ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 499
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਬਲਵੰਤਿਬਿਆਪਿਰਹੀਸਭਮਹੀ
ਪ੍ਰਬਲ ਮਾਇਆ ਸਾਰੀ ਧਰਤੀ ਉੱਤੇ ਆਪਣਾ ਜ਼ੋਰ ਪਾ ਰਹੀ ਹੈ,
The power of Maya is pervading everywhere.
बलवंति बिआपि रही सभ मही ॥
LINE 02
ਅਵਰੁਜਾਨਸਿਕੋਊਮਰਮਾਗੁਰਕਿਰਪਾਤੇਲਹੀ॥॥ਰਹਾਉ
ਕੋਈ ਹੋਰ ਮਨੁੱਖ (ਇਸ ਤੋਂ ਬਚਣ ਦਾ) ਭੇਤ ਨਹੀਂ ਜਾਣਦਾ। (ਇਹ ਭੇਤ) ਗੁਰੂ ਦੀ ਕਿਰਪਾ ਨਾਲ ਲੱਭਦਾ ਹੈ ॥੧॥ ਰਹਾਉ ॥
Her secret is known only by Guru's Grace - no one else knows it. ||1||Pause||
अवरु न जानसि कोऊ मरमा गुर किरपा ते लही ॥१॥ रहाउ ॥
LINE 03
ਜੀਤਿਜੀਤਿਜੀਤੇਸਭਿਥਾਨਾਸਗਲਭਵਨਲਪਟਹੀ
ਇਹ ਪ੍ਰ੍ਰਬਲ ਮਾਇਆ ਸਦਾ ਤੋਂ ਸਾਰੇ ਥਾਂ ਜਿੱਤਦੀ ਆ ਰਹੀ ਹੈ, ਇਹ ਸਾਰੇ ਭਵਨਾਂ (ਦੇ ਜੀਵਾਂ) ਨੂੰ ਚੰਬੜੀ ਹੋਈ ਹੈ।
Conquering and conquering, she has conquered everywhere, and she clings to the whole world.
जीति जीति जीते सभि थाना सगल भवन लपटही ॥
LINE 04
ਕਹੁਨਾਨਕਸਾਧਤੇਭਾਗੀਹੋਇਚੇਰੀਚਰਨਗਹੀ੨੫੧੪॥॥॥॥
ਨਾਨਕ ਆਖਦਾ ਹੈ- ਇਹ ਪ੍ਰਬਲ ਮਾਇਆ ਗੁਰੂ ਪਾਸੋਂ ਪਰੇ ਭੱਜੀ ਹੈ, (ਗੁਰੂ ਦੀ) ਦਾਸੀ ਬਣ ਕੇ (ਗੁਰੂ ਦੇ) ਚਰਨ ਫੜਦੀ ਹੈ ॥੨॥੫॥੧੪॥
Says Nanak, she surrenders to the Holy Saint; becoming his servant, she falls at his feet. ||2||5||14||
कहु नानक साध ते भागी होइ चेरी चरन गही ॥२॥५॥१४॥
LINE 05
ਗੂਜਰੀਮਹਲਾ
Goojaree, Fifth Mahalaa:
गूजरी महला ५ ॥
LINE 06
ਦੁਇਕਰਜੋੜਿਕਰੀਬੇਨੰਤੀਠਾਕੁਰੁਅਪਨਾਧਿਆਇਆ
ਮੈਂ (ਆਪਣੇ ਮਾਲਕ-ਪ੍ਰਭੂ ਦੇ ਅੱਗੇ) ਦੋਵੇਂ ਹਥ ਜੋੜ ਕੇ ਅਰਜ਼ੋਈ ਕਰਦਾ ਰਹਿੰਦਾ ਹਾਂ।
With my palms pressed together, I offer my prayer, meditating on my Lord and Master.
दुइ कर जोड़ि करी बेनंती ठाकुरु अपना धिआइआ ॥
LINE 07
ਹਾਥਦੇਇਰਾਖੇਪਰਮੇਸਰਿਸਗਲਾਦੁਰਤੁਮਿਟਾਇਆ॥॥
ਉਸ ਮਾਲਕ ਪਰਮੇਸਰ ਪ੍ਰਭੂ ਨੇ ਸਾਡੀ ਹੱਥ ਦੇ ਕੇ ਰਾਖੀ ਕੀਤੀ ਹੈ ਤੇ ਸਾਰੇ ਕਸ਼ਟ ਤੇ ਪਾਪ ਨਵਿਰਤ ਕਰ ਦਿਤੇ ਹਨ ॥੧॥
Giving me His hand, the Transcendent Lord has saved me, and erased all my sins. ||1||
हाथ देइ राखे परमेसरि सगला दुरतु मिटाइआ ॥१॥
LINE 08
ਠਾਕੁਰਹੋਏਆਪਿਦਇਆਲ
ਜਿਨ੍ਹਾਂ ਜੀਵਾਂ ਉਤੇ ਪ੍ਰਭੂ ਜੀ ਆਪ ਦਇਆਵਾਨ ਹੁੰਦੇ ਹਨ,
The Lord and Master Himself has become merciful.
ठाकुर होए आपि दइआल ॥
LINE 09
ਭਈਕਲਿਆਣਆਨੰਦਰੂਪਹੁਈਹੈਉਬਰੇਬਾਲਗੁਪਾਲ॥॥ਰਹਾਉ
ਉਹਨਾਂ ਦੇ ਅੰਦਰ ਆਤਮਕ ਆਨੰਦ ਪੈਦਾ ਹੋ ਜਾਂਦਾ ਹੈ, ਗੋਪਾਲ-ਪ੍ਰਭੂ ਦੇ (ਦਰ ਤੇ ਆਏ ਹੋਏ ਉਹ ਜੀਵ-) ਬੱਚੇ (ਸੰਸਾਰ-ਸਮੁੰਦਰ ਵਿਚ ਡੁੱਬਣ ਤੋਂ) ਬਚ ਗਏ (ਪ੍ਰਭੂ ਦੇ ਦਇਆਲ ਹੋਇਆਂ) ਆਨੰਦ-ਭਰਪੂਰ ਹੋ ਜਾਈਦਾ ਹੈ ॥੧॥ ਰਹਾਉ ॥
I have been emancipated, the embodiment of bliss; I am the child of the Lord of the Universe - He has carried me across. ||1||Pause||
भई कलिआण आनंद रूप हुई है उबरे बाल गुपाल ॥१॥ रहाउ ॥
LINE 10
ਮਿਲਿਵਰਨਾਰੀਮੰਗਲੁਗਾਇਆਠਾਕੁਰਕਾਜੈਕਾਰੁ
ਪ੍ਰਭੂ-ਪਤੀ ਨੂੰ ਮਿਲ ਕੇ ਮੇਰੇ ਗਿਆਨ-ਇੰਦ੍ਰਿਆਂ ਨੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਣਾ ਸ਼ੁਰੂ ਕਰ ਦਿੱਤਾ ਹੈ, ਮਾਲਕ-ਪ੍ਰਭੂ ਦਾ ਜੈ-ਜੈਕਾਰ ਕਰਨਾ ਸ਼ੁਰੂ ਕਰ ਦਿੱਤਾ ਹੈ।
Meeting her Husband, the soul-bride sings the songs of joy, and celebrates her Lord and Master.
मिलि वर नारी मंगलु गाइआ ठाकुर का जैकारु ॥
LINE 11
ਕਹੁਨਾਨਕਤਿਸੁਗੁਰਬਲਿਹਾਰੀਜਿਨਿਸਭਕਾਕੀਆਉਧਾਰੁ੨੬੧੫॥॥॥॥
ਨਾਨਕ ਆਖਦਾ ਹੈ- (ਇਹ ਸਾਰੀ ਬਰਕਤਿ ਗੁਰੂ ਦੀ ਹੀ ਹੈ) ਮੈਂ ਉਸ ਗੁਰੂ ਤੋਂ ਕੁਰਬਾਨ ਜਾਂਦਾ ਹਾਂ ਜਿਸ ਨੇ (ਸਰਨ ਆਏ) ਸਭ ਜੀਵਾਂ ਦਾ ਪਾਰ-ਉਤਾਰਾ ਕਰ ਦਿੱਤਾ ਹੈ ॥੨॥੬॥੧੫॥
Says Nanak, I am a sacrifice to the Guru, who has emancipated everyone. ||2||6||15||
कहु नानक तिसु गुर बलिहारी जिनि सभ का कीआ उधारु ॥२॥६॥१५॥
LINE 12
ਗੂਜਰੀਮਹਲਾ
Goojaree, Fifth Mahalaa:
गूजरी महला ५ ॥
LINE 13
ਮਾਤਪਿਤਾਭਾਈਸੁਤਬੰਧਪਤਿਨਕਾਬਲੁਹੈਥੋਰਾ
ਮਾਂ, ਪਿਉ, ਭਰਾ, ਪੁੱਤਰ, ਰਿਸ਼ਤੇਦਾਰ-ਇਹਨਾਂ ਦਾ ਆਸਰਾ ਕਮਜ਼ੋਰ ਆਸਰਾ ਹੈ।
Mother, father, siblings, children and relatives - their power is insignificant.
मात पिता भाई सुत बंधप तिन का बलु है थोरा ॥
LINE 14
ਅਨਿਕਰੰਗਮਾਇਆਕੇਪੇਖੇਕਿਛੁਸਾਥਿਚਾਲੈਭੋਰਾ॥॥
ਮੈਂ ਮਾਇਆ ਦੇ ਭੀ ਅਨੇਕਾਂ ਰੰਗ-ਤਮਾਸ਼ੇ ਵੇਖ ਲਏ ਹਨ (ਇਹਨਾਂ ਵਿਚੋਂ ਭੀ) ਕੁਝ ਰਤਾ ਭਰ ਭੀ (ਜੀਵ ਦੇ) ਨਾਲ ਨਹੀਂ ਜਾਂਦਾ ॥੧॥
I have seen the many pleasures of Maya, but none goes with them in the end. ||1||
अनिक रंग माइआ के पेखे किछु साथि न चालै भोरा ॥१॥
LINE 15
ਠਾਕੁਰਤੁਝਬਿਨੁਆਹਿਮੋਰਾ
ਹੇ ਮਾਲਕ ਪ੍ਰਭੂ! ਤੈਥੋਂ ਬਿਨਾ ਮੇਰਾ (ਹੋਰ ਕੋਈ ਆਸਰਾ) ਨਹੀਂ ਹੈ।
O Lord Master, other than You, no one is mine.
ठाकुर तुझ बिनु आहि न मोरा ॥
LINE 16
ਮੋਹਿਅਨਾਥਨਿਰਗੁਨਗੁਣੁਨਾਹੀਮੈਆਹਿਓਤੁਮੑਰਾਧੋਰਾ॥॥ਰਹਾਉ
ਮੈਂ ਨਿਆਸਰੇ ਗੁਣ-ਹੀਨ ਵਿਚ ਕੋਈ ਗੁਣ ਨਹੀਂ ਹੈ। ਮੈਂ ਤੇਰਾ ਹੀ ਆਸਰਾ ਤੱਕਿਆ ਹੈ ॥੧॥ ਰਹਾਉ ॥
I am a worthless orphan, devoid of merit; I long for Your Support. ||1||Pause||
मोहि अनाथ निरगुन गुणु नाही मै आहिओ तुमरा धोरा ॥१॥ रहाउ ॥
LINE 17
ਬਲਿਬਲਿਬਲਿਬਲਿਚਰਣਤੁਮੑਾਰੇਈਹਾਊਹਾਤੁਮੑਾਰਾਜੋਰਾ
ਹੇ ਪ੍ਰਭੂ! ਮੈਂ ਤੇਰੇ ਚਰਨਾਂ ਤੋਂ ਕੁਰਬਾਨ ਕੁਰਬਾਨ ਕੁਰਬਾਨ ਜਾਂਦਾ ਹਾਂ। ਇਸ ਲੋਕ ਤੇ ਪਰਲੋਕ ਵਿਚ ਮੈਨੂੰ ਤੇਰਾ ਹੀ ਸਹਾਰਾ ਹੈ।
I am a sacrifice, a sacrifice, a sacrifice, a sacrifice to Your lotus feet; here and hereafter, Yours is the only power.
बलि बलि बलि बलि चरण तुमारे ईहा ऊहा तुमारा जोरा ॥
LINE 18
ਸਾਧਸੰਗਿਨਾਨਕਦਰਸੁਪਾਇਓਬਿਨਸਿਓਸਗਲਨਿਹੋਰਾ੨੭੧੬॥॥॥॥
ਹੇ ਨਾਨਕ! (ਆਖ-ਜਿਸ ਮਨੁੱਖ ਨੇ) ਸਾਧ ਸੰਗਤਿ ਵਿਚ ਟਿਕ ਕੇ ਪ੍ਰਭੂ ਦਾ ਦਰਸ਼ਨ ਕਰ ਲਿਆ, ਉਸ ਦੀ ਮੁਥਾਜੀ ਖ਼ਤਮ ਹੋ ਗਈ ॥੨॥੭॥੧੬॥
In the Saadh Sangat, the Company of the Holy, Nanak has obtained the Blessed Vision of Your Darshan; my obligations to all others are annulled. ||2||7||16||
साधसंगि नानक दरसु पाइओ बिनसिओ सगल निहोरा ॥२॥७॥१६॥
LINE 19
ਗੂਜਰੀਮਹਲਾ
Goojaree, Fifth Mahalaa:
गूजरी महला ५ ॥
LINE 20
ਆਲਜਾਲਭ੍ਰਮਮੋਹਤਜਾਵੈਪ੍ਰਭਸੇਤੀਰੰਗੁਲਾਈ
ਹੇ ਮਿੱਤਰ! (ਗੁਰੂ ਸਰਨ ਆਏ ਮਨੁੱਖ ਪਾਸੋਂ) ਘਰ ਦੇ ਜੰਜਾਲ, ਭਟਕਣਾ, ਮੋਹ ਛਡਾ ਦੇਂਦਾ ਹੈ, ਤੇ ਪਰਮਾਤਮਾ ਨਾਲ ਉਸ ਦਾ ਪਿਆਰ ਬਣਾ ਦੇਂਦਾ ਹੈ।
He rids us of entanglements, doubt and emotional attachment, and leads us to love God.
आल जाल भ्रम मोह तजावै प्रभ सेती रंगु लाई ॥
LINE 21
ਮਨਕਉਇਹਉਪਦੇਸੁਦ੍ਰਿੜਾਵੈਸਹਜਿਸਹਜਿਗੁਣਗਾਈ॥॥
(ਸਰਨ ਆਏ ਮਨੁੱਖ ਦੇ) ਮਨ ਨੂੰ ਇਹ ਸਿੱਖਿਆ ਪੱਕੀ ਕਰ ਕੇ ਦੇਂਦਾ ਹੈ ਕਿ ਸਦਾ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਗੁਣ ਗਾਂਦਾ ਰਹੁ ॥੧॥
He implants this instruction in our minds, for us to sing the Glorious Praises of the Lord, in peace and poise. ||1||
मन कउ इह उपदेसु द्रिड़ावै सहजि सहजि गुण गाई ॥१॥
LINE 22
ਸਾਜਨਐਸੋਸੰਤੁਸਹਾਈ
ਹੇ ਮਿੱਤਰ! ਗੁਰੂ ਇਹੋ ਜਿਹਾ ਮਦਦਗਾਰ ਹੈ,
O friend, the Saintly Guru is such a helper.
साजन ऐसो संतु सहाई ॥
LINE 23
ਜਿਸੁਭੇਟੇਤੂਟਹਿਮਾਇਆਬੰਧਬਿਸਰਿਕਬਹੂੰਜਾਈ॥॥ਰਹਾਉ
ਕਿ ਜਿਸ ਮਨੁੱਖ ਨੂੰ (ਗੁਰੂ) ਮਿਲ ਪੈਂਦਾ ਹੈ, ਉਸ ਦੇ ਮਾਇਆ ਦੇ ਬੰਧਨ ਟੁੱਟ ਜਾਂਦੇ ਹਨ, ਉਸ ਨੂੰ ਪਰਮਾਤਮਾ ਕਦੇ ਭੁੱਲਦਾ ਨਹੀਂ ॥੧॥ ਰਹਾਉ ॥
Meeting Him, the bonds of Maya are released, and one never forgets the Lord. ||1||Pause||
जिसु भेटे तूटहि माइआ बंध बिसरि न कबहूं जाई ॥१॥ रहाउ ॥
LINE 24
ਕਰਤਕਰਤਅਨਿਕਬਹੁਭਾਤੀਨੀਕੀਇਹਠਹਰਾਈ
ਅਨੇਕਾਂ, ਤੇ ਕਈ ਕਿਸਮ ਦੀਆਂ ਸੋਚਾਂ ਵਿਚਾਰਾਂ ਕਰਦਿਆਂ ਕਰਦਿਆਂ ਆਖ਼ਰ ਮੈਂ ਚੰਗਾ ਨਿਸ਼ਚਾ ਦਿਲ ਵਿਚ ਟਿਕਾ ਲਿਆ ਹੈ,
Practicing, practicing various actions in so many ways, I came to recognize this as the best way.
करत करत अनिक बहु भाती नीकी इह ठहराई ॥
LINE 25
ਮਿਲਿਸਾਧੂਹਰਿਜਸੁਗਾਵੈਨਾਨਕਭਵਜਲੁਪਾਰਿਪਰਾਈ੨੮੧੭॥॥॥॥
ਕਿ ਜੇਹੜਾ ਮਨੁੱਖ ਗੁਰੂ ਨੂੰ ਮਿਲ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਰਹਿੰਦਾ ਹੈ, ਹੇ ਨਾਨਕ! (ਆਖ-) ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੨॥੮॥੧੭॥
Joining the Company of the Holy, Nanak sings the Glorious Praises of the Lord, and crosses over the terrifying world-ocean. ||2||8||17||
मिलि साधू हरि जसु गावै नानक भवजलु पारि पराई ॥२॥८॥१७॥
LINE 26
ਗੂਜਰੀਮਹਲਾ
Goojaree, Fifth Mahalaa:
गूजरी महला ५ ॥
LINE 27
ਖਿਨਮਹਿਥਾਪਿਉਥਾਪਨਹਾਰਾਕੀਮਤਿਜਾਇਕਰੀ
ਪਰਮਾਤਮਾ (ਸੰਸਾਰਕ ਪਦਾਰਥਾਂ ਨੂੰ) ਖਿਨ ਵਿਚ ਪੈਦਾ ਕਰ ਕੇ ਖਿਨ ਵਿਚ ਹੀ ਨਾਸ ਕਰਨ ਦੀ ਸਮਰੱਥਾ ਰੱਖਣ ਵਾਲਾ ਹੈ, ਉਸ ਪਰਮਾਤਮਾ ਦੇ ਬਰਾਬਰ ਦੀ ਕਦਰ ਵਾਲਾ ਹੋਰ ਕੋਈ ਦੱਸਿਆ ਨਹੀਂ ਜਾ ਸਕਦਾ।
In an instant, He establishes and disestablishes; His value cannot be described.
खिन महि थापि उथापनहारा कीमति जाइ न करी ॥
LINE 28
ਰਾਜਾਰੰਕੁਕਰੈਖਿਨਭੀਤਰਿਨੀਚਹਜੋਤਿਧਰੀ॥॥
ਪਰਮਾਤਮਾ ਰਾਜੇ ਨੂੰ ਇਕ ਖਿਨ ਵਿਚ ਕੰਗਾਲ ਬਣਾ ਦੇਂਦਾ ਹੈ ਅਤੇ ਨੀਵਾਂ ਅਖਵਾਣ ਵਾਲੇ ਦੇ ਅੰਦਰ ਆਪਣੀ ਜੋਤਿ ਦਾ ਪ੍ਰਕਾਸ਼ ਕਰ ਦੇਂਦਾ ਹੈ (ਜਿਸ ਕਰਕੇ ਉਹ ਰਾਜਿਆਂ ਵਾਲਾ ਆਦਰ-ਮਾਣ ਪ੍ਰਾਪਤ ਕਰ ਲੈਂਦਾ ਹੈ) ॥੧॥
He turns the king into a beggar in an instant, and He infuses splendor into the lowly. ||1||
राजा रंकु करै खिन भीतरि नीचह जोति धरी ॥१॥
LINE 29
ਧਿਆਈਐਅਪਨੋਸਦਾਹਰੀ
ਆਪਣੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਹੀ ਧਿਆਨ ਧਰੀ ਰੱਖਣਾ ਚਾਹੀਦਾ ਹੈ।
Meditate forever on Your Lord.
धिआईऐ अपनो सदा हरी ॥
LINE 30
ਸੋਚਅੰਦੇਸਾਤਾਕਾਕਹਾਕਰੀਐਜਾਮਹਿਏਕਘਰੀ॥॥ਰਹਾਉ
(ਸੰਸਾਰ ਦੀ) ਉਸ ਚੀਜ਼ ਦਾ ਕੀਹ ਚਿੰਤਾ-ਫ਼ਿਕਰ ਕਰਨਾ ਹੋਇਆ, ਜੇਹੜੀ ਛੇਤੀ ਹੀ ਨਾਸ ਹੋ ਜਾਣ ਵਾਲੀ ਹੈ? ॥੧॥ ਰਹਾਉ ॥
Why should I feel worry or anxiety, when I am here for only a short time. ||1||Pause||
सोच अंदेसा ता का कहा करीऐ जा महि एक घरी ॥१॥ रहाउ ॥
LINE 31
ਤੁਮੑਰੀਟੇਕਪੂਰੇਮੇਰੇਸਤਿਗੁਰਮਨਸਰਨਿਤੁਮੑਾਰੈਪਰੀ
ਹੇ ਮੇਰੇ ਸਤਿਗੁਰੂ-ਪ੍ਰਭੂ! ਮੈਨੂੰ ਤੇਰਾ ਹੀ ਆਸਰਾ ਹੈ, ਮੇਰਾ ਮਨ ਤੇਰੀ ਸਰਨ ਆ ਪਿਆ ਹੈ।
You are my support, O my Perfect True Guru; my mind has taken to the protection of Your Sanctuary.
तुमरी टेक पूरे मेरे सतिगुर मन सरनि तुमारै परी ॥
LINE 32
ਅਚੇਤਇਆਨੇਬਾਰਿਕਨਾਨਕਹਮਤੁਮਰਾਖਹੁਧਾਰਿਕਰੀ੨੯੧੮॥॥॥॥
ਹੇ ਪ੍ਰਭੂ! ਅਸੀਂ ਤੇਰੇ ਬੇ-ਸਮਝ ਅੰਞਾਣ ਬੱਚੇ ਹਾਂ, ਹੇ ਨਾਨਕ! (ਆਖ-) ਤੂੰ ਆਪਣਾ ਹੱਥ (ਸਾਡੇ ਸਿਰ ਉੱਤੇ) ਧਰ ਕੇ (ਸਾਨੂੰ ਸੰਸਾਰਕ ਪਦਾਰਥਾਂ ਦੇ ਮੋਹ ਤੋਂ) ਬਚਾ ਲੈ ॥੨॥੯॥੧੮॥
Nanak, I am a foolish and ignorant child; reach out to me with Your hand, Lord, and save me. ||2||9||18||
अचेत इआने बारिक नानक हम तुम राखहु धारि करी ॥२॥९॥१८॥
LINE 33
ਗੂਜਰੀਮਹਲਾ
Goojaree, Fifth Mahalaa:
गूजरी महला ५ ॥
LINE 34
ਤੂੰਦਾਤਾਜੀਆਸਭਨਾਕਾਬਸਹੁਮੇਰੇਮਨਮਾਹੀ
ਹੇ ਪ੍ਰਭੂ! ਤੂੰ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ (ਮੇਹਰ ਕਰ) ਮੇਰੇ ਮਨ ਵਿਚ (ਸਦਾ) ਵੱਸਿਆ ਰਹੁ।
You are the Giver of all beings; please, come to dwell within my mind.
तूं दाता जीआ सभना का बसहु मेरे मन माही ॥
LINE 35
ਚਰਣਕਮਲਰਿਦਮਾਹਿਸਮਾਏਤਹਭਰਮੁਅੰਧੇਰਾਨਾਹੀ॥॥
(ਹੇ ਪ੍ਰਭੂ!) ਤੇਰੇ ਸੋਹਣੇ ਕੋਮਲ ਚਰਨ ਜਿਸ ਹਿਰਦੇ ਵਿਚ ਟਿਕੇ ਰਹਿੰਦੇ ਹਨ, ਉਸ ਵਿਚ ਭਟਕਣਾ ਨਹੀਂ ਰਹਿੰਦੀ, ਉਸ ਵਿਚ ਮਾਇਆ ਦੇ ਮੋਹ ਦਾ ਹਨੇਰਾ ਨਹੀਂ ਰਹਿੰਦਾ ॥੧॥
That heart, within which Your lotus feet are enshrined, suffers no darkness or doubt. ||1||
चरण कमल रिद माहि समाए तह भरमु अंधेरा नाही ॥१॥
LINE 36
ਠਾਕੁਰਜਾਸਿਮਰਾਤੂੰਤਾਹੀ
ਹੇ ਮੇਰੇ ਮਾਲਕ! ਮੈਂ ਜਦੋਂ (ਜਿੱਥੇ) ਤੈਨੂੰ ਯਾਦ ਕਰਦਾ ਹਾਂ ਤੂੰ ਉੱਥੇ ਹੀ (ਆ ਪਹੁੰਚਦਾ ਹੈਂ)।
O Lord Master, wherever I remember You, there I find You.
ठाकुर जा सिमरा तूं ताही ॥
LINE 37
ਕਰਿਕਿਰਪਾਸਰਬਪ੍ਰਤਿਪਾਲਕਪ੍ਰਭਕਉਸਦਾਸਲਾਹੀ॥॥ਰਹਾਉ
ਹੇ ਸਭ ਜੀਵਾਂ ਦੀ ਪਾਲਣਾ ਕਰਨ ਵਾਲੇ! (ਮੇਰੇ ਉਤੇ) ਮੇਹਰ ਕਰ, ਮੈਂ ਸਦਾ ਤੇਰੀ ਹੀ ਸਿਫ਼ਤਿ-ਸਾਲਾਹ ਕਰਦਾ ਰਹਾਂ ॥੧॥ ਰਹਾਉ ॥
Show Mercy to me, O God, Cherisher of all, that I may sing Your Praises forever. ||1||Pause||
करि किरपा सरब प्रतिपालक प्रभ कउ सदा सलाही ॥१॥ रहाउ ॥
LINE 38
ਸਾਸਿਸਾਸਿਤੇਰਾਨਾਮੁਸਮਾਰਉਤੁਮਹੀਕਉਪ੍ਰਭਆਹੀ
ਹੇ ਪ੍ਰਭੂ! (ਮੇਹਰ ਕਰ) ਮੈਂ ਹਰੇਕ ਸਾਹ ਦੇ ਨਾਲ ਤੇਰਾ ਨਾਮ (ਆਪਣੇ ਹਿਰਦੇ ਵਿਚ) ਸਾਂਭ ਰੱਖਾਂ, ਮੈਂ ਸਦਾ ਤੇਰੇ ਹੀ ਮਿਲਾਪ ਦੀ ਤਾਂਘ ਕਰਦਾ ਰਹਾਂ।
With each and every breath, I contemplate Your Name; O God, I long for You alone.
सासि सासि तेरा नामु समारउ तुम ही कउ प्रभ आही ॥
LINE 39
ਨਾਨਕਟੇਕਭਈਕਰਤੇਕੀਹੋਰਆਸਬਿਡਾਣੀਲਾਹੀ੨੧੦੧੯॥॥॥॥
ਹੇ ਨਾਨਕ! (ਜਿਸ ਮਨੁੱਖ ਦੇ ਹਿਰਦੇ ਵਿਚ) ਕਰਤਾਰ ਦਾ ਸਹਾਰਾ ਬਣ ਗਿਆ, ਉਸ ਨੇ ਹੋਰ ਬਿਗਾਨੀ ਆਸ ਦੂਰ ਕਰ ਦਿੱਤੀ ॥੨॥੧੦॥੧੯॥
O Nanak, my support is the Creator Lord; I have renounced all other hopes. ||2||10||19||
नानक टेक भई करते की होर आस बिडाणी लाही ॥२॥१०॥१९॥