ਸਵੈਯਾ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 499
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਵੈਯਾ॥
ਸਵੈਯਾ:
SWAYYA
सवैया ॥
LINE 02
ਦਸਦਿਉਸਕੋਬਾਲਕਭਯੋਜਬਹੀਤਬਸੰਬਰਦੈਤਲੈਤਾਹਿਗਯੋਹੈ॥
ਜਦ ਬਾਲਕ ਦਸਾਂ ਦਿਨਾਂ ਦਾ ਹੋ ਗਿਆ ਤਦ ਸੰਬਰ (ਨਾਂ ਦਾ) ਦੈਂਤ ਉਸ ਨੂੰ ਲੈ ਗਿਆ।
दस दिउस को बालक भयो जब ही तब संबर दैत लै ताहि गयो है ॥
LINE 03
ਸਿੰਧਕੇਭੀਤਰਡਾਰਿਦਯੋਇਕਮਛਹੁਤੋਤਿਹਲੀਲਲਯੋਹੈ॥
(ਉਸ ਨੇ ਲੈ ਜਾ ਕੇ) ਸਮੁੰਦਰ ਵਿਚ ਸੁਟ ਦਿੱਤਾ। (ਉਥੇ) ਇਕ ਮੱਛ ਹੁੰਦਾ ਸੀ, (ਉਸ ਨੇ) ਉਸ (ਬਾਲਕ) ਨੂੰ ਨਿਗਲ ਲਿਆ।
When the child was only tan days of age, a demon named Shambar stole him and threw him in the sea, where he was swallowed by a fish
सिंध के भीतर डारि दयो इक मछ हुतो तिह लील लयो है ॥
LINE 04
ਮਛਸੋਊਗਹਿਝੀਵਰਿਏਕੁਸੁਸੰਬਰਪੈਫਿਰਿਜਾਇਦਯੋਹੈ॥
ਉਸ ਮੱਛ ਨੂੰ ਇਕ ਝੀਵਰ ਨੇ ਪਕੜ ਲਿਆ ਅਤੇ ਫਿਰ ਉਸ ਨੇ (ਉਹ) ਸੰਬਰ (ਦੈਂਤ) ਕੋਲ (ਵੇਚ) ਦਿੱਤਾ।
मछ सोऊ गहि झीवरि एकु सु संबर पै फिरि जाइ दयो है ॥
LINE 05
ਭਛਨਕੋਫੁਨਿਤਾਹਿਰਸੋਇਮੈਭੇਜਿਦਯੋਸੁਉਲਾਸਕਯੋਹੈ੨੦੧੭॥॥
ਫਿਰ (ਦੈਂਤ ਨੇ ਉਸ ਨੂੰ) ਖਾਣ ਲਈ ਰਸੋਈ ਵਿਚ ਭੇਜ ਦਿੱਤਾ ਅਤੇ (ਮਨ ਵਿਚ) ਬਹੁਤ ਖੁਸ਼ ਹੋਇਆ ॥੨੦੧੭॥
A fisherman caught that fish and brought it to Shambar, who, getting pleased, sent it to the kitchen for cooking.2017.
भछन को फुनि ताहि रसोइ मै भेजि दयो सु उलास कयो है ॥२०१७॥
LINE 06
ਜਬਮਛਕੋਪਾਰਨਪੇਟਲਗੇਤਬਸੁੰਦਰਬਾਰਿਕਏਕਨਿਹਾਰਿਯੋ॥
ਜਦ (ਰਸੋਈ ਬਣਾਉਣ ਵਾਲੀ ਇਸਤਰੀ) ਮੱਛ ਦਾ ਪੇਟ ਪਾੜਨ ਲਗੀ ਤਦ (ਉਸ ਨੇ ਉਸ ਵਿਚ) ਇਕ ਸੁੰਦਰ ਬਾਲਕ ਵੇਖਿਆ।
When the belly of the fish was torn open, a beautiful child was seen there
जब मछ को पारन पेट लगे तब सुंदर बारिक एक निहारियो ॥
LINE 07
ਹੋਇਦਇਆਲਵਤੀਸੁਤ੍ਰੀਆਕਰੁਨਾਰਸੁਪੈਚਿਤਮੈਤਿਨਿਧਾਰਿਯੋ॥
ਉਹ ਇਸਤਰੀ ਦਇਆਵਾਨ ਹੋ ਗਈ ਅਤੇ ਉਸ ਨੇ ਚਿਤ ਵਿਚ ਕਰੁਣ ਰਸ ਨੂੰ ਧਾਰਿਆ (ਅਰਥਾਤ ਤਰਸ ਕਰਨ ਦੇ ਭਾਵ ਵਿਚ ਹੋ ਗਈ)।
The kitchen maid was filled with pity
होइ दइआल वती सु त्रीआ करुना रसु पै चित मै तिनि धारियो ॥
LINE 08
ਤੇਰੋਕਹਿਯੋਪਤਿਹੈਇਮਨਾਰਦਸ੍ਯਾਮਭਨੈਇਹਭਾਤਿਉਚਾਰਿਯੋ॥
(ਕਵੀ) ਸ਼ਿਆਮ ਕਹਿੰਦੇ ਹਨ, ਨਾਰਦ ਨੇ (ਉਥੇ ਆ ਕੇ) ਇਸ ਤਰ੍ਹਾਂ ਕਿਹਾ, ਇਹ ਤੇਰਾ ਪਤੀ ਹੈ।
Narada came and said to her, “He is your husband
तेरो कहियो पति है इम नारद स्याम भनै इह भाति उचारियो ॥
LINE 09
ਸੋਬਤੀਆਸੁਨਿਕੈਮੁਨਿਨਾਰਿਭਲੀਬਿਧਿਸੋਭਰਤਾਕਰਿਪਾਰਿਯੋ੨੦੧੮॥॥
(ਨਾਰਦ) ਮੁਨੀ ਦੀ ਗੱਲ ਸੁਣ ਕੇ (ਉਸ) ਇਸਤਰੀ ਨੇ ਉਸ ਨੂੰ ਪਤੀ ਮੰਨ ਕੇ ਚੰਗੀ ਤਰ੍ਹਾਂ ਪਾਲਿਆ ॥੨੦੧੮॥
” And that women, considering his her husband, brought him up.2018.
सो बतीआ सुनि कै मुनि नारि भली बिधि सो भरता करि पारियो ॥२०१८॥
GURBANI.WORLD