ਸਵੈਯਾ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 298
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਵੈਯਾ॥
ਸਵੈਯਾ:
SWAYYA
सवैया ॥
LINE 02
ਭਾਗਵਤਕੀਯਹਸੁਧਕਥਾਬਹੁਬਾਤਭਰੇਭਲੀਭਾਤਿਉਚਾਰੀ॥
ਭਾਗਵਤ ਪੁਰਾਣ (ਦਸਮ ਸਕੰਧ) ਦੀ ਇਹ ਸੁੱਧ ਕਥਾ (ਜੋ) ਬਹੁਤ ਗੱਲਾਂ ਨਾਲ ਭਰੀ ਹੋਈ ਹੈ, ਚੰਗੀ ਤਰ੍ਹਾਂ ਕਹੀ ਹੈ।
This chaste story of Bhagvata has been described very aptly and
भागवत की यह सुध कथा बहु बात भरे भली भाति उचारी ॥
LINE 03
ਬਾਕੀਕਹੋਫੁਨਿਅਉਰਕਥਾਕੋਸੁਭਰੂਪਧਰਿਯੋਬ੍ਰਿਜਮਧਿਮੁਰਾਰੀ॥
ਬਾਕੀ ਕਥਾ ਨੂੰ ਫਿਰ ਕਹਾਂਗਾ। (ਉਧਰ) ਮੁਰਾਰੀ ਨੇ ਬ੍ਰਿਜ-ਭੂਮੀ ਵਿਚ ਸੁੰਦਰ ਰੂਪ ਧਾਰਨ ਕੀਤਾ ਹੈ।
Now I am narrating only from that one in Braja country Vishnu had assumed the form of Murari
बाकी कहो फुनि अउर कथा को सुभ रूप धरियो ब्रिज मधि मुरारी ॥
LINE 04
ਦੇਵਸਭੈਹਰਖੇਸੁਨਿਭੂਮਹਿਅਉਰਮਨੈਹਰਖੈਨਰਨਾਰੀ॥
(ਇਹ ਗੱਲ) ਸੁਣ ਕੇ ਸਾਰੇ ਦੇਵਤੇ ਆਨੰਦਿਤ ਹੋ ਗਏ ਹਨ ਅਤੇ ਧਰਤੀ ਉਤੇ (ਸਭ) ਇਸਤਰੀ-ਪੁਰਸ਼ ਮਨ ਵਿਚ ਪ੍ਰਸੰਨ ਹੋ ਗਏ ਹਨ।
Seeing whom the gods as well as the men and women of the earth were filled with joy,
देव सभै हरखे सुनि भूमहि अउर मनै हरखै नर नारी ॥
LINE 05
ਮੰਗਲਹੋਹਿਘਰਾਘਰਮੈਉਤਰਿਯੋਅਵਤਾਰਨਕੋਅਵਤਾਰੀ੭੬॥॥
ਘਰ ਘਰ ਵਿਚ ਖੁਸ਼ੀਆਂ ਹੋ ਰਹੀਆਂ ਹਨ ਕਿ ਅਵਤਾਰਾਂ ਦਾ ਅਵਤਾਰ (ਸ੍ਰੀ ਕ੍ਰਿਸ਼ਨ) ਪ੍ਰਗਟ ਹੋਇਆ ਹੈ ॥੭੬॥
Seeing this incarnation of incarnations, there were rejoicings in every house.76.
मंगल होहि घरा घर मै उतरियो अवतारन को अवतारी ॥७६॥
LINE 06
ਜਾਗਉਠੀਜਸੁਧਾਜਬਹੀਪਿਖਿਪੁਤ੍ਰਹਿਦੇਨਲਗੀਹੁਨੀਆਹੈ॥
ਜਿਸ ਵੇਲੇ ਜਸੋਧਾ ਜਾਗ ਪਈ, ਪੁੱਤਰ ਨੂੰ ਵੇਖ ਕੇ ਲੋਰੀਆਂ ਦੇਣ ਲਗੀ।
When Yashoda awoke, she became extremely happy on seeing the son,
जाग उठी जसुधा जब ही पिखि पुत्रहि देन लगी हुनीआ है ॥
LINE 07
ਪੰਡਿਤਨਕੋਅਰੁਗਾਇਨਕੋਬਹੁਦਾਨਦੀਓਸਭਹੀਗੁਨੀਆਹੈ॥
ਪੰਡਿਤਾਂ ਨੂੰ, ਗਵੱਈਆਂ ਨੂੰ ਅਤੇ ਸਾਰੇ ਗੁਣਵਾਨਾਂ ਨੂੰ ਬਹੁਤ-ਬਹੁਤ ਦਾਨ ਦਿੱਤਾ ਗਿਆ।
She bestowed charities in abundance on the Pundits, singers and talented persons
पंडितन को अरु गाइन को बहु दान दीओ सभ ही गुनीआ है ॥
LINE 08
ਪੁਤ੍ਰਭਯੋਸੁਨਿਕੈਬ੍ਰਿਜਭਾਮਿਨਓਢਕੈਲਾਲਚਲੀਚੁਨੀਆਹੈ॥
(ਨੰਦ ਦੇ ਘਰ) ਪੁੱਤਰ ਦਾ ਹੋਣਾ ਸੁਣ ਕੇ, ਬ੍ਰਜ ਦੀਆਂ ਇਸਤਰੀਆਂ ਲਾਲ ਚੁੰਨੀਆਂ ਓੜ ਕੇ ਤੁਰ ਪਈਆਂ
Knowing about the birth of a son to Yashoda, the women of Braja moved out of their houses wearing red head-cloths
पुत्र भयो सुनि कै ब्रिजभामिन ओढ कै लाल चली चुनीआ है ॥
LINE 09
ਜਿਉਮਿਲਕੈਘਨਕੇਦਿਨਮੈਉਡਕੈਸੁਚਲੀਜੁਮਨੋਮੁਨੀਆਹੈ੭੭॥॥
ਜਿਵੇਂ ਬਰਸਾਤ ਵਾਲੇ ਦਿਨਾਂ ਵਿਚ ਮਾਨੋ ਲਾਲੜੀਆਂ (ਦੀ ਡਾਰ) ਉਡ ਕੇ ਚਲੀ ਜਾ ਰਹੀ ਹੋਵੇ ॥੭੭॥
It seemed that within the clouds, the gems are moving scattered hither and thither.77.
जिउ मिल कै घन के दिन मै उड कै सु चली जु मनो मुनीआ है ॥७७॥
GURBANI.WORLD