LINE 01
ਸਵੈਯਾ॥
ਸਵੈਯਾ:
SWAYYA
सवैया ॥
LINE 02
ਕਾਜਕੀਯੋਲਰਕਾਹੂੰਕੋਸ੍ਯਾਮਜੀਐਸੋਬਲੀਤੁਮਰੇਕਰਆਯੋ॥
ਹੇ ਕ੍ਰਿਸ਼ਨ ਜੀ! (ਤੁਸੀਂ) ਮੁੰਡਿਆਂ ਵਾਲਾ ਕੰਮ ਕੀਤਾ ਹੈ। ਅਜਿਹਾ ਬਲਵਾਨ ਵੈਰੀ ਤੁਹਾਡੇ ਹੱਥ ਆ ਗਿਆ ਸੀ।
All of them said, “Krishna has done the child’s job by releasing such a powerful one from his custody
काज कीयो लरका हूं को स्याम जी ऐसो बली तुमरे कर आयो ॥
LINE 03
ਛੋਰਿਦਯੋਕਰਕੈਕਰੁਨਾਤਿਨਕਾਢਿਦਯੋਪੁਰਤੇਫਲੁਪਾਯੋ॥
(ਪਹਿਲਾਂ ਵੀ) ਕਰੁਣਾ ਕਰ ਕੇ ਛਡ ਦਿੱਤਾ ਸੀ, (ਪਰ) ਉਸ ਨੇ (ਤੁਹਾਨੂੰ) ਨਗਰੋਂ ਬਾਹਰ ਕੱਢ ਦਿੱਤਾ ਸੀ। (ਤੁਸੀਂ ਕ੍ਰਿਪਾ ਕਰਨ ਦਾ) ਫਲ ਪਾ ਲਿਆ ਸੀ।
He was released earlier and the reward that we got for that was that we had to abandon our city
छोरि दयो कर कै करुना तिन काढि दयो पुर ते फलु पायो ॥
LINE 04
ਐਸੇਅਜਾਨਨਕਾਮਕਰੈਜੋਕੀਯੋਹਰਿਤੈਕਹਿਯੋਸੀਸੁਢੁਰਾਯੋ॥
ਅਜਿਹਾ ਕੰਮ ਅਜਾਣ ਵੀ ਨਹੀਂ ਕਰਦਾ ਜੋ ਹੇ ਸ੍ਰੀ ਕਿਸ਼ਨ! ਤੁਸੀਂ ਕੀਤਾ ਹੈ। (ਇਹ) ਕਹਿ ਕੇ (ਉਨ੍ਹਾਂ ਨੇ) ਸਿਰ ਫੇਰਿਆ।
All of them nodded negatively in affliction at Krishna’s childlike act
ऐसे अजान न काम करै जो कीयो हरि तै कहियो सीसु ढुरायो ॥
LINE 05
ਛਾਡਿਦਯੋਨਹੀਜੀਤਅਬੈਅਰਿਅਉਰਚਮੂੰਬਹੁਲੈਨਪਠਾਯੋ੧੯੫੩॥॥
ਹੁਣ (ਉਸ ਨੂੰ ਤੁਸੀਂ) ਜਿਤ ਕੇ ਛਡ ਨਹੀਂ ਦਿੱਤਾ, (ਸਗੋਂ) ਹੋਰ ਬਹੁਤ ਸਾਰੀ ਸੈਨਾ ਲਿਆਉਣ ਲਈ ਭੇਜਿਆ ਹੈ ॥੧੯੫੩॥
After conquering him, he has been left off now, in reality we understand that he has been sent to bring more army.1953.
छाडि दयो नही जीत अबै अरि अउर चमूं बहु लैन पठायो ॥१९५३॥
LINE 06
ਏਕਕਹੈਮਥੁਰਾਕੋਚਲੋਇਕਫੇਰਿਕਹੈਨ੍ਰਿਪਲੈਦਲਐਹੈ॥
ਕਈ ਇਕ ਕਹਿੰਦੇ ਹਨ ਕਿ ਮਥੁਰਾ ਨੂੰ ਚਲੋ ਅਤੇ ਕਈ ਇਕ ਫਿਰ ਕਹਿ ਦਿੰਦੇ ਹਨ ਕਿ ਰਾਜਾ ਸੈਨਾ ਲੈ ਕੇ ਆ ਰਿਹਾ ਹੈ।
Someone said that it would be getter to go back to Matura
एक कहै मथुरा को चलो इक फेरि कहै न्रिप लै दल ऐहै ॥
LINE 07
ਸ੍ਯਾਮਕਹੈਤਿਹਕੇਤਬਸੰਗਿਕਹੋਭਟਕਉਨਸੋਜੂਝਮਚੈਹੋ॥
(ਕਵੀ) ਸ਼ਿਆਮ ਕਹਿੰਦੇ ਹਨ, (ਯਾਦਵ ਸੋਚਦੇ ਹਨ) ਦਸੋ, ਉਸ ਵੇਲੇ (ਉਸ) ਨਾਲ ਕਿਹੜਾ ਯੋਧਾ ਯੁੱਧ ਮਚਾਏਗਾ।
Someone said that the king would come again with his army for war and then who will die in the battlefield?
स्याम कहै तिह के तब संगि कहो भट कउन सो जूझ मचैहो ॥
LINE 08
ਅਉਰਕਦਾਚਕੋਊਹਠਠਾਨਕੈਜਉਲਰਿਹੈਤਊਜੀਤਨਐਹੈ॥
ਅਤੇ ਜੇ ਕਰ ਕੋਈ ਹਠ ਪੂਰਵਕ ਉਸ ਨਾਲ ਲੜਦਾ ਹੈ ਤਾਂ ਜਿਤ ਨਹੀਂ ਸਕੇਗਾ।
And even if one fought with him, he would not be able to win
अउर कदाच कोऊ हठ ठान कै जउ लरि है तऊ जीत न ऐ है ॥
LINE 09
ਤਾਤੇਨਧਾਇਧਸੋਪੁਰਮੈਬਿਧਨਾਜੋਊਲੇਖਲਿਖਿਓਸੋਊਹ੍ਵੈਹੈ੧੯੫੪॥॥
ਇਸ ਲਈ ਨਗਰ ਵਲ ਭਜ ਕੇ ਨਾ ਜਾਓ। (ਸਾਡੇ ਭਾਗਾਂ ਵਿਚ) ਵਿਧਾਤਾ ਨੇ ਜੋ ਲੇਖ ਲਿਖੇ ਹਨ, ਉਹੀ ਕੁਝ ਹੋਣਾ ਹੈ ॥੧੯੫੪॥
Therefore we may not go back to the city immediately, whatever God wills, will come to pass and let us see what happens.1954.
ता ते न धाइ धसो पुर मै बिधना जोऊ लेख लिखिओ सोऊ ह्वै है ॥१९५४॥
LINE 10
ਛਾਡਿਬੋਭੂਪਤਿਕੋਸੁਨਕੈਸਭਹੀਮਨਿਜਾਦਵਤ੍ਰਾਸਭਰੇ॥
ਰਾਜੇ ਦਾ ਛੱਡ ਦੇਣਾ ਸੁਣ ਕੇ ਸਾਰਿਆਂ ਹੀ ਯਾਦਵਾਂ ਦਾ ਮਨ ਡਰ ਨਾਲ ਭਰ ਗਿਆ ਹੈ।
The release of the king made all the Yadavas fearful
छाडिबो भूपति को सुन कै सभ ही मनि जादव त्रास भरे ॥
LINE 11
ਨਿਧਿਨੀਰਕੇਭੀਤਰਜਾਇਬਸੇਮੁਖਤੇਸਭਐਸੇਚਲੇਸੁਰਰੇ॥
ਸਾਰੇ ਸਮੁੰਦਰ ਵਿਚ ਜਾ ਵਸੇ ਹਨ। (ਅਰਥਾਤ ਦੁਆਰਿਕਾ ਨਾਂ ਦੇ ਟਾਪੂ ਵਿਚ ਜਾ ਵਸੇ ਹਨ) ਅਤੇ ਮੁਖ ਤੋਂ ਇਸ ਤਰ੍ਹਾਂ ਕਹਿੰਦੇ ਚਲੇ ਹਨ।
And all of them talking about various things went to reside on the sea-coast
निधि नीर के भीतर जाइ बसे मुख ते सभ ऐसे चले सु ररे ॥
LINE 12
ਕਿਨਹੂੰਨਹਿਸ੍ਯਾਮਕਹੈਅਪੁਨੇਪੁਰਕੀਪੁਨਿਓਰਿਕਉਪਾਇਧਰੇ॥
(ਕਵੀ) ਸ਼ਿਆਮ ਕਹਿੰਦੇ ਹਨ, ਕਿਸੇ ਨੇ ਵੀ ਫਿਰ ਆਪਣੇ ਨਗਰ ਵਲ ਕਦਮ ਨਹੀਂ ਧਰਿਆ ਹੈ।
And none of them advanced his feet towards the city (Matura)
किनहूं नहि स्याम कहै अपुने पुर की पुनि ओरि कउ पाइ धरे ॥
LINE 13
ਅਤਿਹੀਹੈਡਰੇਬਲਵੰਤਖਰੇਬਿਨੁਆਯੁਧਹੀਸਭਮਾਰਿਮਰੇ੧੯੫੫॥॥
ਤਕੜੇ ਯੋਧੇ ਵੀ ਬਹੁਤ ਡਰੇ ਹੋਏ ਹਨ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਬਿਨਾ ਸ਼ਸਤ੍ਰ ਦੇ ਮਾਰਿਆਂ ਹੀ ਸਾਰੇ ਮਰੇ ਹੋਏ ਹੋਣ ॥੧੯੫੫॥
All the warriors, beaten up without weapons, were standing there, extremely frightened.1955.
अति ही है डरे बलवंत खरे बिनु आयुध ही सभ मारि मरे ॥१९५५॥
LINE 14
ਸਿੰਧੁਪੈਜਾਇਖਰੇਭਏਸ੍ਯਾਮਜੂਸਿੰਧੁਹੂੰਤੇਸੁਕਛੂਕਰਚਾਹਿਯੋ॥
ਸ੍ਰੀ ਕ੍ਰਿਸ਼ਨ ਜੀ ਸਮੁੰਦਰ ਦੇ ਕੰਢੇ ਉਤੇ ਖੜੇ ਹੋ ਗਏ ਅਤੇ ਸਮੁੰਦਰ ਤੋਂ ਕੁਝ ਕਰ ਵਸੂਲ ਕਰਨਾ ਚਾਹਿਆ।
Krishna went and stood by the seaside and he addressed the sea to do something
सिंधु पै जाइ खरे भए स्याम जू सिंधु हूं ते सु कछू कर चाहियो ॥
LINE 15
ਛੋਰੁਕਹਿਯੋਭੂਅਛੋਰਿਦਈਤਨਕੈਧਨੁਕੋਜਿਹਲਉਸਰਬਾਹਿਯੋ॥
ਧਨੁਸ਼ ਨੂੰ ਕਸ ਕੇ (ਬਾਣ ਚਲਾਇਆ ਅਤੇ) ਕਿਹਾ, (ਹੇ ਸਮੁੰਦਰ!) ਜਿਥੋਂ ਤਕ ਬਾਣ ਗਿਆ ਹੈ (ਉਥੋਂ ਤਕ) ਧਰਤੀ ਨੂੰ ਛਡ ਦੇ ਅਤੇ (ਸਮੁੰਦਰ ਨੇ ਤੁਰੰਤ) ਧਰਤੀ ਛਡ ਦਿੱਤੀ।
When the sea was asked to vacate the earth, while fitting the arrow in the bow,
छोरु कहियो भूअ छोरि दई तन कै धनु को जिह लउ सर बाहियो ॥
LINE 16
ਕੰਚਨਕੇਗ੍ਰਿਹਕੈਦੀਏਤ੍ਯਾਰਭਲੇਕਿਨਹੂੰਤਿਨਕਉਨਅਚਾਹਿਯੋ॥
(ਫਿਰ) ਕਿਸੇ ਨੇ ਸੋਨੇ ਦੇ ਚੰਗੇ ਚੰਗੇ ਘਰ ਤਿਆਰ ਕਰ ਦਿੱਤੇ ਹਨ, ਉਨ੍ਹਾਂ ਨੂੰ (ਭਲਾ) ਕਿਹੜਾ ਪਸੰਦ ਨਹੀਂ ਕਰਦਾ।
He left the earth and without the desire of anybody he prepared the golden mansions
कंचन के ग्रिह कै दीए त्यार भले किनहूं तिन कउन अचाहियो ॥
LINE 17
ਐਸੇਕਹੈਸਭਹੀਅਪਨੇਮਨਿਤੈਪ੍ਰਭਜੂਸਭਕੋਦੁਖਦਾਹਿਯੋ੧੯੫੬॥॥
ਸਾਰੇ ਹੀ ਆਪਣੇ ਮਨ ਵਿਚ ਇਸ ਤਰ੍ਹਾਂ ਕਹਿੰਦੇ ਹਨ ਕਿ ਸ੍ਰੀ ਕ੍ਰਿਸ਼ਨ ਨੇ (ਅਸਾਂ) ਸਾਰਿਆਂ ਦੇ ਦੁਖ ਕਟ ਦਿੱਤੇ ਹਨ ॥੧੯੫੬॥
Seeing this all said in their minds that Krishna has removed the sufferings of all.1956.
ऐसे कहै सभ ही अपने मनि तै प्रभ जू सभ को दुख दाहियो ॥१९५६॥
LINE 18
ਜੋਸਨਕਾਦਿਕਕੈਰਹੇਸੇਵਘਨੀਤਿਨਕੇਹਰਿਹਾਥਿਨਆਏ॥
ਜੋ ਸਨਕਾਦਿਕ ਵਰਗੇ ਬਹੁਤ ਸੇਵਾ ਕਰ ਰਹੇ ਹਨ, ਉਨ੍ਹਾਂ ਦੇ ਹੱਥ ਵਿਚ ਸ੍ਰੀ ਕ੍ਰਿਸ਼ਨ ਨਹੀਂ ਆਇਆ ਹੈ।
Those who served Sanak, Sanandan etc., the Lord could not be realised by them
जो सनकादिक कै रहे सेव घनी तिन के हरि हाथि न आए ॥
LINE 19
ਪੂਜਤਹੈਬਹੁਤੇਹਿਤਕੈਤਿਹਕਉਪੁਨਿਪਾਹਨਮੈਸਚਪਾਏ॥
(ਜੋ) ਬਹੁਤੇ ਹਿਤ ਨਾਲ ਪੂਜਾ ਕਰ ਰਹੇ ਹਨ, ਉਨ੍ਹਾਂ ਨੇ ਫਿਰ (ਕੀਹ) ਪੱਥਰ (ਦੀਆਂ ਮੂਰਤੀਆਂ) ਵਿਚ ਸਚ ਸਰੂਪ ਨੂੰ ਪ੍ਰਾਪਤ ਕਰ ਲਿਆ ਹੈ।
Many sages worship him in stones and many have determined his form according to the Vedic instructions,
पूजत है बहुते हित कै तिह कउ पुनि पाहन मै सच पाए ॥
LINE 20
ਅਉਰਘਨਿਯੋਮਿਲਿਬੇਦਨਕੇਮਤਮੈਕਬਿਸ੍ਯਾਮਕਹੇਠਹਰਾਏ॥
ਕਵੀ ਸ਼ਿਆਮ ਕਹਿੰਦੇ ਹਨ, ਹੋਰਨਾਂ ਬਹੁਤਿਆਂ ਨੇ ਮਿਲ ਕੇ (ਉਸ ਦੇ ਸਰੂਪ ਨੂੰ) ਵੇਦਾਂ ਦੇ ਮੰਤਰਾਂ ਵਿਚ ਨਿਰਧਾਰਿਤ ਕੀਤਾ ਹੈ।
अउर घनियो मिलि बेदन के मत मै कबि स्याम कहे ठहराए ॥
LINE 21
ਤੇਕਹੈਂਈਹਾਹੀਹੈਪ੍ਰਭੁਜੂਜਬਕੰਚਨਕੇਗ੍ਰਿਹਸ੍ਯਾਮਿਬਨਾਏ੧੯੫੭॥॥
ਜਦੋਂ ਕ੍ਰਿਸ਼ਨ ਨੇ ਸੋਨੇ ਦੇ ਘਰ ਬਣਾ ਦਿੱਤੇ, ਤਾਂ (ਸਾਰੇ) ਕਹਿਣ ਲਗੇ ਕਿ ਪ੍ਰਭੂ ਜੀ ਇਥੇ ਹੀ ਹਨ (ਅਰਥਾਤ ਸ੍ਰੀ ਕ੍ਰਿਸ਼ਨ ਸਾਖਿਆਤ ਪ੍ਰਭੂ ਹਨ) ॥੧੯੫੭॥
But when through the Grace of Krishna, the golden mansions were raised at this place, then all the people, having sight of the Lord, began to adore him.1957.
ते कहैं ईहा ही है प्रभु जू जब कंचन के ग्रिह स्यामि बनाए ॥१९५७॥
LINE 22
ਸ੍ਯਾਮਭਨੈਸਭਸੂਰਨਸੋਮੁਸਕਾਇਹਲੀਇਹਭਾਤਿਉਚਾਰਿਯੋ॥
(ਕਵੀ) ਸ਼ਿਆਮ ਕਹਿੰਦੇ ਹਨ, ਸਾਰਿਆਂ ਸੂਰਮਿਆਂ ਨੇ ਹਸ ਕੇ ਇਸ ਤਰ੍ਹਾਂ ਦੇ ਬਚਨ ਕਹੇ।
Balram said smilingly to all the warriors, “This Krishna has improved all the fourteen worlds
स्याम भनै सभ सूरन सो मुसकाइ हली इह भाति उचारियो ॥
LINE 23
ਯਾਕੋਲਹਿਯੋਨਕਛੂਤੁਮਭੇਦਅਰੇਇਹਚਉਦਹਲੋਕਸਵਾਰਿਯੋ॥
(ਇਸ ਕ੍ਰਿਸ਼ਨ) ਦਾ ਤੁਸੀਂ ਕੁਝ ਵੀ ਭੇਦ ਨਹੀਂ ਪ੍ਰਾਪਤ ਕੀਤਾ ਹੈ, ਓਇ! ਇਸ ਨੇ ਤਾਂ ਚੌਦਾਂ ਲੋਕਾਂ ਨੂੰ ਸਿਰਜਿਆ ਹੈ।
You have not been able to understand his mystery till now
या को लहियो न कछू तुम भेद अरे इह चउदह लोक सवारियो ॥
LINE 24
ਯਾਹੀਹਨਿਯੋਦਸਕੰਧਮੁਰਾਰਿਸੁਬਾਹਇਹੀਬਕਕੋਮੁਖਫਾਰਿਯੋ॥
ਇਸ ਨੇ (ਸ੍ਰੀ ਰਾਮ ਦੇ ਰੂਪ ਵਿਚ) ਰਾਵਣ, ਮੁਰ ਦੈਂਤ, ਸੁਬਾਹੁ ਨੂੰ ਮਾਰਿਆ ਸੀ ਅਤੇ 'ਬਕ' ਦੈਂਤ ਦਾ ਮੂੰਹ ਪਾੜ ਦਿੱਤਾ ਸੀ।
“He is one who had killed Ravana, Mur and Subahu and has torn the face of Bakasura
या ही हनियो दसकंध मुरारि सुबाह इही बक को मुख फारियो ॥
LINE 25
ਅਉਰਸੁਨੋਅਰਿਦਾਨਵਸੰਗਬਲੀਇਹਏਕਗਦਾਹੀਸੋਮਾਰਿਯੋ੧੯੫੮॥॥
ਹੋਰ ਸੁਣੋ, ਬਲਵਾਨ ਵੈਰੀ 'ਸੰਖ' ਦੈਂਤ ਨੂੰ ਇਸ ਨੇ ਗਦਾ ਦੇ ਇਕ (ਪ੍ਰਹਾਰ) ਨਾਲ ਮਾਰ ਦਿੱਤਾ ਸੀ ॥੧੯੫੮॥
He has killed with a single bow of his mace, the powerful demon Shankhasura.1958.
अउर सुनो अरि दानव संग बली इह एक गदा ही सो मारियो ॥१९५८॥
LINE 26
ਹਜਾਰਹੀਬਰਖਇਹੀਲਰਿਕੈਮਧੁਕੈਟਭਕੇਘਟਿਤੇਜੀਉਕਾਢਿਯੋ॥
ਇਸ ਨੇ ਹਜ਼ਾਰਾਂ ਸਾਲ ਲੜ ਕੇ ਮਧੁ ਅਤੇ ਕੈਟਭ ਦੇ ਸ਼ਰੀਰਾਂ ਵਿਚੋਂ ਜਿੰਦ ਕਢੀ ਸੀ।
हजार ही बरख इही लरि कै मधु कैटभ के घटि ते जीउ काढियो ॥
LINE 27
ਅਉਰਜਬੈਨਿਧਿਨੀਰਮਥਿਓਤਬਦੇਵਨਰਛਕਰੀਸੁਖਬਾਢਿਯੋ॥
ਹੋਰ, ਜਦੋਂ ਛੀਰ ਸਮੁੰਦਰ ਨੂੰ ਰਿੜਕਿਆ ਸੀ ਤਦੋਂ ਇਸੇ ਨੇ ਦੇਵਤਿਆਂ ਦੀ ਰਖਿਆ ਕਰ ਕੇ (ਉਨ੍ਹਾਂ ਦਾ) ਸੁਖ ਵਧਾਇਆ ਸੀ।
“He, after fighting with Madhu and Kaitabh for one thousand years, made them lifeless and when the ocean was churned, then it was he, who protected the gods and increased their happiness
अउर जबै निधि नीर मथिओ तब देवन रछ करी सुख बाढियो ॥
LINE 28
ਰਾਵਨਏਹੀਹਨਿਓਰਨਮੈਹਨਿਕੈਤਿਹਕੇਉਰਮੈਸਰਗਾਢਿਯੋ॥
ਇਸੇ ਨੇ ਰਾਵਣ ਨੂੰ ਰਣ ਵਿਚ ਮਾਰਿਆ ਸੀ ਅਤੇ ਉਸ ਦੇ ਸੀਨੇ ਵਿਚ ਤੀਰ ਗਡਿਆ ਸੀ।
“It was He, who killed Ravana by discharging an arrow in his heart
रावन एही हनिओ रन मै हनि कै तिह के उर मै सर गाढियो ॥
LINE 29
ਅਉਰਘਨੀਹਮਊਪਰਿਭੀਰਪਰੀਤੁਰਹਿਓਰਨਖੰਭਸੋਠਾਢਿਯੋ੧੯੫੯॥॥
ਹੋਰ, (ਜਦੋਂ) ਸਾਡੇ ਉਤੇ ਬਹੁਤ ਸੰਕਟ ਬਣਿਆ ਸੀ ਤਾਂ (ਇਹ) ਰਣ ਵਿਚ ਖੰਭੇ ਵਾਂਗ ਗਡਿਆ ਰਿਹਾ ਸੀ (ਅਰਥਾਤ ਡਟਿਆ ਰਿਹਾ ਸੀ) ॥੧੯੫੯॥
And when we were agonised by afflictions, then he stood firmly like a column in the battlefield.1959.
अउर घनी हम ऊपरि भीर परी तु रहिओ रन खंभ सो ठाढियो ॥१९५९॥
LINE 30
ਅਉਰਸੁਨੋਮਨਲਾਇਸਬੈਤੁਮਰੇਹਿਤਕੰਸਸੋਭੂਪਪਛਾਰਿਓ॥
ਹੋਰ (ਤੁਸੀਂ) ਸਾਰੇ ਮਨ ਲਾ ਕੇ ਸੁਣੋ, ਤੁਹਾਡੇ ਹਿਤ ਲਈ ਕੰਸ ਵਰਗੇ ਰਾਜੇ ਨੂੰ ਪਛਾੜ ਸੁਟਿਆ ਸੀ।
अउर सुनो मन लाइ सबै तुमरे हित कंस सो भूप पछारिओ ॥
LINE 31
ਅਉਰਹਨੇਤਿਹਬਾਜਘਨੇਗਜਮਾਨਹੁਮੂਲਦੈਰੂਪਉਖਾਰਿਓ॥
ਹੋਰ, ਇਸ ਨੇ ਬਹੁਤ ਸਾਰੇ ਘੋੜੇ ਅਤੇ ਹਾਥੀ ਮਾਰ ਸੁਟੇ ਸਨ, ਮਾਨੋ ਬ੍ਰਿਛਾਂ ਨੂੰ ਜੜ੍ਹਾਂ ਤੋਂ ਪੁਟ ਸੁਟਿਆ ਹੋਵੇ।
“Listen to me attentively, that he for your welfare, knocked down the king like Kansa and threw the elephants and horses after killing them like the uprooted trees
अउर हने तिह बाज घने गज मानहु मूल दै रूप उखारिओ ॥
LINE 32
ਅਉਰਜਿਤੇਹਮਪੈਮਿਲਿਕੈਅਰਿਆਇਹੁਤੇਸੁਸਭੈਇਹਮਾਰਿਓ॥
ਹੋਰ ਸਾਡੇ ਉਤੇ ਜਿਤਨੇ ਵੀ ਵੈਰੀ ਮਿਲ ਕੇ (ਚੜ੍ਹ) ਆਏ ਸਨ, ਉਹ ਸਾਰੇ ਇਸੇ ਨੇ ਹੀ ਮਾਰੇ ਸਨ।
अउर जिते हम पै मिलि कै अरि आइ हुते सु सभै इह मारिओ ॥
LINE 33
ਮਾਟੀਕੇਧਾਮਤੁਮੈਛਡਵਾਇਕੈਕੰਚਨਕੇਅਬਧਾਮਸਵਾਰਿਓ੧੯੬੦॥॥
ਤੁਹਾਡੇ ਤੋਂ ਮਿੱਟੀ ਦੇ ਘਰ ਛੁੜਵਾ ਕੇ ਹੁਣ ਸੋਨੇ ਦੇ ਘਰ ਬਣਵਾ ਦਿੱਤੇ ਸਨ ॥੧੯੬੦॥
“All the enemies who attacked us, he knocked down all of them and now, has bestowed on you the golden mansions removing the earthen ones.”1960.
माटी के धाम तुमै छडवाइ कै कंचन के अब धाम सवारिओ ॥१९६०॥
LINE 34
ਯੌਜਬਬੈਨਕਹੇਮੁਸਲੀਧਰਿਤਉਸਬਕੇਮਨਮੈਸਚੁਆਯੋ॥
ਜਦ ਬਲਰਾਮ ਨੇ ਇਸ ਤਰ੍ਹਾਂ ਦੇ ਬਚਨ ਕਹੇ ਤਾਂ ਸਾਰਿਆਂ ਦੇ ਮਨ ਵਿਚ (ਇਹ) ਸਚ (ਦ੍ਰਿੜ੍ਹ) ਹੋ ਗਿਆ
यौ जब बैन कहे मुसलीधरि तउ सब के मन मै सचु आयो ॥
LINE 35
ਯਾਹੀਹਨਿਓਬਕਅਉਰਅਘਾਸੁਰਯਾਹੀਚੰਡੂਰਭਲੀਬਿਧਿਘਾਯੋ॥
ਕਿ ਇਸੇ ਨੇ ਬਕ ਅਤੇ ਅਘ (ਨਾਂ ਵਾਲੇ) ਦੈਂਤਾਂ ਨੂੰ ਮਾਰਿਆ ਸੀ ਅਤੇ ਇਸੇ ਨੇ ਚੰਡੂਰ (ਪਹਿਲਵਾਨ) ਨੂੰ ਚੰਗੀ ਤਰ੍ਹਾਂ ਮਾਰ ਮੁਕਾਇਆ ਸੀ।
When these words were uttered by Balram, then all considered them as true the same Krishna had killed Bakasura, Aghasura, Chandur etc.
याही हनिओ बक अउर अघासुर याही चंडूर भली बिधि घायो ॥
LINE 36
ਕੰਸਤੇਇੰਦ੍ਰਨਜੀਤਸਕਿਓਇਨਸੋਗਹਿਕੇਸਨਤੇਪਟਕਾਯੋ॥
(ਜਿਸ) ਕੰਸ ਨੂੰ ਇੰਦਰ ਵੀ ਜਿੱਤ ਨਹੀਂ ਸਕਿਆ ਸੀ, ਉਸ ਨੂੰ ਕੇਸਾਂ ਤੋਂ ਪਕੜ ਕੇ ਪਛਾੜ ਸੁਟਿਆ ਸੀ।
कंस ते इंद्र न जीत सकिओ इन सो गहि केसन ते पटकायो ॥
LINE 37
ਕੰਚਨਕੇਅਬਧਾਮਦੀਏਕਰਿਸ੍ਰੀਬ੍ਰਿਜਨਾਥਸਹੀਪ੍ਰਭੁਪਾਯੋ੧੯੬੧॥॥
ਹੁਣ (ਇਸ ਨੇ) ਸੋਨੇ ਦੇ ਘਰ ਬਣਾ ਦਿੱਤੇ ਹਨ। (ਸਾਰੇ) ਕਹਿੰਦੇ ਹਨ ਕਿ ਸ੍ਰੀ ਕ੍ਰਿਸ਼ਨ (ਦੇ ਰੂਪ ਵਿਚ ਅਸੀਂ) ਸਹੀ ਪ੍ਰਭੂ ਪਾ ਲਿਆ ਹੈ ॥੧੯੬੧॥
Kansa could not be conquered by Indra, but Krishna, catching him by his hari, knocked him down, and he has given us the golden mansions, therefore He is now the Real Lord.1961.
कंचन के अब धाम दीए करि स्री ब्रिजनाथ सही प्रभु पायो ॥१९६१॥
LINE 38
ਐਸੇਹੀਦਿਵਸਬਤੀਤਕੀਏਸੁਖੁਸੋਦੁਖੁਪੈਕਿਨਹੂੰਨਹੀਪਾਯੋ॥
ਇਸ ਤਰ੍ਹਾਂ ਸੁਖ ਪੂਰਵਕ ਦਿਨ ਬਤੀਤ ਹੋ ਰਹੇ ਸਨ ਅਤੇ ਕਿਸੇ ਨੇ ਰਤਾ ਜਿੰਨਾ ਵੀ ਦੁਖ ਨਹੀਂ ਪਾਇਆ ਹੈ।
In this way, the days passed off comfortably and no one was inflicted with sufferings
ऐसे ही दिवस बतीत कीए सुखु सो दुखु पै किनहूं नही पायो ॥
LINE 39
ਕੰਚਨਧਾਮਬਨੇਸਭਕੇਸੁਨਿਹਾਰਿਜਿਨੈਸਿਵਸੋਲਲਚਾਯੋ॥
ਸਭਨਾਂ ਦੇ ਸੋਨੇ ਦੇ ਘਰ ਬਣ ਗਏ ਹਨ ਜਿਨ੍ਹਾਂ ਨੂੰ ਵੇਖ ਕੇ ਸ਼ਿਵ ਵਰਗਿਆਂ ਦਾ ਮਨ ਲਲਚਾ ਗਿਆ ਹੈ।
The golden mansions were made in such a way that even Shiva could have coveted for them on seeing them
कंचन धाम बने सभ के सु निहारि जिनै सिव सो ललचायो ॥
LINE 40
ਇੰਦ੍ਰਤ੍ਯਾਗਕੈਇੰਦ੍ਰਪੁਰੀਸਭਦੇਵਨਲੈਤਿਨਦੇਖਨਆਯੋ॥
ਇੰਦਰ ਪੁਰੀ ਨੂੰ ਛਡ ਕੇ ਅਤੇ ਸਾਰਿਆਂ ਦੇਵਤਿਆਂ ਨੂੰ ਨਾਲ ਲੈ ਕੇ ਇੰਦਰ ਉਨ੍ਹਾਂ ਨੂੰ ਵੇਖਣ ਆਇਆ ਹੈ।
इंद्र त्याग कै इंद्रपुरी सभ देवन लै तिन देखन आयो ॥
LINE 41
ਦੁਆਰਵਤੀਹੂਕੋਸ੍ਯਾਮਭਨੈਜਦੁਰਾਇਭਲੀਬਿਧਿਬਿਓਤਬਨਾਯੋ੧੯੬੨॥॥
(ਕਵੀ) ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਨੇ ਦੁਆਰਿਕਾ ਪੁਰੀ ਨੂੰ ਚੰਗੀ ਤਰ੍ਹਾਂ ਵਿਉਂਤ ਕੇ ਬਣਾਇਆ ਹੈ ॥੧੯੬੨॥
Indra leaving his city alongwith the gods came to see this city and the poet Shyam says that Krishna had designed very nicely the outline of this city.1962.
दुआरवती हू को स्याम भनै जदुराइ भली बिधि बिओत बनायो ॥१९६२॥
LINE 42
ਇਤਿਸ੍ਰੀਦਸਮਸਕੰਧੇਪੁਰਾਣੇਬਚਿਤ੍ਰਨਾਟਕਗ੍ਰੰਥੇਕ੍ਰਿਸਨਾਵਤਾਰੇਦੁਆਰਕਪੁਰੀਬਨਾਈਬੋਧਯਾਇਸਮਾਪਤੰ॥
ਇਥੇ ਸ੍ਰੀ ਦਸਮ ਸਕੰਧ ਪੁਰਾਣ ਦੇ ਬਚਿਤ੍ਰ ਨਾਟਕ ਦੇ ਕ੍ਰਿਸ਼ਨਾਵਤਾਰ ਵਿਚ ਦੁਆਰਿਕਾ ਪੁਰੀ ਬਣਾਉਣ ਦੇ ਅਧਿਆਇ ਦੀ ਸਮਾਪਤੀ।
End of the chapter “Building of the city of Dwarka” in Krishnavatara based on Dasham Skandh in Bachittar Natak.
इति स्री दसम सकंधे पुराणे बचित्र नाटक ग्रंथे क्रिसनावतारे दुआरक पुरी बनाईबो धयाइ समापतं ॥
GURBANI.WORLD