LINE 01
ਆਸਾਮਹਲਾ੫॥
Aasaa, Fifth Mahalaa:
आसा महला ५ ॥
LINE 02
ਮਤਾਕਰਉਸੋਪਕਨਿਨਦੇਈ॥
(ਆਤਮਕ ਅਡੋਲਤਾ ਵਾਸਤੇ) ਮੈਂ ਜੇਹੜੀ ਭੀ ਸਲਾਹ ਕਰਦਾ ਹਾਂ ਉਸ ਨੂੰ (ਇਹ ਮਾਇਆ) ਸਿਰੇ ਨਹੀਂ ਚੜ੍ਹਨ ਦੇਂਦੀ,
Whatever I resolve, she does not allow it to come to pass.
मता करउ सो पकनि न देई ॥
LINE 03
ਸੀਲਸੰਜਮਕੈਨਿਕਟਿਖਲੋਈ॥
ਮਿੱਠੇ ਸੁਭਾਉ ਅਤੇ ਸੰਜਮ ਦੇ ਇਹ ਹਰ ਵੇਲੇ ਨੇੜੇ (ਰਾਖੀ ਬਣ ਕੇ) ਖਲੋਤੀ ਰਹਿੰਦੀ ਹੈ (ਇਸ ਵਾਸਤੇ ਮੈਂ ਨਾਹ ਸੀਲ ਹਾਸਲ ਕਰ ਸਕਦਾ ਹਾਂ, ਨਾਹ ਸੰਜਮ)।
She stands blocking the way of goodness and self-discipline.
सील संजम कै निकटि खलोई ॥
LINE 04
ਵੇਸਕਰੇਬਹੁਰੂਪਦਿਖਾਵੈ॥
(ਇਹ ਮਾਇਆ) ਅਨੇਕਾਂ ਵੇਸ ਕਰਦੀ ਹੈ ਅਨੇਕਾਂ ਰੂਪ ਵਿਖਾਂਦੀ ਹੈ,
She wears many disguises, and assumes many forms,
वेस करे बहु रूप दिखावै ॥
LINE 05
ਗ੍ਰਿਹਿਬਸਨਿਨਦੇਈਵਖਿਵਖਿਭਰਮਾਵੈ੧॥॥
ਹਿਰਦੇ-ਘਰ ਵਿਚ ਇਹ ਮੈਨੂੰ ਟਿਕਣ ਨਹੀਂ ਦੇਂਦੀ, ਕਈ ਤਰੀਕਿਆਂ ਨਾਲ ਭਟਕਾਂਦੀ ਫਿਰਦੀ ਹੈ ॥੧॥
and she does not allow me to dwell in my own home. She forces me to wander around in different directions. ||1||
ग्रिहि बसनि न देई वखि वखि भरमावै ॥१॥
LINE 06
ਘਰਕੀਨਾਇਕਿਘਰਵਾਸੁਨਦੇਵੈ॥
(ਇਹ ਮਾਇਆ ਮੇਰੇ) ਹਿਰਦੇ-ਘਰ ਦੀ ਮਾਲਕ ਬਣ ਬੈਠੀ ਹੈ, ਮੈਨੂੰ ਘਰ ਦਾ ਵਸੇਬਾ ਦੇਂਦੀ ਹੀ ਨਹੀਂ (ਮੈਨੂੰ ਆਤਮਕ ਅਡੋਲਤਾ ਨਹੀਂ ਮਿਲਣ ਦੇਂਦੀ)।
She has become the mistress of my home, and she does not allow me to live in it.
घर की नाइकि घर वासु न देवै ॥
LINE 07
ਜਤਨਕਰਉਉਰਝਾਇਪਰੇਵੈ੧॥॥ਰਹਾਉ॥
ਜੇ ਮੈਂ (ਆਤਮਕ ਅਡੋਲਤਾ ਲਈ) ਜਤਨ ਕਰਦਾ ਹਾਂ, ਤਾਂ ਸਗੋਂ ਵਧੀਕ ਉਲਝਣਾਂ ਪਾ ਦੇਂਦੀ ਹੈ ॥੧॥ ਰਹਾਉ ॥
If I try, she fights with me. ||1||Pause||
जतन करउ उरझाइ परेवै ॥१॥ रहाउ ॥
LINE 08
ਧੁਰਕੀਭੇਜੀਆਈਆਮਰਿ॥
(ਇਹ ਮਾਇਆ) ਧੁਰ ਦਰਗਾਹ ਤੋਂ ਤਾਂ ਸੇਵਕਾ ਬਣਾ ਕੇ ਭੇਜੀ ਹੋਈ (ਜਗਤ ਵਿਚ) ਆਈ ਹੈ,
In the beginning, she was sent as a helper,
धुर की भेजी आई आमरि ॥
LINE 09
ਨਉਖੰਡਜੀਤੇਸਭਿਥਾਨਥਨੰਤਰ॥
(ਪਰ ਇਥੇ ਆ ਕੇ ਇਸ ਨੇ) ਨੌ ਖੰਡਾਂ ਵਾਲੀ ਸਾਰੀ ਧਰਤੀ ਜਿੱਤ ਲਈ ਹੈ, ਸਾਰੇ ਹੀ ਥਾਂ ਜਿੱਤ ਲਏ ਹਨ,
but she has overwhelmed the nine continents, all places and interspaces.
नउ खंड जीते सभि थान थनंतर ॥
LINE 10
ਤਟਿਤੀਰਥਿਨਛੋਡੈਜੋਗਸੰਨਿਆਸ॥
ਨਦੀਆਂ ਦੇ ਕੰਢੇ ਉਤੇ ਹਰੇਕ ਤੀਰਥ ਉਤੇ ਬੈਠੇ ਜੋਗ-ਸਾਧਨ ਕਰਨ ਵਾਲੇ ਤੇ ਸੰਨਿਆਸ ਧਾਰਨ ਵਾਲੇ ਭੀ (ਇਸ ਮਾਇਆ ਨੇ) ਨਹੀਂ ਛੱਡੇ।
She has not spared even the river banks, the sacred shrines of pilgrimage, the Yogis and Sannyaasees,
तटि तीरथि न छोडै जोग संनिआस ॥
LINE 11
ਪੜਿਥਾਕੇਸਿੰਮ੍ਰਿਤਿਬੇਦਅਭਿਆਸ੨॥॥
ਸਿੰਮ੍ਰਿਤੀਆਂ ਪੜ੍ਹ ਪੜ੍ਹ ਕੇ, ਤੇ ਵੇਦਾਂ ਦੇ (ਪਾਠਾਂ ਦੇ) ਅਭਿਆਸ ਕਰ ਕਰ ਕੇ ਪੰਡਿਤ ਲੋਕ ਭੀ (ਇਸ ਦੇ ਸਾਹਮਣੇ) ਹਾਰ ਗਏ ਹਨ ॥੨॥
or those who tirelessly read the Simritees and study the Vedas. ||2||
पड़ि थाके सिंम्रिति बेद अभिआस ॥२॥
LINE 12
ਜਹਬੈਸਉਤਹਨਾਲੇਬੈਸੈ॥
ਮੈਂ ਜਿਥੇ ਭੀ (ਜਾ ਕੇ) ਬੈਠਦਾ ਹਾਂ (ਇਹ ਮਾਇਆ) ਮੇਰੇ ਨਾਲ ਹੀ ਆ ਬੈਠਦੀ ਹੈ,
Wherever I sit, she sits there with me.
जह बैसउ तह नाले बैसै ॥
LINE 13
ਸਗਲਭਵਨਮਹਿਸਬਲਪ੍ਰਵੇਸੈ॥
ਇਹ ਬੜੇ ਬਲ ਵਾਲੀ ਹੈ, ਸਾਰੇ ਹੀ ਭਵਨਾਂ ਵਿਚ ਜਾ ਪਹੁੰਚਦੀ ਹੈ,
She has imposed her power upon the whole world.
सगल भवन महि सबल प्रवेसै ॥
LINE 14
ਹੋਛੀਸਰਣਿਪਇਆਰਹਣੁਨਪਾਈ॥
ਕਿਸੇ ਕਮਜ਼ੋਰ ਦੀ ਸਰਨ ਪਿਆਂ ਇਹ ਮੈਥੋਂ ਪਰੇ ਨਹੀਂ ਹਟਦੀ।
Seeking meager protection, I am not protected from her.
होछी सरणि पइआ रहणु न पाई ॥
LINE 15
ਕਹੁਮੀਤਾਹਉਕੈਪਹਿਜਾਈ੩॥॥
ਸੋ, ਹੇ ਮਿੱਤਰ! ਦੱਸ, (ਇਸ ਮਾਇਆ ਤੋਂ ਖਹਿੜਾ ਛੁਡਾਣ ਲਈ) ਮੈਂ ਕਿਸ ਦੇ ਜਾਵਾਂ ॥੩॥
Tell me, O my friend: unto whom should I turn for protection? ||3||
कहु मीता हउ कै पहि जाई ॥३॥
LINE 16
ਸੁਣਿਉਪਦੇਸੁਸਤਿਗੁਰਪਹਿਆਇਆ॥
(ਸਤਸੰਗੀ ਮਿੱਤਰ ਪਾਸੋਂ) ਉਪਦੇਸ਼ ਸੁਣ ਕੇ ਮੈਂ ਗੁਰੂ ਦੇ ਪਾਸ ਆਇਆ,
I heard of His Teachings, and so I have come to the True Guru.
सुणि उपदेसु सतिगुर पहि आइआ ॥
LINE 17
ਗੁਰਿਹਰਿਹਰਿਨਾਮੁਮੋਹਿਮੰਤ੍ਰੁਦ੍ਰਿੜਾਇਆ॥
ਗੁਰੂ ਨੇ ਪਰਮਾਤਮਾ ਦਾ ਨਾਮ-ਮੰਤ੍ਰ ਮੈਨੂੰ (ਮੇਰੇ ਹਿਰਦੇ ਵਿਚ) ਪੱਕਾ ਕਰ ਕੇ ਦੇ ਦਿੱਤਾ।
The Guru has implanted the Mantra of the Lord's Name, Har, Har, within me.
गुरि हरि हरि नामु मोहि मंत्रु द्रिड़ाइआ ॥
LINE 18
ਨਿਜਘਰਿਵਸਿਆਗੁਣਗਾਇਅਨੰਤਾ॥
(ਉਸ ਨਾਮ-ਮੰਤ੍ਰ ਦੀ ਬਰਕਤਿ ਨਾਲ) ਬੇਅੰਤ ਪਰਮਾਤਮਾ ਦੇ ਗੁਣ ਗਾ ਗਾ ਕੇ ਮੈਂ ਹੁਣ ਆਪਣੇ ਹਿਰਦੇ ਵਿਚ ਆ ਵੱਸਿਆ ਹਾਂ।
And now, I dwell in the home of my own inner self; I sing the Glorious Praises of the Infinite Lord.
निज घरि वसिआ गुण गाइ अनंता ॥
LINE 19
ਪ੍ਰਭੁਮਿਲਿਓਨਾਨਕਭਏਅਚਿੰਤਾ੪॥॥
ਹੇ ਨਾਨਕ! (ਆਖ-ਹੁਣ ਮੈਨੂੰ) ਪਰਮਾਤਮਾ ਮਿਲ ਪਿਆ ਹੈ, ਤੇ ਮੈਂ (ਮਾਇਆ ਦੇ ਹੱਲਿਆਂ ਵਲੋਂ) ਬੇ-ਫ਼ਿਕਰ ਹੋ ਗਿਆ ਹਾਂ ॥੪॥
I have met God, O Nanak, and I have become care-free. ||4||
प्रभु मिलिओ नानक भए अचिंता ॥४॥
LINE 20
ਘਰੁਮੇਰਾਇਹਨਾਇਕਿਹਮਾਰੀ॥
(ਹੁਣ ਇਹ ਹਿਰਦਾ-ਘਰ) ਮੇਰਾ ਆਪਣਾ ਘਰ ਬਣ ਗਿਆ ਹੈ (ਇਹ ਮਾਇਆ) ਮਾਲਕਾ ਭੀ ਮੇਰੀ (ਦਾਸੀ) ਬਣ ਗਈ ਹੈ।
My home is now my own, and she is now my mistress.
घरु मेरा इह नाइकि हमारी ॥
LINE 21
ਇਹਆਮਰਿਹਮਗੁਰਿਕੀਏਦਰਬਾਰੀ੧॥॥ਰਹਾਉਦੂਜਾ੪੪॥॥॥
ਗੁਰੂ ਨੇ ਇਸ ਨੂੰ ਮੇਰੀ ਸੇਵਕਾ ਬਣਾ ਦਿੱਤਾ ਹੈ ਤੇ ਮੈਨੂੰ ਪ੍ਰਭੂ ਦੀ ਹਜ਼ੂਰੀ ਵਿਚ ਰਹਿਣ ਵਾਲਾ ਬਣਾ ਦਿੱਤਾ ਹੈ ॥੧॥ ਰਹਾਉ ਦੂਜਾ ॥੪॥੪॥
She is now my servant, and the Guru has made me intimate with the Lord. ||1||Second Pause||4||4||
इह आमरि हम गुरि कीए दरबारी ॥१॥ रहाउ दूजा ॥४॥४॥
GURBANI.WORLD