LINE 01
ਮਾਰੂਮਹਲਾ੩॥
Maaroo, Third Mahalaa:
मारू महला ३ ॥
LINE 02
ਆਦਿਜੁਗਾਦਿਦਇਆਪਤਿਦਾਤਾ॥
ਹੇ ਪ੍ਰਭੂ! ਤੂੰ (ਜਗਤ ਦੇ) ਸ਼ੁਰੂ ਤੋਂ, ਜੁਗਾਂ ਦੇ ਸ਼ੁਰੂ ਤੋਂ ਦਇਆ ਦਾ ਮਾਲਕ ਹੈਂ (ਸਾਰੇ ਸੁਖ ਪਦਾਰਥ) ਦੇਣ ਵਾਲਾ ਹੈਂ।
From the very beginning of time, and throughout the ages, the Merciful Lord has been the Great Giver.
आदि जुगादि दइआपति दाता ॥
LINE 03
ਪੂਰੇਗੁਰਕੈਸਬਦਿਪਛਾਤਾ॥
ਪੂਰੇ ਗੁਰੂ ਦੇ ਸ਼ਬਦ ਦੀ ਰਾਹੀਂ ਤੇਰੇ ਨਾਲ ਜਾਣ-ਪਛਾਣ ਬਣ ਸਕਦੀ ਹੈ।
Through the Shabad, the Word of the Perfect Guru, He is realized.
पूरे गुर कै सबदि पछाता ॥
LINE 04
ਤੁਧੁਨੋਸੇਵਹਿਸੇਤੁਝਹਿਸਮਾਵਹਿਤੂਆਪੇਮੇਲਿਮਿਲਾਇਦਾ੧॥॥
ਜਿਹੜੇ ਮਨੁੱਖ ਤੇਰੀ ਸੇਵਾ-ਭਗਤੀ ਕਰਦੇ ਹਨ, ਉਹ ਤੇਰੇ (ਚਰਨਾਂ) ਵਿਚ ਲੀਨ ਰਹਿੰਦੇ ਹਨ। ਤੂੰ ਆਪ ਹੀ (ਉਹਨਾਂ ਨੂੰ ਗੁਰੂ ਨਾਲ) ਮਿਲਾ ਕੇ (ਆਪਣੇ ਨਾਲ) ਮਿਲਾਂਦਾ ਹੈਂ ॥੧॥
Those who serve You are immersed in You. You unite them in Union with Yourself. ||1||
तुधुनो सेवहि से तुझहि समावहि तू आपे मेलि मिलाइदा ॥१॥
LINE 05
ਅਗਮਅਗੋਚਰੁਕੀਮਤਿਨਹੀਪਾਈ॥
ਹੇ ਪ੍ਰਭੂ! ਤੂੰ ਅਪਹੁੰਚ ਹੈਂ, ਗਿਆਨ ਇੰਦ੍ਰਿਆਂ ਦੀ ਰਾਹੀਂ ਤੇਰੀ ਸੂਝ ਨਹੀਂ ਪੈ ਸਕਦੀ, ਤੇਰਾ ਮੁੱਲ ਨਹੀਂ ਪਾਇਆ ਜਾ ਸਕਦਾ (ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਤੇਰੀ ਪ੍ਰਾਪਤੀ ਨਹੀਂ ਹੋ ਸਕਦੀ)।
You are inaccessible and unfathomable; Your limits cannot be found.
अगम अगोचरु कीमति नही पाई ॥
LINE 06
ਜੀਅਜੰਤਤੇਰੀਸਰਣਾਈ॥
ਸਾਰੇ ਜੀਅ ਜੰਤ ਤੇਰੇ ਹੀ ਆਸਰੇ ਹਨ।
All beings and creatures seek Your Sanctuary.
जीअ जंत तेरी सरणाई ॥
LINE 07
ਜਿਉਤੁਧੁਭਾਵੈਤਿਵੈਚਲਾਵਹਿਤੂਆਪੇਮਾਰਗਿਪਾਇਦਾ੨॥॥
ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਤੂੰ ਜੀਵਾਂ ਨੂੰ ਕਾਰੇ ਲਾਂਦਾ ਹੈਂ, ਤੂੰ ਆਪ ਹੀ (ਜੀਵਾਂ ਨੂੰ) ਸਹੀ ਜੀਵਨ-ਰਾਹ ਉਤੇ ਤੋਰਦਾ ਹੈਂ ॥੨॥
As is pleases Your Will, You guide us along; You Yourself place us on the Path. ||2||
जिउ तुधु भावै तिवै चलावहि तू आपे मारगि पाइदा ॥२॥
LINE 08
ਹੈਭੀਸਾਚਾਹੋਸੀਸੋਈ॥
ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਇਸ ਵੇਲੇ ਭੀ ਮੌਜੂਦ ਹੈ, ਉਹ ਸਦਾ ਕਾਇਮ ਰਹੇਗਾ।
The True Lord is, and shall always be.
है भी साचा होसी सोई ॥
LINE 09
ਆਪੇਸਾਜੇਅਵਰੁਨਕੋਈ॥
ਉਹ ਆਪ ਹੀ (ਸ੍ਰਿਸ਼ਟੀ) ਪੈਦਾ ਕਰਦਾ ਹੈ, (ਉਸ ਤੋਂ ਬਿਨਾ ਪੈਦਾ ਕਰਨ ਵਾਲਾ) ਕੋਈ ਹੋਰ ਨਹੀਂ ਹੈ।
He Himself creates - there is no other at all.
आपे साजे अवरु न कोई ॥
LINE 10
ਸਭਨਾਸਾਰਕਰੇਸੁਖਦਾਤਾਆਪੇਰਿਜਕੁਪਹੁਚਾਇਦਾ੩॥॥
ਉਹ ਸਾਰੇ ਸੁਖ ਦੇਣ ਵਾਲਾ ਪਰਮਾਤਮਾ ਆਪ ਹੀ ਸਭ ਜੀਵਾਂ ਦੀ ਸੰਭਾਲ ਕਰਦਾ ਹੈ, ਉਹ ਆਪ ਹੀ ਸਭ ਨੂੰ ਰਿਜ਼ਕ ਅਪੜਾਂਦਾ ਹੈ ॥੩॥
The Giver of peace takes care of all; He Himself sustains them. ||3||
सभना सार करे सुखदाता आपे रिजकु पहुचाइदा ॥३॥
LINE 11
ਅਗਮਅਗੋਚਰੁਅਲਖਅਪਾਰਾ॥
ਹੇ ਪ੍ਰਭੂ! ਤੂੰ ਅਪਹੁੰਚ ਹੈਂ, ਤੂੰ ਅਗੋਚਰ ਹੈਂ, ਤੂੰ ਅਲੱਖ ਹੈਂ, ਤੂੰ ਬੇਅੰਤ ਹੈਂ।
You are inaccessible, unfathomable, invisible and infinite;
अगम अगोचरु अलख अपारा ॥
LINE 12
ਕੋਇਨਜਾਣੈਤੇਰਾਪਰਵਾਰਾ॥
ਕੋਈ ਭੀ ਜਾਣ ਨਹੀਂ ਸਕਦਾ ਕਿ ਤੇਰਾ ਕੇਡਾ ਵੱਡਾ ਪਰਵਾਰ ਹੈ।
no one knows Your extent.
कोइ न जाणै तेरा परवारा ॥
LINE 13
ਆਪਣਾਆਪੁਪਛਾਣਹਿਆਪੇਗੁਰਮਤੀਆਪਿਬੁਝਾਇਦਾ੪॥॥
ਆਪਣੇ ਆਪ ਨੂੰ (ਆਪਣੀ ਬਜ਼ੁਰਗੀ ਨੂੰ) ਤੂੰ ਆਪ ਹੀ ਸਮਝਦਾ ਹੈਂ, ਗੁਰੂ ਦੀ ਮੱਤ ਦੇ ਕੇ ਤੂੰ ਆਪ ਹੀ (ਜੀਵਾਂ ਨੂੰ ਸਹੀ ਜੀਵਨ-ਰਸਤਾ) ਸਮਝਾਂਦਾ ਹੈਂ ॥੪॥
You Yourself realize Yourself. Through the Guru's Teachings, You reveal Yourself. ||4||
आपणा आपु पछाणहि आपे गुरमती आपि बुझाइदा ॥४॥
LINE 14
ਪਾਤਾਲਪੁਰੀਆਲੋਅਆਕਾਰਾ॥
(ਅਨੇਕਾਂ) ਪਾਤਾਲ, (ਅਨੇਕਾਂ) ਪੁਰੀਆਂ, (ਅਨੇਕਾਂ) ਮੰਡਲ-ਇਹ ਸਾਰਾ ਦਿੱਸਦਾ ਜਗਤ (ਪਰਮਾਤਮਾ ਦਾ ਪੈਦਾ ਕੀਤਾ ਹੋਇਆ ਹੈ),
Your Almighty Command prevails throughout
पाताल पुरीआ लोअ आकारा ॥
LINE 15
ਤਿਸੁਵਿਚਿਵਰਤੈਹੁਕਮੁਕਰਾਰਾ॥
ਇਸ ਵਿਚ ਪਰਮਾਤਮਾ ਦਾ ਕਰੜਾ ਹੁਕਮ ਜਗਤ ਦੀ ਕਾਰ ਚਲਾ ਰਿਹਾ ਹੈ।
the nether worlds, realms and worlds of form.
तिसु विचि वरतै हुकमु करारा ॥
LINE 16
ਹੁਕਮੇਸਾਜੇਹੁਕਮੇਢਾਹੇਹੁਕਮੇਮੇਲਿਮਿਲਾਇਦਾ੫॥॥
(ਇਸ ਸਾਰੇ ਜਗਤ ਨੂੰ ਪਰਮਾਤਮਾ ਆਪਣੇ) ਹੁਕਮ ਵਿਚ ਪੈਦਾ ਕਰਦਾ ਹੈ, ਹੁਕਮ ਵਿਚ ਹੀ ਢਾਹੁੰਦਾ ਹੈ। ਹੁਕਮ ਅਨੁਸਾਰ ਹੀ (ਜੀਵਾਂ ਨੂੰ ਗੁਰੂ ਨਾਲ) ਮੇਲ ਕੇ (ਆਪਣੇ ਚਰਨਾਂ ਵਿਚ) ਜੋੜਦਾ ਹੈ ॥੫॥
By the Hukam of Your Command, You create, and by Your Command, You destroy. By Your Command, You unite in Union. ||5||
हुकमे साजे हुकमे ढाहे हुकमे मेलि मिलाइदा ॥५॥
LINE 17
ਹੁਕਮੈਬੂਝੈਸੁਹੁਕਮੁਸਲਾਹੇ॥
(ਹੇ ਪ੍ਰਭੂ!) ਜਿਹੜਾ ਮਨੁੱਖ ਤੇਰੇ ਹੁਕਮ ਨੂੰ ਸਮਝ ਲੈਂਦਾ ਹੈ, ਉਹ ਉਸ ਹੁਕਮ ਦੀ ਸੋਭਾ ਕਰਦਾ ਹੈ।
One who realizes Your Command, praises Your Command.
हुकमै बूझै सु हुकमु सलाहे ॥
LINE 18
ਅਗਮਅਗੋਚਰਵੇਪਰਵਾਹੇ॥
ਹੇ ਅਪਹੁੰਚ! ਹੇ ਅਗੋਚਰ! ਹੇ ਵੇ-ਪਰਵਾਹ!
You are Inaccessible, Unfathomable and Self-Sufficient.
अगम अगोचर वेपरवाहे ॥
LINE 19
ਜੇਹੀਮਤਿਦੇਹਿਸੋਹੋਵੈਤੂਆਪੇਸਬਦਿਬੁਝਾਇਦਾ੬॥॥
ਤੂੰ ਜਿਹੋ ਜਿਹੀ ਮੱਤ (ਕਿਸੇ ਮਨੁੱਖ ਨੂੰ) ਦੇਂਦਾ ਹੈਂ, ਉਹ ਉਹੋ ਜਿਹਾ ਬਣ ਜਾਂਦਾ ਹੈ। ਤੂੰ ਆਪ ਹੀ ਗੁਰੂ ਦੇ ਸ਼ਬਦ ਵਿਚ (ਮਨੁੱਖ ਨੂੰ ਜੋੜ ਕੇ ਉਸ ਨੂੰ ਆਪਣੇ ਹੁਕਮ ਦੀ) ਸੂਝ ਬਖ਼ਸ਼ਦਾ ਹੈਂ ॥੬॥
As is the understanding You give, so do I become. You Yourself reveal the Shabad. ||6||
जेही मति देहि सो होवै तू आपे सबदि बुझाइदा ॥६॥
LINE 20
ਅਨਦਿਨੁਆਰਜਾਛਿਜਦੀਜਾਏ॥
ਹਰ ਰੋਜ਼ ਹਰ ਵੇਲੇ ਮਨੁੱਖ ਦੀ ਉਮਰ ਘਟਦੀ ਜਾਂਦੀ ਹੈ,
Night and day, the days of our lives wear away.
अनदिनु आरजा छिजदी जाए ॥
LINE 21
ਰੈਣਿਦਿਨਸੁਦੁਇਸਾਖੀਆਏ॥
ਰਾਤ ਅਤੇ ਦਿਨ ਇਹ ਦੋਵੇਂ ਇਸ ਗੱਲ ਦੇ ਗਵਾਹ ਹਨ (ਜਿਹੜਾ ਦਿਨ ਰਾਤ ਲੰਘ ਜਾਂਦਾ ਹੈ, ਉਹ ਵਾਪਸ ਉਮਰ ਵਿਚ ਨਹੀਂ ਆ ਸਕਦਾ)।
Night and day both bear witness to this loss.
रैणि दिनसु दुइ साखी आए ॥
LINE 22
ਮਨਮੁਖੁਅੰਧੁਨਚੇਤੈਮੂੜਾਸਿਰਊਪਰਿਕਾਲੁਰੂਆਇਦਾ੭॥॥
ਪਰ ਮਨ ਦਾ ਮੁਰੀਦ ਤੇ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮੂਰਖ ਮਨੁੱਖ (ਇਸ ਗੱਲ ਨੂੰ) ਚੇਤੇ ਨਹੀਂ ਕਰਦਾ। (ਉਧਰੋਂ) ਮੌਤ (ਦਾ ਨਗਾਰਾ) ਸਿਰ ਉੱਤੇ ਗੱਜਦਾ ਰਹਿੰਦਾ ਹੈ ॥੭॥
The blind, foolish, self-willed manmukh is not aware of this; death is hovering over his head. ||7||
मनमुखु अंधु न चेतै मूड़ा सिर ऊपरि कालु रूआइदा ॥७॥
LINE 23
ਮਨੁਤਨੁਸੀਤਲੁਗੁਰਚਰਣੀਲਾਗਾ॥
ਜਿਹੜਾ ਮਨੁੱਖ ਗੁਰੂ ਦੀ ਚਰਨੀਂ ਲੱਗਦਾ ਹੈ, ਉਸ ਦਾ ਮਨ ਸ਼ਾਂਤ ਰਹਿੰਦਾ ਹੈ ਉਸ ਦਾ ਤਨ ਸ਼ਾਂਤ ਰਹਿੰਦਾ ਹੈ।
The mind and body are cooled and soothed, holding tight to the Guru's Feet.
मनु तनु सीतलु गुर चरणी लागा ॥
LINE 24
ਅੰਤਰਿਭਰਮੁਗਇਆਭਉਭਾਗਾ॥
ਉਸ ਦੇ ਅੰਦਰ (ਟਿਕੀ ਹੋਈ) ਭਟਕਣਾ ਦੂਰ ਹੋ ਜਾਂਦੀ ਹੈ, ਉਸ ਦਾ ਹਰੇਕ ਕਿਸਮ ਦਾ ਡਰ ਮੁੱਕ ਜਾਂਦਾ ਹੈ।
Doubt is eliminated from within, and fear runs away.
अंतरि भरमु गइआ भउ भागा ॥
LINE 25
ਸਦਾਅਨੰਦੁਸਚੇਗੁਣਗਾਵਹਿਸਚੁਬਾਣੀਬੋਲਾਇਦਾ੮॥॥
ਜਿਹੜੇ ਮਨੁੱਖ (ਗੁਰੂ ਦੀ ਕਿਰਪਾ ਨਾਲ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, ਉਹਨਾਂ ਨੂੰ ਸਦਾ ਆਤਮਕ ਆਨੰਦ ਮਿਲਿਆ ਰਹਿੰਦਾ ਹੈ। (ਪਰ ਜੀਵ ਦੇ ਵੱਸ ਦੀ ਗੱਲ ਨਹੀਂ) ਇਹ ਸਿਫ਼ਤ-ਸਾਲਾਹ ਦੀ ਬਾਣੀ ਭੀ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ (ਆਪ ਹੀ) ਉਚਾਰਨ ਲਈ ਪ੍ਰੇਰਦਾ ਹੈ ॥੮॥
One is in bliss forever, singing the Glorious Praises of the True Lord, and speaking the True Word of His Bani. ||8||
सदा अनंदु सचे गुण गावहि सचु बाणी बोलाइदा ॥८॥
LINE 26
ਜਿਨਿਤੂਜਾਤਾਕਰਮਬਿਧਾਤਾ॥
ਹੇ ਪ੍ਰਭੂ! ਤੂੰ ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਪੈਦਾ ਕਰਨ ਵਾਲਾ ਹੈਂ। ਜਿਸ (ਮਨੁੱਖ) ਨੇ ਤੇਰੇ ਨਾਲ ਸਾਂਝ ਪਾ ਲਈ,
One who knows You as the Architect of Karma,
जिनि तू जाता करम बिधाता ॥
LINE 27
ਪੂਰੈਭਾਗਿਗੁਰਸਬਦਿਪਛਾਤਾ॥
ਵੱਡੀ ਕਿਸਮਤ ਨਾਲ ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਨੇ ਤੈਨੂੰ (ਹਰ ਥਾਂ ਵੱਸਦਾ) ਪਛਾਣ ਲਿਆ।
has the good fortune of perfect destiny, and recognizes the Word of the Guru's Shabad.
पूरै भागि गुर सबदि पछाता ॥
LINE 28
ਜਤਿਪਤਿਸਚੁਸਚਾਸਚੁਸੋਈਹਉਮੈਮਾਰਿਮਿਲਾਇਦਾ੯॥॥
ਜਿਸ ਮਨੁੱਖ ਦੀ ਹਉਮੈ ਮਾਰ ਕੇ ਸਦਾ-ਥਿਰ ਪ੍ਰਭੂ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ, ਉਸ ਦੀ ਜਾਤਿ ਉਹ ਆਪ ਬਣ ਜਾਂਦਾ ਹੈ, ਉਸ ਦੀ ਕੁਲ ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਆਪ ਬਣ ਜਾਂਦਾ ਹੈ ॥੯॥
The Lord, the Truest of the True, is his social class and honor. Conquering his ego, he is united with the Lord. ||9||
जति पति सचु सचा सचु सोई हउमै मारि मिलाइदा ॥९॥
LINE 29
ਮਨੁਕਠੋਰੁਦੂਜੈਭਾਇਲਾਗਾ॥
ਜਿਹੜਾ ਮਨੁੱਖ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ, ਉਸ ਦਾ ਮਨ ਕਠੋਰ ਟਿਕਿਆ ਰਹਿੰਦਾ ਹੈ,
The stubborn and insensitive mind is attached to the love of duality.
मनु कठोरु दूजै भाइ लागा ॥
LINE 30
ਭਰਮੇਭੂਲਾਫਿਰੈਅਭਾਗਾ॥
ਉਹ ਮੰਦ-ਭਾਗੀ ਮਨੁੱਖ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ।
Deluded by doubt, the unfortunate wander around in confusion.
भरमे भूला फिरै अभागा ॥
LINE 31
ਕਰਮੁਹੋਵੈਤਾਸਤਿਗੁਰੁਸੇਵੇਸਹਜੇਹੀਸੁਖੁਪਾਇਦਾ੧੦॥॥
ਜਦੋਂ ਉਸ ਉਤੇ ਪਰਮਾਤਮਾ ਦੀ ਮਿਹਰ ਹੁੰਦੀ ਹੈ, ਤਦੋਂ ਉਹ ਗੁਰੂ ਦੀ ਸਰਨ ਪੈਂਦਾ ਹੈ, ਤੇ, ਆਤਮਕ ਅਡੋਲਤਾ ਵਿਚ ਟਿਕਿਆ ਰਹਿ ਕੇ ਆਤਮਕ ਆਨੰਦ ਮਾਣਦਾ ਹੈ ॥੧੦॥
But if they are blessed by God's Grace, they serve the True Guru, and easily obtain peace. ||10||
करमु होवै ता सतिगुरु सेवे सहजे ही सुखु पाइदा ॥१०॥
LINE 32
ਲਖਚਉਰਾਸੀਹਆਪਿਉਪਾਏ॥
ਚੌਰਾਸੀ ਲੱਖ ਜੂਨਾਂ ਦੇ ਜੀਵ (ਪਰਮਾਤਮਾ ਨੇ) ਆਪ ਪੈਦਾ ਕੀਤੇ ਹਨ,
He Himself created the 8.4 million species of beings.
लख चउरासीह आपि उपाए ॥
LINE 33
ਮਾਨਸਜਨਮਿਗੁਰਭਗਤਿਦ੍ਰਿੜਾਏ॥
(ਉਸ ਦੀ ਮਿਹਰ ਨਾਲ ਹੀ) ਮਨੁੱਖਾ ਜਨਮ ਵਿਚ ਗੁਰੂ ਜੀਵ ਦੇ ਅੰਦਰ ਪਰਮਾਤਮਾ ਦੀ ਭਗਤੀ ਪੱਕੀ ਕਰਦਾ ਹੈ।
Only in this human life, is devotional worship to the Guru implanted within.
मानस जनमि गुर भगति द्रिड़ाए ॥
LINE 34
ਬਿਨੁਭਗਤੀਬਿਸਟਾਵਿਚਿਵਾਸਾਬਿਸਟਾਵਿਚਿਫਿਰਿਪਾਇਦਾ੧੧॥॥
ਭਗਤੀ ਤੋਂ ਬਿਨਾ ਜੀਵ ਦਾ ਨਿਵਾਸ ਵਿਕਾਰਾਂ ਦੇ ਗੰਦ ਵਿਚ ਰਹਿੰਦਾ ਹੈ, ਤੇ, ਮੁੜ ਮੁੜ ਵਿਕਾਰਾਂ ਦੇ ਗੰਦ ਵਿਚ ਹੀ ਪਾਇਆ ਜਾਂਦਾ ਹੈ ॥੧੧॥
Without devotion, one lives in manure; he falls into manure again and again. ||11||
बिनु भगती बिसटा विचि वासा बिसटा विचि फिरि पाइदा ॥११॥
LINE 35
ਕਰਮੁਹੋਵੈਗੁਰੁਭਗਤਿਦ੍ਰਿੜਾਏ॥
ਜਦੋਂ ਪਰਮਾਤਮਾ ਦੀ ਮਿਹਰ ਹੁੰਦੀ ਹੈ, ਗੁਰੂ (ਮਨੁੱਖ ਦੇ ਹਿਰਦੇ ਵਿਚ) ਪਰਮਾਤਮਾ ਦੀ ਭਗਤੀ ਪੱਕੀ ਕਰਦਾ ਹੈ।
If one is blessed with His Grace, devotional worship to the Guru is implanted within.
करमु होवै गुरु भगति द्रिड़ाए ॥
LINE 36
ਵਿਣੁਕਰਮਾਕਿਉਪਾਇਆਜਾਏ॥
ਪ੍ਰਭੂ ਦੀ ਬਖ਼ਸ਼ਸ਼ ਤੋਂ ਬਿਨਾ ਪ੍ਰਭੂ ਨਾਲ ਮਿਲਾਪ ਨਹੀਂ ਹੋ ਸਕਦਾ।
Without God's Grace, how can anyone find Him?
विणु करमा किउ पाइआ जाए ॥
LINE 37
ਆਪੇਕਰੇਕਰਾਏਕਰਤਾਜਿਉਭਾਵੈਤਿਵੈਚਲਾਇਦਾ੧੨॥॥
(ਪਰ ਜੀਵਾਂ ਦੇ ਕੀਹ ਵੱਸ?) ਪਰਮਾਤਮਾ ਆਪ ਹੀ (ਸਭ ਕੁਝ) ਕਰਦਾ ਹੈ, ਆਪ ਹੀ (ਜੀਵਾਂ ਪਾਸੋਂ) ਕਰਾਂਦਾ ਹੈ। ਜਿਵੇਂ ਉਸ ਦੀ ਰਜ਼ਾ ਹੁੰਦੀ ਹੈ, ਤਿਵੇਂ ਜੀਵਾਂ ਨੂੰ ਤੋਰਦਾ ਹੈ ॥੧੨॥
The Creator Himself acts, and inspires all to act; as He wills, he leads us on. ||12||
आपे करे कराए करता जिउ भावै तिवै चलाइदा ॥१२॥
LINE 38
ਸਿਮ੍ਰਿਤਿਸਾਸਤਅੰਤੁਨਜਾਣੈ॥
ਸਿੰਮ੍ਰਿਤੀਆਂ ਸ਼ਾਸਤ੍ਰਾਂ (ਦੇ ਦੱਸੇ ਕਰਮ-ਕਾਂਡ) ਦੀ ਰਾਹੀਂ ਮਨੁੱਖ (ਪ੍ਰਭੂ ਦੇ ਮਿਲਾਪ ਦਾ) ਭੇਤ ਨਹੀਂ ਜਾਣ ਸਕਦਾ।
The Simritees and the Shaastras do not know His limits.
सिम्रिति सासत अंतु न जाणै ॥
LINE 39
ਮੂਰਖੁਅੰਧਾਤਤੁਨਪਛਾਣੈ॥
(ਕਰਮ-ਕਾਂਡ ਵਿਚ ਹੀ ਫਸਿਆ) ਅੰਨ੍ਹਾ ਮੂਰਖ ਮਨੁੱਖ ਅਸਲੀਅਤ ਨਹੀਂ ਸਮਝ ਸਕਦਾ।
The blind fool does not recognize the essence of reality.
मूरखु अंधा ततु न पछाणै ॥
LINE 40
ਆਪੇਕਰੇਕਰਾਏਕਰਤਾਆਪੇਭਰਮਿਭੁਲਾਇਦਾ੧੩॥॥
(ਪਰ ਇਸ ਦੇ ਭੀ ਕੀਹ ਵੱਸ?) ਕਰਤਾਰ ਆਪ ਹੀ ਸਭ ਕੁਝ ਕਰਦਾ ਕਰਾਂਦਾ ਹੈ, ਆਪ ਹੀ ਭਟਕਣਾ ਵਿਚ ਪਾ ਕੇ ਕੁਰਾਹੇ ਪਾਈ ਰੱਖਦਾ ਹੈ ॥੧੩॥
The Creator Himself acts, and inspires all to act; He Himself deludes with doubt. ||13||
आपे करे कराए करता आपे भरमि भुलाइदा ॥१३॥
LINE 41
ਸਭੁਕਿਛੁਆਪੇਆਪਿਕਰਾਏ॥
ਪਰਮਾਤਮਾ ਆਪ ਹੀ ਆਪ (ਜੀਵਾਂ ਪਾਸੋਂ) ਸਭ ਕੁਝ ਕਰਾਂਦਾ ਹੈ,
He Himself causes everything to be done.
सभु किछु आपे आपि कराए ॥
LINE 42
ਆਪੇਸਿਰਿਸਿਰਿਧੰਧੈਲਾਏ॥
ਹਰੇਕ ਜੀਵ ਦੇ ਸਿਰ ਉਤੇ ਲਿਖੇ ਲੇਖ ਅਨੁਸਾਰ ਪ੍ਰਭੂ ਆਪ ਹੀ ਹਰੇਕ ਨੂੰ ਮਾਇਆ ਵਾਲੀ ਦੌੜ-ਭੱਜ ਵਿਚ ਲਾਈ ਰੱਖਦਾ ਹੈ।
He Himself joins each and every person to his tasks.
आपे सिरि सिरि धंधै लाए ॥
LINE 43
ਆਪੇਥਾਪਿਉਥਾਪੇਵੇਖੈਗੁਰਮੁਖਿਆਪਿਬੁਝਾਇਦਾ੧੪॥॥
ਪ੍ਰਭੂ ਆਪ ਹੀ (ਜੀਵਾਂ ਨੂੰ) ਪੈਦਾ ਕਰ ਕੇ ਆਪ ਹੀ ਨਾਸ ਕਰਦਾ ਹੈ, ਆਪ ਹੀ (ਸਭ ਦੀ) ਸੰਭਾਲ ਕਰਦਾ ਹੈ, ਗੁਰੂ ਦੀ ਸਰਨ ਪਾ ਕੇ ਆਪ ਹੀ (ਸਹੀ ਜੀਵਨ-ਰਾਹ ਦੀ) ਸੋਝੀ ਦੇਂਦਾ ਹੈ ॥੧੪॥
He Himself establishes and disestablishes, and watches over all; He reveals Himself to the Gurmukh. ||14||
आपे थापि उथापे वेखै गुरमुखि आपि बुझाइदा ॥१४॥
LINE 44
ਸਚਾਸਾਹਿਬੁਗਹਿਰਗੰਭੀਰਾ॥
ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਅਥਾਹ ਹੈ, ਵੱਡੇ ਜਿਗਰੇ ਵਾਲਾ ਹੈ।
The True Lord and Master is profoundly deep and unfathomable.
सचा साहिबु गहिर गंभीरा ॥
LINE 45
ਸਦਾਸਲਾਹੀਤਾਮਨੁਧੀਰਾ॥
ਜਦੋਂ ਮੈਂ ਸਦਾ ਉਸ ਦੀ ਸਿਫ਼ਤ-ਸਾਲਾਹ ਕਰਦਾ ਹਾਂ, ਤਾਂ ਮੇਰਾ ਮਨ ਧੀਰਜ ਵਾਲਾ ਰਹਿੰਦਾ ਹੈ।
Praising Him forever, the mind is comforted and consoled.
सदा सलाही ता मनु धीरा ॥
LINE 46
ਅਗਮਅਗੋਚਰੁਕੀਮਤਿਨਹੀਪਾਈਗੁਰਮੁਖਿਮੰਨਿਵਸਾਇਦਾ੧੫॥॥
ਉਸ ਅਪਹੁੰਚ ਤੇ ਅਗੋਚਰ ਪਰਮਾਤਮਾ ਦਾ ਮੁੱਲ ਨਹੀਂ ਪਾਇਆ ਜਾ ਸਕਦਾ (ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਉਹ ਮਿਲ ਨਹੀਂ ਸਕਦਾ)। ਗੁਰੂ ਦੀ ਸਰਨ ਪਾ ਕੇ (ਆਪਣਾ ਨਾਮ ਮਨੁੱਖ ਦੇ) ਮਨ ਵਿਚ ਵਸਾਂਦਾ ਹੈ ॥੧੫॥
He is inaccessible and unfathomable; His value cannot be estimated. He dwells in the mind of the Gurmukh. ||15||
अगम अगोचरु कीमति नही पाई गुरमुखि मंनि वसाइदा ॥१५॥
LINE 47
ਆਪਿਨਿਰਾਲਮੁਹੋਰਧੰਧੈਲੋਈ॥
ਪਰਮਾਤਮਾ ਆਪ ਨਿਰਲੇਪ ਹੈ, ਹੋਰ ਸਾਰੀ ਲੁਕਾਈ ਮਾਇਆ ਦੀ ਦੌੜ-ਭੱਜ ਵਿਚ ਖਚਿਤ ਰਹਿੰਦੀ ਹੈ।
He Himself is detached; all others are entangled in their affairs.
आपि निरालमु होर धंधै लोई ॥
LINE 48
ਗੁਰਪਰਸਾਦੀਬੂਝੈਕੋਈ॥
ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਦੀ ਰਾਹੀਂ (ਉਸ ਨਾਲ) ਸਾਂਝ ਪਾਂਦਾ ਹੈ।
By Guru's Grace, one comes to understand Him.
गुर परसादी बूझै कोई ॥
LINE 49
ਨਾਨਕਨਾਮੁਵਸੈਘਟਅੰਤਰਿਗੁਰਮਤੀਮੇਲਿਮਿਲਾਇਦਾ੧੬੩੧੭॥॥॥॥
ਹੇ ਨਾਨਕ! (ਜਿਸ ਉਤੇ ਗੁਰੂ ਦੀ ਕਿਰਪਾ ਹੁੰਦੀ ਹੈ) ਉਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ। ਗੁਰੂ ਦੀ ਮੱਤ ਵਿਚ ਜੋੜ ਕੇ (ਪ੍ਰਭੂ ਮਨੁੱਖ ਨੂੰ ਆਪਣੇ ਚਰਨਾਂ ਵਿਚ) ਮਿਲਾਂਦਾ ਹੈ ॥੧੬॥੩॥੧੭॥
O Nanak, the Naam, the Name of the Lord, comes to dwell deep within the heart; through the Guru's Teachings, one is united in His Union. ||16||3||17||
नानक नामु वसै घट अंतरि गुरमती मेलि मिलाइदा ॥१६॥३॥१७॥
GURBANI.WORLD