ਪਉੜੀ ੧੦

ਵਾਰ ੩੭ ਭਾਈ ਗੁਰਦਾਸ ਜੀ ਅੰਗ 37
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੧੦
पउड़ी १०
LINE 02
ਮਾਤਪਿਤਾਮਿਲਿਨਿੰਮਿਆਆਸਾਵੰਤੀਉਦਰੁਮਝਾਰੇ।
ਆਸਾਂ ਵਾਲੀ ਮਾਤਾ ਦੇ ਉਦਰ ਵਿਖੇ ਪਿਤਾ ਦੇ ਮਿਲਾਪ ਨਾਲ ਨਿੰਮਿਆਂ (ਬੀਰਜ ਤੇ ਰਕਤ ਦਾ ਟਿਕਾਉ ਹੋਇਆ)।
Meeting and mating of mother and father makes the mother pregnant who becoming hopeful keeps the child in her womb.
मात पिता मिलि निंमिआ आसावंती उदरु मझारे ।
LINE 03
ਰਸਕਸਖਾਇਨਿਲਜਹੋਇਛੁਹਛੁਹਧਰਣਿਧਰੈਪਗਧਾਰੇ।
ਖੱਟਾ ਮਿੱਠਾ (ਮਾਂ) ਨਹੀਂ ਖਾਂਦੀ (ਕਿਉਂ ਜੋ 'ਲੱਜ') ਸ਼ੰਕਾ ਹੁੰਦੀ ਹੈ (ਕਿ ਬੱਚੇ ਨੂੰ ਦੁੱਖ ਨਾ ਪਹੁੰਚੇ) ਹੌਲੀ ਹੌਲੀ ਧਰਤੀ ਪੁਰ ਪੈਰ ਟਿਕਾਉ ਕੇ ਰੱਖਦੀ ਹੈ (ਕਿ ਗਰਭ ਨਾ ਛਣ ਜਾਵੇ)।
She enjoys edibles and unedibles without any inhibition and moves carefully with measured steps on the earth.
रस कस खाइ निलज होइ छुह छुह धरणि धरै पग धारे ।
LINE 04
ਪੇਟਵਿਚਿਦਸਮਾਹਰਖਿਪੀੜਾਖਾਇਜਣੈਪੁਤੁਪਿਆਰੇ।
ਦਸ ਮਹੀਨੇ ਉਦਰ ਵਿਖੇ ਰੱਖਕੇ ਪੀੜਾ ਸਹਾਰਕੇ ਪਿਆਰੇ ਪੁੱਤਰ ਨੂੰ ਜਾਣਦੀ ਹੈ।
She gives birth to her dear son after bearing the pain of carrying him in her womb for ten months.
पेट विचि दस माह रखि पीड़ा खाइ जणै पुतु पिआरे ।
LINE 05
ਜਣਕੈਪਾਲੈਕਸਟਕਰਿਖਾਨਪਾਨਵਿਚਿਸੰਜਮਸਾਰੇ।
ਜਣਕੇ ਬੀ ਵੱਡੇ ਦੁਖ ਨਾਲ ਪਾਲਦੀ ਹੈ, ਅਰ ਖਾਨ ਪਾਨ ਵਿਖੇ ਸਾਰੇ ਪ੍ਰਹੇਜ਼ ਰਖਦੀ ਹੈ (ਕਿ ਦੁੱਧ ਵਿਚ ਵਿਗਾੜ ਨਾਂ ਪੈ ਜਾਵੇ)।
Having delivered, the mother nourishes the child and herself remains moderate in eating and drinking.
जण कै पालै कसट करि खान पान विचि संजम सारे ।
LINE 06
ਗੁੜ੍ਹਤੀਦੇਇਪਿਆਲਿਦੁਧੁਘੁਟੀਵਟੀਦੇਇਨਿਹਾਰੇ।
ਗੁੜ੍ਹਤੀ ਦੇਂਦੀ ਦੁੱਧ ਪਿਆਉਂਦੀ ਹੈ, 'ਜੰਮਣ ਘੁੱਟੀ (ਸਿੱਪੀ ਨਾਲ) ਕਦੀ ਵੱਟੀ ਦੇਂਦੀ ਹੈ ਲੋੜ ਮੂਜਬ।
Having ministered the customary first food, and milk, she stares at him with deep love.
गुढ़ती देइ पिआलि दुधु घुटी वटी देइ निहारे ।
LINE 07
ਛਾਦਨੁਭੋਜਨੁਪੋਖਿਆਭਦਣਿਮੰਗਣਿਪੜ੍ਹਨਿਚਿਤਾਰੇ।
(ਦਰਿਆਈ ਦੇ) ਕੱਪੜੇ ਅਰ ਚੰਗੇ ਭੋਜਨਾਂ ਨਾਲ ਪਾਲਦੀ ਹੈ, ਝੰਡ, ਪੜ੍ਹਨਾ, ਮੰਗੇਵਾ ਚਿਤਾਰਦੀ ਹੈ, (ਅਥਵਾ ਢੰਗਾਂ ਵਿਚ ਦਾਨ ਦੇਂਦੀ ਹੈ)।
She thinks about his food, clothes, tonsure, betrothal, education etc.
छादनु भोजनु पोखिआ भदणि मंगणि पढ़नि चितारे ।
LINE 08
ਪਾਂਧੇਪਾਸਿਪੜ੍ਹਾਇਆਖਟਿਲੁਟਾਇਹੋਇਸੁਚਿਆਰੇ।
ਪਾਂਧੇ ਪਾਸ ਬਿਠਾ ਖਟ (ਧਨ) ਲੁਟਾਕੇ ਸਚੇ ਹੋਏ (ਕੀ ਸਚੇ ਹੋਏ? ਹੇਠ ਅੱਠਵੀਂ ਤੁਕ ਵਿਖੇ ਦੱਸਦੇ ਹਨ)।
Throwing handful of coins over his head and giving him a proper bath she sends him to the pundit for education.
पांधे पासि पढ़ाइआ खटि लुटाइ होइ सुचिआरे ।
LINE 09
ਉਰਿਣਤਹੋਇਭਾਰੁਉਤਾਰੇ੧੦।।
ਦਰਜ਼ ਦਾ ਭਾਰ ਲਾਹ ਕੇ ਸੁਰਖਰੂ ਹੋਏ, (ਕਿਉਂਕਿ ਲੋਕ ਤਿੰਨ ਭਾਰ ਪੁੱਤ ਦੇ ਆਪਣੇ ਸਿਰ ਸਮਝਦੇ ਹਨ, ਧਰਮ ਸੰਸਕਾਰ, ਵਿਦਯਾ ਤੇ ਵਿਆਹ। ਧਰਮ ਤੇ ਪਾਂਧੇ ਦਾ ਜ਼ਿਕਰ ਆ ਗਿਆ ਹੈ, ਵਿਆਹ ਦਾ ਅੱਗੇ ਆਵੇਗਾ)।
This way she clears the debt (of her motherhood).
उरिणत होइ भारु उतारे ।१०।
GURBANI.WORLD