ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1245
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਸੁਨਿਯਤਏਕਸਾਹਕੀਦਾਰਾ॥
ਇਕ ਸ਼ਾਹ ਦੀ ਇਸਤਰੀ ਸੁਣੀਂਦੀ ਸੀ
सुनियत एक साह की दारा ॥
LINE 03
ਰੂਪਵਾਨਗੁਨਵਾਨਅਪਾਰਾ॥
(ਜੋ) ਬਹੁਤ ਰੂਪਵਾਨ ਅਤੇ ਗੁਣਵਾਨ ਸੀ।
रूपवान गुनवान अपारा ॥
LINE 04
ਝਿਲਮਿਲਦੇਤਿਹਨਾਮਭਨਿਜੈ॥
ਉਸ ਦਾ ਨਾਂ ਝਿਲਮਿਲ ਦੇ (ਦੇਈ) ਕਿਹਾ ਜਾਂਦਾ ਸੀ।
झिलमिल दे तिह नाम भनिजै ॥
LINE 05
ਕੋਦੂਸਰਪਟਤਰਤਿਹਦਿਜੈ੧॥॥
ਹੋਰ ਕਿਸ ਨਾਲ ਉਸ ਦੀ ਤੁਲਨਾ ਕੀਤੀ ਜਾਏ। (ਅਰਥਾਤ ਉਹ ਬਹੁਤ ਸੁੰਦਰ ਸੀ) ॥੧॥
को दूसर पटतर तिह दिजै ॥१॥
LINE 06
ਰੂਪਕੇਤੁਰਾਜਾਇਕਤਹਾ॥
ਉਥੇ ਰੂਪ ਕੇਤੁ ਨਾਂ ਦਾ ਇਕ ਰਾਜਾ ਸੀ,
रूप केतु राजा इक तहा ॥
LINE 07
ਰੂਪਮਾਨਅਰੁਸੂਰਾਮਹਾ॥
ਜੋ ਬਹੁਤ ਰੂਪਵਾਨ ਅਤੇ ਸੂਰਮਾ ਸੀ।
रूपमान अरु सूरा महा ॥
LINE 08
ਥਰਹਰਕੰਪੈਸਤ੍ਰੁਜਾਕੇਡਰ॥
ਜਿਸ ਦੇ ਡਰ ਦੇ ਮਾਰੇ ਵੈਰੀ ਥਰ ਥਰ ਕੰਬਦੇ ਸਨ।
थरहर कंपै सत्रु जा के डर ॥
LINE 09
ਪ੍ਰਗਟਭਯੋਜਨੁਦੁਤਿਯਨਿਸਾਕਰ੨॥॥
(ਇੰਜ ਲਗਦਾ ਸੀ) ਮਾਨੋ ਦੂਜਾ ਚੰਦ੍ਰਮਾ ਪੈਦਾ ਹੋ ਗਿਆ ਹੋਵੇ ॥੨॥
प्रगट भयो जनु दुतिय निसाकर ॥२॥
LINE 10
ਏਕਸਪੂਤਪੂਤਤਿਨਜਯੋ॥
ਉਸ ਦੇ (ਘਰ) ਇਕ ਸੁਪੁੱਤਰ ਪੁੱਤਰ ਪੈਦਾ ਹੋਇਆ
एक सपूत पूत तिन जयो ॥
LINE 11
ਜਾਸੌਔਰਨਜਗਮਹਿਭਯੋ॥
ਜਿਸ ਵਰਗਾ ਜਗਤ ਵਿਚ ਹੋਰ ਕੋਈ ਨਹੀਂ ਸੀ।
जा सौ और न जग महि भयो ॥
LINE 12
ਝਿਲਮਿਲਦੇਤਾਕੌਲਖਿਗਈ॥
ਝਿਲਮਿਲ ਦੇਈ ਨੇ ਉਸ ਨੂੰ ਵੇਖ ਲਿਆ।
झिलमिल दे ता कौ लखि गई ॥
LINE 13
ਤਬਹੀਤੇਬਵਰੀਸੀਭਈ੩॥॥
ਤਦ ਤੋਂ ਹੀ ਦੀਵਾਨੀ ਜਿਹੀ ਹੋ ਗਈ ॥੩॥
तब ही ते बवरी सी भई ॥३॥
LINE 14
ਵਾਸੌਬਾਧਾਅਧਿਕਸਨੇਹਾ॥
ਉਸ ਨਾਲ (ਉਸ ਨੇ) ਬਹੁਤ ਸਨੇਹ ਵਧਾ ਲਿਆ,
वा सौ बाधा अधिक सनेहा ॥
LINE 15
ਦ੍ਵੈਤੇਕਰੀਏਕਜਨੁਦੇਹਾ॥
ਮਾਨੋ ਦੋ ਤੋਂ ਇਕ ਸ਼ਰੀਰ ਕਰ ਦਿੱਤਾ ਹੋਵੇ।
द्वै ते करी एक जनु देहा ॥
LINE 16
ਔਰਉਪਾਉਨਚਲਿਯੋਚਲਾਯੋ॥
ਜਦੋਂ (ਉਸ ਨੂੰ ਮਿਲ ਸਕਣ ਦਾ) ਕੋਈ ਹੋਰ ਉਪਾ ਨਾ ਚਲਿਆ,
और उपाउ न चलियो चलायो ॥
LINE 17
ਤਬਅਬਲਾਨਰਭੇਸਬਨਾਯੋ੪॥॥
ਤਦ ਅਬਲਾ ਨੇ ਮਰਦ ਦਾ ਭੇਸ ਬਣਾਇਆ ॥੪॥
तब अबला नर भेस बनायो ॥४॥
GURBANI.WORLD