
LINE 02
ਅਨਕਾਦਸਰੂਪੰਅਮਿਤਬਿਭੂਤੰਅਚਲਸਰੂਪੰਬਿਸੁਕਰਣੰ॥
(ਹੇ) ਅਨੇਕਾਂ ਦੇ ਆਦਿ ('ਅਨਕਾਦ') ਸਰੂਪ, ਅਮਿਤ ਵਿਭੂਤੀਆਂ ਵਾਲੇ, ਅਚਲ ਸਰੂਪ ਵਾਲੇ, ਵਿਸ਼ਵ ਦੇ ਕਾਰਨ ਰੂਪ,
He is without distress from the very beginning, Master of Unlimited wealth, an immovable Entity and Creator of the Universe.
अनकाद सरूपं अमित बिभूतं अचल सरूपं बिसु करणं ॥
LINE 03
ਜਗਜੋਤਿਪ੍ਰਕਾਸੰਆਦਿਅਨਾਸੰਅਮਿਤਅਗਾਸੰਸਰਬਭਰਣੰ॥
ਜਗਤ ਵਿਚ ਜੋਤਿ ਦਾ ਪ੍ਰਕਾਸ਼ ਕਰਨ ਵਾਲੇ, ਆਦਿ ਕਾਲ ਤੋਂ ਨਾਸ਼-ਰਹਿਤ, ਅਮਿਤ, ਸਾਰੇ ਆਕਾਸ਼ ਨੂੰ ਪੂਰਨ ਕਰਨ ਵਾਲੇ,
There is illumination of His Light in the world He is indestructible from the very beginning He, of Boundless Heaven, is the Sustainer of all.
जग जोति प्रकासं आदि अनासं अमित अगासं सरब भरणं ॥
LINE 04
ਅਨਗੰਜਅਕਾਲੰਬਿਸੁਪ੍ਰਤਿਪਾਲੰਦੀਨਦਿਆਲੰਸੁਭਕਰਣੰ॥
ਭੰਜਨ ਤੋਂ ਰਹਿਤ, ਕਾਲ ਤੋਂ ਪਰੇ, ਵਿਸ਼ਵ ਦੀ ਪਾਲਨਾ ਕਰਨ ਵਾਲੇ, ਦੀਨਾਂ ਉਤੇ ਮੇਹਰ ਕਰਨ ਵਾਲੇ, ਸ਼ੁਭ ਕਰਮਾਂ ਦੇ ਕਰਤਾ,
He is Invincible, Deathless, Sustainer of the Universe, Merciful Lord of the lowely and Performer of Good actions.
अनगंज अकालं बिसु प्रतिपालं दीन दिआलं सुभ करणं ॥
LINE 05
ਆਨੰਦਸਰੂਪੰਅਨਹਦਰੂਪੰਅਮਿਤਬਿਭੂਤੰਤਵਸਰਣੰ੧੨੧॥॥॥
ਆਨੰਦ ਰੂਪ ਵਾਲੇ, ਅਨਹਦ ਸਰੂਪ ਵਾਲੇ, ਅਮਿਤ ਵਿਭੂਤੀਆਂ ਵਾਲੇ (ਪਰਮਾਤਮਾ! ਮੈਂ) ਤੇਰੀ ਸ਼ਰਨ ਵਿਚ ਹਾਂ ॥੧॥੨੧॥
He is Blissful Entity, and Unlimited Entity of Boundless wealth, I am in Thy refuge.1.21.
आनंद सरूपं अनहद रूपं अमित बिभूतं तव सरणं ॥१॥२१॥
LINE 06
ਬਿਸ੍ਵੰਭਰਭਰਣੰਜਗਤਪ੍ਰਕਰਣੰਅਧਰਣਧਰਣੰਸਿਸਟਕਰੰ॥
(ਹੇ) ਸਾਰੇ ਸੰਸਾਰ ਦਾ ਪਾਲਣ-ਪੋਸ਼ਣ ਕਰਨ ਵਾਲੇ, ਜਗਤ ਨੂੰ ਕਰਨ ਵਾਲੇ, ਨਿਆਸਰਿਆਂ ਨੂੰ ਆਸਰਾ ਦੇਣ ਵਾਲੇ, ਸ੍ਰਿਸ਼ਟੀ ਨੂੰ ਸਿਰਜਨ ਵਾਲੇ,
Thou art the Sustainer of the Universe, the Creator of the world, the Support of the helpless and the author of macrocosm.
बिस्वंभर भरणं जगत प्रकरणं अधरण धरणं सिसट करं ॥
LINE 07
ਆਨੰਦਸਰੂਪੀਅਨਹਦਰੂਪੀਅਮਿਤਬਿਭੂਤੀਤੇਜਬਰੰ॥
ਆਨੰਦ-ਸਰੂਪ ਵਾਲੇ, ਅਨਹਦ ਰੂਪ ਵਾਲੇ, ਅਮਿਤ ਵਿਭੂਤੀ ਵਾਲੇ, ਚੰਗੇ ਤੇਜ ਵਾਲੇ,
Thou art Blissful and Unlimited Entity, of Unlimited wealth and of Supreme magnificence.
आनंद सरूपी अनहद रूपी अमित बिभूती तेज बरं ॥
LINE 08
ਅਨਖੰਡਪ੍ਰਤਾਪੰਸਭਜਗਥਾਪੰਅਲਖਅਤਾਪੰਬਿਸੁਕਰੰ॥
ਨਾ ਖੰਡੇ ਜਾ ਸਕਣ ਵਾਲੇ ਪ੍ਰਤਾਪ ਵਾਲੇ, ਸਾਰੇ ਜਗ ਦੀ ਸਥਾਪਨਾ ਕਰਨ ਵਾਲੇ, ਨਾ ਲਖੇ ਜਾ ਸਕਣ ਵਾਲੇ, ਤਾਪ ਤੋਂ ਰਹਿਤ, ਵਿਸ਼ਵ ਦੀ ਸਿਰਜਨਾ ਕਰਨ ਵਾਲੇ,
Thy Glory is indivisible, Thou art the establisher of the whole world, Incomprehensible, without suffering and Creator of the world.
अनखंड प्रतापं सभ जग थापं अलख अतापं बिसु करं ॥
LINE 09
ਅਦ੍ਵੈਅਬਿਨਾਸੀਤੇਜਪ੍ਰਕਾਸੀਸਰਬਉਦਾਸੀਏਕਹਰੰ੨੨੨॥॥॥
ਦ੍ਵੈਤ ਤੋਂ ਰਹਿਤ, ਨਸ਼ਟ ਨਾ ਹੋਣ ਵਾਲੇ, ਪ੍ਰਕਾਸ਼ਮਾਨ ਤੇਜ ਵਾਲੇ, ਸਭ ਤੋਂ ਨਿਰਲੇਪ! (ਤੁਸੀਂ) ਕੇਵਲ ਇਕ ਪਰਮ-ਸੱਤਾ ਹੋ ॥੨॥੨੨॥
Thou art Non-dual, indestructible, Illuminator of Thy Light, Detached from all and the only Lord.2.22.
अद्वै अबिनासी तेज प्रकासी सरब उदासी एक हरं ॥२॥२२॥
LINE 10
ਅਨਖੰਡਅਮੰਡੰਤੇਜਪ੍ਰਚੰਡੰਜੋਤਿਉਦੰਡੰਅਮਿਤਮਤੰ॥
(ਹੇ) ਨਾ ਖੰਡਿਤ ਹੋਣ ਵਾਲੇ, ਨਾ ਮੰਡੇ ਜਾ ਸਕਣ ਵਾਲੇ, ਪ੍ਰਚੰਡ ਤੇਜ ਵਾਲੇ, ਬਹੁਤ ਅਧਿਕ ਪ੍ਰਕਾਸ਼ ਵਾਲੇ, ਅਮਿਤ ਮਤ ਵਾਲੇ,
Thou art indivisible, Unestablished, of Supreme Splendour and Light, and of Boundless intellect.
अनखंड अमंडं तेज प्रचंडं जोति उदंडं अमित मतं ॥
LINE 11
ਅਨਭੈਅਨਗਾਧੰਅਲਖਅਬਾਧੰਬਿਸੁਪ੍ਰਸਾਧੰਅਮਿਤਗਤੰ॥
ਡਰ ਤੋਂ ਰਹਿਤ, ਥਾਹ ਨਾ ਪਾਏ ਜਾ ਸਕਣ ਵਾਲੇ, ਲਖੇ ਨਾ ਜਾ ਸਕਣ ਵਾਲੇ, ਬੰਨ੍ਹੇ ਨਾ ਜਾ ਸਕਣ ਵਾਲੇ, ਸੰਸਾਰ ਨੂੰ ਚੰਗੀ ਤਰ੍ਹਾਂ ਸਾਧਣ ਵਾਲੇ, ਅਮਿਤ ਗਤਿ ਵਾਲੇ,
Thou art Fearless, Unfathomable, Incomprehensible, Unttached, Keeper of the Universe under discipline and of infinite movement.
अनभै अनगाधं अलख अबाधं बिसु प्रसाधं अमित गतं ॥
LINE 12
ਆਨੰਦਸਰੂਪੀਅਨਹਦਰੂਪੀਅਚਲਬਿਭੂਤੀਭਵਤਰਣੰ॥
ਆਨੰਦ-ਸਰੂਪ ਵਾਲੇ, ਅਨਹਦ ਰੂਪ ਵਾਲੇ, ਅਚਲ ਵਿਭੂਤੀ ਵਾਲੇ, ਸੰਸਾਰ ਤੋਂ (ਜਿਗਿਆਸੂਆਂ ਨੂੰ) ਤਾਰਨ ਵਾਲੇ,
Thou art Blissful and Unlimited Entity, of stable wealth and the causer of swimming across the dreadful world-ocean.
आनंद सरूपी अनहद रूपी अचल बिभूती भव तरणं ॥
LINE 13
ਅਨਗਾਧਿਅਬਾਧੰਜਗਤਪ੍ਰਸਾਧੰਸਰਬਅਰਾਧੰਤਵਸਰਣੰ੩੨੩॥॥॥
ਥਾਹ ਨਾ ਪਾਏ ਜਾ ਸਕਣ ਵਾਲੇ, ਨਾ ਬੰਨ੍ਹੇ ਜਾ ਸਕਣ ਵਾਲੇ, ਜਗਤ ਨੂੰ ਚੰਗੀ ਤਰ੍ਹਾਂ ਸਾਧਣ ਵਾਲੇ, ਸਾਰਿਆਂ ਦੁਆਰਾ ਆਰਾਧੇ ਜਾਣ ਵਾਲੇ! (ਮੈਂ) ਤੇਰੀ ਸ਼ਰਨ ਵਿਚ ਹਾਂ ॥੩॥੨੩॥
Thou art the unfathomable, Unattached, Keeper of the world under discipline and meditated upon by all I am in Thy refuge.3.23.
अनगाधि अबाधं जगत प्रसाधं सरब अराधं तव सरणं ॥३॥२३॥
LINE 14
ਅਕਲੰਕਅਬਾਧੰਬਿਸੁਪ੍ਰਸਾਧੰਜਗਤਅਰਾਧੰਭਵਨਾਸੰ॥
(ਹੇ) ਕਲੰਕ-ਰਹਿਤ ਰੂਪ ਵਾਲੇ, ਨਾ ਬੰਨ੍ਹੇ ਜਾ ਸਕਣ ਵਾਲੇ, ਸੰਸਾਰ ਨੂੰ ਸਾਧਣ ਵਾਲੇ, ਜਗਤ ਦੁਆਰਾ ਆਰਾਧੇ ਜਾਣ ਵਾਲੇ, ਸੰਸਾਰ ਦਾ ਡਰ ਦੂਰ ਕਰਨ ਵਾਲੇ,
Thou art Unblemished, Unattached, Keeper of the Universe under discipline, remembered by the world and destroyer of fear.
अकलंक अबाधं बिसु प्रसाधं जगत अराधं भव नासं ॥
LINE 15
ਬਿਸ੍ਵੰਭਰਭਰਣੰਕਿਲਵਿਖਹਰਣੰਪਤਤਉਧਰਣੰਸਭਸਾਥੰ॥
ਸੰਪੂਰਨ ਵਿਸ਼ਵ ਨੂੰ ਭਰਨ ਵਾਲੇ, ਪਾਪਾਂ ਦਾ ਨਾਸ਼ ਕਰਨ ਵਾਲੇ, ਪਤਿਤਾਂ ਨੂੰ ਤਾਰਨ ਵਾਲੇ, ਸਭ ਦਾ ਸਾਥ ਦੇਣ ਵਾਲੇ,
Thou art the Sustainer of the universe, destroyer of sins, redeemer of the sinners and be comrade of all.
बिस्वंभर भरणं किलविख हरणं पतत उधरणं सभ साथं ॥
LINE 16
ਅਨਾਥਨਨਾਥੇਅਕ੍ਰਿਤਅਗਾਥੇਅਮਿਤਅਨਾਥੇਦੁਖਹਰਣੰ॥
ਅਨਾਥਾਂ ਦੇ ਨਾਥ, ਅਕ੍ਰਿਤ, ਅਗਾਥ, ਅਮਿਤ ਅਤੇ ਕਿਸੇ ਦੇ ਅਧੀਨ ਨਾ ਰਹਿਣ ਵਾਲੇ, ਦੁਖਾਂ ਨੂੰ ਨਸ਼ਟ ਕਰਨ ਵਾਲੇ,
Thou art the Master of the masterless, Uncreated, Undescribed, Unlimited, Patronless and remover of sufferings.
अनाथन नाथे अक्रित अगाथे अमित अनाथे दुख हरणं ॥
LINE 17
ਅਗੰਜਅਬਿਨਾਸੀਜੋਤਿਪ੍ਰਕਾਸੀਜਗਤਪ੍ਰਣਾਸੀਤੁਯਸਰਣੰ੪੨੪॥॥॥
ਨਾ ਟੁਟਣ ਵਾਲੇ, ਨਾਸ਼ ਨੂੰ ਨਾ ਪ੍ਰਾਪਤ ਹੋਣ ਵਾਲੇ, ਪ੍ਰਕਾਸ਼ਮਾਨ ਜੋਤਿ ਵਾਲੇ, ਜਗਤ ਦਾ ਸੰਘਾਰ ਕਰਨ ਵਾਲੇ! (ਮੈਂ) ਤੇਰੀ ਸ਼ਰਨ ਵਿਚ ਹਾਂ ॥੪॥੨੪॥
Thou art Invincible, Indestructible, Illuminator of Light, the destroyer of the world, I am in Thy refuge.4.24.
अगंज अबिनासी जोति प्रकासी जगत प्रणासी तुय सरणं ॥४॥२४॥
GURBANI.WORLD