LINE 01
ਮਾਰੂਮਹਲਾ੩॥
Maaroo, Third Mahalaa:
मारू महला ३ ॥
LINE 02
ਆਪੇਸ੍ਰਿਸਟਿਹੁਕਮਿਸਭਸਾਜੀ॥
ਪਰਮਾਤਮਾ ਨੇ ਆਪ ਹੀ ਇਹ ਸਾਰੀ ਸ੍ਰਿਸ਼ਟੀ ਆਪਣੇ ਹੁਕਮ ਨਾਲ ਪੈਦਾ ਕੀਤੀ ਹੋਈ ਹੈ।
He Himself fashioned the Universe, through the Hukam of His Command.
आपे स्रिसटि हुकमि सभ साजी ॥
LINE 03
ਆਪੇਥਾਪਿਉਥਾਪਿਨਿਵਾਜੀ॥
ਪਰਮਾਤਮਾ ਆਪ ਹੀ (ਜੀਵਾਂ ਨੂੰ) ਪੈਦਾ ਕਰ ਕੇ (ਆਪ ਹੀ) ਨਾਸ ਕਰਦਾ ਹੈ (ਆਪ ਹੀ ਜੀਵਾਂ ਉਤੇ) ਮਿਹਰ ਕਰਦਾ ਹੈ।
He Himself establishes and disestablishes, and embellishes with grace.
आपे थापि उथापि निवाजी ॥
LINE 04
ਆਪੇਨਿਆਉਕਰੇਸਭੁਸਾਚਾਸਾਚੇਸਾਚਿਮਿਲਾਇਦਾ੧॥॥
ਪ੍ਰਭੂ ਆਪ ਹੀ ਇਹ ਸਾਰਾ ਆਪਣਾ ਅਟੱਲ ਨਿਆਂ ਕਰਦਾ ਹੈ, ਆਪ ਹੀ (ਜੀਵ ਨੂੰ ਆਪਣੇ) ਸਦਾ-ਥਿਰ ਨਾਮ ਵਿਚ ਜੋੜੀ ਰੱਖਦਾ ਹੈ ॥੧॥
The True Lord Himself administers all justice; through Truth, we merge in the True Lord. ||1||
आपे निआउ करे सभु साचा साचे साचि मिलाइदा ॥१॥
LINE 05
ਕਾਇਆਕੋਟੁਹੈਆਕਾਰਾ॥
(ਇਹ ਮਨੁੱਖਾ) ਸਰੀਰ (ਮਾਨੋ ਇਕ) ਕਿਲ੍ਹਾ ਹੈ, ਇਹ ਪਰਮਾਤਮਾ ਦਾ ਦਿੱਸਦਾ-ਸਰੂਪ ਹੈ,
The body takes the form of a fortress.
काइआ कोटु है आकारा ॥
LINE 06
ਮਾਇਆਮੋਹੁਪਸਰਿਆਪਾਸਾਰਾ॥
(ਪਰ ਜੇ ਇਸ ਵਿਚ) ਮਾਇਆ ਦਾ ਮੋਹ (ਹੀ ਪ੍ਰਬਲ ਹੈ, ਜੇ ਇਸ ਵਿਚ ਮਾਇਆ ਦੇ ਮੋਹ ਦਾ ਹੀ) ਖਿਲਾਰਾ ਖਿਲਰਿਆ ਹੋਇਆ ਹੈ,
Emotional attachment to Maya has expanded throughout its expanse.
माइआ मोहु पसरिआ पासारा ॥
LINE 07
ਬਿਨੁਸਬਦੈਭਸਮੈਕੀਢੇਰੀਖੇਹੂਖੇਹਰਲਾਇਦਾ੨॥॥
ਤਾਂ ਪ੍ਰਭੂ ਦੀ ਸਿਫ਼ਤ-ਸਾਲਾਹ ਤੋਂ ਬਿਨਾ (ਇਹ ਸਰੀਰ) ਸੁਆਹ ਦੀ ਢੇਰੀ ਹੀ ਹੈ, (ਮਨੁੱਖ ਹਰਿ-ਨਾਮ ਤੋਂ ਵਾਂਜਿਆ ਰਹਿ ਕੇ ਇਸ ਸਰੀਰ ਨੂੰ) ਮਿੱਟੀ-ਖੇਹ ਵਿਚ ਹੀ ਰੋਲ ਦੇਂਦਾ ਹੈ ॥੨॥
Without the Word of the Shabad, the body is reduced to a pile of ashes; in the end, dust mingles with dust. ||2||
बिनु सबदै भसमै की ढेरी खेहू खेह रलाइदा ॥२॥
LINE 08
ਕਾਇਆਕੰਚਨਕੋਟੁਅਪਾਰਾ॥
ਉਹ (ਮਨੁੱਖਾ) ਸਰੀਰ ਬੇਅੰਤ ਪਰਮਾਤਮਾ ਦੇ ਰਹਿਣ ਵਾਸਤੇ (ਮਾਨੋ) ਸੋਨੇ ਦਾ ਕਿਲ੍ਹਾ ਹੈ,
The body is the infinite fortress of gold;
काइआ कंचन कोटु अपारा ॥
LINE 09
ਜਿਸੁਵਿਚਿਰਵਿਆਸਬਦੁਅਪਾਰਾ॥
ਜਿਸ ਸਰੀਰ ਵਿਚ ਬੇਅੰਤ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਹਰ ਵੇਲੇ ਮੌਜੂਦ ਹੈ।
it is permeated by the Infinite Word of the Shabad.
जिसु विचि रविआ सबदु अपारा ॥
LINE 10
ਗੁਰਮੁਖਿਗਾਵੈਸਦਾਗੁਣਸਾਚੇਮਿਲਿਪ੍ਰੀਤਮਸੁਖੁਪਾਇਦਾ੩॥॥
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਇਹ ਸਰੀਰ ਦੀ ਰਾਹੀਂ) ਸਦਾ-ਥਿਰ ਪਰਮਾਤਮਾ ਦੇ ਗੁਣ ਸਦਾ ਗਾਂਦਾ ਹੈ, ਉਹ ਪ੍ਰੀਤਮ ਪ੍ਰਭੂ ਨੂੰ ਮਿਲ ਕੇ ਆਤਮਕ ਆਨੰਦ ਮਾਣਦਾ ਹੈ ॥੩॥
The Gurmukh sings the Glorious Praises of the True Lord forever; meeting his Beloved, he finds peace. ||3||
गुरमुखि गावै सदा गुण साचे मिलि प्रीतम सुखु पाइदा ॥३॥
LINE 11
ਕਾਇਆਹਰਿਮੰਦਰੁਹਰਿਆਪਿਸਵਾਰੇ॥
ਇਹ ਮਨੁੱਖਾ ਸਰੀਰ ਪਰਮਾਤਮਾ ਦਾ (ਪਵਿੱਤਰ) ਘਰ ਹੈ, ਪਰਮਾਤਮਾ ਇਸ ਨੂੰ ਆਪ ਹੀ ਸੋਹਣਾ ਬਣਾਂਦਾ ਹੈ,
The body is the temple of the Lord; the Lord Himself embellishes it.
काइआ हरि मंदरु हरि आपि सवारे ॥
LINE 12
ਤਿਸੁਵਿਚਿਹਰਿਜੀਉਵਸੈਮੁਰਾਰੇ॥
ਇਸ ਵਿਚ ਵਿਚਾਰ-ਦੈਂਤਾਂ ਦੇ ਮਾਰਨ ਵਾਲਾ ਪ੍ਰਭੂ ਆਪ ਵੱਸਦਾ ਹੈ।
The Dear Lord dwells within it.
तिसु विचि हरि जीउ वसै मुरारे ॥
LINE 13
ਗੁਰਕੈਸਬਦਿਵਣਜਨਿਵਾਪਾਰੀਨਦਰੀਆਪਿਮਿਲਾਇਦਾ੪॥॥
ਜਿਹੜੇ ਜੀਵ-ਵਣਜਾਰੇ (ਇਸ ਸਰੀਰ ਵਿਚ) ਗੁਰੂ ਦੇ ਸ਼ਬਦ ਦੀ ਰਾਹੀਂ ਹਰਿ-ਨਾਮ ਦਾ ਵਣਜ ਕਰਦੇ ਹਨ, ਪ੍ਰਭੂ ਮਿਹਰ ਦੀ ਨਿਗਾਹ ਨਾਲ ਉਹਨਾਂ ਨੂੰ (ਆਪਣੇ ਨਾਲ) ਮਿਲਾ ਲੈਂਦਾ ਹੈ ॥੪॥
Through the Word of the Guru's Shabad, the merchants trade, and in His Grace, the Lord merges them with Himself. ||4||
गुर कै सबदि वणजनि वापारी नदरी आपि मिलाइदा ॥४॥
LINE 14
ਸੋਸੂਚਾਜਿਕਰੋਧੁਨਿਵਾਰੇ॥
ਜਿਹੜਾ ਮਨੁੱਖ (ਆਪਣੇ ਅੰਦਰੋਂ) ਕ੍ਰੋਧ ਦੂਰ ਕਰ ਲੈਂਦਾ ਹੈ, ਉਹ ਪਵਿੱਤਰ ਹਿਰਦੇ ਵਾਲਾ ਬਣ ਜਾਂਦਾ ਹੈ।
He alone is pure, who eradicates anger.
सो सूचा जि करोधु निवारे ॥
LINE 15
ਸਬਦੇਬੂਝੈਆਪੁਸਵਾਰੇ॥
ਉਹ ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਆਤਮਕ ਜੀਵਨ ਨੂੰ) ਸਮਝ ਲੈਂਦਾ ਹੈ, ਤੇ, ਆਪਣੇ ਜੀਵਨ ਨੂੰ ਸੰਵਾਰ ਲੈਂਦਾ ਹੈ।
He realizes the Shabad, and reforms himself.
सबदे बूझै आपु सवारे ॥
LINE 16
ਆਪੇਕਰੇਕਰਾਏਕਰਤਾਆਪੇਮੰਨਿਵਸਾਇਦਾ੫॥॥
(ਪਰ, ਇਹ ਉਸ ਦੀ ਆਪਣੀ ਹੀ ਮਿਹਰ ਹੈ) ਪ੍ਰਭੂ ਆਪ ਹੀ (ਜੀਵ ਦੇ ਅੰਦਰ ਬੈਠਾ ਇਹ ਉੱਦਮ) ਕਰਦਾ ਹੈ, (ਜੀਵ ਪਾਸੋਂ) ਕਰਤਾਰ ਆਪ ਹੀ (ਇਹ ਕੰਮ) ਕਰਾਂਦਾ ਹੈ, ਆਪ ਹੀ (ਉਸ ਦੇ) ਮਨ ਵਿਚ (ਆਪਣਾ ਨਾਮ) ਵਸਾਂਦਾ ਹੈ ॥੫॥
The Creator Himself acts, and inspires all to act; He Himself abides in the mind. ||5||
आपे करे कराए करता आपे मंनि वसाइदा ॥५॥
LINE 17
ਨਿਰਮਲਭਗਤਿਹੈਨਿਰਾਲੀ॥
ਪਰਮਾਤਮਾ ਦੀ ਭਗਤੀ (ਜੀਵਨ ਨੂੰ) ਪਵਿੱਤਰ ਕਰਨ ਵਾਲੀ (ਇਕ) ਅਨੋਖੀ (ਦਾਤਿ) ਹੈ।
Pure and unique is devotional worship.
निरमल भगति है निराली ॥
LINE 18
ਮਨੁਤਨੁਧੋਵਹਿਸਬਦਿਵੀਚਾਰੀ॥
ਗੁਰੂ ਦੇ ਸ਼ਬਦ ਵਿਚ ਜੁੜ ਕੇ (ਭਗਤੀ ਦੇ ਅੰਮ੍ਰਿਤ ਨਾਲ ਜਿਹੜੇ ਮਨੁੱਖ ਆਪਣਾ) ਮਨ ਤਨ ਧੋਂਦੇ ਹਨ, ਉਹ ਸੁੰਦਰ ਵਿਚਾਰ ਦੇ ਮਾਲਕ ਬਣ ਜਾਂਦੇ ਹਨ।
The mind and body are washed clean, contemplating the Shabad.
मनु तनु धोवहि सबदि वीचारी ॥
LINE 19
ਅਨਦਿਨੁਸਦਾਰਹੈਰੰਗਿਰਾਤਾਕਰਿਕਿਰਪਾਭਗਤਿਕਰਾਇਦਾ੬॥॥
(ਇਸ ਭਗਤੀ ਦੀ ਰਾਹੀਂ) ਮਨੁੱਖ ਹਰ ਵੇਲੇ ਸਦਾ ਹੀ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿ ਸਕਦਾ ਹੈ। (ਪਰ ਇਹ ਉਸ ਦੀ ਮਿਹਰ ਹੀ ਹੈ) ਪਰਮਾਤਮਾ ਕਿਰਪਾ ਕਰ ਕੇ (ਆਪ ਹੀ ਜੀਵ ਪਾਸੋਂ ਆਪਣੀ) ਭਗਤੀ ਕਰਾਂਦਾ ਹੈ ॥੬॥
One who remains forever imbued with His Love, night and day - in His Mercy, the Lord inspires him to perform devotional worship service. ||6||
अनदिनु सदा रहै रंगि राता करि किरपा भगति कराइदा ॥६॥
LINE 20
ਇਸੁਮਨਮੰਦਰਮਹਿਮਨੂਆਧਾਵੈ॥
(ਮਨੁੱਖ ਦੇ) ਇਸ ਸਰੀਰ ਵਿਚ (ਰਹਿਣ ਵਾਲਾ) ਚੰਚਲ ਮਨ (ਹਰ ਵੇਲੇ) ਭਟਕਦਾ ਫਿਰਦਾ ਹੈ,
In this temple of the mind, the mind wanders around.
इसु मन मंदर महि मनूआ धावै ॥
LINE 21
ਸੁਖੁਪਲਰਿਤਿਆਗਿਮਹਾਦੁਖੁਪਾਵੈ॥
(ਵਿਕਾਰਾਂ ਦੀ) ਪਰਾਲੀ ਦੀ ਖ਼ਾਤਰ ਆਤਮਕ ਆਨੰਦ ਨੂੰ ਤਿਆਗ ਕੇ ਬੜਾ ਦੁੱਖ ਪਾਂਦਾ ਹੈ।
Discarding joy like straw, it suffers in terrible pain.
सुखु पलरि तिआगि महा दुखु पावै ॥
LINE 22
ਬਿਨੁਸਤਿਗੁਰਭੇਟੇਠਉਰਨਪਾਵੈਆਪੇਖੇਲੁਕਰਾਇਦਾ੭॥॥
ਗੁਰੂ ਨੂੰ ਮਿਲਣ ਤੋਂ ਬਿਨਾ ਇਸ ਨੂੰ ਸ਼ਾਂਤੀ ਵਾਲਾ ਥਾਂ ਨਹੀਂ ਲੱਭਦਾ; (ਪਰ ਜੀਵ ਦੇ ਕੀਹ ਵੱਸ? ਉਸ ਪਾਸੋਂ ਇਹ) ਖੇਡ ਪਰਮਾਤਮਾ ਆਪ ਹੀ ਕਰਾਂਦਾ ਹੈ ॥੭॥
Without meeting the True Guru, it finds no place of rest; He Himself has staged this play. ||7||
बिनु सतिगुर भेटे ठउर न पावै आपे खेलु कराइदा ॥७॥
LINE 23
ਆਪਿਅਪਰੰਪਰੁਆਪਿਵੀਚਾਰੀ॥
ਬੇਅੰਤ ਪਰਮਾਤਮਾ ਆਪ ਹੀ ਆਤਮਕ ਜੀਵਨ ਦੀ ਵਿਚਾਰ ਬਖ਼ਸ਼ਣ ਵਾਲਾ ਹੈ,
He Himself is infinite; He contemplates Himself.
आपि अपरंपरु आपि वीचारी ॥
LINE 24
ਆਪੇਮੇਲੇਕਰਣੀਸਾਰੀ॥
(ਨਾਮ ਜਪਣ ਦੀ) ਸ੍ਰੇਸ਼ਟ ਕਰਣੀ ਦੇ ਕੇ ਆਪ ਹੀ (ਜੀਵ ਨੂੰ ਆਪਣੇ ਨਾਲ) ਮਿਲਾਂਦਾ ਹੈ।
He Himself bestows Union through actions of excellence.
आपे मेले करणी सारी ॥
LINE 25
ਕਿਆਕੋਕਾਰਕਰੇਵੇਚਾਰਾਆਪੇਬਖਸਿਮਿਲਾਇਦਾ੮॥॥
ਜੀਵ ਵਿਚਾਰਾ ਆਪਣੇ ਆਪ ਕੋਈ (ਚੰਗਾ ਮੰਦਾ) ਕੰਮ ਨਹੀਂ ਕਰ ਸਕਦਾ। ਪਰਮਾਤਮਾ ਆਪ ਹੀ ਬਖ਼ਸ਼ਸ਼ ਕਰ ਕੇ (ਆਪਣੇ ਚਰਨਾਂ ਵਿਚ ਜੀਵ ਨੂੰ) ਜੋੜਦਾ ਹੈ ॥੮॥
What can the poor creatures do? Granting forgiveness, He unites them with Himself. ||8||
किआ को कार करे वेचारा आपे बखसि मिलाइदा ॥८॥
LINE 26
ਆਪੇਸਤਿਗੁਰੁਮੇਲੇਪੂਰਾ॥
(ਪਰਮਾਤਮਾ) ਆਪ ਹੀ (ਮਨੁੱਖ ਨੂੰ) ਪੂਰਾ ਗੁਰੂ ਮਿਲਾਂਦਾ ਹੈ,
The Perfect Lord Himself unites them with the True Guru.
आपे सतिगुरु मेले पूरा ॥
LINE 27
ਸਚੈਸਬਦਿਮਹਾਬਲਸੂਰਾ॥
ਤੇ, ਸਿਫ਼ਤ-ਸਾਲਾਹ ਵਾਲੇ ਸ਼ਬਦ ਵਿਚ ਜੋੜ ਕੇ (ਵਿਕਾਰਾਂ ਦੇ ਟਾਕਰੇ ਤੇ) ਆਤਮਕ ਬਲ ਵਾਲਾ ਸੂਰਮਾ ਬਣਾ ਦੇਂਦਾ ਹੈ।
Through the True Word of the Shabad, he makes them brave spiritual heroes.
सचै सबदि महाबल सूरा ॥
LINE 28
ਆਪੇਮੇਲੇਦੇਵਡਿਆਈਸਚੇਸਿਉਚਿਤੁਲਾਇਦਾ੯॥॥
ਪ੍ਰਭੂ ਆਪ ਹੀ (ਜੀਵ ਨੂੰ ਆਪਣੇ ਨਾਲ) ਮਿਲਾਂਦਾ ਹੈ, (ਉਸ ਨੂੰ ਲੋਕ ਪਰਲੋਕ ਦੀ) ਇੱਜ਼ਤ ਦੇਂਦਾ ਹੈ। (ਜਿਸ ਨੂੰ ਆਪਣੇ ਨਾਲ ਮਿਲਾਂਦਾ ਹੈ, ਉਹ ਮਨੁੱਖ) ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨਾਲ (ਆਪਣਾ) ਚਿੱਤ ਜੋੜੀ ਰੱਖਦਾ ਹੈ ॥੯॥
Uniting them with Himself, He bestows glorious greatness; He inspires them to focus their consciousness on the True Lord. ||9||
आपे मेले दे वडिआई सचे सिउ चितु लाइदा ॥९॥
LINE 29
ਘਰਹੀਅੰਦਰਿਸਾਚਾਸੋਈ॥
ਸਦਾ ਕਾਇਮ ਰਹਿਣ ਵਾਲਾ ਪਰਮਾਤਮਾ (ਹਰੇਕ ਮਨੁੱਖ ਦੇ) ਹਿਰਦੇ ਘਰ ਵਿਚ ਹੀ ਵੱਸਦਾ ਹੈ,
The True Lord is deep within the heart.
घर ही अंदरि साचा सोई ॥
LINE 30
ਗੁਰਮੁਖਿਵਿਰਲਾਬੂਝੈਕੋਈ॥
ਪਰ ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਵਿਰਲਾ ਮਨੁੱਖ (ਇਹ ਭੇਤ) ਸਮਝਦਾ ਹੈ।
How rare are those who, as Gurmukh, realize this.
गुरमुखि विरला बूझै कोई ॥
LINE 31
ਨਾਮੁਨਿਧਾਨੁਵਸਿਆਘਟਅੰਤਰਿਰਸਨਾਨਾਮੁਧਿਆਇਦਾ੧੦॥॥
(ਜਿਹੜਾ ਇਹ ਭੇਤ ਸਮਝ ਲੈਂਦਾ ਹੈ) ਉਸ ਦੇ ਹਿਰਦੇ ਵਿਚ (ਸਾਰੇ ਸੁਖਾਂ ਦਾ) ਖ਼ਜ਼ਾਨਾ ਹਰਿ-ਨਾਮ ਟਿਕਿਆ ਰਹਿੰਦਾ ਹੈ, ਉਹ ਮਨੁੱਖ ਆਪਣੀ ਜੀਭ ਨਾਲ ਹਰਿ-ਨਾਮ ਜਪਦਾ ਰਹਿੰਦਾ ਹੈ ॥੧੦॥
The treasure of the Naam abides deep within their hearts; they meditate on the Naam with their tongues. ||10||
नामु निधानु वसिआ घट अंतरि रसना नामु धिआइदा ॥१०॥
LINE 32
ਦਿਸੰਤਰੁਭਵੈਅੰਤਰੁਨਹੀਭਾਲੇ॥
(ਜਿਹੜਾ ਮਨੁੱਖ ਤਿਆਗ ਆਦਿਕ ਵਾਲਾ ਭੇਖ ਧਾਰ ਕੇ ਤੀਰਥ ਆਦਿਕ) ਹੋਰ ਹੋਰ ਥਾਂ ਭੌਂਦਾ ਫਿਰਦਾ ਹੈ,
He wanders through foreign lands, but does not look within himself.
दिसंतरु भवै अंतरु नही भाले ॥
LINE 33
ਮਾਇਆਮੋਹਿਬਧਾਜਮਕਾਲੇ॥
ਪਰ ਆਪਣੇ ਹਿਰਦੇ ਨੂੰ ਨਹੀਂ ਖੋਜਦਾ, ਉਹ ਮਨੁੱਖ ਮਾਇਆ ਦੇ ਮੋਹ ਵਿਚ ਬੱਝਾ ਰਹਿੰਦਾ ਹੈ, ਉਹ ਮਨੁੱਖ ਆਤਮਕ ਮੌਤ ਦੇ ਕਾਬੂ ਆਇਆ ਰਹਿੰਦਾ ਹੈ।
Attached to Maya, he is bound and gagged by the Messenger of Death.
माइआ मोहि बधा जमकाले ॥
LINE 34
ਜਮਕੀਫਾਸੀਕਬਹੂਨਤੂਟੈਦੂਜੈਭਾਇਭਰਮਾਇਦਾ੧੧॥॥
ਉਸ ਦਾ ਜਨਮ ਮਰਨ ਦਾ ਗੇੜ ਕਦੇ ਨਹੀਂ ਮੁੱਕਦਾ, ਉਹ ਮਨੁੱਖ ਹੋਰ ਹੋਰ ਪਿਆਰ ਵਿਚ ਫਸ ਕੇ ਭਟਕਦਾ ਫਿਰਦਾ ਹੈ ॥੧੧॥
The noose of death around his neck will never be untied; in the love of duality, he wanders in reincarnation. ||11||
जम की फासी कबहू न तूटै दूजै भाइ भरमाइदा ॥११॥
LINE 35
ਜਪੁਤਪੁਸੰਜਮੁਹੋਰੁਕੋਈਨਾਹੀ॥
ਕੋਈ ਜਪ ਕੋਈ ਤਪ ਕੋਈ ਸੰਜਮ (ਇਸ ਜੀਵਨ-ਸਫ਼ਰ ਵਿਚ) ਹੋਰ ਕੋਈ ਭੀ ਉੱਦਮ ਉਹਨਾਂ ਦੀ ਸਹਾਇਤਾ ਨਹੀਂ ਕਰਦਾ,
There is no real chanting, meditation, penance or self-control,
जपु तपु संजमु होरु कोई नाही ॥
LINE 36
ਜਬਲਗੁਗੁਰਕਾਸਬਦੁਨਕਮਾਹੀ॥
ਜਦੋਂ ਤਕ ਮਨੁੱਖ ਗੁਰੂ ਦੇ ਸ਼ਬਦ ਦੇ (ਹਿਰਦੇ ਵਿਚ ਵਸਾਣ ਦੀ) ਕਮਾਈ ਨਹੀਂ ਕਰਦੇ।
as long as one does not live to the Word of the Guru's Shabad.
जब लगु गुर का सबदु न कमाही ॥
LINE 37
ਗੁਰਕੈਸਬਦਿਮਿਲਿਆਸਚੁਪਾਇਆਸਚੇਸਚਿਸਮਾਇਦਾ੧੨॥॥
ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ, ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲੈਂਦਾ ਹੈ, ਉਹ ਹਰ ਵੇਲੇ ਸਦਾ ਕਾਇਮ ਰਹਿਣ ਵਾਲੇ ਹਰਿ-ਨਾਮ ਵਿਚ ਲੀਨ ਰਹਿੰਦਾ ਹੈ ॥੧੨॥
Accepting the Word of the Guru's Shabad, one obtains Truth; through Truth, one merges in the True Lord. ||12||
गुर कै सबदि मिलिआ सचु पाइआ सचे सचि समाइदा ॥१२॥
LINE 38
ਕਾਮਕਰੋਧੁਸਬਲਸੰਸਾਰਾ॥
ਕਾਮ ਅਤੇ ਕ੍ਰੋਧ ਜਗਤ ਵਿਚ ਬੜੇ ਬਲੀ ਹਨ,
Sexual desire and anger are very powerful in the world.
काम करोधु सबल संसारा ॥
LINE 39
ਬਹੁਕਰਮਕਮਾਵਹਿਸਭੁਦੁਖਕਾਪਸਾਰਾ॥
(ਜੀਵ ਇਹਨਾਂ ਦੇ ਪ੍ਰਭਾਵ ਵਿਚ ਫਸੇ ਰਹਿੰਦੇ ਹਨ, ਪਰ ਦੁਨੀਆ ਨੂੰ ਪਤਿਆਉਣ ਦੀ ਖ਼ਾਤਰ ਤੀਰਥ-ਜਾਤ੍ਰਾ ਆਦਿਕ ਧਾਰਮਿਕ ਮਿਥੇ ਹੋਏ) ਅਨੇਕਾਂ ਕਰਮ (ਭੀ) ਕਰਦੇ ਹਨ। ਇਹ ਸਾਰਾ ਦੁੱਖਾਂ ਦਾ ਹੀ ਖਿਲਾਰਾ (ਬਣਿਆ ਰਹਿੰਦਾ) ਹੈ।
They lead to all sorts of actions, but these only add to all the pain.
बहु करम कमावहि सभु दुख का पसारा ॥
LINE 40
ਸਤਿਗੁਰਸੇਵਹਿਸੇਸੁਖੁਪਾਵਹਿਸਚੈਸਬਦਿਮਿਲਾਇਦਾ੧੩॥॥
ਜਿਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ ਆਤਮਕ ਆਨੰਦ ਮਾਣਦੇ ਹਨ, (ਗੁਰੂ ਉਹਨਾਂ ਨੂੰ) ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੋੜਦਾ ਹੈ ॥੧੩॥
Those who serve the True Guru find peace; they are united with the True Shabad. ||13||
सतिगुर सेवहि से सुखु पावहि सचै सबदि मिलाइदा ॥१३॥
LINE 41
ਪਉਣੁਪਾਣੀਹੈਬੈਸੰਤਰੁ॥
(ਉਂਞ ਤਾਂ ਇਸ ਸਰੀਰ ਦੇ) ਹਵਾ, ਪਾਣੀ, ਅੱਗ (ਆਦਿਕ ਸਾਦਾ ਜਿਹੇ ਹੀ ਤੱਤ ਹਨ, ਪਰ)
Air, water and fire make up the body.
पउणु पाणी है बैसंतरु ॥
LINE 42
ਮਾਇਆਮੋਹੁਵਰਤੈਸਭਅੰਤਰਿ॥
ਸਭ ਜੀਵਾਂ ਦੇ ਅੰਦਰ ਮਾਇਆ ਦਾ ਮੋਹ (ਆਪਣਾ) ਜ਼ੋਰ ਬਣਾਈ ਰੱਖਦਾ ਹੈ।
Emotional attachment to Maya rules deep within all.
माइआ मोहु वरतै सभ अंतरि ॥
LINE 43
ਜਿਨਿਕੀਤੇਜਾਤਿਸੈਪਛਾਣਹਿਮਾਇਆਮੋਹੁਚੁਕਾਇਦਾ੧੪॥॥
ਜਦੋਂ (ਕੋਈ ਵਡ-ਭਾਗੀ) ਉਸ ਪਰਮਾਤਮਾ ਨਾਲ ਸਾਂਝ ਪਾਂਦੇ ਹਨ ਜਿਸ ਨੇ (ਉਹਨਾਂ ਨੂੰ) ਪੈਦਾ ਕੀਤਾ ਹੈ, ਤਾਂ (ਉਹ ਪਰਮਾਤਮਾ ਉਹਨਾਂ ਦੇ ਅੰਦਰੋਂ) ਮਾਇਆ ਦਾ ਮੋਹ ਦੂਰ ਕਰ ਦੇਂਦਾ ਹੈ ॥੧੪॥
When one realizes the One who created him, emotional attachment to Maya is dispelled. ||14||
जिनि कीते जा तिसै पछाणहि माइआ मोहु चुकाइदा ॥१४॥
LINE 44
ਇਕਿਮਾਇਆਮੋਹਿਗਰਬਿਵਿਆਪੇ॥
ਕਈ (ਜੀਵ ਐਸੇ ਹਨ ਜੋ ਹਰ ਵੇਲੇ) ਮਾਇਆ ਦੇ ਮੋਹ ਵਿਚ ਅਹੰਕਾਰ ਵਿਚ ਗ੍ਰਸੇ ਰਹਿੰਦੇ ਹਨ,
Some are engrossed in emotional attachment to Maya and pride.
इकि माइआ मोहि गरबि विआपे ॥
LINE 45
ਹਉਮੈਹੋਇਰਹੇਹੈਆਪੇ॥
ਹਉਮੈ ਦਾ ਪੁਤਲਾ ਹੀ ਬਣੇ ਰਹਿੰਦੇ ਹਨ।
They are self-conceited and egotistical.
हउमै होइ रहे है आपे ॥
LINE 46
ਜਮਕਾਲੈਕੀਖਬਰਿਨਪਾਈਅੰਤਿਗਇਆਪਛੁਤਾਇਦਾ੧੫॥॥
(ਪਰ ਜਿਸ ਭੀ ਅਜਿਹੇ ਮਨੁੱਖ ਨੂੰ ਇਸ) ਆਤਮਕ ਮੌਤ ਦੀ ਸਮਝ ਨਹੀਂ ਪੈਂਦੀ, ਉਹ ਅੰਤ ਵੇਲੇ ਇੱਥੋਂ ਹੱਥ ਮਲਦਾ ਹੀ ਜਾਂਦਾ ਹੈ ॥੧੫॥
They never think about the Messenger of Death; in the end, they leave, regretting and repenting. ||15||
जमकालै की खबरि न पाई अंति गइआ पछुताइदा ॥१५॥
LINE 47
ਜਿਨਿਉਪਾਏਸੋਬਿਧਿਜਾਣੈ॥
ਪਰ, (ਜੀਵਾਂ ਦੇ ਭੀ ਕੀਹ ਵੱਸ?) ਜਿਸ ਪਰਮਾਤਮਾ ਨੇ (ਜੀਵ) ਪੈਦਾ ਕੀਤੇ ਹਨ ਉਹ ਹੀ (ਇਸ ਆਤਮਕ ਮੌਤ ਤੋਂ ਬਚਾਣ ਦਾ) ਢੰਗ ਜਾਣਦਾ ਹੈ।
He alone knows the Way, who created it.
जिनि उपाए सो बिधि जाणै ॥
LINE 48
ਗੁਰਮੁਖਿਦੇਵੈਸਬਦੁਪਛਾਣੈ॥
(ਉਹ ਇਹ ਸੂਝ ਜਿਸ ਜੀਵ ਨੂੰ) ਗੁਰੂ ਦੀ ਸਰਨ ਪਾ ਕੇ ਦੇਂਦਾ ਹੈ, ਉਹ ਗੁਰੂ ਦੇ ਸ਼ਬਦ ਨਾਲ ਸਾਂਝ ਪਾ ਲੈਂਦਾ ਹੈ।
The Gurmukh, who is blessed with the Shabad, realizes Him.
गुरमुखि देवै सबदु पछाणै ॥
LINE 49
ਨਾਨਕਦਾਸੁਕਹੈਬੇਨੰਤੀਸਚਿਨਾਮਿਚਿਤੁਲਾਇਦਾ੧੬੨੧੬॥॥॥॥
ਨਾਨਕ ਦਾਸ ਬੇਨਤੀ ਕਰਦਾ ਹੈ-ਉਹ ਮਨੁੱਖ ਆਪਣਾ ਚਿੱਤ ਸਦਾ ਕਾਇਮ ਰਹਿਣ ਵਾਲੇ ਹਰਿ-ਨਾਮ ਵਿਚ ਜੋੜੀ ਰੱਖਦਾ ਹੈ ॥੧੬॥੨॥੧੬॥
Slave Nanak offers this prayer; O Lord, let my consciousness be attached to the True Name. ||16||2||16||
नानक दासु कहै बेनंती सचि नामि चितु लाइदा ॥१६॥२॥१६॥
GURBANI.WORLD