ਮਾਰੂ ਮਹਲਾ ੧ ॥

ਰਾਗੁ ਮਾਰੂ ਗੁਰੂ ਨਾਨਕ ਦੇਵ ਜੀ ਅੰਗ 1036
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮਾਰੂਮਹਲਾ
Maaroo, First Mahalaa:
मारू महला १ ॥
LINE 02
ਆਪੇਆਪੁਉਪਾਇਨਿਰਾਲਾ
(ਪਰਮਾਤਮਾ) ਆਪ ਹੀ ਆਪਣੇ ਆਪ ਨੂੰ (ਜਗਤ ਦੇ ਰੂਪ ਵਿਚ) ਪੈਦਾ ਕਰ ਕੇ (ਮਾਇਆ ਦੇ ਮੋਹ ਤੋਂ) ਨਿਰਲੇਪ (ਭੀ) ਰਹਿੰਦਾ ਹੈ।
He Himself created the creation, remaining unattached.
आपे आपु उपाइ निराला ॥
LINE 03
ਸਾਚਾਥਾਨੁਕੀਓਦਇਆਲਾ
ਸਦਾ-ਥਿਰ ਦਇਆਲ ਪ੍ਰਭੂ ਇਸ ਸਰੀਰ ਨੂੰ (ਆਪਣੇ ਰਹਿਣ ਲਈ) ਥਾਂ ਬਣਾਂਦਾ ਹੈ।
The Merciful Lord has established His True Home.
साचा थानु कीओ दइआला ॥
LINE 04
ਪਉਣਪਾਣੀਅਗਨੀਕਾਬੰਧਨੁਕਾਇਆਕੋਟੁਰਚਾਇਦਾ॥॥
ਹਵਾ ਪਾਣੀ ਅੱਗ (ਆਦਿਕ ਤੱਤਾਂ) ਦਾ ਮੇਲ ਕਰ ਕੇ ਉਹ ਪਰਮਾਤਮਾ ਸਰੀਰ-ਕਿਲ੍ਹਾ ਰਚਦਾ ਹੈ ॥੧॥
Binding together air, water and fire, He created the fortress of the body. ||1||
पउण पाणी अगनी का बंधनु काइआ कोटु रचाइदा ॥१॥
LINE 05
ਨਉਘਰਥਾਪੇਥਾਪਣਹਾਰੈ
ਬਣਾਣ ਦੀ ਤਾਕਤ ਰੱਖਣ ਵਾਲੇ ਪ੍ਰਭੂ ਨੇ ਇਸ ਸਰੀਰ ਦੇ ਨੌ ਘਰ (ਕਰਮ ਇੰਦ੍ਰੇ) ਬਣਾਏ ਹਨ।
The Creator established the nine gates.
नउ घर थापे थापणहारै ॥
LINE 06
ਦਸਵੈਵਾਸਾਅਲਖਅਪਾਰੈ
ਦਸਵੇਂ ਘਰ (ਦਸਵੇਂ ਦੁਆਰ) ਵਿਚ ਉਸ ਅਦ੍ਰਿਸ਼ਟ ਤੇ ਬੇਅੰਤ ਪ੍ਰਭੂ ਦੀ ਰਿਹੈਸ਼ ਹੈ।
In the Tenth Gate, is the dwelling of the infinite, unseen Lord.
दसवै वासा अलख अपारै ॥
LINE 07
ਸਾਇਰਸਪਤਭਰੇਜਲਿਨਿਰਮਲਿਗੁਰਮੁਖਿਮੈਲੁਲਾਇਦਾ॥॥
(ਜੀਵ ਮਾਇਆ ਦੇ ਮੋਹ ਵਿਚ ਫਸ ਕੇ ਆਪਣੇ ਆਪ ਨੂੰ ਮਲੀਨ ਕਰ ਲੈਂਦੇ ਹਨ, ਪਰ) ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਸ ਦੇ ਪੰਜੇ ਗਿਆਨ-ਇੰਦ੍ਰੇ ਉਸ ਦਾ ਮਨ ਉਸ ਦੀ ਬੁੱਧੀ-ਇਹ ਸੱਤੇ ਹੀ ਸਰੋਵਰ ਪ੍ਰਭੂ ਦੇ ਨਾਮ ਦੇ ਪਵਿਤ੍ਰ ਜਲ ਨਾਲ ਭਰੇ ਰਹਿੰਦੇ ਹਨ, ਇਸ ਵਾਸਤੇ ਉਸ ਨੂੰ ਮਾਇਆ ਦੀ ਮੈਲ ਨਹੀਂ ਲੱਗਦੀ ॥੨॥
The seven seas are overflowing with the Ambrosial Water; the Gurmukhs are not stained with filth. ||2||
साइर सपत भरे जलि निरमलि गुरमुखि मैलु न लाइदा ॥२॥
LINE 08
ਰਵਿਸਸਿਦੀਪਕਜੋਤਿਸਬਾਈ
ਪਰਮਾਤਮਾ ਨੇ ਆਪ ਹੀ ਸੂਰਜ ਚੰਦ੍ਰਮਾ (ਜਗਤ ਦੇ) ਦੀਵੇ ਬਣਾਏ ਹਨ। ਇਹਨਾਂ ਸੂਰਜ ਚੰਦ੍ਰਮਾ (ਆਦਿਕ) ਦੀਵਿਆਂ ਵਿਚ ਸਾਰੀ ਸ੍ਰਿਸ਼ਟੀ ਵਿਚ ਉਸ ਦੀ ਆਪਣੀ ਹੀ ਜੋਤਿ (ਚਾਨਣ ਕਰ ਰਹੀ) ਹੈ।
The lamps of the sun and the moon fill all with light.
रवि ससि दीपक जोति सबाई ॥
LINE 09
ਆਪੇਕਰਿਵੇਖੈਵਡਿਆਈ
ਉਹ ਪਰਮਾਤਮਾ ਆਪਣੀ ਵਡਿਆਈ ਆਪ ਵੇਖਦਾ ਹੈ।
Creating them, He beholds His own glorious greatness.
आपे करि वेखै वडिआई ॥
LINE 10
ਜੋਤਿਸਰੂਪਸਦਾਸੁਖਦਾਤਾਸਚੇਸੋਭਾਪਾਇਦਾ॥॥
ਉਹ ਪ੍ਰਭੂ ਸਦਾ ਚਾਨਣ ਹੀ ਚਾਨਣ ਹੈ, ਉਹ ਸਦਾ (ਜੀਵਾਂ ਨੂੰ) ਸੁਖ ਦੇਣ ਵਾਲਾ ਹੈ। ਜੇਹੜਾ ਜੀਵ ਉਸ ਦਾ ਰੂਪ ਹੋ ਜਾਂਦਾ ਹੈ ਉਸ ਨੂੰ ਪ੍ਰਭੂ ਆਪ ਹੀ ਸੋਭਾ ਦੇਂਦਾ ਹੈ ॥੩॥
The Giver of peace is forever the embodiment of Light; from the True Lord, glory is obtained. ||3||
जोति सरूप सदा सुखदाता सचे सोभा पाइदा ॥३॥
LINE 11
ਗੜਮਹਿਹਾਟਪਟਣਵਾਪਾਰਾ
(ਪ੍ਰਭੂ ਦੇ ਰਚੇ ਹੋਏ ਇਸ ਸਰੀਰ-) ਕਿਲ੍ਹੇ ਵਿਚ (ਗਿਆਨ-ਇੰਦ੍ਰੇ, ਮਾਨੋ) ਸ਼ਹਰ ਦੇ ਹੱਟ ਹਨ ਜਿਥੇ (ਪ੍ਰਭੂ ਆਪ ਹੀ) ਵਾਪਾਰ ਕਰ ਰਿਹਾ ਹੈ।
Within the fortress are the stores and markets; the business is transacted there.
गड़ महि हाट पटण वापारा ॥
LINE 12
ਪੂਰੈਤੋਲਿਤੋਲੈਵਣਜਾਰਾ
(ਪ੍ਰਭੂ ਦਾ ਨਾਮ ਹੀ ਇਕ ਐਸਾ ਤੋਲ ਹੈ ਜਿਸ ਦੀ ਰਾਹੀਂ ਕੀਤੇ ਵਣਜ ਵਿਚ ਕੋਈ ਘਾਟਾ ਨਹੀਂ ਪੈਂਦਾ, ਇਸ) ਪੂਰੇ ਤੋਲ ਦੀ ਰਾਹੀਂ ਪ੍ਰਭੂ-ਵਣਜਾਰਾ (ਸਰੀਰ-ਕਿਲ੍ਹੇ ਵਿਚ ਬੈਠ ਕੇ) ਆਪ ਹੀ ਨਾਮ-ਵੱਖਰ ਤੋਲਦਾ ਹੈ।
The Supreme Merchant weighs with the perfect weights.
पूरै तोलि तोलै वणजारा ॥
LINE 13
ਆਪੇਰਤਨੁਵਿਸਾਹੇਲੇਵੈਆਪੇਕੀਮਤਿਪਾਇਦਾ॥॥
ਪ੍ਰਭੂ ਆਪ ਹੀ ਨਾਮ-ਰਤਨ ਵਿਹਾਝਦਾ ਹੈ, ਆਪ ਹੀ ਨਾਮ ਰਤਨ ਦਾ (ਠੀਕ) ਮੁੱਲ ਪਾਂਦਾ ਹੈ ॥੪॥
He Himself buys the jewel, and He Himself appraises its value. ||4||
आपे रतनु विसाहे लेवै आपे कीमति पाइदा ॥४॥
LINE 14
ਕੀਮਤਿਪਾਈਪਾਵਣਹਾਰੈ
ਕਦਰ ਸਮਝਣ ਵਾਲਾ ਪ੍ਰਭੂ ਹੀ ਆਪਣੇ ਨਾਮ-ਰਤਨ ਦੀ ਕਦਰ ਪਾ ਰਿਹਾ ਹੈ।
The Appraiser appraises its value.
कीमति पाई पावणहारै ॥
LINE 15
ਵੇਪਰਵਾਹਪੂਰੇਭੰਡਾਰੈ
(ਜਿਸ ਨੂੰ ਇਹ ਸਮਝ ਦੇਂਦਾ ਹੈ ਉਹ) ਉਸ ਵੇ-ਪਰਵਾਹ ਪਰਮਾਤਮਾ ਦੇ ਭਰੇ ਖ਼ਜ਼ਾਨੇ ਵਿਚੋਂ ਨਾਮ-ਰਤਨ ਪ੍ਰਾਪਤ ਕਰਦਾ ਹੈ।
The Independent Lord is overflowing with His treasures.
वेपरवाह पूरे भंडारै ॥
LINE 16
ਸਰਬਕਲਾਲੇਆਪੇਰਹਿਆਗੁਰਮੁਖਿਕਿਸੈਬੁਝਾਇਦਾ॥॥
ਪ੍ਰਭੂ ਕਿਸੇ (ਵਿਰਲੇ ਭਾਗਾਂ ਵਾਲੇ) ਨੂੰ ਗੁਰੂ ਦੀ ਰਾਹੀਂ ਇਹ ਸਮਝ ਬਖ਼ਸ਼ਦਾ ਹੈ ਕਿ ਉਹ ਆਪ ਹੀ ਆਪਣੀ ਸਾਰੀ ਸੱਤਿਆ (ਆਪਣੇ ਅੰਦਰ) ਰੱਖ ਕੇ ਸਭ ਜੀਵਾਂ ਵਿਚ ਵਿਆਪ ਰਿਹਾ ਹੈ ॥੫॥
He holds all powers, He is all-pervading; how few are those who, as Gurmukh, understand this. ||5||
सरब कला ले आपे रहिआ गुरमुखि किसै बुझाइदा ॥५॥
LINE 17
ਨਦਰਿਕਰੇਪੂਰਾਗੁਰੁਭੇਟੈ
ਜਿਸ ਮਨੁੱਖ ਉਤੇ ਪ੍ਰਭੂ ਮੇਹਰ ਦੀ ਨਿਗਾਹ ਕਰਦਾ ਹੈ ਉਸ ਨੂੰ ਪੂਰਾ ਸਤਿਗੁਰ ਮਿਲ ਪੈਂਦਾ ਹੈ,
When He bestows His Glance of Grace, one meets the Perfect Guru.
नदरि करे पूरा गुरु भेटै ॥
LINE 18
ਜਮਜੰਦਾਰੁਮਾਰੈਫੇਟੈ
ਜ਼ਾਲਮ ਜਮ ਉਸ ਉਤੇ ਕੋਈ ਸੱਟ-ਫੇਟ ਨਹੀਂ ਕਰ ਕਰਦਾ।
The tyrannical Messenger of Death cannot strike him then.
जम जंदारु न मारै फेटै ॥
LINE 19
ਜਿਉਜਲਅੰਤਰਿਕਮਲੁਬਿਗਾਸੀਆਪੇਬਿਗਸਿਧਿਆਇਦਾ॥॥
ਜਿਵੇਂ ਪਾਣੀ ਵਿਚ ਕਉਲ ਫੁੱਲ ਖਿੜਦਾ ਹੈ (ਨਿਰਲੇਪ ਰਹਿੰਦਾ ਹੈ) ਤਿਵੇਂ ਪ੍ਰਭੂ ਆਪ ਹੀ ਉਸ ਮਨੁੱਖ ਦੇ ਅੰਦਰ ਖਿੜ ਕੇ (ਆਪਣੇ ਆਪ ਨੂੰ) ਸਿਮਰਦਾ ਹੈ ॥੬॥
He blossoms forth like the lotus flower in the water; he blossoms forth in joyful meditation. ||6||
जिउ जल अंतरि कमलु बिगासी आपे बिगसि धिआइदा ॥६॥
LINE 20
ਆਪੇਵਰਖੈਅੰਮ੍ਰਿਤਧਾਰਾ
(ਜਿਸ ਮਨੁੱਖ ਨੂੰ ਗੁਰੂ ਮਿਲਾਂਦਾ ਹੈ ਉਸ ਦੇ ਅੰਦਰ ਪ੍ਰਭੂ) ਆਪ ਹੀ ਨਾਮ-ਅੰਮ੍ਰਿਤ ਦੀਆਂ ਧਾਰਾਂ ਦੀ ਵਰਖਾ ਕਰਦਾ ਹੈ,
He Himself rains down the Ambrosial Stream of jewels,
आपे वरखै अंम्रित धारा ॥
LINE 21
ਰਤਨਜਵੇਹਰਲਾਲਅਪਾਰਾ
ਜਿਸ ਵਿਚ ਪ੍ਰਭੂ ਦੇ ਬੇਅੰਤ ਗੁਣ-ਰੂਪ ਰਤਨ ਜਵਾਹਰ ਤੇ ਲਾਲ ਹੁੰਦੇ ਹਨ।
diamonds, and rubies of priceless value.
रतन जवेहर लाल अपारा ॥
LINE 22
ਸਤਿਗੁਰੁਮਿਲੈਪੂਰਾਪਾਈਐਪ੍ਰੇਮਪਦਾਰਥੁਪਾਇਦਾ॥॥
ਗੁਰੂ ਮਿਲ ਪਏ ਤਾਂ ਪੂਰਾ ਪ੍ਰਭੂ ਮਿਲ ਪੈਂਦਾ ਹੈ। (ਜਿਸ ਮਨੁੱਖ ਨੂੰ ਗੁਰੂ ਦੀ ਰਾਹੀਂ ਪੂਰਨ ਪਰਮਾਤਮਾ ਮਿਲਦਾ ਹੈ ਉਹ) ਪ੍ਰਭੂ-ਪ੍ਰੇਮ ਦਾ ਅਮੋਲਕ ਵੱਖਰ ਪ੍ਰਾਪਤ ਕਰ ਲੈਂਦਾ ਹੈ ॥੭॥
When they meet the True Guru, then they find the Perfect Lord; they obtain the treasure of Love. ||7||
सतिगुरु मिलै त पूरा पाईऐ प्रेम पदारथु पाइदा ॥७॥
LINE 23
ਪ੍ਰੇਮਪਦਾਰਥੁਲਹੈਅਮੋਲੋ
(ਗੁਰੂ ਦੀ ਸਰਨ ਪੈ ਕੇ) ਜੇਹੜਾ ਮਨੁੱਖ ਪ੍ਰਭੂ-ਪ੍ਰੇਮ ਦਾ ਕੀਮਤੀ ਸੌਦਾ ਹਾਸਲ ਕਰ ਲੈਂਦਾ ਹੈ,
Whoever receives the priceless treasure of Love
प्रेम पदारथु लहै अमोलो ॥
LINE 24
ਕਬਹੀਘਾਟਸਿਪੂਰਾਤੋਲੋ
ਉਸ ਦਾ ਇਹ ਸੌਦਾ ਘਟਦਾ ਨਹੀਂ, (ਜਦ ਕਦੇ ਭੀ ਤੋਲਿਆ ਜਾਏ ਉਸ ਦਾ) ਤੋਲ ਪੂਰਾ ਹੀ ਨਿਕਲੇਗਾ (ਭਾਵ, ਮਾਇਆ ਦੇ ਭਾਵੇਂ ਕਈ ਹੱਲੇ ਪਏ ਹੋਣ, ਉਸ ਦਾ ਪ੍ਰਭੂ-ਚਰਨਾਂ ਵਾਲਾ ਪ੍ਰੇਮ ਡੋਲਦਾ ਨਹੀਂ)।
- his weight never decreases; he has perfect weight.
कब ही न घाटसि पूरा तोलो ॥
LINE 25
ਸਚੇਕਾਵਾਪਾਰੀਹੋਵੈਸਚੋਸਉਦਾਪਾਇਦਾ॥॥
ਜੇਹੜਾ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਦਾ ਵਪਾਰ ਕਰਨ ਲੱਗ ਪੈਂਦਾ ਹੈ, ਉਹ ਇਹ ਸਦਾ-ਥਿਰ ਨਾਮ ਦਾ ਸੌਦਾ ਹੀ ਲੱਦਦਾ ਹੈ ॥੮॥
The trader of Truth becomes true, and obtains the merchandise. ||8||
सचे का वापारी होवै सचो सउदा पाइदा ॥८॥
LINE 26
ਸਚਾਸਉਦਾਵਿਰਲਾਕੋਪਾਏ
(ਪਰ ਜਗਤ ਵਿਚ) ਕੋਈ ਵਿਰਲਾ ਬੰਦਾ ਸਦਾ-ਥਿਰ ਰਹਿਣ ਵਾਲਾ ਇਹ ਸੌਦਾ ਪ੍ਰਾਪਤ ਕਰਦਾ ਹੈ।
How rare are those who obtain the true merchandise.
सचा सउदा विरला को पाए ॥
LINE 27
ਪੂਰਾਸਤਿਗੁਰੁਮਿਲੈਮਿਲਾਏ
ਜਿਸ ਨੂੰ ਪੂਰਾ ਸਤਿਗੁਰੂ ਮਿਲ ਪੈਂਦਾ ਹੈ ਗੁਰੂ ਉਸ ਨੂੰ ਇਹ ਸੌਦਾ ਦਿਵਾ ਦੇਂਦਾ ਹੈ।
Meeting the Perfect True Guru, one meets with the Lord.
पूरा सतिगुरु मिलै मिलाए ॥
LINE 28
ਗੁਰਮੁਖਿਹੋਇਸੁਹੁਕਮੁਪਛਾਣੈਮਾਨੈਹੁਕਮੁਸਮਾਇਦਾ॥॥
ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ ਤੇ ਜੇਹੜਾ ਰਜ਼ਾ ਨੂੰ (ਸਿਰ-ਮੱਥੇ ਤੇ) ਮੰਨਦਾ ਹੈ ਉਹ (ਰਜ਼ਾ ਦੇ ਮਾਲਕ ਵਿਚ ਹੀ) ਲੀਨ ਹੋ ਜਾਂਦਾ ਹੈ ॥੯॥
One who becomes Gurmukh realizes the Hukam of His command; surrendering to His Command, one merges in the Lord. ||9||
गुरमुखि होइ सु हुकमु पछाणै मानै हुकमु समाइदा ॥९॥
LINE 29
ਹੁਕਮੇਆਇਆਹੁਕਮਿਸਮਾਇਆ
(ਰਜ਼ਾ ਨੂੰ ਮੰਨ ਲੈਣ ਵਾਲੇ ਬੰਦੇ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ) ਜੀਵ ਪਰਮਾਤਮਾ ਦੇ ਹੁਕਮ ਅਨੁਸਾਰ (ਜਗਤ ਵਿਚ) ਆਉਂਦਾ ਹੈ ਹੁਕਮ ਅਨੁਸਾਰ ਸਮਾ ਜਾਂਦਾ ਹੈ (ਜਗਤ ਤੋਂ ਚਲਾ ਜਾਂਦਾ ਹੈ)।
By His Command we come, and by His command we merge into Him again.
हुकमे आइआ हुकमि समाइआ ॥
LINE 30
ਹੁਕਮੇਦੀਸੈਜਗਤੁਉਪਾਇਆ
ਉਸ ਨੂੰ ਇਹ ਦਿੱਸਦਾ ਹੈ ਕਿ ਸਾਰਾ ਜਗਤ ਹੁਕਮ ਵਿਚ ਹੀ ਪੈਦਾ ਹੁੰਦਾ ਹੈ।
By His Command, the world was formed.
हुकमे दीसै जगतु उपाइआ ॥
LINE 31
ਹੁਕਮੇਸੁਰਗੁਮਛੁਪਇਆਲਾਹੁਕਮੇਕਲਾਰਹਾਇਦਾ੧੦॥॥
ਪ੍ਰਭੂ ਦੇ ਹੁਕਮ ਅਨੁਸਾਰ ਹੀ ਸੁਰਗ-ਲੋਕ ਮਾਤ-ਲੋਕ ਤੇ ਪਤਾਲ-ਲੋਕ ਬਣਦਾ ਹੈ, ਪ੍ਰਭੂ ਆਪਣੇ ਹੁਕਮ ਵਿਚ ਹੀ ਆਪਣੀ ਸੱਤਿਆ ਨਾਲ ਇਸ (ਜਗਤ) ਨੂੰ ਆਸਰਾ ਦੇਈ ਰੱਖਦਾ ਹੈ ॥੧੦॥
By His Command, the heavens, this world and the nether regions were created; by His Command, His Power supports them. ||10||
हुकमे सुरगु मछु पइआला हुकमे कला रहाइदा ॥१०॥
LINE 32
ਹੁਕਮੇਧਰਤੀਧਉਲਸਿਰਿਭਾਰੰ
ਪ੍ਰਭੂ ਦੇ ਹੁਕਮ ਵਿਚ ਹੀ ਧਰਤੀ ਬਣੀ ਜਿਸ ਦਾ ਡਰ ਬਲਦ ਦੇ ਸਿਰ ਉਤੇ (ਸਮਝਿਆ ਜਾਂਦਾ ਹੈ)।
The Hukam of His Command is the mythical bull which supports the burden of the earth on its head.
हुकमे धरती धउल सिरि भारं ॥
LINE 33
ਹੁਕਮੇਪਉਣਪਾਣੀਗੈਣਾਰੰ
ਹੁਕਮ ਵਿਚ ਹੀ ਹਵਾ ਪਾਣੀ (ਆਦਿਕ ਤੱਤ ਬਣੇ) ਤੇ ਆਕਾਸ਼ ਬਣਿਆ।
By His Hukam, air, water and fire came into being.
हुकमे पउण पाणी गैणारं ॥
LINE 34
ਹੁਕਮੇਸਿਵਸਕਤੀਘਰਿਵਾਸਾਹੁਕਮੇਖੇਲਖੇਲਾਇਦਾ੧੧॥॥
ਪ੍ਰਭੂ ਦੇ ਹੁਕਮ ਅਨੁਸਾਰ ਹੀ ਜੀਵਾਤਮਾ ਦਾ ਮਾਇਆ ਦੇ ਘਰ ਵਿਚ ਵਾਸ ਹੋਇਆ। ਪ੍ਰਭੂ ਆਪਣੇ ਹੁਕਮ ਵਿਚ ਹੀ (ਜਗਤ ਦੇ ਸਾਰੇ) ਕੌਤਕ ਵਰਤਾ ਰਿਹਾ ਹੈ ॥੧੧॥
By His Hukam, one dwells in the house of matter and energy - Shiva and Shakti. By His Hukam, He plays His plays. ||11||
हुकमे सिव सकती घरि वासा हुकमे खेल खेलाइदा ॥११॥
LINE 35
ਹੁਕਮੇਆਡਾਣੇਆਗਾਸੀ
ਪ੍ਰਭੂ ਦੇ ਹੁਕਮ ਵਿਚ ਹੀ ਆਕਾਸ਼ ਤਣੇ ਗਏ,
By the Hukam of His command, the sky is spread above.
हुकमे आडाणे आगासी ॥
LINE 36
ਹੁਕਮੇਜਲਥਲਤ੍ਰਿਭਵਣਵਾਸੀ
ਹੁਕਮ ਵਿਚ ਹੀ ਪਾਣੀ ਧਰਤੀ ਤਿੰਨੇ ਭਵਨ ਬਣੇ ਜਿਨ੍ਹਾਂ ਵਿਚ ਉਹ ਆਪ ਹੀ ਵਿਆਪਕ ਹੈ।
By His Hukam, His creatures dwell in the water, on the land and throughout the three worlds.
हुकमे जल थल त्रिभवण वासी ॥
LINE 37
ਹੁਕਮੇਸਾਸਗਿਰਾਸਸਦਾਫੁਨਿਹੁਕਮੇਦੇਖਿਦਿਖਾਇਦਾ੧੨॥॥
ਪ੍ਰਭੂ ਆਪਣੇ ਹੁਕਮ ਅਨੁਸਾਰ ਹੀ ਜੀਵਾਂ ਨੂੰ ਸਾਹ ਦੇਂਦਾ ਹੈ ਤੇ ਸਦਾ ਰਿਜ਼ਕ ਦੇਂਦਾ ਹੈ। ਪ੍ਰਭੂ ਆਪਣੀ ਰਜ਼ਾ ਵਿਚ ਹੀ ਜੀਵਾਂ ਦੀ ਸੰਭਾਲ ਕਰ ਕੇ ਸਭ ਨੂੰ ਵੇਖਣ ਦੀ ਤਾਕਤ ਦੇਂਦਾ ਹੈ ॥੧੨॥
By His Hukam, we draw our breath and receive our food; by His Hukam, He watches over us, and inspires us to see. ||12||
हुकमे सास गिरास सदा फुनि हुकमे देखि दिखाइदा ॥१२॥
LINE 38
ਹੁਕਮਿਉਪਾਏਦਸਅਉਤਾਰਾ
ਪ੍ਰਭੂ ਨੇ ਆਪਣੇ ਹੁਕਮ ਵਿਚ ਹੀ (ਵਿਸ਼ਨੂ ਦੇ) ਦਸ ਅਵਤਾਰ ਪੈਦਾ ਕੀਤੇ,
By His Hukam, He created His ten incarnations,
हुकमि उपाए दस अउतारा ॥
LINE 39
ਦੇਵਦਾਨਵਅਗਣਤਅਪਾਰਾ
ਅਣਗਿਣਤ ਤੇ ਬੇਅੰਤ ਦੇਵਤੇ ਬਣਾਏ ਤੇ ਦੈਂਤ ਬਣਾਏ।
and the uncounted and infinite gods and devils.
देव दानव अगणत अपारा ॥
LINE 40
ਮਾਨੈਹੁਕਮੁਸੁਦਰਗਹਪੈਝੈਸਾਚਿਮਿਲਾਇਸਮਾਇਦਾ੧੩॥॥
ਜੇਹੜਾ ਜੀਵ ਪ੍ਰਭੂ ਦੇ ਹੁਕਮ ਨੂੰ ਮੰਨ ਲੈਂਦਾ ਹੈ ਉਹ ਉਸ ਦੀ ਦਰਗਾਹ ਵਿਚ ਆਦਰ ਪਾਂਦਾ ਹੈ। ਪ੍ਰਭੂ ਉਸ ਨੂੰ ਆਪਣੇ ਸਦਾ-ਥਿਰ ਨਾਮ ਵਿਚ ਜੋੜ ਕੇ ਆਪਣੇ (ਚਰਨਾਂ) ਵਿਚ ਲੀਨ ਕਰ ਲੈਂਦਾ ਹੈ ॥੧੩॥
Whoever obeys the Hukam of His Command, is robed with honor in the Court of the Lord; united with the Truth, He merges in the Lord. ||13||
मानै हुकमु सु दरगह पैझै साचि मिलाइ समाइदा ॥१३॥
LINE 41
ਹੁਕਮੇਜੁਗਛਤੀਹਗੁਦਾਰੇ
ਪ੍ਰਭੂ ਨੇ ਆਪਣੇ ਹੁਕਮ ਅਨੁਸਾਰ ਹੀ ('ਧੁੰਧੂਕਾਰਾਂ' ਦੇ) ਛੱਤੀ ਜੁਗ ਗੁਜ਼ਾਰ ਦਿੱਤੇ,
By the Hukam of His Command, the thirty-six ages passed.
हुकमे जुग छतीह गुदारे ॥
LINE 42
ਹੁਕਮੇਸਿਧਸਾਧਿਕਵੀਚਾਰੇ
ਆਪਣੇ ਹੁਕਮ ਵਿਚ ਹੀ ਉਹ ਸਿੱਧ ਸਾਧਿਕ ਤੇ ਵਿਚਾਰਵਾਨ ਪੈਦਾ ਕਰ ਦੇਂਦਾ ਹੈ।
By His Hukam, the Siddhas and seekers contemplate Him.
हुकमे सिध साधिक वीचारे ॥
LINE 43
ਆਪਿਨਾਥੁਨਥਂੀਸਭਜਾਕੀਬਖਸੇਮੁਕਤਿਕਰਾਇਦਾ੧੪॥॥
ਸਾਰੀ ਸ੍ਰਿਸ਼ਟੀ ਦਾ ਉਹ ਆਪ ਹੀ ਖਸਮ ਹੈ, ਸਾਰੀ ਸ੍ਰਿਸ਼ਟੀ ਉਸੇ ਦੇ ਹੁਕਮ ਵਿਚ ਬੱਝੀ ਹੋਈ ਹੈ। ਜਿਸ ਜੀਵ ਉਤੇ ਉਹ ਮੇਹਰ ਕਰਦਾ ਹੈ ਉਸ ਨੂੰ ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਦੇ ਦੇਂਦਾ ਹੈ ॥੧੪॥
The Lord Himself has brought all under His control. Whoever He forgives, is liberated. ||14||
आपि नाथु नथीं सभ जा की बखसे मुकति कराइदा ॥१४॥
LINE 44
ਕਾਇਆਕੋਟੁਗੜੈਮਹਿਰਾਜਾ
(ਪ੍ਰਭੂ ਦੇ ਹੁਕਮ ਵਿਚ ਹੀ) ਸਰੀਰ ਕਿਲ੍ਹਾ ਬਣਿਆ ਹੈ, ਇਸ ਕਿਲ੍ਹੇ ਵਿਚ ਆਪ ਹੀ ਰਾਜਾ ਹੈ।
In the strong fortress of the body with its beautiful doors,
काइआ कोटु गड़ै महि राजा ॥
LINE 45
ਨੇਬਖਵਾਸਭਲਾਦਰਵਾਜਾ
ਇਸ ਨੂੰ (ਮੂੰਹ) ਸੋਹਣਾ ਦਰਵਾਜ਼ਾ ਲੱਗਾ ਹੋਇਆ ਹੈ। ਕਰਮ ਇੰਦ੍ਰੇ ਤੇ ਗਿਆਨ ਇੰਦ੍ਰੇ ਉਸ ਦੇ ਦਰਬਾਰੀ ਹਨ।
is the king, with his special assistants and ministers.
नेब खवास भला दरवाजा ॥
LINE 46
ਮਿਥਿਆਲੋਭੁਨਾਹੀਘਰਿਵਾਸਾਲਬਿਪਾਪਿਪਛੁਤਾਇਦਾ੧੫॥॥
ਪਰ ਝੂਠਾ ਲੋਭ (ਚੌਕੀਦਾਰ ਹੋਣ ਕਰਕੇ) ਜੀਵ ਨੂੰ ਪ੍ਰਭੂ ਦੀ ਹਜ਼ੂਰੀ ਵਿਚ ਅੱਪੜਨਾ ਨਹੀਂ ਮਿਲਦਾ। ਲੋਭ ਦੇ ਕਾਰਨ ਪਾਪ ਦੇ ਕਾਰਨ ਜੀਵ ਪਛੁਤਾਂਦਾ ਰਹਿੰਦਾ ਹੈ ॥੧੫॥
Those gripped by falsehood and greed do not dwell in the celestial home; engrossed in greed and sin, they come to regret and repent. ||15||
मिथिआ लोभु नाही घरि वासा लबि पापि पछुताइदा ॥१५॥
LINE 47
ਸਤੁਸੰਤੋਖੁਨਗਰਮਹਿਕਾਰੀ
ਜਿਸ ਸਰੀਰ-ਨਗਰ ਵਿਚ ਸੇਵਾ, ਸੰਤੋਖ, ਕਾਰਿੰਦੇ ਹਨ।
Truth and contentment govern this body-village.
सतु संतोखु नगर महि कारी ॥
LINE 48
ਜਤੁਸਤੁਸੰਜਮੁਸਰਣਿਮੁਰਾਰੀ
ਜਤ, ਉੱਚਾ ਆਚਰਨ ਤੇ ਸੰਜਮ ਸਹਿਤ (ਉਸ ਵਿਚ ਵੱਸਦਾ ਜੀਵ) ਪਰਮਾਤਮਾ ਦੀ ਸਰਨ ਵਿਚ ਟਿਕਿਆ ਰਹਿੰਦਾ ਹੈ।
Chastity, truth and self-control are in the Sanctuary of the Lord.
जतु सतु संजमु सरणि मुरारी ॥
LINE 49
ਨਾਨਕਸਹਜਿਮਿਲੈਜਗਜੀਵਨੁਗੁਰਸਬਦੀਪਤਿਪਾਇਦਾ੧੬੪੧੬॥॥॥॥
ਹੇ ਨਾਨਕ! ਅਡੋਲ ਆਤਮਕ ਅਵਸਥਾ ਵਿਚ ਟਿਕੇ ਉਸ ਜੀਵ ਨੂੰ ਜਗਤ ਦਾ ਜੀਵਨ ਪ੍ਰਭੂ ਮਿਲ ਪੈਂਦਾ ਹੈ। ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਪ੍ਰਭੂ ਦੀ ਹਜ਼ੂਰੀ ਵਿਚ ਇੱਜ਼ਤ ਪਾਂਦਾ ਹੈ ॥੧੬॥੪॥੧੬॥
O Nanak, one intuitively meets the Lord, the Life of the World; the Word of the Guru's Shabad brings honor. ||16||4||16||
नानक सहजि मिलै जगजीवनु गुर सबदी पति पाइदा ॥१६॥४॥१६॥
GURBANI.WORLD