ਸ੍ਰੀ ਸੈਣੁ ॥

ਰਾਗੁ ਧਨਾਸਰੀ ਭਗਤ ਸੈਣ ਜੀ ਅੰਗ 695
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸ੍ਰੀਸੈਣੁ
Sri Sain:
स्री सैणु ॥
LINE 02
ਧੂਪਦੀਪਘ੍ਰਿਤਸਾਜਿਆਰਤੀ
(ਤੈਥੋਂ ਸਦਕੇ ਜਾਣਾ ਹੀ) ਧੂਪ ਦੀਵੇ ਤੇ ਘਿਉ (ਆਦਿਕ) ਸਮੱਗ੍ਰੀ ਇਕੱਠੇ ਕਰ ਕੇ ਤੇਰੀ ਆਰਤੀ ਕਰਨੀ ਹੈ।
With incense, lamps and ghee, I offer this lamp-lit worship service.
धूप दीप घ्रित साजि आरती ॥
LINE 03
ਵਾਰਨੇਜਾਉਕਮਲਾਪਤੀ॥॥
ਹੇ ਮਾਇਆ ਦੇ ਮਾਲਕ ਪ੍ਰਭੂ! ਮੈਂ ਤੈਥੋਂ ਸਦਕੇ ਜਾਂਦਾ ਹਾਂ ॥੧॥
I am a sacrifice to the Lord of Lakshmi. ||1||
वारने जाउ कमला पती ॥१॥
LINE 04
ਮੰਗਲਾਹਰਿਮੰਗਲਾ
ਹੇ ਹਰੀ! ਹੇ ਰਾਜਨ!
Hail to You, Lord, hail to You!
मंगला हरि मंगला ॥
LINE 05
ਨਿਤਮੰਗਲੁਰਾਜਾਰਾਮਰਾਇਕੋ॥॥ਰਹਾਉ
ਹੇ ਰਾਮ! ਤੇਰੀ ਮਿਹਰ ਨਾਲ (ਮੇਰੇ ਅੰਦਰ) ਸਦਾ (ਤੇਰੇ ਨਾਮ-ਸਿਮਰਨ ਦਾ) ਅਨੰਦ ਮੰਗਲ ਹੋ ਰਿਹਾ ਹੈ ॥੧॥ ਰਹਾਉ ॥
Again and again, hail to You, Lord King, Ruler of all! ||1||Pause||
नित मंगलु राजा राम राइ को ॥१॥ रहाउ ॥
LINE 06
ਊਤਮੁਦੀਅਰਾਨਿਰਮਲਬਾਤੀ
(ਆਰਤੀ ਕਰਨ ਲਈ) ਸੋਹਣਾ ਚੰਗਾ ਦੀਵਾ ਤੇ ਸਾਫ਼ ਸੁਥਰੀ ਵੱਟੀ ਵੀ-
Sublime is the lamp, and pure is the wick.
ऊतमु दीअरा निरमल बाती ॥
LINE 07
ਤੁਹਂੀਨਿਰੰਜਨੁਕਮਲਾਪਾਤੀ॥॥
ਹੇ ਕਮਲਾਪਤੀ! ਹੇ ਨਿਰੰਜਨ! ਮੇਰੇ ਲਈ ਤੂੰ ਹੀ ਹੈਂ ॥੨॥
You are immaculate and pure, O Brilliant Lord of Wealth! ||2||
तुहीं निरंजनु कमला पाती ॥२॥
LINE 08
ਰਾਮਾਭਗਤਿਰਾਮਾਨੰਦੁਜਾਨੈ
ਉਹ ਮਨੁੱਖ ਪ੍ਰਭੂ ਦੀ ਭਗਤੀ ਦੀ ਬਰਕਤਿ ਨਾਲ ਉਸ ਦੇ ਮਿਲਾਪ ਦਾ ਆਨੰਦ ਮਾਣਦਾ ਹੈ,
Raamaanand knows the devotional worship of the Lord.
रामा भगति रामानंदु जानै ॥
LINE 09
ਪੂਰਨਪਰਮਾਨੰਦੁਬਖਾਨੈ॥॥
ਜੋ ਸਰਬ-ਵਿਆਪਕ ਪਰਮ ਆਨੰਦ-ਰੂਪ ਪ੍ਰਭੂ ਦੇ ਗੁਣ ਗਾਂਦਾ ਹੈ ॥੩॥
He says that the Lord is all-pervading, the embodiment of supreme joy. ||3||
पूरन परमानंदु बखानै ॥३॥
LINE 10
ਮਦਨਮੂਰਤਿਭੈਤਾਰਿਗੋਬਿੰਦੇ
ਜੋ ਪਰਮਾਤਮਾ ਸੋਹਣੇ ਸਰੂਪ ਵਾਲਾ ਹੈ, ਜੋ (ਸੰਸਾਰ ਦੇ) ਡਰਾਂ ਤੋਂ ਪਾਰ ਲੰਘਾਣ ਵਾਲਾ ਹੈ ਤੇ ਜੋ ਸ੍ਰਿਸ਼ਟੀ ਦੀ ਸਾਰ ਲੈਣ ਵਾਲਾ ਹੈ,
The Lord of the world, of wondrous form, has carried me across the terrifying world-ocean.
मदन मूरति भै तारि गोबिंदे ॥
LINE 11
ਸੈਨੁਭਣੈਭਜੁਪਰਮਾਨੰਦੇ੪੨॥॥॥
ਸੈਣ ਆਖਦਾ ਹੈ-(ਹੇ ਮੇਰੇ ਮਨ!) ਉਸ ਪਰਮ-ਆਨੰਦ ਪਰਮਾਤਮਾ ਦਾ ਸਿਮਰਨ ਕਰ ॥੪॥੨॥
Says Sain, remember the Lord, the embodiment of supreme joy! ||4||2||
सैनु भणै भजु परमानंदे ॥४॥२॥
GURBANI.WORLD