ਗਉੜੀ ਕਬੀਰ ਜੀ ॥

ਰਾਗੁ ਗਉੜੀ ਭਗਤ ਕਬੀਰ ਜੀ ਅੰਗ 327
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਗਉੜੀਕਬੀਰਜੀ
Gauree, Kabeer Jee:
गउड़ी कबीर जी ॥
LINE 02
ਜਿਹਮਰਨੈਸਭੁਜਗਤੁਤਰਾਸਿਆ
ਜਿਸ ਮੌਤ ਨੇ ਸਾਰਾ ਸੰਸਾਰ ਡਰਾ ਦਿੱਤਾ ਹੋਇਆ ਹੈ,
That death which terrifies the entire world
जिह मरनै सभु जगतु तरासिआ ॥
LINE 03
ਸੋਮਰਨਾਗੁਰਸਬਦਿਪ੍ਰਗਾਸਿਆ॥॥
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮੈਨੂੰ ਸਮਝ ਆ ਗਈ ਹੈ ਕਿ ਉਹ ਮੌਤ ਅਸਲ ਵਿਚ ਕੀਹ ਚੀਜ਼ ਹੈ ॥੧॥
- the nature of that death has been revealed to me, through the Word of the Guru's Shabad. ||1||
सो मरना गुर सबदि प्रगासिआ ॥१॥
LINE 04
ਅਬਕੈਸੇਮਰਉਮਰਨਿਮਨੁਮਾਨਿਆ
ਹੁਣ ਮੈਂ ਜਨਮ ਮਰਨ ਵਿਚ ਕਿਉਂ ਪਵਾਂਗਾ? (ਭਾਵ, ਨਹੀਂ ਪਵਾਂਗਾ) (ਕਿਉਂਕਿ) ਮੇਰਾ ਮਨ ਆਪਾ-ਭਾਵ ਦੀ ਮੌਤ ਵਿਚ ਪਤੀਜ ਗਿਆ ਹੈ।
Now, how shall I die? My mind has already accepted death.
अब कैसे मरउ मरनि मनु मानिआ ॥
LINE 05
ਮਰਿਮਰਿਜਾਤੇਜਿਨਰਾਮੁਜਾਨਿਆ॥॥ਰਹਾਉ
(ਕੇਵਲ) ਉਹ ਮਨੁੱਖ ਸਦਾ ਜੰਮਦੇ ਮਰਦੇ ਰਹਿੰਦੇ ਹਨ ਜਿਨ੍ਹਾਂ ਨੇ ਪ੍ਰਭੂ ਨੂੰ ਨਹੀਂ ਪਛਾਣਿਆ (ਪ੍ਰਭੂ ਨਾਲ ਸਾਂਝ ਨਹੀਂ ਪਾਈ) ॥੧॥ ਰਹਾਉ ॥
Those who do not know the Lord, die over and over again, and then depart. ||1||Pause||
मरि मरि जाते जिन रामु न जानिआ ॥१॥ रहाउ ॥
LINE 06
ਮਰਨੋਮਰਨੁਕਹੈਸਭੁਕੋਈ
(ਦੁਨੀਆ ਵਿਚ) ਹਰੇਕ ਜੀਵ 'ਮੌਤ, ਮੌਤ' ਆਖ ਰਿਹਾ ਹੈ (ਭਾਵ, ਹਰੇਕ ਜੀਵ ਮੌਤ ਤੋਂ ਘਾਬਰ ਰਿਹਾ ਹੈ),
Everyone says, "I will die, I will die."
मरनो मरनु कहै सभु कोई ॥
LINE 07
ਸਹਜੇਮਰੈਅਮਰੁਹੋਇਸੋਈ॥॥
(ਪਰ ਜੋ ਮਨੁੱਖ) ਅਡੋਲਤਾ ਵਿਚ (ਰਹਿ ਕੇ) ਦੁਨੀਆ ਦੀਆਂ ਖ਼ਾਹਸ਼ਾਂ ਤੋਂ ਬੇਪਰਵਾਹ ਹੋ ਜਾਂਦਾ ਹੈ ਉਹ ਅਮਰ ਹੋ ਜਾਂਦਾ ਹੈ (ਉਸ ਨੂੰ ਮੌਤ ਡਰਾ ਨਹੀਂ ਸਕਦੀ) ॥੨॥
But he alone becomes immortal, who dies with intuitive understanding. ||2||
सहजे मरै अमरु होइ सोई ॥२॥
LINE 08
ਕਹੁਕਬੀਰਮਨਿਭਇਆਅਨੰਦਾ
ਕਬੀਰ ਆਖਦਾ ਹੈ- (ਗੁਰੂ ਦੀ ਕਿਰਪਾ ਨਾਲ ਮੇਰੇ) ਮਨ ਵਿਚ ਅਨੰਦ ਪੈਦਾ ਹੋ ਗਿਆ ਹੈ,
Says Kabeer, my mind is filled with bliss;
कहु कबीर मनि भइआ अनंदा ॥
LINE 09
ਗਇਆਭਰਮੁਰਹਿਆਪਰਮਾਨੰਦਾ੩੨੦॥॥॥
ਮੇਰਾ ਭੁਲੇਖਾ ਦੂਰ ਹੋ ਚੁਕਾ ਹੈ, ਤੇ ਪਰਮ ਸੁਖ (ਮੇਰੇ ਹਿਰਦੇ ਵਿਚ) ਟਿਕ ਗਿਆ ਹੈ ॥੩॥੨੦॥
my doubts have been eliminated, and I am in ecstasy. ||3||20||
गइआ भरमु रहिआ परमानंदा ॥३॥२०॥
GURBANI.WORLD