ਨਾਮਦੇਵ ॥

ਰਾਗੁ ਭੈਰਉ ਭਗਤ ਨਾਮਦੇਵ ਜੀ ਅੰਗ 1167
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਨਾਮਦੇਵ॥
Naam Dayv:
नामदेव ॥
LINE 02
ਆਉਕਲੰਦਰਕੇਸਵਾ॥
ਹੇ (ਸੁਹਣੀਆਂ ਜ਼ੁਲਫ਼ਾਂ ਵਾਲੇ) ਕਲੰਦਰ-ਪ੍ਰਭੂ! ਹੇ ਸੁਹਣੇ ਕੇਸਾਂ ਵਾਲੇ ਪ੍ਰਭੂ!
Come, O Lord of beautiful hair,
आउ कलंदर केसवा ॥
LINE 03
ਕਰਿਅਬਦਾਲੀਭੇਸਵਾ॥ਰਹਾਉ॥
ਤੂੰ ਅਬਦਾਲੀ ਫ਼ਕੀਰਾਂ ਦਾ ਪਹਿਰਾਵਾ ਪਾ ਕੇ (ਆਇਆ ਹੈਂ); ਜੀ ਆਇਆਂ ਨੂੰ (ਆ, ਮੇਰੇ ਹਿਰਦੇ-ਮਸੀਤ ਵਿਚ ਆ ਬੈਠ) ॥ ਰਹਾਉ॥
wearing the robes of a Sufi Saint. ||Pause||
करि अबदाली भेसवा ॥ रहाउ ॥
LINE 04
ਜਿਨਿਆਕਾਸਕੁਲਹਸਿਰਿਕੀਨੀਕਉਸੈਸਪਤਪਯਾਲਾ॥
(ਹੇ ਕਲੰਦਰ! ਹੇ ਕੇਸ਼ਵ! ਤੂੰ ਆ, ਤੂੰ) ਜਿਸ ਨੇ (ਸੱਤ) ਅਸਮਾਨਾਂ ਨੂੰ ਕੁੱਲਾ (ਬਣਾ ਕੇ ਆਪਣੇ) ਸਿਰ ਉੱਤੇ ਪਾਇਆ ਹੋਇਆ ਹੈ, ਜਿਸ ਨੇ ਸੱਤ ਪਤਾਲਾਂ ਨੂੰ ਆਪਣੀਆਂ ਖੜਾਵਾਂ ਬਣਾਇਆ ਹੋਇਆ ਹੈ।
Your cap is the realm of the Akaashic ethers; the seven nether worlds are Your sandals.
जिनि आकास कुलह सिरि कीनी कउसै सपत पयाला ॥
LINE 05
ਚਮਰਪੋਸਕਾਮੰਦਰੁਤੇਰਾਇਹਬਿਧਿਬਨੇਗੁਪਾਲਾ੧॥॥
ਹੇ ਕਲੰਦਰ-ਪ੍ਰਭੂ! ਸਾਰੇ ਜੀਆ-ਜੰਤ ਤੇਰੇ ਵੱਸਣ ਲਈ ਘਰ ਹਨ। ਹੇ ਧਰਤੀ ਦੇ ਰੱਖਿਅਕ! ਤੂੰ ਇਸ ਤਰ੍ਹਾਂ ਦਾ ਬਣਿਆ ਹੋਇਆ ਹੈਂ ॥੧॥
The body covered with skin is Your temple; You are so beautiful, O Lord of the World. ||1||
चमर पोस का मंदरु तेरा इह बिधि बने गुपाला ॥१॥
LINE 06
ਛਪਨਕੋਟਿਕਾਪੇਹਨੁਤੇਰਾਸੋਲਹਸਹਸਇਜਾਰਾ॥
(ਹੇ ਕਲੰਦਰ-ਪ੍ਰਭੂ!) ਛਪੰਜਾ ਕਰੋੜ (ਮੇਘ ਮਾਲਾ) ਤੇਰਾ ਚੋਗ਼ਾ ਹੈ, ਸੋਲਾਂ ਹਜ਼ਾਰ ਆਲਮ ਤੇਰਾ ਤੰਬਾ ਹੈ;
The fifty-six million clouds are Your gowns, the 16,000 milkmaids are your skirts.
छपन कोटि का पेहनु तेरा सोलह सहस इजारा ॥
LINE 07
ਭਾਰਅਠਾਰਹਮੁਦਗਰੁਤੇਰਾਸਹਨਕਸਭਸੰਸਾਰਾ੨॥॥
ਹੇ ਕੇਸ਼ਵ! ਸਾਰੀ ਬਨਸਪਤੀ ਤੇਰਾ ਸਲੋਤਰ ਹੈ, ਤੇ ਸਾਰਾ ਸੰਸਾਰ ਤੇਰੀ ਸਹਣਕੀ (ਮਿੱਟੀ ਦੀ ਰਕੇਬੀ) ਹੈ ॥੨॥
The eighteen loads of vegetation is Your stick, and all the world is Your plate. ||2||
भार अठारह मुदगरु तेरा सहनक सभ संसारा ॥२॥
LINE 08
ਦੇਹੀਮਹਜਿਦਿਮਨੁਮਉਲਾਨਾਸਹਜਨਿਵਾਜਗੁਜਾਰੈ॥
(ਹੇ ਕਲੰਦਰ-ਪ੍ਰਭੂ! ਆ, ਮੇਰੀ ਮਸੀਤੇ ਆ) ਮੇਰਾ ਸਰੀਰ (ਤੇਰੇ ਲਈ) ਮਸੀਤ ਹੈ, ਮੇਰਾ ਮਨ (ਤੇਰੇ ਨਾਮ ਦੀ ਬਾਂਗ ਦੇਣ ਵਾਲਾ) ਮੁੱਲਾਂ ਹੈ, ਤੇ (ਤੇਰੇ ਚਰਨਾਂ ਵਿਚ ਜੁੜਿਆ ਰਹਿ ਕੇ) ਅਡੋਲਤਾ ਦੀ ਨਿਮਾਜ਼ ਪੜ੍ਹ ਰਿਹਾ ਹੈ।
The human body is the mosque, and the mind is the priest, who peacefully leads the prayer.
देही महजिदि मनु मउलाना सहज निवाज गुजारै ॥
LINE 09
ਬੀਬੀਕਉਲਾਸਉਕਾਇਨੁਤੇਰਾਨਿਰੰਕਾਰਆਕਾਰੈ੩॥॥
ਹੇ ਸਾਰੇ ਜਗਤ ਦੇ ਮਾਲਕ ਨਿਰੰਕਾਰ! ਬੀਬੀ ਲੱਛਮੀ ਨਾਲ ਤੇਰਾ ਵਿਆਹ ਹੋਇਆ ਹੈ (ਭਾਵ, ਇਹ ਸਾਰੀ ਮਾਇਆ ਤੇਰੇ ਚਰਨਾਂ ਦੀ ਹੀ ਦਾਸੀ ਹੈ) ॥੩॥
You are married to Maya, O Formless Lord, and so You have taken form. ||3||
बीबी कउला सउ काइनु तेरा निरंकार आकारै ॥३॥
LINE 10
ਭਗਤਿਕਰਤਮੇਰੇਤਾਲਛਿਨਾਏਕਿਹਪਹਿਕਰਉਪੁਕਾਰਾ॥
(ਹੇ ਕਲੰਦਰ-ਪ੍ਰਭੂ!) ਮੈਨੂੰ ਭਗਤੀ ਕਰਦੇ ਨੂੰ ਤੂੰ ਹੀ ਮੰਦਰ ਵਿਚੋਂ ਕਢਾਇਆ, (ਤੈਨੂੰ ਛੱਡ ਕੇ ਮੈਂ ਹੋਰ) ਕਿਸ ਅੱਗੇ ਦਿਲ ਦੀਆਂ ਗੱਲਾਂ ਕਰਾਂ?
Performing devotional worship services to You, my cymbals were taken away; unto whom should I complain?
भगति करत मेरे ताल छिनाए किह पहि करउ पुकारा ॥
LINE 11
ਨਾਮੇਕਾਸੁਆਮੀਅੰਤਰਜਾਮੀਫਿਰੇਸਗਲਬੇਦੇਸਵਾ੪੧॥॥॥
ਨਾਮਦੇਵ ਦਾ ਮਾਲਕ-ਪਰਮਾਤਮਾ ਹਰੇਕ ਜੀਵ ਦੇ ਅੰਦਰ ਦੀ ਜਾਣਨ ਵਾਲਾ ਹੈ, ਤੇ ਸਾਰੇ ਦੇਸਾਂ ਵਿਚ ਵਿਆਪਕ ਹੈ ॥੪॥੧॥
Naam Dayv's Lord and Master, the Inner-knower, the Searcher of hearts, wanders everywhere; He has no specific home. ||4||1||
नामे का सुआमी अंतरजामी फिरे सगल बेदेसवा ॥४॥१॥
GURBANI.WORLD