ਪਉੜੀ ੩੫
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੩੫
पउड़ी ३५
LINE 02
ਇਕਕਵਾਉਪਸਾਉਕਰਿਓਅੰਕਾਰਿਕੀਆਪਾਸਾਰਾ।
ਇੱਕ ਵਾਕ ਤੋਂ 'ਓਅੰਕਾਰ (ਪਰਮਾਤਮਾ) ਨੇ ਜਗਤ ਦਾ ਪਸਾਰਾ ਕੀਤਾ ਹੈ।
From one sound, the Oankar created the entire creation.
इक कवाउ पसाउ करि ओअंकारि कीआ पासारा ।
LINE 03
ਕੁਦਰਤਿਅਤੁਲਨਤੋਲੀਐਤੁਲਿਨਤੋਲਨਤੋਲਣਹਾਰਾ।
ਰਚਨਾ ਅਤੁੱਲ ਹੈ ਤੋਲ ਨਹੀਂ ਸਕੀਦੀ, ਕਿਉਂ ਜੋ ਤੱਕੜੀ ਵੱਟੇ, ਅਰ ਤੋਲਣਹਾਰਾ (ਤੰਨੇ) ਨਹੀਂ ਹਨ।
His sport of creation is immeasurable. None is there who can take its measure.
कुदरति अतुल न तोलीऐ तुलि न तोल न तोलणहारा ।
LINE 04
ਸਿਰਿਸਿਰਿਲੇਖੁਅਲੇਖਦਾਦਾਤਿਜੋਤਿਵਡਿਆਈਕਾਰਾ।
ਹਰੇਕ ਦੇ ਸਿਰ ਪੁਰ ਅਲੇਖ ਦਾ ਲੇਖ ਹੈ (“ਚਲੀ ਲੋਹ ਕਲਮੰ ਲਿਖਿਓ ਲੇਖ ਮਾਥੈ'॥) ਜੋਤ, ਵਡਿਆਈ (ਸਭ) ਕਰਮ (ਉਸੇ ਦੀ) ਦਾਤ ਹੈ (ਯਥਾ:”ਦਾਤ ਜੋਤਿ ਖਸਮੋ ਵਡਿਆਈ”॥)
The writ has been inscribed on the forehead of each creature; light, grandeur and action are all due to His grace.
सिरि सिरि लेखु अलेख दा दाति जोति वडिआई कारा ।
LINE 05
ਲੇਖੁਅਲੇਖੁਨਲਖੀਐਮਸੁਨਲੇਖਣਿਲਿਖਣਿਹਾਰਾ।
ਲੇਖੇ ਥੋਂ ਅਲੇਖ ਹੈ, ਲਿਖ ਨਹੀਂ ਸਕਦੇ, ਕਿਉਂ ਜੋ ਸ਼ਾਹੀ, ਲਿੱਖਣ ਅਰ ਲਿਖਣਹਾਰਾ (ਕੋਈ) ਨਹੀਂ ਹੈ। (ਯਥਾ: “ਕਬੀਰ ਸਾਤ ਸਮੁੰਦਹਿ ਮਸੁ ਕਰਉ ਕਲਮ ਕਰਉ ਬਨਰਾਇ॥ ਬਸੁਧਾ ਕਾਗਦ ਜਉ ਕਰਉ ਹਰਿ ਜਸੁ ਲਿਖਣੁ ਨ ਜਾਇ-”।)
His writ is imperceptible; the writer and His inl are also invisible.
लेखु अलेखु न लखीऐ मसु न लेखणि लिखणिहारा ।
LINE 06
ਰਾਗਨਾਦਅਨਹਦੁਧੁਨੀਓਅੰਕਾਰੁਨਗਾਵਣਹਾਰਾ।
ਰਾਗਾਂ ਦੇ ਨਾਦ ਦੀਆਂ ਅਨਾਹਦ ਧੁਨੀਆਂ ਹੋ ਰਹੀਆਂ ਹਨ, ਤਦ ਬੀ ਓਅੰਕਾਰ (ਦਾ ਰੂਪ ਰੰਗ) ਗਾਉਣ ਵਿਖੇ ਨਹੀਂ ਆ ਸਕਦਾ।
Various musics, tones and rythms ate ever on but even rthen the Onkaar cannot be properly serenaded.
राग नाद अनहदु धुनी ओअंकारु न गावणहारा ।
LINE 07
ਖਾਣੀਬਾਣੀਜੀਅਜੰਤੁਨਾਵਥਾਵਅਣਗਣਤਅਪਾਰਾ।
ਖਾਣੀਆਂ ਅਨਗਿਣਤ ਹਨ ਅਰ ਉਨ੍ਹਾਂ ਵਿਖੇ ਜੀਵ ਜੰਤਾਂ ਦੇ ਨਾਉਂ ਅਤੇ ਥਾਉਂ ਅਵਾਰ ਰਚੇ ਹਨ।
Mines, speeches, creatures names and places are infinite and uncountable.
खाणी बाणी जीअ जंतु नाव थाव अणगणत अपारा ।
LINE 08
ਇਕੁਕਵਾਉਅਮਾਉਹੈਕੇਵਡੁਵਡਾਸਿਰਜਣਹਾਰਾ।
ਇਕ ਵਾਕ (ਜਿਸ ਤੋਂ ਪਸਾਰਾ ਪਸਰਿਆ ਹੈ) ਮਿਣਤੀਓਂ ਬਾਹਰ ਹੈ, ਰਚਨਹਾਰ ਕਿੱਡਾ ਕੁ ਵੱਡਾ (ਆਖੀਏ)
His one sound is beyond all limits; how expansive that creator is cannot be explained .
इकु कवाउ अमाउ है केवडु वडा सिरजणहारा ।
LINE 09
ਸਾਧਸੰਗਤਿਸਤਿਗੁਰਨਿਰੰਕਾਰਾ੩੫੨੬।।।ਛਵੀਹ।
ਸਾਧ ਸੰਗਤ ਵਿਖੇ “ ਸਤਿਗੁਰੂ” (ਗੁਰੂ ਨਾਨਕ ਦੇਵ) ਨਿਰੰਕਾਰ ਦਾ ਰੂਪ ਹਨ।
That true Guru , formless Lord is there and available in the holy congregation (alone)
साधसंगति सतिगुर निरंकारा ।३५।२६। छवीह ।
GURBANI.WORLD