ਮੋਹਨ ਛੰਦ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 607
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮੋਹਨਛੰਦ॥
ਮੋਹਨ ਛੰਦ:
MOHAN STANZA
मोहन छंद ॥
LINE 02
ਅਰਿਮਾਰਿਕੈਰਿਪੁਟਾਰਕੈਨ੍ਰਿਪਮੰਡਲੀਸੰਗਕੈਲੀਓ॥
(ਕਲਕੀ ਅਵਤਾਰ ਨੇ) ਵੈਰੀਆਂ ਨੂੰ ਮਾਰ ਕੇ, ਦੁਸ਼ਮਨਾਂ ਨੂੰ ਠਿਕਾਣੇ ਲਗਾ ਕੇ ਰਾਜਿਆਂ ਦੀ ਮੰਡਲੀ ਨੂੰ ਨਾਲ ਲੈ ਲਿਆ ਹੈ।
अरि मारि कै रिपु टार कै न्रिप मंडली संग कै लीओ ॥
LINE 03
ਜਤ੍ਰਤਤ੍ਰਜਿਤੇਤਿਤੇਅਤਿਦਾਨਮਾਨਸਬੈਦੀਓ॥
ਜਿਥੇ ਕਿਥੇ (ਜੋ ਲੋਕ) ਜਿਤੇ ਹਨ, ਉਨ੍ਹਾਂ ਸਾਰਿਆਂ ਨੂੰ ਬਹੁਤ ਦਾਨ ਅਤੇ ਸਨਮਾਨ ਦਿੱਤਾ ਹੈ।
After killing the enemies and taking the group of kings alongwith him, the Kalki incarnation bestowed charities here there and everywhere
जत्र तत्र जिते तिते अति दान मान सबै दीओ ॥
LINE 04
ਸੁਰਰਾਜਜ੍ਯੋਨ੍ਰਿਪਰਾਜਹੁਐਗਿਰਰਾਜਸੇਭਟਮਾਰਕੈ॥
ਪਰਬਤਾਂ ਵਰਗੇ ਸੂਰਮਿਆਂ ਨੂੰ ਮਾਰ ਕੇ ਇੰਦਰ ਦੇ ਸਮਾਨ ਰਾਜਿਆਂ ਦੇ ਰਾਜੇ ਹੋ ਗਏ ਹਨ।
सुर राज ज्यो न्रिप राज हुऐ गिर राज से भट मार कै ॥
LINE 05
ਸੁਖਪਾਇਹਰਖਬਢਾਇਕੈਗ੍ਰਹਿਆਇਯੋਜਸੁਸੰਗਲੈ੫੫੯॥॥
ਸੁਖ ਪ੍ਰਾਪਤ ਕਰਕੇ, ਖੁਸ਼ੀ ਨੂੰ ਵਧਾ ਕੇ ਅਤੇ ਯਸ਼ ਨੂੰ ਨਾਲ ਲੈ ਕੇ (ਕਲਕੀ ਅਵਤਾਰ) ਘਰ ਨੂੰ ਪਰਤੇ ਹਨ ॥੫੫੯॥
After killing the powerful enemies like indra the Lord getting pleased and also getting approbation, came back to his home.559.
सुख पाइ हरख बढाइकै ग्रहि आइयो जसु संग लै ॥५५९॥
LINE 06
ਅਰਿਜੀਤਜੀਤਅਭੀਤਹ੍ਵੈਜਗਿਹੋਮਜਗਘਨੇਕਰੇ॥
ਵੈਰੀਆਂ ਨੂੰ ਜਿਤ ਜਿਤ ਕੇ ਅਤੇ ਡਰ ਤੋਂ ਰਹਿਤ ਹੋ ਕੇ ਜਗਤ ਵਿਚ ਬਹੁਤ ਹੋਮ ਅਤੇ ਯੱਗ ਕੀਤੇ ਹਨ।
अरि जीत जीत अभीत ह्वै जगि होम जग घने करे ॥
LINE 07
ਦੇਸਿਦੇਸਿਅਸੇਸਭਿਛਕਰੋਗਸੋਗਸਬੈਹਰੇ॥
ਦੇਸ਼ ਦੇਸ਼ ਦੇ ਸਾਰੇ ਮੰਗਣ ਵਾਲਿਆਂ ਦੇ ਸਭ ਰੋਗ ਅਤੇ ਸੋਗ ਦੂਰ ਕਰ ਦਿੱਤੇ ਹਨ।
After conquering the enemies, he fearlessly performed many hom-yajnas and removed the sufferings and ailments of all the beggars in various countires
देसि देसि असेस भिछक रोग सोग सबै हरे ॥
LINE 08
ਕੁਰਰਾਜਜਿਉਦਿਜਰਾਜਕੇਬਹੁਭਾਤਿਦਾਰਿਦਮਾਰਕੈ॥
ਦੁਰਯੋਧਨ ਦੁਆਰਾ, ਦ੍ਰੋਣਾਚਾਰਯ ('ਦਿਜ ਰਾਜ') ਦੇ ਦਰਿਦ੍ਰ ਨੂੰ ਕਟਣ ਵਾਂਗ ਬਹੁਤ ਤਰ੍ਹਾਂ ਦੇ (ਦਰਿਦ੍ਰ ਦੂਰ ਕਰਕੇ) ਜਗਤ ਨੂੰ ਜਿਤ ਕੇ
कुर राज जिउ दिज राज के बहु भाति दारिद मार कै ॥
LINE 09
ਜਗੁਜੀਤਿਸੰਭਰਕੋਚਲਯੋਜਗਿਜਿਤਕਿਤਬਿਥਾਰਕੈ੫੬੦॥॥
ਅਤੇ ਜਿਥੇ ਕਿਥੇ ਯਸ਼ ਨੂੰ ਪਸਾਰ ਕੇ (ਕਲਕੀ ਅਵਤਾਰ ਆਪਣੇ ਨਗਰ) ਸੰਭਰ (ਸੰਭਲ) ਨੂੰ ਚਲੇ ਹਨ ॥੫੬੦॥
After removing the poverty of Brahmins, like the kings of Kuru clan, the Lord on conquering the worlds and spreading his glory of victory, marched towards
जगु जीति संभर को चलयो जगि जित कित बिथार कै ॥५६०॥
LINE 10
ਜਗਜੀਤਿਬੇਦਬਿਥਾਰਕੇਜਗਸੁਅਰਥਅਰਥਚਿਤਾਰੀਅੰ॥
ਜਗਤ ਨੂੰ ਜਿਤ ਕੇ, ਵੇਦਾਂ (ਦੀ ਰੀਤ) ਦਾ ਪ੍ਰਚਾਰ ਕਰਕੇ ਅਤੇ ਜਗਤ ਲਈ ਚੰਗਾ ਆਚਾਰ ਸੋਚ ਕੇ
जग जीति बेद बिथार के जग सु अरथ अरथ चितारीअं ॥
LINE 11
ਦੇਸਿਦੇਸਿਬਿਦੇਸਮੈਨਵਭੇਜਿਭੇਜਿਹਕਾਰੀਅੰ॥
ਦੇਸ ਦੇਸ ਅਤੇ ਵਿਦੇਸ ਵਿਚ ਨਵੇਂ (ਦੂਤ) ਭੇਜ ਭੇਜ ਕੇ (ਵੇਦ ਪਾਠੀਆਂ ਨੂੰ) ਬੁਲਾ ਲਿਆ ਹੈ।
Conquering the world, spreding the praise of the Vedas and thinking about the good works, the lord subdued fighting all the kings of various countries
देसि देसि बिदेस मै नव भेजि भेजि हकारीअं ॥
LINE 12
ਧਰਦਾੜਜਿਉਰਣਗਾੜਹੁਇਤਿਰਲੋਕਜੀਤਸਬੈਲੀਏ॥
ਵਰਾਹ ਅਵਤਾਰ ('ਧਰ ਧਾੜ') ਵਾਂਗ ਬਹੁਤ ਭਿਆਨਕ ਯੁੱਧ ਕਰਕੇ ਸਾਰੇ ਤਿੰਨਾਂ ਲੋਕਾਂ ਨੂੰ ਜਿਤ ਲਿਆ ਹੈ।
धर दाड़ जिउ रण गाड़ हुइ तिरलोक जीत सबै लीए ॥
LINE 13
ਬਹੁਦਾਨਦੈਸਨਮਾਨਸੇਵਕਭੇਜਭੇਜਤਹਾਦੀਏ੫੬੧॥॥
(ਵੇਦ ਪਾਠੀਆਂ ਨੂੰ) ਬਹੁਤ ਦਾਨ ਦੇ ਕੇ ਅਤੇ ਸਨਮਾਨ ਪੂਰਵਕ ਸੇਵਕਾਂ ਨਾਲ (ਉਨ੍ਹਾਂ ਨੂੰ) ਉਥੇ ਉਥੇ ਭੇਜ ਦਿੱਤਾ ਹੈ ॥੫੬੧॥
On becoming the axe of Yama, the Lord conquered all the three worlds and sent his servants with honour everywhere, bestowing great gifts on them.561.
बहु दान दै सनमान सेवक भेज भेज तहा दीए ॥५६१॥
LINE 14
ਖਲਖੰਡਿਖੰਡਿਬਿਹੰਡਕੈਅਰਿਦੰਡਦੰਡਬਡੋਦੀਯੋ॥
ਦੁਸ਼ਟਾਂ ਨੂੰ ਟੋਟੇ ਟੋਟੇ ਕਰਕੇ ਅਤੇ ਪੂਰੀ ਤਰ੍ਹਾਂ ਨਸ਼ਟ ਕਰਕੇ ਵੈਰੀਆਂ ਨੂੰ ਬਹੁਤ ਦੰਡ ਦਿੱਤੇ ਹਨ।
खल खंडि खंडि बिहंड कै अरि दंड दंड बडो दीयो ॥
LINE 15
ਅਰਬਖਰਬਅਦਰਬਦਰਬਸੁਜੀਤਕੈਆਪਨੋਕੀਯੋ॥
ਅਰਬਾਂ ਖਰਬਾਂ ਧਨ-ਹੀਣਾਂ ਨੂੰ ਧਨ-ਪਦਾਰਥ ਦੇ ਕੇ ਅਤੇ ਜਿਤ ਕੇ ਆਪਣਾ ਬਣਾ ਲਿਆ ਹੈ।
On destroying and punishing the tyrants, the Lord conquered the materials of the value of billions
अरब खरब अदरब दरब सु जीत कै आपनो कीयो ॥
LINE 16
ਰਣਜੀਤਜੀਤਅਜੀਤਜੋਧਨਛਤ੍ਰਅਤ੍ਰਛਿਨਾਈਅੰ॥
ਨਾ ਜਿਤੇ ਜਾ ਸਕਣ ਵਾਲਿਆਂ ਯੋਧਿਆਂ ਨੂੰ ਰਣ ਵਿਚ ਜਿਤ ਜਿਤ ਕੇ ਉਨ੍ਹਾਂ ਪਾਸੋਂ ਅਸਤ੍ਰ-ਸ਼ਸਤ੍ਰ ਅਤੇ ਛਤ੍ਰ ਖੋਹ ਲਏ ਹਨ।
रणजीत जीत अजीत जोधन छत्र अत्र छिनाईअं ॥
LINE 17
ਸਰਦਾਰਬਿੰਸਤਿਚਾਰਕਲਿਅਵਤਾਰਛਤ੍ਰਫਿਰਾਈਅੰ੫੬੨॥॥
(ਫਿਰ) ਚੌਬੀਸ ਅਵਤਾਰਾਂ ਦੇ ਸਰਦਾਰ ਕਲਕੀ ਅਵਤਾਰ ਦਾ ਛਤ੍ਰ ਫਿਰਨ ਲਗਾ ਹੈ ॥੫੬੨॥
Subduing the warriors, he conquered their weapons and crown and the canopy of Kali-incarnation revolved on all the four sides.562.
सरदार बिंसति चार कलि अवतार छत्र फिराईअं ॥५६२॥
GURBANI.WORLD