ਪਉੜੀ॥
ਪਉੜੀ
Pauree:
पउड़ी ॥
ਏਕਮਏਕੰਕਾਰੁਪ੍ਰਭੁਕਰਉਬੰਦਨਾਧਿਆਇ॥
(ਹੇ ਭਾਈ!) ਮੈਂ ਇੱਕ ਅਕਾਲ ਪੁਰਖ ਪ੍ਰਭੂ ਨੂੰ ਸਿਮਰ ਕੇ (ਉਸ ਅੱਗੇ ਹੀ) ਨਮਸਕਾਰ ਕਰਦਾ ਹਾਂ,
The first day of the lunar cycle: Bow in humility and meditate on the One, the Universal Creator Lord God.
एकम एकंकारु प्रभु करउ बंदना धिआइ ॥
ਗੁਣਗੋਬਿੰਦਗੁਪਾਲਪ੍ਰਭਸਰਨਿਪਰਉਹਰਿਰਾਇ॥
ਮੈਂ ਗੋਬਿੰਦ ਗੋਪਾਲ ਪ੍ਰਭੂ ਦੇ ਗੁਣ (ਗਾਂਦਾ ਹਾਂ, ਤੇ ਉਸ) ਪ੍ਰਭੂ-ਪਾਤਿਸ਼ਾਹ ਦੀ ਸ਼ਰਨ ਪੈਂਦਾ ਹਾਂ।
Praise God, the Lord of the Universe, the Sustainer of the World; seek the Sanctuary of the Lord, our King.
गुण गोबिंद गुपाल प्रभ सरनि परउ हरि राइ ॥
ਤਾਕੀਆਸਕਲਿਆਣਸੁਖਜਾਤੇਸਭੁਕਛੁਹੋਇ॥
(ਹੇ ਭਾਈ!) ਜਿਸ ਮਾਲਕ-ਪ੍ਰਭੂ (ਦੇ ਹੁਕਮ) ਤੋਂ ਹੀ (ਜਗਤ ਵਿਚ) ਸਭ ਕੁਝ ਹੋ ਰਿਹਾ ਹੈ, ਉਸ ਦੀ ਆਸ ਰੱਖਿਆਂ ਸਾਰੇ ਸੁਖ ਆਨੰਦ ਮਿਲਦੇ ਹਨ।
Place your hopes in Him, for salvation and peace; all things come from Him.
ता की आस कलिआण सुख जा ते सभु कछु होइ ॥
ਚਾਰਿਕੁੰਟਦਹਦਿਸਿਭ੍ਰਮਿਓਤਿਸੁਬਿਨੁਅਵਰੁਨਕੋਇ॥
ਮੈਂ ਚੌਹਾਂ ਕੁਟਾਂ ਤੇ ਦਸੀਂ ਪਾਸੀਂ ਫਿਰ ਕੇ ਵੇਖ ਲਿਆ ਹੈ ਉਸ (ਮਾਲਕ-ਪ੍ਰਭੂ) ਤੋਂ ਬਿਨਾ ਹੋਰ ਕੋਈ (ਰਾਖਾ) ਨਹੀਂ ਹੈ।
I wandered around the four corners of the world and in the ten directions, but I saw nothing except Him.
चारि कुंट दह दिसि भ्रमिओ तिसु बिनु अवरु न कोइ ॥
ਬੇਦਪੁਰਾਨਸਿਮ੍ਰਿਤਿਸੁਨੇਬਹੁਬਿਧਿਕਰਉਬੀਚਾਰੁ॥
(ਹੇ ਭਾਈ!) ਵੇਦ ਪੁਰਾਣ ਸਿਮ੍ਰਿਤੀਆਂ (ਆਦਿਕ ਧਰਮ-ਪੁਸਤਕ) ਸੁਣ ਕੇ ਮੈਂ (ਹੋਰ ਭੀ) ਅਨੇਕਾਂ ਤਰੀਕਿਆਂ ਨਾਲ ਵਿਚਾਰ ਕਰਦਾ ਹਾਂ,
I listened to the Vedas, the Puraanas and the Simritees, and I pondered over them in so many ways.
बेद पुरान सिम्रिति सुने बहु बिधि करउ बीचारु ॥
ਪਤਿਤਉਧਾਰਨਭੈਹਰਨਸੁਖਸਾਗਰਨਿਰੰਕਾਰ॥
(ਤੇ ਇਸੇ ਨਤੀਜੇ ਤੇ ਪਹੁੰਚਦਾ ਹਾਂ ਕਿ) ਅਕਾਰ-ਰਹਿਤ ਪਰਮਾਤਮਾ ਹੀ (ਵਿਕਾਰਾਂ ਵਿਚ) ਡਿੱਗੇ ਹੋਏ ਜੀਵਾਂ ਨੂੰ (ਵਿਕਾਰਾਂ ਤੋਂ) ਬਚਾਣ ਵਾਲਾ ਹੈ (ਜੀਵਾਂ ਦੇ) ਸਾਰੇ ਡਰ ਦੂਰ ਕਰਨ ਵਾਲਾ ਹੈ ਤੇ ਸੁਖਾਂ ਦਾ ਸਮੁੰਦਰ ਹੈ।
The Saving Grace of sinners, the Destroyer of fear, the Ocean of peace, the Formless Lord.
पतित उधारन भै हरन सुख सागर निरंकार ॥
ਦਾਤਾਭੁਗਤਾਦੇਨਹਾਰੁਤਿਸੁਬਿਨੁਅਵਰੁਨਜਾਇ॥
ਉਹ ਪਰਮਾਤਮਾ ਹੀ ਸਭ ਦਾਤਾਂ ਦੇਣ ਵਾਲਾ ਹੈ, (ਸਭ ਜੀਵਾਂ ਵਿਚ ਵਿਆਪਕ ਹੋ ਕੇ ਸਾਰੇ ਪਦਾਰਥ) ਭੋਗਣ ਵਾਲਾ ਹੈ, ਸਭ ਕੁਝ ਦੇਣ ਦੀ ਸਮਰੱਥਾ ਵਾਲਾ ਹੈ, ਉਸ ਤੋਂ ਬਿਨਾ (ਜੀਵਾਂ ਵਾਸਤੇ) ਹੋਰ ਕੋਈ ਥਾਂ-ਆਸਰਾ ਨਹੀਂ ਹੈ।
The Great Giver, the Enjoyer, the Bestower - there is no place at all without Him.
दाता भुगता देनहारु तिसु बिनु अवरु न जाइ ॥
ਜੋਚਾਹਹਿਸੋਈਮਿਲੈਨਾਨਕਹਰਿਗੁਨਗਾਇ॥੧॥
ਹੇ ਨਾਨਕ! (ਸਦਾ) ਪਰਮਾਤਮਾ ਦੇ ਗੁਣ ਗਾਂਦਾ ਰਹੁ, (ਉਸ ਪਾਸੋਂ) ਜੋ ਕੁਝ ਤੂੰ ਚਾਹੇਂਗਾ ਉਹੀ ਮਿਲ ਜਾਂਦਾ ਹੈ ॥੧॥
You shall obtain all that you desire, O Nanak, singing the Glorious Praises of the Lord. ||1||
जो चाहहि सोई मिलै नानक हरि गुन गाइ ॥१॥
ਗੋਬਿੰਦਜਸੁਗਾਈਐਹਰਿਨੀਤ॥
ਹੇ ਮੇਰੇ ਮਿੱਤਰ! ਸਦਾ ਹੀ ਗੋਬਿੰਦ-ਪ੍ਰਭੂ ਦੀ ਸਿਫਤਿ-ਸਾਲਾਹ ਗਾਂਦੇ ਰਹਿਣਾ ਚਾਹੀਦਾ ਹੈ,
Sing the Praises of the Lord, the Lord of the Universe, each and every day.
गोबिंद जसु गाईऐ हरि नीत ॥
ਮਿਲਿਭਜੀਐਸਾਧਸੰਗਿਮੇਰੇਮੀਤ॥੧॥ਰਹਾਉ॥
ਸਾਧ ਸੰਗਤਿ ਵਿਚ ਮਿਲ ਕੇ (ਉਸ ਦਾ) ਭਜਨ-ਸਿਮਰਨ ਕਰਨਾ ਚਾਹੀਦਾ ਹੈ ॥੧॥ ਰਹਾਉ ॥
Join the Saadh Sangat, the Company of the Holy, and vibrate, meditate on Him, O my friend. ||1||Pause||
मिलि भजीऐ साधसंगि मेरे मीत ॥१॥ रहाउ ॥
GURBANI.WORLD