ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 837
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਆਗੇਪਾਛੇਦਾਹਨੇਘੇਰਿਦਸੋਦਿਸਲੀਨ॥
(ਰਾਜੇ ਨੂੰ) ਅਗੇ, ਪਿਛੇ, ਸਜੇ ਆਦਿ ਦਸਾਂ ਪਾਸਿਆਂ ਤੋਂ ਘੇਰ ਲਿਆ।
He was rounded up from left, right and all the directions.
आगे पाछे दाहने घेरि दसो दिस लीन ॥
LINE 03
ਪੈਂਡਭਜਨਕੌਨਰਹਿਯੋਰਾਇਜਤਨਯੌਕੀਨ੪॥॥
ਰਾਜੇ ਨੂੰ (ਜਦ) ਭਜਣ ਲਈ ਕੋਈ ਰਸਤਾ ਨਾ ਰਿਹਾ (ਤਦ) ਰਾਜੇ ਨੇ ਇਸ ਤਰ੍ਹਾਂ ਯਤਨ ਕੀਤਾ ॥੪॥
Raja did try but he could not find any means (to escape).(4)
पैंड भजन कौ न रहियो राइ जतन यौ कीन ॥४॥
LINE 04
ਵਾਕੀਕਰਦਾਰੀਧਰੀਪਗਿਯਾਲਈਉਤਾਰਿ॥
ਉਸ (ਦੇ ਭਰਾ) ਦੀ ਦਾੜ੍ਹੀ ਫੜ ਲਈ ਅਤੇ ਸਿਰ ਉਤੋਂ ਪਗੜੀ ਲਾਹ ਲਈ।
People pulled his beard and took his turban off
वा की कर दारी धरी पगिया लई उतारि ॥
LINE 05
ਚੋਰਚੋਰਕਰਿਤਿਹਗਹਿਯੋਦ੍ਵੈਕਮੁਤਹਰੀਝਾਰਿ੫॥॥
ਚੋਰ-ਚੋਰ ਕਹਿ ਕੇ ਅਤੇ ਦੋ ਕੁ ਸੋਟੇ ਮਾਰ ਕੇ ਉਸ ਨੂੰ ਪਕੜ ਲਿਆ ॥੫॥
Calling him “thief, thief” they beat him with sticks.(5)
चोर चोर करि तिह गहियो द्वैक मुतहरी झारि ॥५॥
LINE 06
ਲਗੇਮੁਹਤਰੀਕੇਗਿਰਿਯੋਭੂਮਿਮੂਰਛਨਾਖਾਇ॥
ਸੋਟੇ ਵਜਣ ਨਾਲ (ਉਹ) ਬੇਹੋਸ਼ ਹੋ ਕੇ ਧਰਤੀ ਉਤੇ ਡਿਗ ਪਿਆ।
With the beating of sticks, he fell flat and became unconscious.
लगे मुहतरी के गिरियो भूमि मूरछना खाइ ॥
LINE 07
ਭੇਦਨਕਾਹੂੰਨਰਲਹਿਯੋਮੁਸਕੈਲਈਚੜਾਇ੬॥॥
ਕਿਸੇ ਵਿਅਕਤੀ ਨੇ ਵੀ ਭੇਦ ਨਾ ਸਮਝਿਆ ਅਤੇ (ਉਸ ਦੀਆਂ) ਮੁਸ਼ਕਾਂ ਕਸ ਦਿੱਤੀਆਂ ॥੬॥
People without understanding the real issue, tied him up with a rope.(6)
भेद न काहूं नर लहियो मुसकै लई चड़ाइ ॥६॥
LINE 08
ਲਾਤਮੁਸਟਬਾਜਨਲਗੀਸਿਖ੍ਯਪਹੁੰਚੇਆਇ॥
ਲੱਤਾ ਅਤੇ ਮੁੱਕੇ ਵਜਣ ਲਗੇ ਅਤੇ (ਇੰਨੇ ਤਕ ਹੋਰ) ਸੇਵਕ ਵੀ ਪਹੁੰਚ ਗਏ।
They were throwing punches and kicks when the Sikhs arrived, too.
लात मुसट बाजन लगी सिख्य पहुंचे आइ ॥
LINE 09
ਭ੍ਰਾਤਭ੍ਰਾਤਤ੍ਰਿਯਕਹਿਰਹੀਕੋਊਨਸਕਿਯੋਛੁਰਾਇ੭॥॥
(ਉਹ) ਇਸਤਰੀ ਭਰਾ ਭਰਾ ਕਹਿ ਥਕੀ, ਪਰ ਕੋਈ ਵੀ (ਉਸ ਨੂੰ ਸੇਵਕਾਂ ਤੋਂ) ਛੁਡਾ ਨਾ ਸਕਿਆ ॥੭॥
The woman shouted, “brother, brother,” but could not rescue him.(7)
भ्रात भ्रात त्रिय कहि रही कोऊ न सकियो छुराइ ॥७॥
GURBANI.WORLD