ਕਬਿਤੁ ॥

ਚੰਡੀ ਚਰਿਤ੍ਰ ਉਕਤਿ ਬਿਲਾਸ ਗੁਰੂ ਗੋਬਿੰਦ ਸਿੰਘ ਜੀ ਅੰਗ 98
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕਬਿਤੁ
ਕਬਿੱਤ:
KABIT,
कबितु ॥
LINE 02
ਕੇਤੇਮਾਰਿਡਾਰੇਅਉਕੇਤਕਚਬਾਇਡਾਰੇਕੇਤਕਬਗਾਇਡਾਰੇਕਾਲੀਕੋਪਤਬਹੀ
(ਚੰਡੀ ਦੇ ਸੰਕੇਤ ਕਰਨ ਤੇ) ਕਾਲੀ ਨੇ ਕ੍ਰੋਧ ਕਰ ਕੇ ਕਿਤਨੇ ਹੀ ਮਾਰ ਦਿੱਤੇ, ਕਿਤਨੇ ਹੀ ਚਬ ਸੁਟੇ ਅਤੇ ਕਿਤਨੇ ਹੀ (ਚੁਕ ਕੇ) ਪਰੇ ਸੁਟ ਦਿੱਤੇ।
When Chandi hinted to Kali, she killed many, chewed many and threw many far away, in great rage.,
केते मारि डारे अउ केतक चबाइ डारे केतक बगाइ डारे काली कोप तब ही ॥
LINE 03
ਬਾਜਗਜਭਾਰੇਤੇਤੋਨਖਨਸੋਫਾਰਿਡਾਰੇਐਸੇਰਨਭੈਕਰਭਇਓਆਗੈਕਬਹੀ
ਵਡੇ ਵਡੇ ਹਾਥੀ ਅਤੇ ਘੋੜੇ ਤਾਂ ਨਹੁੰਆਂ ਨਾਲ ਚੀਰ ਸੁਟੇ। ਅਜਿਹਾ ਭਿਆਨਕ ਯੁੱਧ ਅਗੇ ਕਦੇ ਵੀ ਨਹੀਂ ਹੋਇਆ ਸੀ।
She ripped with her nails, many big elephants and horses, such a war was waged that had not been waged before.
बाज गज भारे ते तो नखन सो फारि डारे ऐसे रन भैकर न भइओ आगै कब ही ॥
LINE 04
ਭਾਗੇਬਹੁਬੀਰਕਾਹੂੰਸੁਧਰਹੀਸਰੀਰਹਾਲਚਾਲਪਰੀਮਰੇਆਪਸਮੈਦਬਹੀ
ਬਹੁਤ ਸੂਰਮੇ ਭਜ ਚਲੇ, ਕਿਸੇ ਨੂੰ ਸ਼ਰੀਰ ਦੀ ਵੀ ਸੁਧ ਨਾ ਰਹੀ। (ਅਜਿਹੀ) ਹਲਚਲ ਮਚੀ ਕਿ (ਅਨੇਕ ਸੂਰਮੇ) ਆਪਸ ਵਿਚ ਹੀ (ਇਕ ਦੂਜੇ ਦੇ ਹੇਠਾਂ ਆ ਕੇ) ਦਬ ਕੇ ਮਰ ਗਏ।
Many warriors ran away, none of them remained conscious about his body, there was so much uproar, and many of them died by mutual pressing.,
भागे बहु बीर काहूं सुध न रही सरीर हाल चाल परी मरे आपस मै दब ही ॥
LINE 05
ਪੇਖਿਸੁਰਰਾਇਮਨਿਹਰਖਬਢਾਇਸੁਰਪੁੰਜਨਬੁਲਾਇਕਰੈਜੈਜੈਕਾਰਸਬਹੀ੨੦੯॥॥
ਦੇਵਤਿਆਂ ਦਾ ਰਾਜਾ ਇੰਦਰ (ਦੈਂਤਾਂ ਨੂੰ ਮਰਦਾ) ਵੇਖ ਕੇ ਮਨ ਵਿਚ ਪ੍ਰਸੰਨ ਹੋਇਆ ਅਤੇ ਦੇਵਤਿਆਂ ਦੇ ਸਾਰੇ ਟੋਲਿਆਂ ਨੂੰ ਬੁਲਾ ਬੁਲਾ ਕੇ ਜੈ ਜੈ ਕਾਰ ਕਰਨ ਲਗਾ ॥੨੦੯॥
Seeing the demon being killed, Indra, the king of gods, was very much pleased in his mind and calling all the groups of gods, he hailed the vicory.209.,
पेखि सुर राइ मनि हरख बढाइ सुर पुंजन बुलाइ करै जैजैकार सब ही ॥२०९॥
LINE 06
ਕ੍ਰੋਧਮਾਨਭਇਓਕਹਿਓਰਾਜਾਸਭਦੈਤਨਕੋਐਸੋਜੁਧੁਕੀਨੋਕਾਲੀਡਾਰਿਯੋਬੀਰਮਾਰਕੈ
ਸਾਰਿਆਂ ਦੈਂਤਾਂ ਨੂੰ ਕ੍ਰੋਧਵਾਨ ਹੋ ਕੇ ਰਾਜਾ ਸ਼ੁੰਭ ਨੇ ਕਿਹਾ ਕਿ ਕਾਲੀ ਨੇ ਅਜਿਹਾ ਯੁੱਧ ਕੀਤਾ ਹੈ ਅਤੇ ਸੂਰਮਿਆਂ ਨੂੰ ਮਾਰ ਸੁਟਿਆ ਹੈ।
The king Sumbh became very furious and told all the demons: “That kali hath waged she hath killed and thrown down my warriors.”,
क्रोधमान भइओ कहिओ राजा सभ दैतन को ऐसो जुधु कीनो काली डारियो बीर मार कै ॥
LINE 07
ਬਲਕੋਸੰਭਾਰਿਕਰਿਲੀਨੀਕਰਵਾਰਢਾਰਪੈਠੋਰਨਮਧਿਮਾਰੁਮਾਰੁਇਉਉਚਾਰਕੈ
(ਸ਼ੁੰਭ ਨੇ ਆਪਣੇ) ਬਲ ਨੂੰ ਸੰਭਾਲ ਕੇ ਹੱਥ ਵਿਚ ਤਲਵਾਰ ਅਤੇ ਢਾਲ ਪਕੜ ਲਈ ਅਤੇ 'ਮਾਰੋ' 'ਮਾਰੋ' ਬੋਲਦਾ ਯੁੱਧ-ਭੂਮੀ ਵਿਚ ਵੜ ਗਿਆ।
Recouping his power, Sumbh held his sword and shield in his hands and shouting “Kill, Kill”, he entered the battlefield.,
बल को संभारि करि लीनी करवार ढार पैठो रन मधि मारु मारु इउ उचार कै ॥
LINE 08
ਸਾਥਭਏਸੁੰਭਕੇਸੁਮਹਾਬੀਰਧੀਰਜੋਧੇਲੀਨੇਹਥਿਆਰਆਪਆਪਨੇਸੰਭਾਰਕੈ
ਮਹਾਨ ਬਲਵਾਨ ਅਤੇ ਧੀਰਜਵਾਨ ਯੋਧੇ ਆਪਣੇ ਆਪਣੇ ਸ਼ਸਤ੍ਰ ਸੰਭਾਲ ਕੇ ਸ਼ੁੰਭ ਦੇ ਨਾਲ ਤੁਰ ਪਏ।
The great heroes and warriors of great composure, took their poser, accompanied Sumbh.,
साथ भए सुंभ के सु महा बीर धीर जोधे लीने हथिआर आप आपने संभार कै ॥
LINE 09
ਐਸੇਚਲੇਦਾਨੋਰਵਿਮੰਡਲਛਪਾਨੋਮਾਨੋਸਲਭਉਡਾਨੋਪੁੰਜਪੰਖਨਸੁਧਾਰਕੈ੨੧੦॥॥
ਦੈਂਤ ਇਸ ਤਰ੍ਹਾਂ ਚਲ ਪਏ ਮਾਨੋ ਸੂਰਜ-ਮੰਡਲ ਨੂੰ ਲੁਕੋਣ ਲਈ ਟਿਡੀ ਦਲ ਖੰਭ ਧਾਰਨ ਕਰ ਕੇ ਉਡਿਆ ਜਾ ਰਿਹਾ ਹੋਵੇ ॥੨੧੦॥
The demons marched like the flying locust swarms in order to enshroud the sun.210.,
ऐसे चले दानो रवि मंडल छपानो मानो सलभ उडानो पुंज पंखन सु धार कै ॥२१०॥
GURBANI.WORLD