ਮਾਰੂ ਮਹਲਾ ੧ ॥

ਰਾਗੁ ਮਾਰੂ ਗੁਰੂ ਨਾਨਕ ਦੇਵ ਜੀ ਅੰਗ 1035
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮਾਰੂਮਹਲਾ
Maaroo, First Mahalaa:
मारू महला १ ॥
LINE 02
ਅਰਬਦਨਰਬਦਧੁੰਧੂਕਾਰਾ
(ਜਗਤ ਦੀ ਰਚਨਾ ਤੋਂ ਪਹਿਲਾਂ ਬੇਅੰਤ ਸਮਾ ਜਿਸ ਦੀ ਗਿਣਤੀ ਦੇ ਵਾਸਤੇ) ਅਰਬਦ ਨਰਬਦ (ਲਫ਼ਜ਼ ਭੀ ਨਹੀਂ ਵਰਤੇ ਜਾ ਸਕਦੇ, ਐਸੀ) ਘੁੱਪ ਹਨੇਰੇ ਦੀ ਹਾਲਤ ਸੀ (ਭਾਵ, ਅਜੇਹੀ ਹਾਲਤ ਸੀ ਜਿਸ ਦੀ ਬਾਬਤ ਕੁਝ ਭੀ ਦੱਸਿਆ ਨਹੀਂ ਜਾ ਸਕਦਾ।
For endless eons, there was only utter darkness.
अरबद नरबद धुंधूकारा ॥
LINE 03
ਧਰਣਿਗਗਨਾਹੁਕਮੁਅਪਾਰਾ
ਤਦੋਂ ਨਾਹ ਧਰਤੀ ਸੀ ਨਾਹ ਆਕਾਸ਼ ਸੀ ਅਤੇ ਨਾਹ ਹੀ ਕਿਤੇ ਬੇਅੰਤ ਪ੍ਰਭੂ ਦਾ ਹੁਕਮ ਚੱਲ ਰਿਹਾ ਸੀ।
There was no earth or sky; there was only the infinite Command of His Hukam.
धरणि न गगना हुकमु अपारा ॥
LINE 04
ਨਾਦਿਨੁਰੈਨਿਚੰਦੁਸੂਰਜੁਸੁੰਨਸਮਾਧਿਲਗਾਇਦਾ॥॥
ਤਦੋਂ ਨਾਹ ਦਿਨ ਸੀ ਨਾਹ ਰਾਤ ਸੀ, ਨਾਹ ਚੰਦ ਸੀ ਨਾਹ ਸੂਰਜ ਸੀ। ਤਦੋਂ ਪਰਮਾਤਮਾ ਆਪਣੇ ਆਪ ਵਿਚ ਹੀ (ਮਾਨੋ ਐਸੀ) ਸਮਾਧੀ ਲਾਈ ਬੈਠਾ ਸੀ ਜਿਸ ਵਿਚ ਕੋਈ ਕਿਸੇ ਕਿਸਮ ਦਾ ਫੁਰਨਾ ਨਹੀਂ ਸੀ ॥੧॥
There was no day or night, no moon or sun; God sat in primal, profound Samaadhi. ||1||
ना दिनु रैनि न चंदु न सूरजु सुंन समाधि लगाइदा ॥१॥
LINE 05
ਖਾਣੀਬਾਣੀਪਉਣਪਾਣੀ
ਤਦੋਂ ਨਾਹ ਜਗਤ-ਰਚਨਾ ਦੀਆਂ ਚਾਰ ਖਾਣੀਆਂ ਸਨ, ਨਾਹ ਜੀਵਾਂ ਦੀਆਂ ਬਾਣੀਆਂ ਸਨ, ਨਾਹ ਹਵਾ ਸੀ, ਨਾਹ ਪਾਣੀ ਸੀ,
There were no sources of creation or powers of speech, no air or water.
खाणी न बाणी पउण न पाणी ॥
LINE 06
ਓਪਤਿਖਪਤਿਆਵਣਜਾਣੀ
ਨਾਹ ਉਤਪੱਤੀ ਸੀ ਨਾਹ ਪਰਲੌ ਸੀ, ਨਾਹ ਜੰਮਣ ਸੀ ਨਾਹ ਮਰਨ ਸੀ।
There was no creation or destruction, no coming or going.
ओपति खपति न आवण जाणी ॥
LINE 07
ਖੰਡਪਤਾਲਸਪਤਨਹੀਸਾਗਰਨਦੀਨੀਰੁਵਹਾਇਦਾ॥॥
ਤਦੋਂ ਨਾਹ ਧਰਤੀ ਦੇ ਨੌ ਖੰਡ ਸਨ ਨਾਹ ਪਾਤਾਲ ਸੀ, ਨਾਹ ਸਤ ਸਮੁੰਦਰ ਸਨ ਤੇ ਨਾਹ ਹੀ ਨਦੀਆਂ ਵਿਚ ਪਾਣੀ ਵਹਿ ਰਿਹਾ ਸੀ ॥੨॥
There were no continents, nether regions, seven seas, rivers or flowing water. ||2||
खंड पताल सपत नही सागर नदी न नीरु वहाइदा ॥२॥
LINE 08
ਨਾਤਦਿਸੁਰਗੁਮਛੁਪਇਆਲਾ
ਤਦੋਂ ਨਾਹ ਸੁਰਗ-ਲੋਕ ਸੀ, ਨਾਹ ਮਾਤ-ਲੋਕ ਸੀ ਤੇ ਨਾਹ ਹੀ ਪਤਾਲ ਸੀ।
There were no heavenly realms, earth or nether regions of the underworld.
ना तदि सुरगु मछु पइआला ॥
LINE 09
ਦੋਜਕੁਭਿਸਤੁਨਹੀਖੈਕਾਲਾ
ਤਦੋਂ ਨਾਹ ਕੋਈ ਦੋਜ਼ਖ਼ ਸੀ ਨਾਹ ਬਹਿਸ਼ਤ ਸੀ, ਤੇ ਨਾਹ ਹੀ ਮੌਤ ਲਿਆਉਣ ਵਾਲਾ ਕਾਲ ਸੀ।
There was no heaven or hell, no death or time.
दोजकु भिसतु नही खै काला ॥
LINE 10
ਨਰਕੁਸੁਰਗੁਨਹੀਜੰਮਣੁਮਰਣਾਨਾਕੋਆਇਜਾਇਦਾ॥॥
ਤਦੋਂ ਨਾਹ ਸੁਰਗ ਸੀ ਨਾਹ ਨਰਕ ਸੀ, ਨਾਹ ਜੰਮਣ ਸੀ ਨਾਹ ਮਰਨ ਸੀ, ਨਾਹ ਕੋਈ ਜੰਮਦਾ ਸੀ ਨਾਹ ਮਰਦਾ ਸੀ ॥੩॥
There was no hell or heaven, no birth or death, no coming or going in reincarnation. ||3||
नरकु सुरगु नही जंमणु मरणा ना को आइ न जाइदा ॥३॥
LINE 11
ਬ੍ਰਹਮਾਬਿਸਨੁਮਹੇਸੁਕੋਈ
ਤਦੋਂ ਨਾਹ ਕੋਈ ਬ੍ਰਹਮਾ ਸੀ ਨਾਹ ਵਿਸ਼ਨੂੰ ਸੀ ਤੇ ਨਾਹ ਹੀ ਸ਼ਿਵ ਸੀ।
There was no Brahma, Vishnu or Shiva.
ब्रहमा बिसनु महेसु न कोई ॥
LINE 12
ਅਵਰੁਦੀਸੈਏਕੋਸੋਈ
ਤਦੋਂ ਇਕ ਪਰਮਾਤਮਾ ਹੀ ਪਰਮਾਤਮਾ ਸੀ, ਹੋਰ ਕੋਈ ਵਿਅਕਤੀ ਨਹੀਂ ਸੀ ਦਿੱਸਦਾ।
No one was seen, except the One Lord.
अवरु न दीसै एको सोई ॥
LINE 13
ਨਾਰਿਪੁਰਖੁਨਹੀਜਾਤਿਜਨਮਾਨਾਕੋਦੁਖੁਸੁਖੁਪਾਇਦਾ॥॥
ਤਦੋਂ ਨਾਹ ਕੋਈ ਇਸਤ੍ਰੀ ਸੀ ਨਾਹ ਕੋਈ ਮਰਦ ਸੀ ਤਦੋਂ ਨਾਹ ਕੋਈ ਜਾਤਿ ਸੀ ਨਾਹ ਕਿਸੇ ਜਾਤਿ ਵਿਚ ਕੋਈ ਜਨਮ ਹੀ ਲੈਂਦਾ ਸੀ। ਨਾਹ ਕੋਈ ਦੁੱਖ ਸੁਖ ਭੋਗਣ ਵਾਲਾ ਜੀਵ ਹੀ ਸੀ ॥੪॥
There was no female or male, no social class or caste of birth; no one experienced pain or pleasure. ||4||
नारि पुरखु नही जाति न जनमा ना को दुखु सुखु पाइदा ॥४॥
LINE 14
ਨਾਤਦਿਜਤੀਸਤੀਬਨਵਾਸੀ
ਤਦੋਂ ਨਾਹ ਕੋਈ ਜਤੀ ਸੀ ਨਾਹ ਕੋਈ ਸਤੀ ਸੀ ਤੇ ਨਾਹ ਕੋਈ ਤਿਆਗੀ ਸੀ।
There were no people of celibacy or charity; no one lived in the forests.
ना तदि जती सती बनवासी ॥
LINE 15
ਨਾਤਦਿਸਿਧਸਾਧਿਕਸੁਖਵਾਸੀ
ਤਦੋਂ ਨਾਹ ਕੋਈ ਸਿੱਧ ਸਨ ਨਾਹ ਸਾਧਿਕ ਸਨ ਤੇ ਨਾਹ ਹੀ ਕੋਈ ਗ੍ਰਿਹਸਤੀ ਸਨ।
There were no Siddhas or seekers, no one living in peace.
ना तदि सिध साधिक सुखवासी ॥
LINE 16
ਜੋਗੀਜੰਗਮਭੇਖੁਕੋਈਨਾਕੋਨਾਥੁਕਹਾਇਦਾ॥॥
ਤਦੋਂ ਨਾਹ ਕੋਈ ਜੋਗੀਆਂ ਦਾ ਤੇ ਨਾਹ ਕੋਈ ਜੰਗਮਾਂ ਦਾ ਭੇਖ ਸੀ, ਤੇ ਨਾਹ ਹੀ ਕੋਈ ਜੋਗੀਆਂ ਦਾ ਗੁਰੂ ਅਖਵਾਣ ਵਾਲਾ ਸੀ ॥੫॥
There were no Yogis, no wandering pilgrims, no religious robes; no one called himself the master. ||5||
जोगी जंगम भेखु न कोई ना को नाथु कहाइदा ॥५॥
LINE 17
ਜਪਤਪਸੰਜਮਨਾਬ੍ਰਤਪੂਜਾ
ਤਦੋਂ ਨਾਹ ਕਿਤੇ ਜਪ ਹੋ ਰਹੇ ਸਨ ਨਾਹ ਤਪ ਹੋ ਰਹੇ ਸਨ, ਨਾਹ ਕਿਤੇ ਸੰਜਮ ਸਾਧੇ ਜਾ ਰਹੇ ਸਨ ਨਾਹ ਵਰਤ ਰੱਖੇ ਜਾ ਰਹੇ ਸਨ ਤੇ ਨਾਹ ਹੀ ਪੂਜਾ ਕੀਤੀ ਜਾ ਰਹੀ ਸੀ।
There was no chanting or meditation, no self-discipline, fasting or worship.
जप तप संजम ना ब्रत पूजा ॥
LINE 18
ਨਾਕੋਆਖਿਵਖਾਣੈਦੂਜਾ
ਤਦੋਂ ਕੋਈ ਐਸਾ ਜੀਵ ਨਹੀਂ ਸੀ ਜੋ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਦਾ ਜ਼ਿਕਰ ਕਰ ਸਕਦਾ।
No one spoke or talked in duality.
ना को आखि वखाणै दूजा ॥
LINE 19
ਆਪੇਆਪਿਉਪਾਇਵਿਗਸੈਆਪੇਕੀਮਤਿਪਾਇਦਾ॥॥
ਤਦੋਂ ਪਰਮਾਤਮਾ ਆਪ ਹੀ ਆਪਣੇ ਆਪ ਵਿਚ ਪਰਗਟ ਹੋ ਕੇ ਖ਼ੁਸ਼ ਹੋ ਰਿਹਾ ਸੀ ਤੇ ਆਪਣੇ ਵਡੱਪਣ ਦਾ ਮੁੱਲ ਆਪ ਹੀ ਪਾਂਦਾ ਸੀ ॥੬॥
He created Himself, and rejoiced; He evaluates Himself. ||6||
आपे आपि उपाइ विगसै आपे कीमति पाइदा ॥६॥
LINE 20
ਨਾਸੁਚਿਸੰਜਮੁਤੁਲਸੀਮਾਲਾ
ਤਦੋਂ ਨਾਹ ਕਿਤੇ ਸੁੱਚ ਰੱਖੀ ਜਾ ਰਹੀ ਸੀ, ਨਾਹ ਕਿਤੇ ਕੋਈ ਸੰਜਮ ਕੀਤਾ ਜਾ ਰਿਹਾ ਸੀ, ਨਾਹ ਹੀ ਕਿਤੇ ਤੁਲਸੀ ਦੀ ਮਾਲਾ ਸੀ।
There was no purification, no self-restraint, no malas of basil seeds.
ना सुचि संजमु तुलसी माला ॥
LINE 21
ਗੋਪੀਕਾਨੁਗਊਗੋੁਆਲਾ
ਤਦੋਂ ਨਾਹ ਕਿਤੇ ਕੋਈ ਗੋਪੀ ਸੀ ਨਾਹ ਕੋਈ ਕਾਨ੍ਹ ਸੀ, ਨਾਹ ਕੋਈ ਗਊ ਸੀ ਨਾਹ ਗਊਆਂ ਦਾ ਰਾਖਾ ਸੀ।
There were no Gopis, no Krishna, no cows or cowherds.
गोपी कानु न गऊ गुोआला ॥
LINE 22
ਤੰਤੁਮੰਤੁਪਾਖੰਡੁਕੋਈਨਾਕੋਵੰਸੁਵਜਾਇਦਾ॥॥
ਤਦੋਂ ਨਾਹ ਕੋਈ ਤੰਤ੍ਰ ਮੰਤ੍ਰ ਆਦਿਕ ਪਖੰਡ ਸੀ ਤੇ ਨਾਹ ਕੋਈ ਬੰਸਰੀ ਵਜਾ ਰਿਹਾ ਸੀ ॥੭॥
There were no tantras, no mantras and no hypocrisy; no one played the flute. ||7||
तंतु मंतु पाखंडु न कोई ना को वंसु वजाइदा ॥७॥
LINE 23
ਕਰਮਧਰਮਨਹੀਮਾਇਆਮਾਖੀ
ਤਦੋਂ ਨਾਹ ਕਿਤੇ ਧਾਰਮਿਕ ਕਰਮ-ਕਾਂਡ ਸੀ ਨਾਹ ਕਿਤੇ ਮਿੱਠੀ ਮਾਇਆ ਸੀ।
There was no karma, no Dharma, no buzzing fly of Maya.
करम धरम नही माइआ माखी ॥
LINE 24
ਜਾਤਿਜਨਮੁਨਹੀਦੀਸੈਆਖੀ
ਤਦੋਂ ਨਾਹ ਕਿਤੇ ਕੋਈ (ਉੱਚੀ ਨੀਵੀਂ) ਜਾਤਿ ਸੀ ਤੇ ਨਾਹ ਹੀ ਕਿਸੇ ਜਾਤਿ ਵਿਚ ਕੋਈ ਜਨਮ ਲੈਂਦਾ ਅੱਖੀਂ ਦਿੱਸਦਾ ਸੀ।
Social class and birth were not seen with any eyes.
जाति जनमु नही दीसै आखी ॥
LINE 25
ਮਮਤਾਜਾਲੁਕਾਲੁਨਹੀਮਾਥੈਨਾਕੋਕਿਸੈਧਿਆਇਦਾ॥॥
ਤਦੋਂ ਨਾਹ ਕਿਤੇ ਮਾਇਆ ਦੀ ਮਮਤਾ ਦਾ ਜਾਲ ਸੀ, ਨਾਹ ਕਿਤੇ ਕਿਸੇ ਦੇ ਸਿਰ ਉਤੇ ਕਾਲ (ਕੂਕਦਾ ਸੀ)। ਨਾਹ ਕੋਈ ਜੀਵ ਕਿਸੇ ਦਾ ਸਿਮਰਨ-ਧਿਆਨ ਧਰਦਾ ਸੀ ॥੮॥
There was no noose of attachment, no death inscribed upon the forehead; no one meditated on anything. ||8||
ममता जालु कालु नही माथै ना को किसै धिआइदा ॥८॥
LINE 26
ਨਿੰਦੁਬਿੰਦੁਨਹੀਜੀਉਜਿੰਦੋ
ਤਦੋਂ ਨਾਹ ਕਿਤੇ ਨਿੰਦਿਆ ਸੀ ਨਾਹ ਖ਼ੁਸ਼ਾਮਦ ਸੀ, ਨਾਹ ਕੋਈ ਜੀਵਾਤਮਾ ਸੀ ਨਾਹ ਕੋਈ ਜਿੰਦ ਸੀ।
There was no slander, no seed, no soul and no life.
निंदु बिंदु नही जीउ न जिंदो ॥
LINE 27
ਨਾਤਦਿਗੋਰਖੁਨਾਮਾਛਿੰਦੋ
ਤਦੋਂ ਨਾਹ ਗੋਰਖ ਸੀ ਨਾਹ ਮਾਛਿੰਦ੍ਰ ਨਾਥ ਸੀ।
There was no Gorakh and no Maachhindra.
ना तदि गोरखु ना माछिंदो ॥
LINE 28
ਨਾਤਦਿਗਿਆਨੁਧਿਆਨੁਕੁਲਓਪਤਿਨਾਕੋਗਣਤਗਣਾਇਦਾ॥॥
ਤਦੋਂ ਨਾਹ ਕਿਤੇ (ਧਾਰਮਿਕ ਪੁਸਤਕਾਂ ਦੀ) ਗਿਆਨ-ਚਰਚਾ ਸੀ ਨਾਹ ਕਿਤੇ ਸਮਾਧੀ-ਇਸਥਿਤ ਧਿਆਨ ਸੀ, ਤਦੋਂ ਨਾਹ ਕਿਤੇ ਕੁਲਾਂ ਦੀ ਉਤਪੱਤੀ ਸੀ ਤੇ ਨਾਹ ਹੀ ਕੋਈ (ਚੰਗੀ ਕੁਲ ਵਿਚ ਜੰਮਣ ਦਾ) ਮਾਣ ਕਰਦਾ ਸੀ ॥੯॥
There was no spiritual wisdom or meditation, no ancestry or creation, no reckoning of accounts. ||9||
ना तदि गिआनु धिआनु कुल ओपति ना को गणत गणाइदा ॥९॥
LINE 29
ਵਰਨਭੇਖਨਹੀਬ੍ਰਹਮਣਖਤ੍ਰੀ
ਤਦੋਂ ਨਾਹ ਕੋਈ ਬ੍ਰਾਹਮਣ ਖੱਤ੍ਰੀ ਆਦਿਕ ਵਰਨ ਸਨ ਨਾਹ ਕਿਤੇ ਜੋਗੀ ਜੰਗਮ ਆਦਿਕ ਭੇਖ ਸਨ।
There were no castes or social classes, no religious robes, no Brahmin or Kh'shaatriya.
वरन भेख नही ब्रहमण खत्री ॥
LINE 30
ਦੇਉਦੇਹੁਰਾਗਊਗਾਇਤ੍ਰੀ
ਤਦੋਂ ਨਾਹ ਕੋਈ ਦੇਵਤਾ ਸੀ ਤੇ ਨਾਹ ਦੇਵਤੇ ਦਾ ਮੰਦਰ ਸੀ। ਤਦੋਂ ਨਾਹ ਕੋਈ ਗਊ ਸੀ, ਨਾਹ ਕਿਤੇ ਗਾਇਤ੍ਰੀ ਸੀ।
There were no demi-gods or temples, no cows or Gaayatri prayer.
देउ न देहुरा गऊ गाइत्री ॥
LINE 31
ਹੋਮਜਗਨਹੀਤੀਰਥਿਨਾਵਣੁਨਾਕੋਪੂਜਾਲਾਇਦਾ੧੦॥॥
ਨਾਹ ਕਿਤੇ ਹਵਨ ਸਨ ਨਾਹ ਜੱਗ ਹੋ ਰਹੇ ਸਨ, ਨਾਹ ਕਿਤੇ ਤੀਰਥਾਂ ਦਾ ਇਸ਼ਨਾਨ ਸੀ ਤੇ ਨਾਹ ਕੋਈ (ਦੇਵ-) ਪੂਜਾ ਕਰ ਰਿਹਾ ਸੀ ॥੧੦॥
There were no burnt offerings, no ceremonial feasts, no cleansing rituals at sacred shrines of pilgrimage; no one worshipped in adoration. ||10||
होम जग नही तीरथि नावणु ना को पूजा लाइदा ॥१०॥
LINE 32
ਨਾਕੋਮੁਲਾਨਾਕੋਕਾਜੀ
ਤਦੋਂ ਨਾਹ ਕੋਈ ਮੌਲਵੀ ਸੀ ਨਾਹ ਕਾਜ਼ੀ ਸੀ,
There was no Mullah, there was no Qazi.
ना को मुला ना को काजी ॥
LINE 33
ਨਾਕੋਸੇਖੁਮਸਾਇਕੁਹਾਜੀ
ਨਾਹ ਕੋਈ ਸ਼ੇਖ਼ ਸੀ ਨਾਹ ਹਾਜੀ ਸੀ।
There was no Shaykh, or pilgrims to Mecca.
ना को सेखु मसाइकु हाजी ॥
LINE 34
ਰਈਅਤਿਰਾਉਹਉਮੈਦੁਨੀਆਨਾਕੋਕਹਣੁਕਹਾਇਦਾ੧੧॥॥
ਤਦੋਂ ਨਾਹ ਕਿਤੇ ਪਰਜਾ ਸੀ ਨਾਹ ਕੋਈ ਰਾਜਾ ਸੀ, ਨਾਹ ਕਿਤੇ ਦੁਨੀਆ ਵਾਲੀ ਹਉਮੈ ਹੀ ਸੀ, ਨਾਹ ਕੋਈ ਇਹੋ ਜਿਹੀ ਗੱਲ ਹੀ ਕਰਨ ਵਾਲਾ ਸੀ ॥੧੧॥
There was no king or subjects, and no worldly egotism; no one spoke of himself. ||11||
रईअति राउ न हउमै दुनीआ ना को कहणु कहाइदा ॥११॥
LINE 35
ਭਾਉਭਗਤੀਨਾਸਿਵਸਕਤੀ
ਤਦੋਂ ਨਾਹ ਕਿਤੇ ਪ੍ਰੇਮ ਸੀ ਨਾਹ ਕਿਤੇ ਭਗਤੀ ਸੀ, ਨਾਹ ਕਿਤੇ ਜੜ੍ਹ ਸੀ ਨਾਹ ਚੇਤਨ ਸੀ।
There was no love or devotion, no Shiva or Shakti - no energy or matter.
भाउ न भगती ना सिव सकती ॥
LINE 36
ਸਾਜਨੁਮੀਤੁਬਿੰਦੁਨਹੀਰਕਤੀ
ਤਦੋਂ ਨਾਹ ਕਿਤੇ ਕੋਈ ਸੱਜਣ ਸੀ ਨਾਹ ਮਿੱਤਰ ਸੀ, ਨਾਹ ਕਿਤੇ ਪਿਤਾ ਦਾ ਵੀਰਜ ਸੀ ਨਾਹ ਮਾਂ ਦੀ ਰੱਤ ਸੀ।
There were no friends or companions, no semen or blood.
साजनु मीतु बिंदु नही रकती ॥
LINE 37
ਆਪੇਸਾਹੁਆਪੇਵਣਜਾਰਾਸਾਚੇਏਹੋਭਾਇਦਾ੧੨॥॥
ਤਦੋਂ ਪਰਮਾਤਮਾ ਆਪ ਹੀ ਸ਼ਾਹ ਸੀ, ਆਪ ਹੀ ਵਣਜ ਕਰਨ ਵਾਲਾ ਸੀ, ਤਦੋਂ ਉਸ ਸਦਾ-ਥਿਰ ਪ੍ਰਭੂ ਨੂੰ ਇਹੋ ਕੁਝ ਚੰਗਾ ਲੱਗਦਾ ਸੀ ॥੧੨॥
He Himself is the banker, and He Himself is the merchant. Such is the Pleasure of the Will of the True Lord. ||12||
आपे साहु आपे वणजारा साचे एहो भाइदा ॥१२॥
LINE 38
ਬੇਦਕਤੇਬਸਿੰਮ੍ਰਿਤਿਸਾਸਤ
ਤਦੋਂ ਨਾਹ ਕਿਤੇ ਸ਼ਾਸਤ੍ਰ ਸਿੰਮ੍ਰਿਤੀਆਂ ਤੇ ਵੇਦ ਸਨ, ਨਾਹ ਕਿਤੇ ਕੁਰਾਨ ਅੰਜੀਲ ਆਦਿਕ ਸ਼ਾਮੀ ਕਿਤਾਬਾਂ ਸਨ।
There were no Vedas, Korans or Bibles, no Simritees or Shaastras.
बेद कतेब न सिंम्रिति सासत ॥
LINE 39
ਪਾਠਪੁਰਾਣਉਦੈਨਹੀਆਸਤ
ਤਦੋਂ ਕਿਤੇ ਪੁਰਾਣਾਂ ਦੇ ਪਾਠ ਭੀ ਨਹੀਂ ਸਨ। ਤਦੋਂ ਨਾਹ ਕਿਤੇ ਸੂਰਜ ਦਾ ਚੜ੍ਹਨਾ ਸੀ ਨਾਹ ਡੁੱਬਣਾ ਸੀ।
There was no recitation of the Puraanas, no sunrise or sunset.
पाठ पुराण उदै नही आसत ॥
LINE 40
ਕਹਤਾਬਕਤਾਆਪਿਅਗੋਚਰੁਆਪੇਅਲਖੁਲਖਾਇਦਾ੧੩॥॥
ਤਦੋਂ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਰਹਿਣ ਵਾਲਾ ਪਰਮਾਤਮਾ ਆਪ ਹੀ ਬੋਲਣ ਚਾਲਣ ਵਾਲਾ ਸੀ, ਆਪ ਹੀ ਅਦ੍ਰਿਸ਼ਟ ਸੀ ਤੇ ਆਪ ਹੀ ਆਪਣੇ ਆਪ ਨੂੰ ਪਰਗਟ ਕਰਨ ਵਾਲਾ ਸੀ ॥੧੩॥
The Unfathomable Lord Himself was the speaker and the preacher; the unseen Lord Himself saw everything. ||13||
कहता बकता आपि अगोचरु आपे अलखु लखाइदा ॥१३॥
LINE 41
ਜਾਤਿਸੁਭਾਣਾਤਾਜਗਤੁਉਪਾਇਆ
ਜਦੋਂ ਉਸ ਪਰਮਾਤਮਾ ਨੂੰ ਚੰਗਾ ਲੱਗਾ ਤਾਂ ਉਸ ਨੇ ਜਗਤ ਪੈਦਾ ਕਰ ਦਿੱਤਾ।
When He so willed, He created the world.
जा तिसु भाणा ता जगतु उपाइआ ॥
LINE 42
ਬਾਝੁਕਲਾਆਡਾਣੁਰਹਾਇਆ
ਇਸ ਸਾਰੇ ਜਗਤ-ਖਿਲਾਰੇ ਨੂੰ ਉਸ ਨੇ (ਕਿਸੇ ਦਿੱਸਦੇ) ਸਹਾਰੇ ਤੋਂ ਬਿਨਾ ਹੀ (ਆਪੋ ਆਪਣੇ ਥਾਂ) ਟਿਕਾ ਦਿੱਤਾ।
Without any supporting power, He sustained the universe.
बाझु कला आडाणु रहाइआ ॥
LINE 43
ਬ੍ਰਹਮਾਬਿਸਨੁਮਹੇਸੁਉਪਾਏਮਾਇਆਮੋਹੁਵਧਾਇਦਾ੧੪॥॥
ਤਦੋਂ ਉਸ ਨੇ ਬ੍ਰਹਮਾ ਵਿਸ਼ਨੂ ਤੇ ਸ਼ਿਵ ਭੀ ਪੈਦਾ ਕਰ ਦਿੱਤੇ, (ਜਗਤ ਵਿਚ) ਮਾਇਆ ਦਾ ਮੋਹ ਭੀ ਵਧਾ ਦਿੱਤਾ ॥੧੪॥
He created Brahma, Vishnu and Shiva; He fostered enticement and attachment to Maya. ||14||
ब्रहमा बिसनु महेसु उपाए माइआ मोहु वधाइदा ॥१४॥
LINE 44
ਵਿਰਲੇਕਉਗੁਰਿਸਬਦੁਸੁਣਾਇਆ
ਜਿਸ ਕਿਸੇ ਵਿਰਲੇ ਬੰਦੇ ਨੂੰ ਗੁਰੂ ਨੇ ਉਪਦੇਸ਼ ਸੁਣਾਇਆ।
How rare is that person who listens to the Word of the Guru's Shabad.
विरले कउ गुरि सबदु सुणाइआ ॥
LINE 45
ਕਰਿਕਰਿਦੇਖੈਹੁਕਮੁਸਬਾਇਆ
(ਉਸ ਨੂੰ ਸਮਝ ਆ ਗਈ ਕਿ) ਪਰਮਾਤਮਾ ਜਗਤ ਪੈਦਾ ਕਰ ਕੇ ਆਪ ਹੀ ਸੰਭਾਲ ਕਰ ਰਿਹਾ ਹੈ, ਹਰ ਥਾਂ ਉਸ ਦਾ ਹੁਕਮ ਚੱਲ ਰਿਹਾ ਹੈ।
He created the creation, and watches over it; the Hukam of His Command is over all.
करि करि देखै हुकमु सबाइआ ॥
LINE 46
ਖੰਡਬ੍ਰਹਮੰਡਪਾਤਾਲਅਰੰਭੇਗੁਪਤਹੁਪਰਗਟੀਆਇਦਾ੧੫॥॥
ਉਸ ਪਰਮਾਤਮਾ ਨੇ ਆਪ ਹੀ ਖੰਡ ਬ੍ਰਹਮੰਡ ਪਾਤਾਲ ਆਦਿਕ ਬਣਾਏ ਹਨ ਤੇ ਉਹ ਆਪ ਹੀ ਗੁਪਤ ਹਾਲਤ ਤੋਂ ਪਰਗਟ ਹੋਇਆ ਹੈ ॥੧੫॥
He formed the planets, solar systems and nether regions, and brought what was hidden to manifestation. ||15||
खंड ब्रहमंड पाताल अरंभे गुपतहु परगटी आइदा ॥१५॥
LINE 47
ਤਾਕਾਅੰਤੁਜਾਣੈਕੋਈ
ਕੋਈ ਭੀ ਜੀਵ ਪਰਮਾਤਮਾ ਦੀ ਤਾਕਤ ਦਾ ਅੰਤ ਨਹੀਂ ਜਾਣ ਸਕਦਾ,
No one knows His limits.
ता का अंतु न जाणै कोई ॥
LINE 48
ਪੂਰੇਗੁਰਤੇਸੋਝੀਹੋਈ
ਇਹ ਸਮਝ ਪੂਰੇ ਗੁਰੂ ਤੋਂ ਪੈਂਦੀ ਹੈ।
This understanding comes from the Perfect Guru.
पूरे गुर ते सोझी होई ॥
LINE 49
ਨਾਨਕਸਾਚਿਰਤੇਬਿਸਮਾਦੀਬਿਸਮਭਏਗੁਣਗਾਇਦਾ੧੬੩੧੫॥॥॥॥
ਹੇ ਨਾਨਕ! ਜੇਹੜੇ ਬੰਦੇ ਉਸ ਸਦਾ-ਥਿਰ ਰਹਿਣ ਵਾਲੇ ਪਰਮਾਤਮਾ (ਦੇ ਨਾਮ-ਰੰਗ) ਵਿਚ ਰੰਗੇ ਜਾਂਦੇ ਹਨ ਉਹ (ਉਸ ਦੀ ਬੇਅੰਤ ਤਾਕਤ ਦੇ ਕੌਤਕ ਵੇਖ ਵੇਖ ਕੇ) ਹੈਰਾਨ ਹੀ ਹੈਰਾਨ ਹੁੰਦੇ ਹਨ ਤੇ ਉਸ ਦੇ ਗੁਣ ਗਾਂਦੇ ਰਹਿੰਦੇ ਹਨ ॥੧੬॥੩॥੧੫॥
O Nanak, those who are attuned to the Truth are wonderstruck; singing His Glorious Praises, they are filled with wonder. ||16||3||15||
नानक साचि रते बिसमादी बिसम भए गुण गाइदा ॥१६॥३॥१५॥
GURBANI.WORLD