ਸਵੈਯਾ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 305
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਵੈਯਾ॥
ਸਵੈਯਾ:
SWAYYA
सवैया ॥
LINE 02
ਆਇਸਪਾਇਕੈਨੰਦਹਿਕੋਸਭਗੋਪਨਜਾਇਭਲੇਰਥਸਾਜੇ॥
ਨੰਦ ਦੀ ਆਗਿਆ ਪ੍ਰਾਪਤ ਕਰ ਕੇ ਗਵਾਲਿਆਂ ਨੇ ਚੰਗੀ ਤਰ੍ਹਾਂ ਰਥਾਂ ਨੂੰ ਸਜਾ ਲਿਆ।
आइस पाइ कै नंदहि को सभ गोपन जाइ भले रथ साजे ॥
LINE 03
ਬੈਠਿਸਭੈਤਿਨਪੈਤਿਰੀਆਸੰਗਿਗਾਵਤਜਾਤਬਜਾਵਤਬਾਜੇ॥
ਉਨ੍ਹਾਂ ਉਤੇ ਆਪਣੀਆਂ ਇਸਤਰੀਆਂ ਨਾਲ ਬੈਠ ਕੇ ਸਾਰੇ (ਗਵਾਲੇ) ਵਾਜੇ ਵਜਾਉਂਦੇ ਅਤੇ ਗੀਤ ਗਾਉਂਦੇ (ਤੁਰ ਪਏ)।
With the concurrence of Nand, all the gopas decorated their chariots, the women sat in them and they started with the resonance of their musical instruments
बैठि सभै तिन पै तिरीआ संगि गावत जात बजावत बाजे ॥
LINE 04
ਹੇਮਕੋਦਾਨੁਕਰੈਜੁਦੋਊਹਰਿਗੋਦਲਏਜਸੁਦਾਇਮਰਾਜੈ॥
ਸ੍ਰੀ ਕ੍ਰਿਸ਼ਨ ਨੂੰ ਗੋਦ ਲਏ ਹੋਇਆਂ ਜਸੋਧਾ ਇੰਜ ਸੋਭ ਰਹੀ ਸੀ (ਜਿਵੇਂ ਉਨ੍ਹਾਂ) ਦੋਹਾਂ ਨੇ ਸੋਨਾ ਦਾਨ ਕੀਤਾ ਹੋਇਆ ਸੀ।
Yashoda looks impressive with Krishna in her lap
हेम को दानु करै जु दोऊ हरि गोद लए जसुदा इम राजै ॥
LINE 05
ਕੈਧਉਸੈਲਸੁਤਾਗਿਰਿਭੀਤਰਊਚਮਨੋਮਨਿਨੀਲਬਿਰਾਜੈ੧੫੩॥॥
(ਅਸਲ ਵਿਚ ਉਹ ਇੰਜ ਪ੍ਰਤੀਤ ਹੋ ਰਹੇ ਸਨ) ਮਾਨੋ ਪਾਰਬਤੀ ('ਸੈਲ ਸੁਤਾ') ਪਹਾੜ ਵਿਚ ਬੈਠੀ ਹੋਵੇ ਅਤੇ ਉਸ ਵਿਚ ਨੀਲ ਮਣੀ ਸ਼ੋਭਾ ਪਾ ਰਹੀ ਹੋਵੇ ॥੧੫੩॥
It seems that she has obtained this good reward after offering gold in charity Yashoda seems like a rock in the mountain and Krishna in her lap appears like a sapphire.153.
कैधउ सैल सुता गिरि भीतर ऊच मनो मनि नील बिराजै ॥१५३॥
LINE 06
ਗੋਪਗਏਤਜਿਗੋਕੁਲਕੋਬ੍ਰਿਜਆਪਨੇਆਪਨੇਡੇਰਨਆਏ॥
ਗੋਕੁਲ ਨੂੰ ਛਡ ਕੇ ਗਵਾਲੇ ਬ੍ਰਜ-ਭੂਮੀ ਵਿਚ ਆਪਣੇ ਆਪਣੇ ਡੇਰਿਆਂ ਵਿਚ ਆ ਗਏ।
The gopas forsaking Gokul came to their abodes in Braja
गोप गए तजि गोकुल को ब्रिज आपने आपने डेरन आए ॥
LINE 07
ਡਾਰਦਈਲਸੀਆਅਰੁਅਛਤਬਾਹਰਿਭੀਤਰਿਧੂਪਜਗਾਏ॥
ਕੱਚੀ ਲਸੀ ਅਤੇ ਚਾਵਲਾਂ ਦੇ ਛੱਟੇ ਦੇ ਕੇ ਅਤੇ ਘਰਾਂ ਦੇ ਅੰਦਰ ਬਾਹਰ ਧੂਪ ਜਗਾ ਕੇ (ਰਹਿਣ ਲਗੇ ਹਨ)।
They sprinkled buttermild and fragrances and burnt incenses within their houses and outside
डार दई लसीआ अरु अछत बाहरि भीतरि धूप जगाए ॥
LINE 08
ਤਾਛਬਿਕੋਜਸੁਊਚਮਹਾਕਬਿਨੈਮੁਖਤੇਇਮਭਾਖਿਸੁਨਾਏ॥
ਉਸ ਛਬ ਦੇ ਸ੍ਰੇਸ਼ਠ ਅਤੇ ਮਹਾਨ ਯਸ਼ ਨੂੰ ਕਵੀ ਨੇ (ਆਪਣੇ) ਮੁਖ ਤੋਂ ਇਸ ਤਰ੍ਹਾਂ ਕਹਿ ਕੇ ਸੁਣਾਇਆ ਹੈ
ता छबि को जसु ऊच महा कबि नै मुख ते इम भाखि सुनाए ॥
LINE 09
ਰਾਜਬਿਭੀਛਨਦੈਕਿਧੌਲੰਕਕੋਰਾਮਜੀਧਾਮਪਵਿਤ੍ਰਕਰਾਏ੧੫੪॥॥
ਮਾਨੋ ਵਿਭੀਸ਼ਣ ਨੂੰ ਲੰਕਾ ਦਾ ਰਾਜ ਦੇ ਕੇ ਰਾਮ ਜੀ ਨੇ (ਵਾਪਸ ਪਰਤ ਕੇ) ਘਰ ਨੂੰ ਪਵਿਤਰ ਕੀਤਾ ਹੋਵੇ ॥੧੫੪॥
The great poet has said about this beautiful scene that it seemed to him that after bestowing the kingdom of Lanka on Vibhishana, Ram had purified Lanka again.154.
राज बिभीछन दै किधौ लंक को राम जी धाम पवित्र कराए ॥१५४॥
GURBANI.WORLD