LINE 01
ਗਉੜੀਕਬੀਰਜੀਤਿਪਦੇ₁₅॥
Gauree, Kabeer Jee, Ti-Padas:
गउड़ी कबीर जी तिपदे₁₅ ॥
LINE 02
ਕੰਚਨਸਿਉਪਾਈਐਨਹੀਤੋਲਿ॥
ਸੋਨਾ ਸਾਵਾਂ ਤੋਲ ਕੇ ਵੱਟੇ ਵਿਚ ਦਿੱਤਿਆਂ ਰੱਬ ਨਹੀਂ ਮਿਲਦਾ।
He cannot be obtained by offering your weight in gold.
कंचन सिउ पाईऐ नही तोलि ॥
LINE 03
ਮਨੁਦੇਰਾਮੁਲੀਆਹੈਮੋਲਿ੧॥॥
ਮੈਂ ਤਾਂ ਮੁੱਲ ਵਜੋਂ ਆਪਣਾ ਮਨ ਦੇ ਕੇ ਰੱਬ ਲੱਭਾ ਹੈ ॥੧॥
But I have bought the Lord by giving my mind to Him. ||1||
मनु दे रामु लीआ है मोलि ॥१॥
LINE 04
ਅਬਮੋਹਿਰਾਮੁਅਪੁਨਾਕਰਿਜਾਨਿਆ॥
ਹੁਣ ਤਾਂ ਮੈਨੂੰ ਯਕੀਨ ਆ ਗਿਆ ਹੋਇਆ ਹੈ ਕਿ ਰੱਬ ਮੇਰਾ ਆਪਣਾ ਹੀ ਹੈ;
Now I recognize that He is my Lord.
अब मोहि रामु अपुना करि जानिआ ॥
LINE 05
ਸਹਜਸੁਭਾਇਮੇਰਾਮਨੁਮਾਨਿਆ੧॥॥ਰਹਾਉ॥
ਸੁਤੇ ਹੀ ਮੇਰੇ ਮਨ ਵਿਚ ਇਹ ਗੰਢ ਬੱਝ ਗਈ ਹੋਈ ਹੈ ॥੧॥ ਰਹਾਉ ॥
My mind is intuitively pleased with Him. ||1||Pause||
सहज सुभाइ मेरा मनु मानिआ ॥१॥ रहाउ ॥
LINE 06
ਬ੍ਰਹਮੈਕਥਿਕਥਿਅੰਤੁਨਪਾਇਆ॥
ਜਿਸ ਰੱਬ ਦੇ ਗੁਣ ਦੱਸ ਦੱਸ ਕੇ ਬ੍ਰਹਮਾ ਨੇ (ਭੀ) ਅੰਤ ਨਾਹ ਪਾਇਆ,
Brahma spoke of Him continually, but could not find His limit.
ब्रहमै कथि कथि अंतु न पाइआ ॥
LINE 07
ਰਾਮਭਗਤਿਬੈਠੇਘਰਿਆਇਆ੨॥॥
ਉਹ ਰੱਬ ਮੇਰੇ ਭਜਨ ਦੇ ਕਾਰਨ ਸਹਜਿ-ਸੁਭਾਇ ਹੀ ਮੈਨੂੰ ਮੇਰੇ ਹਿਰਦੇ ਵਿਚ ਆ ਕੇ ਮਿਲ ਪਿਆ ਹੈ ॥੨॥
Because of my devotion to the Lord, He has come to sit within the home of my inner being. ||2||
राम भगति बैठे घरि आइआ ॥२॥
LINE 08
ਕਹੁਕਬੀਰਚੰਚਲਮਤਿਤਿਆਗੀ॥
ਕਬੀਰ ਆਖਦਾ ਹੈ- (ਹੁਣ) ਮੈਂ ਛੋਹਰ-ਛਿੰਨਾ ਸੁਭਾਉ ਛੱਡ ਦਿੱਤਾ ਹੈ,
Says Kabeer, I have renounced my restless intellect.
कहु कबीर चंचल मति तिआगी ॥
LINE 09
ਕੇਵਲਰਾਮਭਗਤਿਨਿਜਭਾਗੀ੩੧੧੯॥॥॥॥
(ਹੁਣ ਤਾਂ) ਨਿਰੀ ਰੱਬ ਦੀ ਭਗਤੀ ਹੀ ਮੇਰੇ ਹਿੱਸੇ ਆਈ ਹੋਈ ਹੈ ॥੩॥੧॥੧੯॥
It is my destiny to worship the Lord alone. ||3||1||19||
केवल राम भगति निज भागी ॥३॥१॥१९॥
GURBANI.WORLD