ਕਰਉਬੰਦਨਾਅਨਿਕਵਾਰਸਰਨਿਪਰਉਹਰਿਰਾਇ॥
(ਹੇ ਭਾਈ!) ਮੈਂ ਪ੍ਰਭੂ-ਪਾਤਿਸ਼ਾਹ ਦੀ ਸਰਨ ਪੈਂਦਾ ਹਾਂ ਤੇ (ਉਸ ਦੇ ਦਰ ਤੇ) ਅਨੇਕਾਂ ਵਾਰੀ ਨਮਸਕਾਰ ਕਰਦਾ ਹਾਂ।
Bow in humility to the Lord, over and over again, and enter the Sanctuary of the Lord, our King.
करउ बंदना अनिक वार सरनि परउ हरि राइ ॥
ਭ੍ਰਮੁਕਟੀਐਨਾਨਕਸਾਧਸੰਗਿਦੁਤੀਆਭਾਉਮਿਟਾਇ॥੨॥
ਹੇ ਨਾਨਕ! ਸਾਧ ਸੰਗਤਿ ਵਿਚ ਰਹਿ ਕੇ (ਪ੍ਰਭੂ ਤੋਂ ਬਿਨਾ) ਹੋਰ ਹੋਰ ਮੋਹ-ਪਿਆਰ ਦੂਰ ਕੀਤਿਆਂ ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ ॥੨॥
Doubt is eradicated, O Nanak, in the Company of the Holy, and the love of duality is eliminated. ||2||
भ्रमु कटीऐ नानक साधसंगि दुतीआ भाउ मिटाइ ॥२॥