ਪਉੜੀ ੧੧

ਵਾਰ ੩੭ ਭਾਈ ਗੁਰਦਾਸ ਜੀ ਅੰਗ 37
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੧੧
पउड़ी ११
LINE 02
ਮਾਤਾਪਿਤਾਅਨੰਦਵਿਚਿਪੁਤੈਦੀਕੁੜਮਾਈਹੋਈ।
ਮਾਂ ਅਤੇ ਪਿਉ ਵਡੇ ਅਨੰਦ ਵਿਖੇ (ਫਿਰਦੇ ਹਨ ਕਿ ਸਾਡੇ) ਪੁੱਤ੍ਰ ਦੀ ਮੰਗਣੀ ਹੋ ਗਈ ਹੈ।
Parents are happy that the betrothel ceremony of their son has been solemnized.
माता पिता अनंद विचि पुतै दी कुड़माई होई ।
LINE 03
ਰਹਸੀਅੰਗਨਮਾਵਈਗਾਵੈਸੋਹਿਲੜੇਸੁਖਸੋਈ।
ਖੁਸ਼ੀ ਨਾਲ ਸਰੀਰ ਵਿਚ (ਮਾਂ) ਨਹੀਂ ਸਮਾਉਂਦੀ ਗੀਤ ਗਾਉਂਦੀ ਤੇ ਸੁਖੀ ਹੁੰਦੀ ਹੈ।
Mother becomes overjoyed and sings songs of happiness.
रहसी अंग न मावई गावै सोहिलड़े सुख सोई ।
LINE 04
ਵਿਗਸੀਪੁਤਵਿਆਹਿਐਘੋੜੀਲਾਵਾਂਗਾਵਭਲੋਈ।
ਪੁੱਤ੍ਰ ਦਾ ਵਿਆਹ ਹੁੰਦਾ ਹੈ ਤਦ ਤਾਂ (ਮਾਂ ਪ੍ਰਸੰਨ ਹੋਕੇ) ਘੋੜੀਆਂ ਤੇ ਲਾਵਾਂ ਭਲੀ ਪ੍ਰਕਾਰ ਗਾਉਂਦੀ ਹੈ।
Singing eulogies of bridegroom, and praying for the welfare of the couple she feels very happy that her son got married.
विगसी पुत विआहिऐ घोड़ी लावां गाव भलोई ।
LINE 05
ਸੁਖਾਂਸੁਖੈਮਾਵੜੀਪੁਤੁਨੂੰਹਦਾਮੇਲਅਲੋਈ।
ਮਾਂ (ਆਪਣੇ) ਪੁੱਤ੍ਰ ਅਤੇ ਨੂੰਹ ਦਾ 'ਮੇਲ' (ਜੋੜਾ) ਵੇਖਕੇ ਸੁਖਣਾ ਸੁੱਖਦੀ ਹੈ (ਕਿ ਇਹ ਜੋੜੀ ਹਰੀ ਭਰੀ ਰਹੇ ਤੇ ਮੀਜਾ ਪੈ ਜਾਵੇ)।
For the well-being and harmony of bride and bridegroom the mother makes vows of offerings (before the deities).
सुखां सुखै मावड़ी पुतु नूंह दा मेल अलोई ।
LINE 06
ਨੁਹੁਨਿਤਕੰਤਕੁਮੰਤੁਦੇਇਵਿਹਰੇਹੋਵਹੁਸਸੁਵਿਗੋਈ।
(ਪਰ) ਨੂੰਹ ਸਦੀਵ ਕਾਲ ਆਪਣੇ ਕੰਤ ਨੂੰ ਖੋਟੀ ਪੱਟੀ ਪੜ੍ਹਾਉਂਦੀ ਹੈ, (ਇਸ ਕਰਕੇ) ਦੋਵੇਂ ਵਿਹਰੇ (ਸਾਹਮਣੇ) ਹੋ ਪੈਂਦੇ ਹਨ, ਸੱਸ ਦੁਖੀ ਹੁੰਦੀ ਹੈ।
Now, the bride starts ill-advising the son, goading him to get separate from the parents, and consequently the mother-in-law becomes sorrowful.
नुहु नित कंत कुमंतु देइ विहरे होवहु ससु विगोई ।
LINE 07
ਲਖਉਪਕਾਰੁਵਿਸਾਰਿਕੈਪੁਤਕੁਪੁਤਿਚਕੀਉਠਿਝੋਈ।
(ਪਿਛੇ ਕਹੇ) ਲੱਖਾਂ ਉਪਕਾਰਾਂ ਨੂੰ ਭੁਲਾਕੇ ਕੁਪੁੱਤੁ ਪੁਤ੍ਰ ਨੇ (ਝਗੜੇ ਦੀ) ਚੱਕੀ ਝੋਈ ਹੈ (ਭਾਵ ਮਾਂ ਨਾਲ ਝਗੜੇ ਛੇੜਦਾ ਹੈ)।
Forgetting lacs of benefactions (of mother) the son becomes disloyal and sets himself at logger-heads with his parents.
लख उपकारु विसारि कै पुत कुपुति चकी उठि झोई ।
LINE 08
ਹੋਵੈਸਰਵਣਵਿਰਲਾਕੋਈ੧੧।।
ਕੋਈ ਵਿਰਲਾ ਪੁੱਤ੍ਰ ਸਰਵਣ ਹੁੰਦਾ ਹੈ।
Rare is any obdient son like Sravan of mythology who was most obedient to his blind parents.
होवै सरवण विरला कोई ।११।
GURBANI.WORLD