ਸ੍ਵਾਮਿ ਕਾਜ ਲਾਗ ਸੇਵਾ ਕਰਤ ਸੇਵਕ ਜੈਸੇ ਨਰਪਤਿ ਨਿਰਖ ਸਨੇਹ ਉਪਜਾਵਹੀ ।

ਕਬਿਤ ਸਵਯੇ ਭਾਈ ਗੁਰਦਾਸ ਜੀ ਅੰਗ 566
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸ੍ਵਾਮਿਕਾਜਲਾਗਸੇਵਾਕਰਤਸੇਵਕਜੈਸੇਨਰਪਤਿਨਿਰਖਸਨੇਹਉਪਜਾਵਹੀ।
ਜਿਵੇਂ ਰਾਜਾ ਦਾ ਸੇਵਕ ਜਦ ਮਾਲਕ ਦੇ ਕੰਮ ਵਿਚ ਚਿਤੋਂ ਲੱਗ ਕੇ ਸੇਵਾ ਕਰਦਾ ਹੈ ਤਾਂ ਮਾਲਕ ਨੂੰ ਦੇਖ ਕੇ ਪਿਆਰ ਉਪਜ ਆਉਂਦਾ ਹੈ।
Just as a worker serves the king whole-heartedly and the king feels happy to see him.
स्वामि काज लाग सेवा करत सेवक जैसे नरपति निरख सनेह उपजावही ।
LINE 02
ਜੈਸੇਪੂਤਚੋਚਲਾਕਰਤਬਿਦ੍ਯਮਾਨਦੇਖਿਦੇਖਿਸੁਨਿਸੁਨਿਆਨੰਦਬਢਾਵਹੀ।
ਜਿਵੇਂ ਪਿਤਾ ਦੇ ਸਾਮ੍ਹਣੇ ਪੁੱਤਰ ਚੋਚਲੇ ਕਰਦਾ ਹੈ ਤਾਂ ਪਿਤਾ ਨੂੰ ਉਸਦੇ ਲਾਡ ਦੇਖ ਦੇਖ ਕੇ ਤੇ ਤੋਤਲੀਆਂ ਗੱਲਾਂ ਸੁਣ ਸੁਣ ਕੇ ਵਧੇਰੇ ਆਨੰਦ ਆਉਂਦਾ ਹੈ।
Just as a son shows his childish pranks to his father, seeing and hearing these father pampers and cuddles him.
जैसे पूत चोचला करत बिद्यमान देखि देखि सुनि सुनि आनंद बढावही ।
LINE 03
ਜੈਸੇਪਾਕਸਾਲਾਮਧਿਬਿੰਜਨਪਰੋਸੈਨਾਰਿਪਤਿਖਾਤਪ੍ਯਾਰਕੈਪਰਮਸੁਖਪਾਵਹੀ।
ਜਿਵੇਂ ਰਸੋਈ ਵਿਚ ਬੈਠੀ ਇਸਤ੍ਰੀ ਭੋਜਨ ਪ੍ਰੋਸਦੀ ਹੈ ਤਾਂ ਪਤੀ ਪਿਆਰ ਨਾਲ ਖਾਂਦਾ ਹੈ ਤਾਂ ਉਸ ਨੂੰ ਖਾਂਦਿਆਂ ਦੇਖ ਦੇਖ ਕੇ ਇਸਤ੍ਰੀ ਪਰਮ ਸੁਖ ਪਾਉਂਦੀ ਹੈ।
Just as a wife serves the food fondly that she had prepared so lovingly in the kitchen, her husband eats it with pleasure and that pleases her immensely.
जैसे पाकसाला मधि बिंजन परोसै नारि पति खात प्यार कै परम सुख पावही ।
LINE 04
ਤੈਸੇਗੁਰਸਬਦਸੁਨਤਸ੍ਰੋਤਾਸਾਵਧਾਨਗਾਵੈਰੀਝਗਾਯਨਸਹਜਲਿਵਲਾਵਹੀ੫੬੬।।
ਤਿਵੇਂ ਸ੍ਰੋਤਿਆਂ ਨੂੰ ਗੁਰੂ ਦਾ ਸ਼ਬਦ ਸੁਣਨ ਲਈ ਸਾਵਧਾਨ ਦੇਖ ਕੇ ਰਾਗੀ ਰੀਝ ਕੇ ਗਾਉਂਦਾ ਹੈ, ਤਾਂ ਉਨ੍ਹਾਂ ਦੀ ਸਹਿਜੇ ਹੀ ਲਿਵ ਲੱਗ ਜਾਂਦੀ ਹੈ ॥੫੬੬॥ ਜਦ ਸੰਗਤ ਵਿਚ ਗੁਰ ਸ਼ਬਦ ਦੇ ਸੁਣਨ ਦੀ ਇਕਾਗਰਤਾ ਤੇ ਪ੍ਰੇਮ ਨੂੰ ਵੇਖ ਕੇ ਕੀਰਤਨੀਏ ਨੂੰ ਰੀਝ ਆਉਂਦੀ ਹੈ, ਤਾਂ ਉਹ ਮਨ ਜੋੜ ਕੇ ਗਾਉਂਦਾ ਹੈ, ਅਤੇ ਸੰਗਤ ਦੀ ਆਨੰਦ ਮਗਨ ਹੋ ਲਿਵ ਲਗ ਜਾਂਦੀ ਹੈ।
Similarly, the devoted followers of the Guru hear the divine words of the Guru with rapt attention. Then the singer of these hymns also sing with deep emotion and love that helps both the listeners and the singers absorb their mind in the essence of Guru'
तैसे गुर सबद सुनत स्रोता सावधान गावै रीझ गायन सहज लिव लावही ।५६६।
GURBANI.WORLD