ਧਨਾਸਰੀ ਬਾਣੀ ਭਗਤਾਂ ਕੀ ਤ੍ਰਿਲੋਚਨ ॥

ਰਾਗੁ ਧਨਾਸਰੀ ਭਗਤ ਤ੍ਰਿਲੋਚਨ ਜੀ ਅੰਗ 695
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਧਨਾਸਰੀਬਾਣੀਭਗਤਾਂਕੀਤ੍ਰਿਲੋਚਨ
ਰਾਗ ਧਨਾਸਰੀ ਵਿੱਚ ਭਗਤ ਤ੍ਰਿਲੋਚਨ ਜੀ ਦੀ ਬਾਣੀ।
Dhanaasaree, The Word Of Devotee Trilochan Jee:
धनासरी बाणी भगतां की त्रिलोचन ॥
LINE 02
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 03
ਨਾਰਾਇਣਨਿੰਦਸਿਕਾਇਭੂਲੀਗਵਾਰੀ
ਹੇ ਭੁੱਲੜ ਮੂਰਖ ਜਿੰਦੇ! ਤੂੰ ਪਰਮਾਤਮਾ ਨੂੰ ਕਿਉਂ ਦੋਸ ਦੇਂਦੀ ਹੈਂ?
Why do you slander the Lord? You are ignorant and deluded.
नाराइण निंदसि काइ भूली गवारी ॥
LINE 04
ਦੁਕ੍ਰਿਤੁਸੁਕ੍ਰਿਤੁਥਾਰੋਕਰਮੁਰੀ॥॥ਰਹਾਉ
ਪਾਪ ਪੁੰਨ ਤੇਰਾ ਆਪਣਾ ਕੀਤਾ ਹੋਇਆ ਕੰਮ ਹੈ (ਜਿਸ ਦੇ ਕਾਰਨ ਦੁੱਖ ਸੁਖ ਸਹਾਰਨਾ ਪੈਂਦਾ ਹੈ) ॥੧॥ ਰਹਾਉ ॥
Pain and pleasure are the result of your own actions. ||1||Pause||
दुक्रितु सुक्रितु थारो करमु री ॥१॥ रहाउ ॥
LINE 05
ਸੰਕਰਾਮਸਤਕਿਬਸਤਾਸੁਰਸਰੀਇਸਨਾਨਰੇ
(ਹੇ ਮੇਰੀ ਜਿੰਦੇ! ਦੇਖ ਚੰਦ੍ਰਮਾ) ਭਾਵੇਂ ਸ਼ਿਵ ਜੀ ਦੇ ਮੱਥੇ ਉੱਤੇ ਵੱਸਦਾ ਹੈ, ਨਿੱਤ ਗੰਗਾ ਵਿਚ ਇਸ਼ਨਾਨ ਕਰਦਾ ਹੈ,
The moon dwells in Shiva's forehead; it takes its cleansing bath in the Ganges.
संकरा मसतकि बसता सुरसरी इसनान रे ॥
LINE 06
ਕੁਲਜਨਮਧੇਮਿਲੵਿੋਸਾਰਗਪਾਨਰੇ
ਤੇ ਉਸੇ ਦੀ ਕੁਲ ਵਿਚ ਵਿਸ਼ਨੂ ਜੀ ਨੇ (ਕ੍ਰਿਸ਼ਨ-ਰੂਪ ਧਾਰ ਕੇ) ਜਨਮ ਲਿਆ।
Among the men of the moon's family, Krishna was born;
कुल जन मधे मिल्यिो सारग पान रे ॥
LINE 07
ਕਰਮਕਰਿਕਲੰਕੁਮਫੀਟਸਿਰੀ॥॥
ਆਪਣੇ ਕੀਤੇ ਕਰਮਾਂ ਦੇ ਕਾਰਨ (ਚੰਦ੍ਰਮਾ ਦਾ) ਦਾਗ਼ ਨਾਹ ਹਟ ਸਕਿਆ ॥੧॥
even so, the stains from its past actions remain on the moon's face. ||1||
करम करि कलंकु मफीटसि री ॥१॥
LINE 08
ਬਿਸ੍ਵਕਾਦੀਪਕੁਸ੍ਵਾਮੀਤਾਚੇਰੇਸੁਆਰਥੀਪੰਖੀਰਾਇਗਰੁੜਤਾਚੇਬਾਧਵਾ
(ਫਿਰ ਅਰੁਣ ਦੀ ਮਿਸਾਲ ਦੇਖ!) ਭਾਵੇਂ ਸਾਰੇ ਜਗਤ ਨੂੰ ਚਾਨਣ ਦੇਣ ਵਾਲਾ ਸੂਰਜ ਉਸ ਦਾ ਸੁਆਮੀ ਹੈ, ਉਸ ਸੂਰਜ ਦਾ ਉਹ ਰਥਵਾਹੀ ਹੈ, ਤੇ, ਪੰਛੀਆਂ ਦਾ ਰਾਜਾ ਗਰੁੜ ਉਸ ਦਾ ਰਿਸ਼ਤੇਦਾਰ ਹੈ,
Aruna was a charioteer; his master was the sun, the lamp of the world. His brother was Garuda, the king of birds;
बिस्व का दीपकु स्वामी ता चे रे सुआरथी पंखी राइ गरुड़ ता चे बाधवा ॥
LINE 09
ਕਰਮਕਰਿਅਰੁਣਪਿੰਗੁਲਾਰੀ॥॥
(ਹੇ ਘਰ-ਗੇਹਣਿ!) ਆਪਣੇ ਕਰਮਾਂ ਕਰਕੇ ਅਰੁਣ ਪਿੰਗਲਾ ਹੀ ਰਿਹਾ ॥੨॥
and yet, Aruna was made a cripple, because of the karma of his past actions. ||2||
करम करि अरुण पिंगुला री ॥२॥
LINE 10
ਅਨਿਕਪਾਤਿਕਹਰਤਾਤ੍ਰਿਭਵਣਨਾਥੁਰੀਤੀਰਥਿਤੀਰਥਿਭ੍ਰਮਤਾਲਹੈਪਾਰੁਰੀ
(ਦੇਖ!) ਭਾਵੇਂ (ਸ਼ਿਵ ਜੀ) ਸਾਰੇ ਜਗਤ ਦਾ ਨਾਥ (ਸਮਝਿਆ ਜਾਂਦਾ) ਹੈ, (ਹੋਰ ਜੀਵਾਂ ਦੇ) ਅਨੇਕਾਂ ਪਾਪਾਂ ਦਾ ਨਾਸ ਕਰਨ ਵਾਲਾ ਹੈ। ਪਰ ਉਹ ਹਰੇਕ ਤੀਰਥ ਉੱਤੇ ਭਟਕਦਾ ਫਿਰਿਆ, ਤਾਂ ਭੀ (ਉਸ ਖੋਪਰੀ ਤੋਂ) ਖ਼ਲਾਸੀ ਨਹੀਂ ਸੀ ਹੁੰਦੀ।
Shiva, the destroyer of countless sins, the Lord and Master of the three worlds, wandered from sacred shrine to sacred shrine; he never found an end to them.
अनिक पातिक हरता त्रिभवण नाथु री तीरथि तीरथि भ्रमता लहै न पारु री ॥
LINE 11
ਕਰਮਕਰਿਕਪਾਲੁਮਫੀਟਸਿਰੀ॥॥
(ਬ੍ਰਹਮ-ਹੱਤਿਆ ਦੇ) ਕੀਤੇ ਕਰਮ ਅਨੁਸਾਰ (ਸ਼ਿਵ ਜੀ ਦੇ ਹੱਥ ਨਾਲੋਂ) ਖੋਪਰੀ ਨਾਹ ਲਹਿ ਸਕੀ ॥੩॥
And yet, he could not erase the karma of cutting off Brahma's head. ||3||
करम करि कपालु मफीटसि री ॥३॥
LINE 12
ਅੰਮ੍ਰਿਤਸਸੀਅਧੇਨਲਛਿਮੀਕਲਪਤਰਸਿਖਰਿਸੁਨਾਗਰਨਦੀਚੇਨਾਥੰ
(ਫਿਰ ਦੇਖ! ਸਮੁੰਦ੍ਰ) ਭਾਵੇਂ ਸਾਰੀਆਂ ਨਦੀਆਂ ਦਾ ਨਾਥ ਹੈ ਤੇ ਉਸ ਵਿਚੋਂ ਅੰਮ੍ਰਿਤ, ਚੰਦ੍ਰਮਾ, ਕਾਮਧੇਨ, ਲੱਛਮੀ, ਕਲਪ-ਰੁੱਖ, ਸੱਤ-ਮੂੰਹਾ ਘੋੜਾ, ਧਨੰਤਰੀ ਵੈਦ (ਆਦਿਕ ਚੌਦਾਂ ਰਤਨ) ਨਿਕਲੇ ਸਨ,
Through the nectar, the moon, the wish-fulfilling cow, Lakshmi, the miraculous tree of life, Sikhar the sun's horse, and Dhanavantar the wise physician - all arose from the ocean, the lord of rivers;
अंम्रित ससीअ धेन लछिमी कलपतर सिखरि सुनागर नदी चे नाथं ॥
LINE 13
ਕਰਮਕਰਿਖਾਰੁਮਫੀਟਸਿਰੀ॥॥
(ਪਰ ਹੇ ਮੇਰੀ ਜਿੰਦੇ!) ਆਪਣੇ ਕੀਤੇ (ਮੰਦ-ਕਰਮ) ਅਨੁਸਾਰ (ਸਮੁੰਦਰ ਦਾ) ਖਾਰਾ-ਪਨ ਨਹੀਂ ਹਟ ਸਕਿਆ ॥੪॥
and yet, because of its karma, its saltiness has not left it. ||4||
करम करि खारु मफीटसि री ॥४॥
LINE 14
ਦਾਧੀਲੇਲੰਕਾਗੜੁਉਪਾੜੀਲੇਰਾਵਣਬਣੁਸਲਿਬਿਸਲਿਆਣਿਤੋਖੀਲੇਹਰੀ
(ਹਨੂੰਮਾਨ) ਨੇ (ਸ੍ਰੀ ਰਾਮ ਚੰਦ੍ਰ ਜੀ ਦੀ ਖ਼ਾਤਰ) ਲੰਕਾ ਦਾ ਕਿਲ੍ਹਾ ਸਾੜਿਆ, ਰਾਵਣ ਦਾ ਬਾਗ਼ ਉਜਾੜ ਦਿੱਤਾ, ਸੱਲ ਦੂਰ ਕਰਨ ਵਾਲੀ ਬੂਟੀ ਲਿਆ ਕੇ ਰਾਮ ਚੰਦ੍ਰ ਜੀ ਨੂੰ ਪ੍ਰਸੰਨ ਹੀ ਕੀਤਾ,
Hanuman burnt the fortress of Sri Lanka, uprooted the garden of Raawan, and brought healing herbs for the wounds of Lachhman, pleasing Lord Raamaa;
दाधीले लंका गड़ु उपाड़ीले रावण बणु सलि बिसलि आणि तोखीले हरी ॥
LINE 15
ਕਰਮਕਰਿਕਛਉਟੀਮਫੀਟਸਿਰੀ॥॥
(ਪਰ ਹੇ ਘਰ-ਗੇਹਣਿ!) ਆਪਣੇ ਕੀਤੇ ਕਰਮਾਂ ਦੇ ਅਧੀਨ (ਹਨੂਮਾਨ ਦੇ ਭਾਗਾਂ ਵਿਚੋਂ) ਉਸ ਦੀ ਨਿੱਕੀ ਜਹੀ ਕੱਛ ਨਾਹ ਹਟ ਸਕੀ ॥੫॥
and yet, because of his karma, he could not be rid of his loin cloth. ||5||
करम करि कछउटी मफीटसि री ॥५॥
LINE 16
ਪੂਰਬਲੋਕ੍ਰਿਤਕਰਮੁਮਿਟੈਰੀਘਰਗੇਹਣਿਤਾਚੇਮੋਹਿਜਾਪੀਅਲੇਰਾਮਚੇਨਾਮੰ
ਹੇ ਮੇਰੀ ਜਿੰਦੇ! ਪਿਛਲਾ ਕੀਤਾ ਕੋਈ ਕਰਮ (ਅਵਤਾਰ-ਪੂਜਾ, ਤੀਰਥ-ਇਸ਼ਨਾਨ ਆਦਿਕ ਦੀ ਰਾਹੀਂ) ਮਿਟਦਾ ਨਹੀਂ; ਤਾਹੀਏਂ ਮੈਂ ਤਾਂ ਪਰਮਾਤਮਾ ਦਾ ਨਾਮ ਹੀ ਸਿਮਰਦਾ ਹਾਂ।
The karma of past actions cannot be erased, O wife of my house; this is why I chant the Name of the Lord.
पूरबलो क्रित करमु न मिटै री घर गेहणि ता चे मोहि जापीअले राम चे नामं ॥
LINE 17
ਬਦਤਿਤ੍ਰਿਲੋਚਨਰਾਮਜੀ੬੧॥॥॥
ਤ੍ਰਿਲੋਚਨ ਆਖਦਾ ਹੈ ਕਿ ਮੈਂ ਤਾਂ 'ਰਾਮ ਰਾਮ' ਹੀ ਜਪਦਾ ਹਾਂ (ਭਾਵ, ਪਰਮਾਤਮਾ ਦੀ ਓਟ ਹੀ ਲੈਂਦਾ ਹਾਂ ਤੇ ਆਪਣੇ ਕਿਸੇ ਕੀਤੇ ਕਰਮ ਕਰ ਕੇ ਆਏ ਦੁੱਖ ਤੋਂ ਪ੍ਰਭੂ ਨੂੰ ਦੋਸ ਨਹੀਂ ਦੇਂਦਾ) ॥੬॥੧॥
So prays Trilochan, Dear Lord. ||6||1||
बदति त्रिलोचन राम जी ॥६॥१॥
GURBANI.WORLD