ਕਬਿਤੁ ॥

ਚੰਡੀ ਚਰਿਤ੍ਰ ਉਕਤਿ ਬਿਲਾਸ ਗੁਰੂ ਗੋਬਿੰਦ ਸਿੰਘ ਜੀ ਅੰਗ 95
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕਬਿਤੁ
ਕਬਿੱਤ:
KABIT,
कबितु ॥
LINE 02
ਆਗਿਆਪਾਇਸੁੰਭਕੀਸੁਮਹਾਬੀਰਧੀਰਜੋਧੇਆਏਚੰਡਿਉਪਰਸੁਕ੍ਰੋਧਕੈਬਨੀਠਨੀ
ਸੁੰਭ ਦੀ ਆਗਿਆ ਪ੍ਰਾਪਤ ਕਰ ਕੇ ਮਹਾਬਲੀ ਅਤੇ ਧੀਰਜਵਾਨ ਯੋਧੇ ਕ੍ਰੋਧ-ਪੂਰਵਕ ਸਜ-ਧਜ ਕੇ ਚੰਡੀ ਉਪਰ ਚੜ੍ਹ ਆਏ।
On receiving orders from king Sumbh, the warriors of great strength and composure, marched towards Chandi in great rage.,
आगिआ पाइ सुंभ की सु महाबीर धीर जोधे आए चंडि उपर सु क्रोध कै बनी ठनी ॥
LINE 03
ਚੰਡਿਕਾਲੈਬਾਨਅਉਕਮਾਨਕਾਲੀਕਿਰਪਾਨਛਿਨਮਧਿਕੈਕੈਬਲਸੁੰਭਕੀਹਨੀਅਨੀ
ਚੰਡੀ ਨੇ ਧਨੁਸ਼ ਅਤੇ ਬਾਣ ਅਤੇ ਕਾਲੀ ਨੇ ਕ੍ਰਿਪਾਨ ਧਾਰਨ ਕਰ ਕੇ ਬਲ-ਪੂਰਵਕ ਛਿਣ ਵਿਚ ਹੀ ਸ਼ੁੰਭ ਦੀ ਸੈਨਾ (ਅਨੀ) ਨੂੰ ਮਾਰ ਦਿੱਤਾ।
Chandika taking her bow and arrow and Kali her sword, with great force destroyed the army in an instant.,
चंडिका लै बान अउ कमान काली किरपान छिन मधि कै कै बल सुंभ की हनी अनी ॥
LINE 04
ਡਰਤਜਿਖੇਤਮਹਾਪ੍ਰੇਤਕੀਨੇਬਾਨਨਸੋਬਿਚਲਬਿਥਰਐਸੇਭਾਜਗੀਅਨੀਕਿਨੀ
ਡਰ ਦੇ ਮਾਰੇ ਯੁੱਧ-ਭੂਮੀ ਛਡ ਗਏ, (ਉਨ੍ਹਾਂ ਨੂੰ) ਬਾਣਾਂ (ਦੀ ਮਾਰ) ਨਾਲ ਭੂਤਨੇ ਬਣਾ ਦਿੱਤਾ ਅਤੇ ਵਿਚਲਿਤ (ਦੈਂਤ) ਸੈਨਾ ਇਸ ਤਰ੍ਹਾਂ ਖਿੰਡ-ਪੁੰਡ ਗਈ
Many left the battlefield out of fear, many of them became corpses with arrows, routed from its place the army hath fled helter skelter like this:
डरत जि खेत महा प्रेत कीने बानन सो बिचल बिथर ऐसे भाजगी अनी किनी ॥
LINE 05
ਜੈਸੇਬਾਰੂਥਲਮੈਸਬੂਹਬਹੇਪਉਨਹੂੰਕੇਧੂਰਉਡਿਚਲੇਹੁਇਕੇਕੋਟਿਕਕਨੀਕਨੀ੧੮੧॥॥
ਜਿਸ ਤਰ੍ਹਾਂ ਰੇਤ ਦੇ ਥਲ ਵਿਚ ਹਵਾ ਦੇ ਝੌਂਕੇ ('ਸਬੂਹ') ਨਾਲ ਧੂੜ ਦੇ ਕਰੋੜਾਂ ਜ਼ੱਰੇ ਉਡਣ ਲਗ ਜਾਂਦੇ ਹਨ ॥੧੮੧॥
Just as in the desert, millions of the particles of dust, fly away before the violent wind.181.,
जैसे बारूथल मै सबूह बहे पउन हूं के धूर उडि चले हुइ के कोटिक कनी कनी ॥१८१॥
GURBANI.WORLD